ਹੰਫ਼ਰੀ ਡੇਵੀ

ਹੰਫ਼ਰੀ ਡੇਵੀ(17 ਦਸੰਬਰ 1778 – 29 ਮਈ 1829) ਦਾ ਜਨਮ ਪੈਨਜ਼ੈਨਸ ਵਿੱਖੇ ਹੋਇਆ। ਉਸ ਨੇ ਇੱਕ ਡਾਕਟਰ ਕੋਲ ਕੰਮ ਸਿੱਖਿਆ ਅਤੇ 19 ਸਾਲ ਦੀ ਉਮਰ ਵਿੱਚ ਵਿਗਿਆਨ ਪੜ੍ਹਨ ਲਈ ਬਰਿਸਟਲ ਗਿਆ। ਜਿਥੇ ਉਸ ਨੇ ਗੈਸਾਂ ਦੀ ਖੋਜ ਕੀਤੀ। ਉਸ ਨੇ ਨਾਈਟ੍ਰਸ ਆਕਸਾਈਡ ਤਿਆਰ ਕੀਤਾ ਅਤੇ ਅੰਦਰ ਸਾਹ ਲਿਆ, ਅਤੇ ਉਸ ਨੇ ਸੈਮੂਅਲ ਟੇਲਰ ਕੋਲਰਿੱਜ ਸਮੇਤ ਇਹ ਗੈਸ ਆਪਣੇ ਮਿਤਰਾਂ ਨੂੰ ਵੀ ਦਿੱਤੀ।[1]

ਸਰ ਹੰਫ਼ਰੀ ਡੈਵੀ
ਸਰ ਹੰਫ਼ਰੀ ਡੈਵੀ
ਜਨਮ(1778-12-17)17 ਦਸੰਬਰ 1778
ਪੈਨਜ਼ੈਨਸ, ਕੋਰਨਵਾਲ ਇੰਗਲੈਂਡ
ਮੌਤ29 ਮਈ 1829(1829-05-29) (ਉਮਰ 50)
ਰਾਸ਼ਟਰੀਅਤਾਬਰਤਾਨੀਆ
ਲਈ ਪ੍ਰਸਿੱਧਇਲੈਕਟ੍ਰੋਲਾਇਸਿਸ, ਐਲਮੀਨੀਅਮ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਬੇਰੀਅਮ, ਬੋਰਾਨ, ਡੈਵੀ ਲੈਂਪ
ਪੁਰਸਕਾਰਕੋਪਲੇ ਮੈਡਲ (1805)
ਰੁਮਫੋਰਡ ਮੈਡਲ (1816)
ਰਾਇਲ ਮੈਡਲ (1827)
ਵਿਗਿਆਨਕ ਕਰੀਅਰ
ਖੇਤਰਰਸਾਇਣ ਵਿਗਿਆਨ
ਅਦਾਰੇਰਾਇਲ ਸੁਸਾਇਟੀ, ਰਾਇਲ ਇਨਸਟੀਚਿਊਟ
Influencedਮਾਈਕਲ ਫ਼ੈਰਾਡੇ, ਲਾਰਡ ਕੈਲਵਿਨ

ਕੰਮ

ਸੰਨ 1800 ਵਿੱਚ ਉਸ ਨੇ ਆਪਣੇ ਕੰਮ ਜਿਸ ਵਿੱਚ ਖੋਜਾਂ, ਰਸਾਇਣ ਅਤੇ ਦਰਸ਼ਨ ਸ਼ਾਸ਼ਤਰ ਆਦਿ ਛਪਾਏ। ਜਿਸ ਦੇ ਸਦਕੇ ਉਸ ਨੂੰ ਰਾਇਲ ਇੰਸਟੀਚਿਊਟ ਵਿੱਚ 1803 ਵਿੱਚ ਰਸਾਇਣਿਕ ਵਿਸ਼ੇ ਦਾ ਸਹਾਇਕ ਲੈਕਚਰਾਰ ਨਿਯੁਕਤ ਕੀਤਾ ਗਿਆ।ਅਤੇ ਫਿਰ ਰਾਇਲ ਸੁਸਾਇਟੀ ਦਾ ਹਿੱਸਾ ਬਣ ਗਿਆ। ਸੰਨ 1805 ਵਿੱਚ ਉਸ ਨੂੰ ਕੋਪਲੇ ਸਨਮਾਨ ਦਿਤਾ ਗਿਆ। ਆਪਣੇ ਸਮੇਂ ਦੋਰਾਨ ਉਸ ਨੇ ਕਈ ਰਸਾਇਣਿਕ ਤੱਤਾਂ ਦੀ ਖੋਜ ਕੀਤੀ। ਸੰਨ 1807 ਵਿੱਚ ਉਸ ਨੇ ਸੋਡੀਅਮ, ਪੋਟਾਸ਼ੀਅਮ ਕਲੋਰੀਨ ਅਤੇ ਇਸ ਦੇ ਆਕਸਾਈਡ ਦੀ ਖੋਜ ਕੀਤੀ। ਸੰਨ 1817 ਵਿੱਚ ਉਸ ਨੂੰ ਬਹਾਦਰੀ ਦਾ ਸਨਮਾਨ ਮਿਲਿਆ। ਸੰਨ 1803 ਤੋਂ 1815 ਤੱਕ ਨੈਪੋਲੀਅਨ ਨੇ ਉਸ ਨੂੰ ਫਰਾਂਸ ਵਿੱਚ ਬਿਨਾਂ ਖ਼ਰਚੇ ਤੋਂ ਘੁੰਮਣ ਦੀ ਸਹੂਲਤ ਦਿੱਤੀ। ਇਸ ਦੌਰਾਨ ਉਸ ਨੇ ਇੱਕ ਤੱਤ ਲੱਭਿਆ ਜਿਸ ਨੂੰ ਆਇਓਡੀਨ ਨਾਂ ਨਾਲ ਜਾਣਿਆ ਜਾਂਦਾ ਹੈ। ਸੰਨ 1815 ਵਿੱਚ ਨਿੂਕੈਸਲ ਖਾਣਾਂ ਵਿੱਚ ਮਜ਼ਦੂਰਾਂ ਵਲੋਂ ਮੀਥੇਨ ਗੈਸ ਦੇ ਖ਼ਤਰੇ ਤੋਂ ਬਚਣ ਲਈ ਇੱਕ ਪੱਤਰ ਮਿਲਿਆ। ਇਹ ਗੈਸ ਆਮ ਕਰਕੇ ਖਾਣਾਂ ਵਿੱਚ ਭਰੀ ਰਹਿੰਦੀ ਸੀ ਅਤੇ ਕਿਸੇ ਵੇਲੇ ਵੀ ਖਾਣਾਂ ਵਿੱਚ ਕੰਮ ਕਰਨ ਵਾਲੇ ਹੈਲਮੈਟ ਵਿੱਚ ਮੋਮਬਤੀ ਬਾਲਣ ਨਾਲ, ਧਮਾਕਾ ਹੋ ਜਾਂਦਾ ਸੀ ਜਿਸ ਨਾਲ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਸੀ। ਪਹਿਲਾ ਆਇਰਸਲੈਂਡ ਦੇ ਵਿਅਕਤੀ ਕਲੈਨੇ ਨੇ ਬੜਾ ਗੁੰਝਲਦਾਰ ਲੈਂਪ ਬਣਾਇਆ ਸੀ। ਉਸੇ ਸਮੇਂ ਹੀ ਇੱਕ ਰੇਲਵੇ ਇੰਜਨੀਅਰ ਜਾਰਜ ਸਟੀਫ਼ਨਸਨ ਨੇ ਵੀ ਲੈਂਪ ਤਿਆਰ ਕੀਤਾ ਸੀ। ਪਰ ਡੈਵੀ ਨੇ ਗੈਸ ਨੂੰ ਲਾਟ ਤੋਂ ਅਲੱਗ ਕੀਤਾ ਅਤੇ ਉਸ ਦਾ ਲੈਂਪ ਬਹੁਤ ਜ਼ਿਆਦਾ ਸੁਰੱਖਿਅਤ ਸੀ ਜਿਸ ਦੀ ਵਰਤੋਂ ਜ਼ਿਆਦਾ ਹੋਣ ਲੱਗੀ। ਇਸ ਨੂੰ ਡੈਵੀ ਦਾ ਸੇਫ਼ਟੀ ਲੈਂਪ ਕਿਹਾ ਜਾਂਦਾ ਸੀ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ