ਹਿਮਾ ਦਾਸ

ਹਿਮਾ ਦਾਸ (ਅਸਮੀ: হিমা দাস (ਜਨਮ 9 ਜਨਵਰੀ 2000) ਭਾਰਤੀ ਦੌੜਾਕ ਹੈ। ਇਹ ਆਈਏਏਐਫ ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ।[1][2]

ਹਿਮਾ ਦਾਸ
2018 ਆਈਏਏਐਫ ਵਰਲਡ ਯੂ 20 ਚੈਂਪੀਅਨਸ਼ਿਪ ਵਿੱੱਚ ਹਿਮਾ ਦਾਸ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (2000-01-09) 9 ਜਨਵਰੀ 2000 (ਉਮਰ 24)
ਢੀਂਗ, ਨਗਾਓਂ, ਅਸਾਮ
ਖੇਡ
ਦੇਸ਼ ਭਾਰਤ
ਖੇਡਟਰੈਕ ਅਤੇ ਫ਼ੀਲਡ
ਇਵੈਂਟ400 ਮੀਟਰ
ਦੁਆਰਾ ਕੋਚਨਿਪੋਨ ਦਾਸ
ਪ੍ਰਾਪਤੀਆਂ ਅਤੇ ਖ਼ਿਤਾਬ
ਨਿੱਜੀ ਬੈਸਟ400 m: 51.13 (ਗੁਹਾਟੀ 2018)
ਮੈਡਲ ਰਿਕਾਰਡ
ਜਨਾਨਾ ਅਥਲੈਟਿਕਸ
 ਭਾਰਤ ਦਾ/ਦੀ ਖਿਡਾਰੀ
ਵਿਸ਼ਵ U20 ਚੈਂਪੀਅਨਸ਼ਿਪ
ਸੋਨੇ ਦਾ ਤਮਗਾ – ਪਹਿਲਾ ਸਥਾਨ2018 ਤਾਮਪੇਰੇ400 ਮੀਟਰ

ਨਿੱਜੀ ਜੀਵਨ

ਹਿਮਾ ਦਾਸ ਦਾ ਜਨਮ 9 ਜਨਵਰੀ 2000 ਨੂੰ ਭਾਰਤੀ ਅਸਮ ਰਾਜ ਵਿੱਚ ਨਾਗਾਂਵ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਰਣਜੀਤ ਅਤੇ ਜੋਨਾਲੀ ਦਾਸ ਹਨ, ਉਹ ਚਾਰ ਭੈਣਾਂ-ਭਰਾਵਾਂ ਵਿੱਚ ਸਭ ਤੋਂ ਵੱਡੀ ਹੈ। ਦਾਸ ਨੇ ਆਪਣੇ ਸਕੂਲ ਦੇ ਦਿਨਾਂ ਵਿੱਚ ਮੁੰਡਿਆਂ ਦੇ ਨਾਲ ਫੁੱਟਬਾਲ ਖੇਡਣਾ ਸ਼ੁਰੂ ਕੀਤਾ। ਇਹ ਕਰੀਅਰ ਫੁੱਟਬਾਲ[3] ਵਿੱਚ ਵੇਖ ਰਹੀ ਸੀ ਅਤੇ ਭਾਰਤ ਲਈ ਖੇਡਣ ਦੀ ਉਮੀਦ ਕਰ ਰਹੀ ਸੀ। ਬਾਅਦ ਵਿੱਚ ਜਵਾਹਰ ਨਵੋਦਿਆ ਵਿਦਿਆਲੇ ਦੇ ਸਰੀਰਕ ਸਿੱਖਿਆ ਦੇ ਇੱਕ ਟ੍ਰੇਨਰ ਸ਼ਮਸ਼ੂਲ ਹੱਕ ਦੇ ਸੁਝਾਅ 'ਤੇ ਦਾਸ ਨੇ ਛੋਟੀ ਅਤੇ ਮੱਧ ਦੂਰੀ ਦੀ ਦੌੜ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ।[4] ਹੱਕ ਨੇ ਦਾਸ ਨੂੰ ਨਗਾਓਂ ਸਪੋਰਟਸ ਐਸੋਸੀਏਸ਼ਨ ਦੇ ਗੌਰੀ ਸ਼ੰਕਰ ਰਾਏ ਨਾਲ ਜਾਣੂ ਕਰਵਾਇਆ। ਬਾਅਦ ਵਿੱਚ, ਦਾਸ ਅੰਤਰੀ-ਜ਼ਿਲ੍ਹਾ ਮੁਕਾਬਲੇ ਲਈ ਚੁਣੀ ਗਈ ਅਤੇ ਉਸਨੇ ਖੇਡ ਮੇਲੇ ਵਿੱਚ ਦੋ ਸੋਨ ਤਗਮੇ ਜਿੱਤੇ।[5]

ਹਵਾਲੇ

ਬਾਹਰੀ ਕੜੀਆਂ

  • Hima DAS IAAF 'ਤੇ ਪ੍ਰੋਫ਼ਾਈਲ
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ