ਸਵਾਮੀ ਰਾਮਤੀਰਥ

ਸਵਾਮੀ ਰਾਮ ਤੀਰਥ pronunciation  (ਹਿੰਦੀ: स्वामी रामतीर्थ 22 ਅਕਤੂਬਰ 1873 – 27 ਅਕਤੂਬਰ 1906[1]), ਸਵਾਮੀ ਰਾਮ ਵੀ ਕਹਿੰਦੇ ਹਨ, ਵੇਦਾਂਤ ਦਰਸ਼ਨ ਦਾ ਮਾਹਿਰ ਭਾਰਤੀ ਸੰਨਿਆਸੀ ਸੀ। ਸਵਾਮੀ ਵਿਵੇਕਾਨੰਦ (1893) ਦੇ ਬਾਅਦ ਅਤੇ 1920 ਵਿਚ ਪਰਮਹੰਸ ਯੋਗਾਨੰਦ ਤੋਂ ਪਹਿਲਾਂ, 1902 ਵਿੱਚ ਆਪਣੀ ਯਾਤਰਾ ਦੌਰਾਨ ਸੰਯੁਕਤ ਰਾਜ ਅਮਰੀਕਾ ਵਿੱਚ ਹਿੰਦੂ ਦਰਸ਼ਨ ਤੇ ਲੈਕਚਰ ਕਰਨ ਵਾਲੇ ਪਹਿਲੇ ਅਹਿਮ ਗੁਰੂਆਂ ਵਿਚੋਂ ਇੱਕ ਸੀ।[2][3] ਆਪਣੇ ਅਮਰੀਕੀ ਟੂਰਾਂ ਦੌਰਾਨ ਸਵਾਮੀ ਰਾਮ ਤੀਰਥ ਅਕਸਰ 'ਵਿਹਾਰਕ ਵੇਦਾਂਤ' ਦੇ ਸੰਕਲਪ ਦੀ ਚਰਚਾ ਕਰਿਆ ਕਰਦਾ ਸੀ।[4]

ਸਵਾਮੀ ਰਾਮ ਤੀਰਥ
ਸਵਾਮੀ ਰਾਮ ਤੀਰਥ
ਜਨਮ(1873-10-22)22 ਅਕਤੂਬਰ 1873
ਮੌਤ27 ਅਕਤੂਬਰ 1906(1906-10-27) (ਉਮਰ 33)
ਟਿਹਰੀ, ਸੰਯੁਕਤ ਪ੍ਰਦੇਸ਼, ਬਰਤਾਨਵੀ ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਸਰਕਾਰੀ ਕਾਲਜ, ਲਾਹੌਰ
ਪੇਸ਼ਾਪ੍ਰਚਾਰ
ਲਈ ਪ੍ਰਸਿੱਧਵੇਦਾਂਤ ਦਾ ਪ੍ਰਚਾਰਕ

ਜੀਵਨੀ

ਸਵਾਮੀ ਰਾਮ ਤੀਰਥ ਦਾ ਜਨਮ 1873 ਦੀ ਦਿਵਾਲੀ ਦੇ ਦਿਨ ਪੰਜਾਬ ਦੇ ਗੁਜਰਾਂਵਾਲਾਂ ਜਿਲ੍ਹੇ ਮੁਰਾਰੀਵਾਲਾ ਪਿੰਡ ਵਿੱਚ ਪੰਡਤ ਹੀਰਾਨੰਦ ਗੋਸਵਾਮੀ ਦੇ ਇੱਕ ਧਰਮੀ ਬਰਾਹਮਣ ਪਰਵਾਰ ਵਿੱਚ ਹੋਇਆ ਸੀ।[5] ਉਸਦਾ ਬਚਪਨ ਦਾ ਨਾਮ ਤੀਰਥਰਾਮ ਸੀ। ਵਿਦਿਆਰਥੀ ਜੀਵਨ ਵਿੱਚ ਉਸ ਨੇ ਅਨੇਕ ਦੁੱਖਾਂ ਦਾ ਸਾਹਮਣਾ ਕੀਤਾ। ਭੁੱਖ ਅਤੇ ਆਰਥਕ ਬਦਹਾਲੀ ਦੇ ਵਿੱਚ ਵੀ ਉਸ ਨੇ ਆਪਣੀ ਮਿਡਲ ਅਤੇ ਫਿਰ ਉੱਚ ਸਿੱਖਿਆ ਪੂਰੀ ਕੀਤੀ। ਪਿਤਾ ਨੇ ਬਾਲ-ਉਮਰ ਵਿੱਚ ਹੀ ਉਸ ਦਾ ਵਿਆਹ ਵੀ ਕਰ ਦਿੱਤਾ ਸੀ। ਉਹ ਉੱਚ ਸਿੱਖਿਆ ਲਈ ਲਾਹੌਰ ਚਲਿਆ ਗਿਆ। 1891 ਵਿੱਚ ਪੰਜਾਬ ਯੂਨੀਵਰਸਿਟੀ, ਲਹੌਰ ਤੋਂ ਬੀਏ ਪਰੀਖਿਆ ਵਿੱਚ ਪ੍ਰਾਂਤ ਭਰ ਵਿੱਚ ਪਹਿਲੇ ਸਥਾਨ ਤੇ ਰਿਹਾ। ਇਸਦੇ ਲਈ ਉਸਨੂੰ 90 ਰੁਪਏ ਮਾਸਿਕ ਵਜ਼ੀਫ਼ਾ ਵੀ ਮਿਲਿਆ। ਫਿਰ ਹਿਸਾਬ ਵਿੱਚ ਸਭ ਤੋਂ ਵੱਧ ਅੰਕਾਂ ਨਾਲ ਐਮਏ ਕਰਕੇ ਉਹ ਉਸੇ ਕਾਲਜ ਵਿੱਚ ਹਿਸਾਬ ਦਾ ਅਧਿਆਪਕ ਨਿਯੁਕਤ ਹੋ ਗਿਆ। ਉਹ ਆਪਣੀ ਤਨਖਾਹ ਦਾ ਵੱਡਾ ਹਿੱਸਾ ਨਿਰਧਨ ਵਿਦਿਆਰਥੀਆਂ ਦੀ ਪੜ੍ਹਾਈ ਲਈ ਦੇ ਦਿਆ ਕਰਦਾ ਸੀ। ਉਸ ਦਾ ਰਹਿਣ-ਸਹਿਣ ਬਹੁਤ ਹੀ ਸਾਦਾ ਸੀ। ਲਾਹੌਰ ਵਿੱਚ ਹੀ ਉਸਨੂੰ ਸਵਾਮੀ ਵਿਵੇਕਾਨੰਦ ਦੇ ਪ੍ਰਵਚਨ ਸੁਣਨ ਦਾ ਅਤੇ ਮੁਲਾਕਾਤ ਦਾਮੌਕਾ ਮਿਲਿਆ। ਉਸ ਸਮੇਂ ਉਹ ਪੰਜਾਬ ਦੀ ਸਨਾਤਨ ਧਰਮ ਸਭਾ ਨਾਲ ਜੁੜਿਆ ਹੋਇਆ ਸੀ। ਕ੍ਰਿਸ਼ਨ ਅਤੇ ਅਦਵੈਤ ਵੇਦਾਂਤ ਬਾਰੇ ਭਾਸ਼ਣਾਂ ਲਈ ਜਦੋਂ ਉਹ ਮਸ਼ਹੂਰ ਹੋ ਗਿਆ ਤਾਂ 1899 ਵਿੱਚ ਦਿਵਾਲੀ ਦੇ ਦਿਨ ਉਹ ਘਰ-ਪਰਵਾਰ ਤਿਆਗ ਕੇ ਸਨਿਆਸੀ ਬਣ ਗਿਆ।[6]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ