ਸੇਰੜ੍ਹੀ

ਸੇਰੜ੍ਹੀ (ਅੰਗਰੇਜ਼ੀ: ‘ਜੰਗਲ ਬੈਬਲਰ’) ਨੂੰ ਹਰ ਵੇਲੇ 6 ਤੋਂ 10 ਦੇ ਝੁੰਡਾਂ ਵਿੱਚ ਰਹਿਣ ਦੀ ਆਦਤ ਕਰਕੇ ‘ਸੱਤ ਭੈਣਾਂ’ ਜਾਂ ‘ਸੱਤ ਭਰਾ’ ਵੀ ਕਹਿੰਦੇ ਹਨ। ਇਸ ਦਾ ਨਾਮ ‘ਘੋਂਗਈ’ ਵੀ ਹੈ। ਇਨ੍ਹਾਂ ਦੀਆਂ ਕੋਈ 130 ਜਾਤੀਆਂ ਦੇ ਪਰਿਵਾਰ ਹਨ। ਇਹ ਹਰ ਵੇਲੇ ਰੌਲਾ ਪਾਉਣ ਅਤੇ ਝੁੰਡਾਂ ਵਿੱਚ ਰਹਿਣ ਵਾਲਾ ਇਹ ਪੰਛੀ ਭਾਰਤ ਮਹਾਂਦੀਪ ਦੀ ਹੀ ਦੇਣ ਹਨ।

ਸੇਰੜ੍ਹੀ
ਸੇਰੜ੍ਹੀ
Conservation status

Least Concern  (IUCN 3.1)
Scientific classification
Kingdom:
Animalia
Phylum:
Chordata
Class:
Aves
Order:
Passeriformes
Family:
Leiothrichidae
Genus:
Turdoides
Species:
T. striata
Binomial name
Turdoides striata
(Charles Dumont de Sainte Croix, 1823)
Synonyms

Turdoides striatus
Malacocercus terricolor
Cossyphus striatus
Crateropus canorus

ਸੇਰੜ੍ਹੀ, ਕੋਲਕਾਤਾ, ਪੱਛਮੀ ਬੰਗਾਲ, ਭਾਰਤ

ਖਾਣਾ ਅਤੇ ਝੁੰਡ

ਇਹ ਘਾਹ ਵਿੱਚੋਂ ਜਾਂ ਦਰੱਖਤਾਂ ਥੱਲੇ ਡਿੱਗੇ ਪੱਤਿਆਂ ਵਿੱਚੋਂ ਕੀੜੇ-ਮਕੌੜੇ, ਮੱਕੜੀਆਂ ਅਤੇ ਸੁੰਡੀਆਂ ਖਾਂਦੀਆਂ ਹਨ। ਇਹ ਦਾਣੇ ਤੇ ਫਲ ਖਾ ਲੈਂਦੀਆਂ ਹਨ ਅਤੇ ਵੱਡੇ ਫੁੱਲਾਂ ਦਾ ਰਸ ਵੀ ਪੀ ਲੈਂਦੀਆਂ ਹਨ। ਇਨ੍ਹਾਂ ਦੇ ਇੱਕ ਝੁੰਡ ਵਿਚਲੇ ਪੰਛੀ ਇੱਕ-ਦੂਜੇ ਦਾ ਪੂਰਾ ਧਿਆਨ ਰੱਖਦੇ ਹਨ। ਇਹ ਕਈ ਵਾਰ ਖੇਡਦੀਆਂ ਅਤੇ ਕਈ ਵਾਰ ਥੋੜ੍ਹਾ ਜਿਹਾ ਲੜ ਵੀ ਲੈਂਦੀਆਂ ਹਨ। ਇਹ ਕਈ ਵਾਰ ਇੱਕ-ਦੂਜੇ ਦੇ ਖੰਭ ਵੀ ਆਪਣੀ ਚੁੰਝ ਨਾਲ ਸੰਵਾਰਦੀਆਂ ਹਨ। ਇਨ੍ਹਾਂ ਨੂੰ ਜੇ ਕੋਈ ਇਨ੍ਹਾਂ ਦਾ ਸ਼ਿਕਾਰੀ ਦਿਸ ਜਾਵੇ ਤਾਂ ਰਲ ਕੇ ਬਹੁਤ ਰੌਲਾ ਪਾਉਂਦੀਆਂ ਹਨ। ਇਹ ਬਦਲਾ ਲੈਣ ਲਈ ਠੁੰਗਾਂ ਵੀ ਮਾਰਦੀਆਂ ਹਨ। ਇਹ ਕੀੜੇ-ਮਕੌੜੇ ਖਾਂਦੀਆਂ ਹਨ ਇਸਲਈ ਇਹ ਇਨਸਾਨਾਂ ਦੇ ਮਿੱਤਰ ਹਨ।

ਸਰੀਰਕ ਬਣਤਰ

‘ਸੇਰੜ੍ਹੀਆਂ’ ਕੋਈ 25 ਸੈਂਟੀਮੀਟਰ ਲੰਬਾਈ ਦੀ ਹੁੰਦੀਆਂ ਹਨ। ਇਨ੍ਹਾਂ ਦਾ ਰੰਗ ਸਲੇਟੀ-ਭੂਰਾ ਹੁੰਦਾ ਹੈ ਜਿਹੜਾ ਪਿੱਠ ਵਾਲੇ ਪਾਸੇ ਢਿੱਡ ਨਾਲੋਂ ਗੂੜ੍ਹਾ ਹੁੰਦਾ ਹੈ। ਇਹਨਾਂ ਪੰਛੀਆਂ ਦੀ ਚੁੰਝ ਗੂੜ੍ਹੀ ਪੀਲੀ ਅਤੇ ਅੱਖਾਂ ਫਿੱਕੀਆਂ ਪੀਲੀਆਂ ਹੁੰਦੀਆਂ ਹਨ। ਆਪਣੇ ਗੋਲ ਅਤੇ ਛੋਟੇ ਖੰਭਾਂ ਨਾਲ ਇਹ ਲੰਮੀ ਉਡਾਰੀ ਨਹੀਂ ਭਰ ਸਕਦੀਆਂ। ਇਨ੍ਹਾਂ ਦੇ ਨਰ ਅਤੇ ਮਾਦਾ ਵਿੱਚ ਦੇਖਣ ਨੂੰ ਕੋਈ ਫ਼ਰਕ ਨਹੀਂ ਹੁੰਦਾ।‘ਸੇਰੜ੍ਹੀਆਂ’ ਸਾਲ ਵਿੱਚ ਦੋ ਵਾਰ ਮਾਰਚ-ਅਪਰੈਲ ਅਤੇ ਜੁਲਾਈ-ਸਤੰਬਰ ਵਿੱਚ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਦੋਵੇਂ ਨਰ, ਮਾਦਾ ਰਲ ਕੇ ਘਾਹ ਦੇ ਤੀਲਿਆਂ ਅਤੇ ਜੜ੍ਹਾਂ ਨਾਲ ਕੌਲੀ ਵਰਗਾ ਆਲ੍ਹਣਾ 3 ਤੋਂ 5 ਮੀਟਰ ਦੀ ਉਚਾਈ ਦੇ ਸੰਘਣੇ ਪੱਤਿਆਂ ਵਾਲੇ ਦਰੱਖਤਾਂ ਵਿੱਚ ਬਣਾਉਂਦੇ ਹਨ। ਮਾਦਾ 3 ਤੋਂ 4 ਗੂੜ੍ਹੀ-ਹਰੀ ਭਾਹ ਵਾਲੇ ਨੀਲੇ ਅੰਡੇ ਦਿੰਦੀ ਹੈ। ਕਈ ਵਾਰ ਹੋਰ ਪੰਛੀ ਇਹਨਾਂ ਦੇ ਆਲ੍ਹਣੇ ਵਿੱਚ ਆਂਡੇ ਦਿੰਦੇ ਹਨ ਅਤੇ ਇਹ ਉਨ੍ਹਾਂ ਦੇ ਬੱਚਿਆਂ ਨੂੰ ਵੀ ਬੜੇ ਪਿਆਰ ਨਾਲ ਆਪਣੇ ਬੱਚਿਆਂ ਵਾਂਗ ਹੀ ਪਾਲਦੀਆਂ ਹਨ। ਇਨ੍ਹਾਂ ਦੀ 15 ਤੋਂ 16 ਸਾਲ ਦੀ ਉਮਰ ਹੁੰਦੀ ਹੈ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ