ਸੂਬੇਦਾਰ ਜੋਗਿੰਦਰ ਸਿੰਘ

ਸੂਬੇਦਰ ਜੋਗਿੰਦਰ ਸਿੰਘ (26 ਸਤੰਬਰ 1921 - 23 ਅਕਤੂਬਰ 1962) ਇੱਕ ਭਾਰਤੀ ਸੈਨਾ ਸਿਪਾਹੀ ਸੀ। ਜਿਸਨੂੰ ਸ਼ਹੀਦੀ ਉਪਰੰਤ ਭਾਰਤ ਦੇ ਸਭ ਤੋਂ ਉੱਚੇ ਫੌਜੀ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 1936 ਵਿੱਚ ਬਰਤਾਨਵੀ ਭਾਰਤੀ ਫੌਜ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਨੌਕਰੀ ਕੀਤੀ। 1962 ਦੀ ਭਾਰਤ-ਚੀਨ ਜੰਗ ਦੌਰਾਨ, ਉਨ੍ਹਾਂ ਨੇ ਨਾਰਥ-ਈਸਟ ਫ੍ਰੰਟੀਅਰ ਅਜੰਸੀ ਵਿੱਚ ਬੁਮਲਾ ਪਾਸ ਤਵਾਂਗ (ਨੇਫਾ), ਹੁਣ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਪਲਟਨ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਨੇ ਬਹੁਤ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਅਤੇ ਉਦੋਂ ਤੱਕ ਡਟੇ ਰਹੇ, ਜਦੋਂ ਤੱਕ ਜ਼ਖਮੀ ਹੋ ਕੇ ਸ਼ਹੀਦ ਨਹੀਂ ਹੋ ਗਏ। ਸੂਬੇਦਾਰ ਜੋਗਿੰਦਰ ਸਿੰਘ ਸਾਬ ਜੀ ਦੀ ਯਾਦਗਾਰ ਬੁਮਲਾ ਪਾਸ ਦੇ ਨਾਲ਼ ਬੁਮਲਾ ਪੀ. ਪੀ ਸਥਾਨ ਉੱਪਰ ਬਣੀ ਹੋਈ ਹੈ।


ਜੋਗਿੰਦਰ ਸਿੰਘ

ਜਨਮ(1921-09-26)26 ਸਤੰਬਰ 1921
ਮਾਹਲਾ ਕਲਾਂ, ਮੋਗਾ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ
ਮੌਤ23 ਅਕਤੂਬਰ 1962(1962-10-23) (ਉਮਰ 41)
ਬੁਮਲਾ ਪਾਸ, ਨਾਰਥ-ਈਸਟ ਫ੍ਰੰਟੀਅਰ ਅਜੰਸੀ, ਭਾਰਤ
ਵਫ਼ਾਦਾਰੀਬਰਤਾਨਵੀ ਭਾਰਤ
ਭਾਰਤ
ਸੇਵਾ/ਬ੍ਰਾਂਚਬਰਤਾਨਵੀ ਭਾਰਤੀ ਫੌਜ
ਭਾਰਤੀ ਫੌਜ
ਸੇਵਾ ਦੇ ਸਾਲ1936–1962
ਰੈਂਕਸੂਬੇਦਾਰ
ਸੇਵਾ ਨੰਬਰJC-4547[1]
ਯੂਨਿਟਪਹਿਲੀ ਬਟਾਲੀਅਨ, ਸਿੱਖ ਰੈਜੀਮੈਂਟ
ਲੜਾਈਆਂ/ਜੰਗਾਂਦੂਜੀ ਸੰਸਾਰ ਜੰਗ
ਭਾਰਤ-ਪਾਕਿਸਤਾਨ ਯੁੱਧ (1947)
ਭਾਰਤ-ਚੀਨ ਜੰਗ
ਇਨਾਮਪਰਮਵੀਰ ਚੱਕਰ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ