ਸੁਪਰਨੋਵਾ

ਸੁਪਰਨੋਵਾ ਖਗੋਲਸ਼ਾਸਤਰ ਵਿੱਚ ਕਿਸੇ ਤਾਰੇ ਦੇ ਭਿਆਨਕ ਵਿਸਫੋਟ ਨੂੰ ਕਹਿੰਦੇ ਹਨ। ਸੁਪਰਨੋਵਾ ਨੋਵਾ ਤੋਂ ਵਧੇਰੇ ਵੱਡਾ ਧਮਾਕਾ ਹੁੰਦਾ ਹੈ ਅਤੇ ਇਸ ਤੋਂ ਨਿਕਲਦਾ ਪ੍ਰਕਾਸ਼ ਅਤੇ ਕਿਰਨਾਹਟ (ਰੇਡੀਏਸ਼ਨ) ਇੰਨਾ ਜੋਰਦਾਰ ਹੁੰਦਾ ਹੈ ਕਿ ਕੁੱਝ ਸਮੇਂ ਲਈ ਆਪਣੇ ਅੱਗੇ ਪੂਰੀ ਆਕਾਸ਼ ਗੰਗਾ ਨੂੰ ਵੀ ਧੁੰਦਲਾ ਕਰ ਦਿੰਦਾ ਹੈ ਲੇਕਿਨ ਫਿਰ ਹੌਲੀ-ਹੌਲੀ ਕੁੱਝ ਹਫਤਿਆਂ ਜਾਂ ਮਹੀਨਿਆਂ ਵਿੱਚ ਖ਼ੁਦ ਧੁੰਦਲਾ ਜਾਂਦਾ ਹੈ। ਇਸ ਅਰਸੇ ਦੌਰਾਨ ਜਦੋਂ ਸੁਪਰਨੋਵਾ ਆਪਣੀ ਚਰਮਸੀਮਾ ਤੇ ਹੁੰਦਾ ਹੈ, ਉਹ ਇੰਨੀ ਉਰਜਾ ਪ੍ਰਸਾਰਿਤ ਕਰ ਸਕਦਾ ਹੈ ਜਿੰਨੀ ਕਿ ਸਾਡਾ ਸੂਰਜ ਆਪਣੇ ਅਰਬਾਂ ਸਾਲ ਦੇ ਜੀਵਨਕਾਲ ਵਿੱਚ ਕਰੇਗਾ। ਸੁਪਰਨੋਵਾ ਤਾਰਾ, ਜਿਸ ਨੂੰ ਅਸੀਂ ਆਮ ਤੌਰ ’ਤੇ ਟੁੱਟਦੇ ਤਾਰੇ ਦੇ ਨਾਂ ਨਾਲ ਜਾਣਦੇ ਹਾਂ, ਇਸ ਦਾ ਵਿਸਫੋਟ ਇੰਨਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਇਸ ਵਿੱਚੋਂ ਇੱਕ ਸੈਕਿੰਡ ਵਿੱਚ ਲਗਪਗ ਉਨੀ ਊਰਜਾ ਖਾਰਜ ਹੋ ਜਾਂਦੀ ਹੈ, ਜਿੰਨੀ ਕਿ ਸੂਰਜ ਇੱਕ ਸੌ ਸਾਲਾਂ ਵਿੱਚ ਸਾਨੂੰ ਦਿੰਦਾ ਹੈ।[1] ਧਮਾਕੇ ਦੌਰਾਨ ਤਾਰੇ ਦਾ ਬਹੁਤਾ ਜਾਂ ਸਾਰਾ ਪਦਾਰਥ[2](ਪ੍ਰਕਾਸ਼ ਦੀ ਸਪੀਡ ਦੇ 10%]]), 30,000 km/s ਤੱਕ ਵੇਗ ਨਾਲ ਝਟਕਾ-ਤਰੰਗ (ਸ਼ਾਕ ਵੇਵ) ਦਾ ਪੈਦਾ ਕਰਦੇ ਹੋਏ[3] ਚੌਗਿਰਦੇ ਦੇ ਅੰਤਰਤਾਰਾ ਮਾਧਿਅਮ ਵਿੱਚ ਖਾਰਜ ਹੋ ਜਾਂਦਾ ਹੈ।

ਕੈਪਲਰ ਦੇ ਸੁਪਰਨੋਵਾ ਦਾ ਬਚਿਆ ਬੱਦਲ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ