ਸੰਸਾਰ ਅਮਨ ਕੌਂਸਲ

ਸੰਸਾਰ ਅਮਨ ਕੌਂਸਲ ਜਾਂ ਵਿਸ਼ਵ ਅਮਨ ਪ੍ਰੀਸ਼ਦ (WPC) ਯੂਨੀਵਰਸਲ ਹਥਿਆਰਘਟਾਈ, ਪ੍ਰਭੂਸੱਤਾ ਅਤੇ ਆਜ਼ਾਦੀ, ਅਤੇ ਪੁਰਅਮਨ ਸਹਿ-ਮੌਜੂਦਗੀ ਦੀ ਸਮਰਥਕ, ਅਤੇ ਸਾਮਰਾਜਵਾਦ, ਸਮੂਹਿਕ ਤਬਾਹੀ ਦੇ ਹਥਿਆਰਾਂ ਅਤੇ ਵਿਤਕਰੇ ਦੇ ਸਾਰੇ ਰੂਪਾਂ ਦੇ ਵਿਰੁੱਧ ਮੁਹਿੰਮਾਂ ਲਾਮਬੰਦ ਕਰਨ ਵਾਲਾ ਇੱਕ ਅੰਤਰਰਾਸ਼ਟਰੀ ਸੰਗਠਨ ਹੈ। ਇਸ ਨੂੰ ਅਮਰੀਕਾ ਦੀਆਂ ਜੰਗਬਾਜ਼ ਨੀਤੀਆਂ ਦਾ ਵਿਰੋਧ ਕਰਨ ਲਈ ਸੰਸਾਰ ਭਰ ਵਿੱਚ ਅਮਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਸੋਵੀਅਤ ਯੂਨੀਅਨ ਦੇ ਕਮਿਊਨਿਸਟ ਪਾਰਟੀ ਦੀ ਨੀਤੀ ਦੇ ਅਨੁਸਾਰ, 1950 ਵਿੱਚ ਸਥਾਪਤ ਕੀਤਾ ਗਿਆ ਸੀ। ਇਸ ਦਾ ਪਹਿਲਾ ਪ੍ਰਧਾਨ ਭੌਤਿਕ-ਵਿਗਿਆਨੀ ਫਰੈਡਰਿਕ ਜੋਲੀਓ-ਕਿਊਰੀ ਸੀ। 1968 ਤੋਂ 1999 ਤੱਕ ਇਸ ਦੇ ਮੁੱਖ ਦਫ਼ਤਰ ਹੇਲਸਿੰਕੀ ਵਿੱਚ ਸੀ ਅਤੇ ਹੁਣ ਗ੍ਰੀਸ ਵਿੱਚ ਹਨ।

ਸੰਸਾਰ ਅਮਨ ਕੌਂਸਲ ਦੀ ਮੈਂਬਰੀ *ਕੌਮੀ ਮਾਨਤਾਵਾਂ ਲਾਲ ਰੰਗ 'ਚ *ਅਮਨ ਅਤੇ ਸੁਲ੍ਹਾ ਵਾਸਤੇ ਕੌਮਾਂਤਰੀ ਸੰਘ ਦੀ ਮਾਨਤਾ ਵਾਲ਼ੇ ਦੇਸ਼ *ਕੌਮੀ ਅਤੇ ਆਈ.ਐੱਫ਼.ਪੀ.ਸੀ. ਦੋਹਾਂ ਮਾਨਤਾਵਾਂ ਵਾਲ਼ੇ

ਸੰਸਾਰ ਅਮਨ ਕੌਂਸਲ ਦੇ ਆਗੂ

  • ਫਰੈਡਰਿਕ ਜੋਲੀਓ-ਕਿਊਰੀ (1950—1959)
  • ਜਾਨ ਡੇਸਮੰਡ ਬਰਨਾਲ (1959—1965)
  • ਇਸਾਬੇਲ ਬਲਿਊਮ (1965—1969)
  • ਲਾਜ਼ਰੋ ਕਾਰਡੇਨਸ (1969—1970)
  • ਰਾਮੇਸ਼ ਚੰਦਰ (ਜਨਰਲ ਸਕੱਤਰ (1966—1977), ਪ੍ਰਧਾਨ (1977—1990))
  • ਮੇਹ੍ਰਾਸ ਇਵੈਂਜਲੋਸ (1990—1993)
  • ਸਿਸਲੂ ਅਲਬਰਤੀਨਾ (1993—2002)
  • ਫ਼ਿੰਡੋਰਾ ਲੋਪੇਜ਼, ਅਰਲੈਂਡੋ (2002—2008)
  • ਸਕੋਰੋਸ ਗੋਮਜ਼, ਮਾਰੀਆ (11 ਅਪਰੈਲ 2008 ਤੋਂ)
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ