ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Placeਫਰਮਾ:SHORTDESC:Place
ਹੈਮਟ੍ਰੈਮਕ, ਮਿਸ਼ੀਗਨ |
---|
|
ਹੈਮਟ੍ਰੈਮਕ, ਸ਼ਹਿਰ |
![](//upload.wikimedia.org/wikipedia/commons/thumb/b/bd/Jos_Campau_at_Norwalk_-_Hamtramck_MI.JPG/250px-Jos_Campau_at_Norwalk_-_Hamtramck_MI.JPG) |
![Location in Wayne County and the state of Michigan](//upload.wikimedia.org/wikipedia/commons/thumb/4/4e/Wayne_County_Michigan_Incorporated_and_Unincorporated_areas_Hamtramck_highlighted.svg/250px-Wayne_County_Michigan_Incorporated_and_Unincorporated_areas_Hamtramck_highlighted.svg.png) Location in Wayne County and the state of Michigan |
ਦੇਸ਼ | ਯੁਨਾਈਟਡ ਸਟੇਟਸ |
---|
ਸਟੇਟ | ਮਿਸ਼ੀਗਨ |
---|
ਕਾਉਂਟੀ | ਵੇਨ |
---|
ਸੰਗਠਿਤ (ਟਾਊਨਸ਼ਿਪ) | 1798 |
---|
ਇਨਕਾਰਪੋਰੇਟੇਡ (ਪਿੰਡ) | 1901 |
---|
ਇਨਕਾਰਪੋਰੇਟੇਡ (ਸਿਟੀ) | 1922 |
---|
|
• ਕਿਸਮ | ਪ੍ਰੀਸ਼ਦ-ਮੈਨੇਜਰ |
---|
• ਮੇਅਰ | ਕੈਰਨ ਮਾਜੇਸਕੀ |
---|
• ਸੰਕਟਕਾਲੀਨ ਮੈਨੇਜਰ | ਕੈਥੀ ਸਕੇਅਰ |
---|
• ਸਿਟੀ ਮੈਨੇਜਰ | ਕੈਟਰੀਨਾ ਪਾਵੇਲ |
---|
|
• ਕੁੱਲ | 5.41 km2 (2.09 sq mi) |
---|
• Land | 5.41 km2 (2.09 sq mi) |
---|
• Water | 0 km2 (0 sq mi) |
---|
ਉੱਚਾਈ | 192 m (623 ft) |
---|
|
• ਕੁੱਲ | 22,423 |
---|
• Estimate | 22,101 |
---|
• ਘਣਤਾ | 4,142.4/km2 (10,728.7/sq mi) |
---|
ਸਮਾਂ ਖੇਤਰ | ਯੂਟੀਸੀ−5 (EST) |
---|
• ਗਰਮੀਆਂ (ਡੀਐਸਟੀ) | ਯੂਟੀਸੀ−4 (EDT) |
---|
ZIP codes | 48211–48212 |
---|
ਏਰੀਆ ਕੋਡ | 313 |
---|
FIPS code | 26-36280[4] |
---|
GNIS feature ID | 0627707[5] |
---|
ਵੈੱਬਸਾਈਟ | hamtramck.us |
---|
ਹੈਮਟ੍ਰੈਮਕ ਫਾਇਰ ਡਿਪਾਰਟਮੈਂਟਹੈਮਟ੍ਰੈਮਕ ( ham-TRAM-ik) ਅਮਰੀਕਾ ਦੀ ਮਿਸ਼ੀਗਨ ਸਟੇਟ ਵਿੱਚ ਇੱਕ ਸ਼ਹਿਰ ਹੈ। 2010 census, ਅਨੁਸਾਰਟ ਇਸਦੀ ਆਬਾਦੀ 22,423 ਸੀ। ਹੈਮਟ੍ਰੈਮਕ ਆਪਣੀ ਪੱਛਮੀ ਸਰਹੱਦ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਛੱਡ ਕੇ ਡੇਟਰੋਇਟ ਸ਼ਹਿਰ ਨਾਲ ਘਿਰਿਆ ਹੋਇਆ ਹੈ। ਛੋਟਾ ਜਿਹਾ ਹਿੱਸਾ ਇਸੇ ਤਰ੍ਹਾਂ ਘਿਰੇ ਹੋਏ ਹਾਈਲੈਂਡ ਪਾਰਕ ਸ਼ਹਿਰ ਨੂੰ ਛੂੰਹਦਾ ਹੈ।
20ਵੀਂ ਸਦੀ ਵਿੱਚ ਪੋਲਿਸ਼ ਅਮਰੀਕੀ ਜੀਵਨ ਅਤੇ ਸਭਿਆਚਾਰ ਦਾ ਇੱਕ ਜੀਵੰਤ ਕੇਂਦਰ ਜਾਣਿਆ ਜਾਂਦਾ, ਹੈਮਟ੍ਰੈਮਕ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ ਅਤੇ 2013 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲਾ ਬਹੁਗਿਣਤੀ ਮੁਸਲਿਮ ਸਿਟੀ ਪ੍ਰੀਸ਼ਦ ਬਣ ਗਿਆ ਹੈ।[6][7]
ਨਾਮ
ਹੈਮਟ੍ਰੈਮਕ ਦਾ ਨਾਮ ਫ਼ਰਾਂਸੀਸੀ-ਕੈਨੇਡੀਅਨ ਫ਼ੌਜੀ ਜੀਨ ਫਰੈਂਕੋਇਸ ਹੈਮਟ੍ਰੈਮਕ ਦੇ ਨਾਮ ਤੋਂ ਰੱਖਿਆ ਗਿਆ ਹੈਜੋ ਡੇਟਰੋਇਟ ਵਿਖੇ ਫੋਰਟ ਸ਼ੇਲਬੀ ਦਾ ਪਹਿਲਾ ਅਮਰੀਕੀ ਸੈਨਾਪਤੀ ਸੀ। ਇਹ ਸ਼ੁਰੂ ਵਿੱਚ ਹੈਮਟ੍ਰੈਮਕ ਟਾਊਨਸ਼ਿਪ ਦੇ ਤੌਰ ਤੇ ਜਾਣਿਆ ਜਾਂਦਾ ਸੀ।
ਇਤਿਹਾਸ
ਹੈਮਟ੍ਰੈਮਕ ਸ਼ੁਰੂ ਵਿੱਚ ਜਰਮਨ ਕਿਸਾਨਾਂ ਨੇ ਵਸਾਇਆ ਸੀ, ਪਰ ਪੋਲਿਸ਼ ਪ੍ਰਵਾਸੀਆਂ ਦਾ ਖੇਤਰ ਵਿੱਚ ਹੜ੍ਹ ਆ ਗਿਆ ਜਦੋਂ 1914 ਵਿੱਚ ਇਥੇ ਡਾਡਜ਼ ਬ੍ਰਦਰਜ਼ ਪਲਾਂਟ ਖੁੱਲਿਆ।[9] ਪੋਲ ਲੋਕ ਆਬਾਦੀ ਦਾ ਇੱਕ ਵੱਡਾ ਅਨੁਪਾਤਹੋਇਆ ਕਰਦੇ ਸਨ। ਇਹ ਕਈ ਵਾਰੀ ਡੇਟਰੋਇਟ ਦੇ ਸ਼ਹਿਰ ਵਿੱਚ ਪੈਂਦੇ ਇੱਕ ਰਵਾਇਤੀ ਪੋਲਿਸ਼ ਇਲਾਕੇ ਪੋਲਟਾਊਨ, ਜਿਸ ਵਿੱਚ ਹੈਮਟ੍ਰੈਮਕ ਦਾ ਵੀ ਇੱਕ ਛੋਟਾ ਜਿਹਾ ਹਿੱਸਾ ਸ਼ਾਮਿਲ ਹੈ, ਦੇ ਨਾਲ ਰਲਗੱਡ ਕਰ ਲਿਆ ਜਾਂਦਾ ਹੈ। 2010 ਦੇ ਅਮਰੀਕੀ ਕਮਿਊਨਿਟੀ ਸਰਵੇ ਦੇ ਅਨੁਸਾਰ, ਹੈਮਟ੍ਰੈਮਕ ਦੀ ਆਬਾਦੀ ਦਾ 14.5% ਪੋਲਿਸ਼ ਮੂਲ ਦਾ ਹੈ;[10] 1970 ਵਿੱਚ 90% ਪੋਲਿਸ਼ ਆਬਾਦੀ ਸੀ।[11]
ਪਿਛਲੇ ਤੀਹ ਸਾਲ ਦੌਰਾਨ, ਮੱਧ ਪੂਰਬ (ਖਾਸ ਕਰਕੇ ਯਮਨ), ਦੱਖਣੀ ਏਸ਼ੀਆ (ਖਾਸ ਕਰਕੇ ਬੰਗਲਾਦੇਸ਼), ਅਤੇ ਦੱਖਣ ਯੂਰਪ (ਖਾਸ ਕਰਕੇ ਬੋਸਨੀਆ ਅਤੇ ਹਰਜ਼ੇਗੋਵੀਨਾ) ਤੋਂ ਪਰਵਾਸੀ ਦੀ ਇੱਕ ਵੱਡੀ ਗਿਣਤੀ ਸ਼ਹਿਰ ਵਿੱਚ ਆਈ ਹੈ। 2010 ਅਮਰੀਕੀ ਕਮਿਊਨਿਟੀ ਸਰਵੇ ਦੇ ਅਨੁਸਾਰ, ਸ਼ਹਿਰ ਦੀ ਵਿਦੇਸ਼ੀ ਜਨਮ ਵਾਲੀ ਆਬਾਦੀ 41.1% ਸੀ।[12] ਇਸ ਤਰ੍ਹਾਂ ਇਹ ਮਿਸ਼ੀਗਨ ਦਾ ਸਭ ਤੋਂ ਅੰਤਰਰਾਸ਼ਟਰੀ ਪੱਖੋਂ ਵੰਨਸਵੰਨਾ ਸਿਟੀ ਬਣ ਗਿਆ। (ਹੇਠ ਜਨਸੰਖਿਆ ਅੰਕੜੇ ਦੇਖੋ)। ਆਬਾਦੀ 1950 ਦੀ ਜਨਗਣਨਾ ਵਿੱਚ 43.355, ਅਤੇ 1990 ਵਿੱਚ 18.372 ਸੀ।
Notes