ਸ਼ਈਓ ਦੀ ਪਾਗਲ ਔਰਤ

ਸ਼ਈਓ ਦੀ ਪਾਗਲ ਔਰਤ (ਮੂਲ ਫ਼ਰਾਂਸੀਸੀ: La Folle de Chaillot, ਲਾ ਫ਼ੋਲੇ ਡੇ ਸਈਓ) ਫ਼ਰੈਂਚ ਨਾਟਕਕਾਰ ਯਾਂ ਜਿਰਾਦੂ ਲਿਖਿਤ ਇੱਕ ਕਾਵਿਕ ਵਿਅੰਗ, ਨਾਟਕ ਹੈ। ਇਸ 1943 ਵਿੱਚ ਲਿਖਿਆ ਗਿਆ ਸੀ ਅਤੇ ਲੇਖਕ ਦੀ ਮੌਤ ਦੇ ਬਾਅਦ, 1945 ਵਿੱਚ ਇਹ ਪਹਿਲੀ ਵਾਰ ਖੇਡਿਆ ਗਿਆ ਸੀ। ਇਸ ਦੇ ਦੋ ਐਕਟ ਹਨ ਅਤੇ ਇਸ ਵਿੱਚ ਕਲਾਸੀਕਲ ਏਕਤਾਵਾਂ ਦੀ ਪਾਲਣਾ ਕੀਤੀ ਗਈ ਹੈ। ਕਹਾਣੀ ਇੱਕ ਪਾਗਲ ਔਰਤ ਨਾਲ ਸਬੰਧਤ ਹੈ, ਜੋ ਪੈਰਿਸ ਵਿੱਚ ਰਹਿ ਰਹੀ ਹੈ ਅਤੇ ਬੇਰਹਿਮ ਅਧਿਕਾਰੀਆਂ ਦੇ ਖਿਲਾਫ ਸੰਘਰਸ਼ ਕਰਦੀ ਹੈ।

ਮੈਡ ਵਿਮੈਨ ਆਫ਼ ਸ਼ਈਓ
ਸ਼ਈਓ ਦੀ ਪਾਗਲ ਔਰਤ ਵਿੱਚ ਲੂਸੀਆ ਸਤੁਰਪਾ ਬੀਔਂਦਰਾ
ਕਿਰਤ - ਜਾਰਜ ਸਤੇਫਾਨੇਸਕੂ (1967)
ਲੇਖਕਯਾਂ ਜਿਰਾਦੂ
ਪਾਤਰਵੇਟਰ, ਬੇਰਨ, ਪੇਅਰ,
ਪ੍ਰਧਾਨ, The Prospector,
ਘੁਮੱਕੜ ਗਾਇਕ, ਕਚਰਾ ਚੁਗਣਵਾਲਾ,
ਦਲਾਲ, ਇਰਮਾ, ਨਵਾਬਜਾਦੀ ਔਰੇਲੀਆ,
ਸਾਰਜੈਂਟ, The Sewer Man,
Mme. Constance, Mme. Gabrielle,
Mme. Josophine, ਪ੍ਰਧਾਨ,
The Prospectors, ਪ੍ਰੈੱਸ ਏਜੰਟ
ਪਹਿਲੇ ਪਰਦਰਸ਼ਨ ਦੀ ਤਰੀਕ19 ਦਸੰਬਰ 1945
ਪਹਿਲੇ ਪਰਦਰਸ਼ਨ ਦੀ ਜਗ੍ਹਾThéâtre de l'Athénée
ਪੈਰਿਸ
ਮੂਲ ਭਾਸ਼ਾਫ਼ਰੈਂਚ
ਵਿਸ਼ਾਗਰੀਬਾਂ ਦੇ ਹੱਕ
ਰੂਪਾਕਾਰਕਮੇਡੀ
Settingਪੈਰਿਸ ਦੇ ਸ਼ਈਓ ਖੇਤਰ ਦਾ ਇੱਕ ਕੈਫ਼ੇ

ਪਲਾਟ

ਨਾਟਕ ਦਾ ਦੇਸ਼ਕਾਲ ਪੈਰਿਸ ਦੇ ਸ਼ਈਓ ਕੁਆਟਰ ਦੇ ਇੱਕ ਕੈਫ਼ੇ ਵਿੱਚ ਸੈੱਟ ਕੀਤਾ ਗਿਆ ਹੈ। ਭ੍ਰਿਸ਼ਟ ਕਾਰਪੋਰੇਟ ਨੁਮਾਇੰਦਿਆ ਦਾ ਇੱਕ ਸਮੂਹ ਮੀਟਿੰਗ ਕਰ ਰਿਹਾ ਹੈ। ਉਸ ਵਿੱਚ ਪਰੌਸਪੈਕਟਰ, ਪ੍ਰਧਾਨ, ਅਤੇ ਬੈਰਨ ਸ਼ਾਮਲ ਹਨ, ਅਤੇ ਉਹ ਉਸ ਤੇਲ ਨੂੰ ਪ੍ਰਾਪਤ ਕਰਨ ਲਈ ਪੈਰਿਸ ਨੂੰ ਖੋਦਣ ਦੀ ਯੋਜਨਾ ਬਣਾ ਰਹੇ ਹਨ, ਜਿਸ ਬਾਰੇ ਉਨ੍ਹਾਂ ਦਾ ਖਿਆਲ ਹੈ ਇਸ ਦੀਆਂ ਸੜਕਾਂ ਹੇਠ ਪਿਆ ਹੈ।

ਪੰਜਾਬੀ ਰੂਪ

ਯਾਂ ਜਿਰਾਦੂ ਦੇ ਇਸ ਨਾਟਕ ਦਾ ਸ਼ਹਿਰ ਮੇਰੇ ਦੀ ਪਾਗਲ ਔਰਤ ਸਿਰਲੇਖ ਹੇਠ ਸੁਰਜੀਤ ਪਾਤਰ ਨੇ ਪੰਜਾਬੀ ਰੂਪ ਤਿਆਰ ਕੀਤਾ ਹੈ।

ਪੰਜਾਬੀ ਰੂਪ ਵਿੱਚੋਂ ਨਮੂਨੇ ਵਜੋਂ ਕੁਝ ਸਤਰਾਂ

<poem>ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇਕਿੰਨੇ ਹਸੀਨ ਚਿਹਰੇ, ਨੈਣਾਂ ਦੇ ਗੋਲ ਘੇਰੇਸ਼ਾਮਾਂ ਅਤੇ ਸਵੇਰੇਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇਮੇਰਾ ਰਾਜ਼ਦਾਨ ਸ਼ੀਸ਼ਾ, ਮੇਰਾ ਕਦਰਦਾਨ ਸ਼ੀਸ਼ਾਮੈੰਨੂ ਆਖਦਾ ਏ ਸੋਹਣੀ, ਇੱਕ ਨੌਜਵਾਨ ਸ਼ੀਸ਼ਾਏਹੋ ਤਾਂ ਮੁਸ਼ਿਕਲਾਂ ਨੇਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇਇੱਕ ਆਸ ਏ ਮਿਲਣ ਦੀ, ਮੇਰੇ ਸਾਂਵਰੇ ਸੱਜਣ ਦੀਕੁਝ ਕਹਿਣ ਦੀ ਸੁਣਨ ਦੀਇਹ ਕਹਿਕੇ ਉਸਨੇ ਸੀਨੇ, ਲੱਗਣਾ ਤੇ ਸਿਸਕਣਾ ਏਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣਮੈ ਮਰਨ ਤੁਰੀ ਤਾਂ ਲੱਗ ਪਈ,ਪਾਜੇਬ ਮੇਰੀ ਛਣਕਣਬਾਹੋਂ ਪਕੜ ਬਿਠਾਇਆ, ਟੁੱਟ ਪੈਣੈ ਕੰਗਣਾ ਨੇਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇਸੂਰਜ ਅਤੇ ਸਿਤਾਰੇ, ਮੇਰੇ ਰਾਹ ‘ਚ ਚੰਨ ਤਾਰੇਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ