ਵੇਸਵਾਗਮਨੀ

ਵੇਸਵਾਗਮਨੀ ਪੈਸੇ ਲਈ ਬਣਾਏ ਸਰੀਰਕ ਸੰਬੰਧਾਂ ਦੇ ਧੰਦੇ ਨੂੰ ਕਿਹਾ ਜਾਂਦਾ ਹੈ।[1][2] ਵੇਸਵਾਗਮਨੀ ਸੈਕਸ ਧੰਦੇ ਦਾ ਅੰਗ ਹੈ। ਇਸ ਖੇਤਰ ਵਿੱਚ ਕੰਮ ਕਰਨ ਵਾਲੇ ਨੂੰ ਵੇਸਵਾ ਕਿਹਾ ਜਾਂਦਾ ਹੈ।

ਵੇਸਵਾਗਮਨੀ
Occupation
ਨਾਮWomen: Hooker, call girl, oldest profession worker, ho/hoe, whore, harlot, tart, trollop, strumpet, slut, courtesan, escort, masseuse, lady of pleasure, lady of the night, working girl, doxy, floozie, hussy, scarlet woman, tramp
Men: Rent boy, male escort, masseur, gigolo, lad model, gent of the night, toy boy, sporting boy, weeping willy, pansy boy
ਸਰਗਰਮੀ ਖੇਤਰ
Entertainment/ਸੇਕਸ ਧੰਦਾ
ਵਰਣਨ
ਕੁਸ਼ਲਤਾPhysical attractiveness, interpersonal skills.
Male prostitutes usually require an ability to maintain an erection.
ਸੰਬੰਧਿਤ ਕੰਮ
Stripper

ਵੇਸਵਾਗਮਨੀ ਨੂੰ ਅਕਸਰ ਦੁਨੀਆ ਦਾ "ਸਭ ਤੋਂ ਪੁਰਾਣਾ ਕਿੱਤਾ" ਕਿਹਾ ਜਾਂਦਾ ਹੈ।[3] ਅਨੁਮਾਨ ਅਨੁਸਾਰ ਹਰ ਸਾਲ ਪੂਰੇ ਸੰਸਾਰ ਵਿੱਚ 100 ਅਰਬ ਡਾਲਰ ਤੋਂ ਵੱਧ ਆਮਦਨ ਪੈਦਾ ਹੁੰਦੀ ਹੈ।[4] ਵੇਸ਼ਵਾਗਮਨੀ ਬਹੁ-ਭਾਂਤੀ ਰੂਪਾਂ ਵਿੱਚ ਵਾਪਰਦੀ ਹੈ। ਕੋਠੇ ਵਿਸ਼ੇਸ਼ ਤੌਰ ਤੇ ਵੇਸ਼ਵਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ। ਅਗਵਾਈ ਸ਼ਾਖ (Escort agency) ਦੁਆਰਾ, ਗਾਹਕ ਨਾਲ ਵੇਸ਼ਵਾ ਦਾ ਮੁੱਲ ਅਤੇ ਜਗ੍ਹਾਂ ਨਿਰਧਾਰਿਤ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੀਆਂ ਵੇਸ਼ਵਾਵਾਂ ਨੂੰ "ਕਾਲ ਗਰਲ" ਕਿਹਾ ਜਾਂਦਾ ਹੈ ਜਿਨ੍ਹਾਂ ਦਾ ਸੌਦਾ ਗਾਹਕ ਨਾਲ ਫੋਨ ਜਾਂ ਮਿਲ ਕੇ ਕੀਤਾ ਜਾਂਦਾ ਹੈ ਅਤੇ ਕਿਰਾਏ ਦੇ ਹੋਟਲ ਦੇ ਕਮਰੇ ਜਾਂ ਕਿਰਾਏ ਦੇ ਕਮਰੇ ਵਿੱਚ ਵੇਸ਼ਵਾ ਨੂੰ ਪਹੁੰਚਾ ਦਿੱਤਾ ਜਾਂਦਾ ਹੈ। ਵੇਸ਼ਵਾਗਮਨੀ ਦਾ ਦੂਜਾ ਰੂਪ "ਸਟ੍ਰੀਟ ਵੇਸ਼ਵਾਗਮਨੀ" ਹੈ। ਬੇਸ਼ਕ ਜ਼ਿਆਦਾ ਗਿਣਤੀ ਔਰਤ ਵੇਸ਼ਵਾਵਾਂ ਅਤੇ ਮਰਦ ਗਾਹਕਾਂ ਦੀ ਮਿਲਦੀ ਹੈ ਪਰ ਇਸਦੇ ਨਾਲ ਨਾਲ ਸਮਲਿੰਗੀ ਮਰਦ ਤੇ ਔਰਤ ਵੇਸ਼ਵਾਵਾਂ ਅਤੇ ਕਾਮ ਗ੍ਰਸਤ ਮਰਦ ਵੇਸ਼ਵਾਵਾਂ ਵੀ ਮਿਲਦੇ ਹਨ।[5]

ਸੰਸਾਰ ਭਰ ਵਿੱਚ ਲਗਭਗ 42 ਮਿਲੀਅਨ ਵਰਗੀ ਵੱਡੀ ਸੰਖਿਆ ਵਿੱਚ ਵੇਸ਼ਵਾਵਾਂ ਦੀ ਗਿਣਤੀ ਮਿਲਦੀ ਹੈ। ਅਨੁਮਾਨ ਮੁਤਾਬਿਕ ਸੰਸਾਰ ਦੇ ਵਧੇਰੇ ਪੜ੍ਹੇ-ਲਿਖੇ ਦੇਸ਼ਾਂ ਵਿੱਚ "ਸੈਕਸ ਟੂਰਿਜ਼ਮ" ਮਿਲਦਾ ਹੈ। ਕੇਂਦਰੀ ਏਸ਼ੀਆ, ਮੱਧ ਪੂਰਬੀ ਅਤੇ ਅਫ਼ਰੀਕਾ(ਤੱਥਾਂ ਦੀ ਘਾਟ) ਨੂੰ ਵਧੇਰੇ ਵੇਸ਼ਵਾਗਮਨੀ ਦੇ ਦੇਸ਼ ਮੰਨੇ ਜਾਂਦੇ ਹਨ।[6] ਸੈਕਸ ਟੂਰਿਜ਼ਮ ਵਿੱਚ ਲਿੰਗੀ ਸਬੰਧਾਂ ਦੇ ਸਫ਼ਰੀ ਅਭਿਆਸ ਲਈ ਵੇਸ਼ਵਾਵਾਂ ਨੂੰ ਦੂਸਰੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ। ਕੁਝ ਅਮੀਰ ਗਾਹਕ ਕੁਝ ਸਾਲਾਂ ਲਈ ਪਹਿਲਾਂ ਹੀ ਪੈਸੇ ਦੇ ਕੇ ਇਕਰਾਰਨਾਮਾ ਕਰ ਲੈਂਦੇ ਹਨ।[7][8]

ਵੇਸ਼ਵਾਗਮਨੀ ਆਮ ਤੌਰ ਤੇ "ਸ਼ੋਸ਼ਣ" ਦਾ ਰੂਪ ਹੈ,ਜਿਸ ਵਿੱਚ ਔਰਤਾਂ ਵਿਰੁਧ ਹਿੰਸਾ[9] ਅਤੇ ਬਾਲ ਵੇਸ਼ਵਾਗਮਨੀ[10] ਕੀਤੀ ਜਾਂਦੀ ਹੈ, ਜੋ ਲਿੰਗ ਤਸਕਰੀ ਕਰਨ ਵਿੱਚ ਸਹਾਇਕ ਹੁੰਦੀ ਹੈ।[11] ਵੇਸ਼ਵਾਗਮਨੀ ਦੇ ਕੁਝ ਆਲੋਚਕ ਅਦਾਰਾ ਸਵੀਡਨ ਮਾਡਲ ਦੇ ਹਿਮਾਇਤੀ ਹਨ ਜਿਸ ਨੂੰ ਦੂਜੇ ਦੇਸ਼ਾਂ ਕਨੇਡਾ, ਆਈਸਲੈਂਡ, ਉੱਤਰੀ ਆਇਰਲੈੰਡ, ਨਾਰਵੇ ਅਤੇ ਫਰਾਂਸ ਨੇ ਵੀ ਅਪਣਾਇਆ।

ਇਤਿਹਾਸ

ਪੁਰਾਤਨ ਪੂਰਬੀ ਦੇਸ਼

ਪੁਰਾਤਨ ਯੂਨਾਨੀ ਗਾਹਕ ਅਤੇ ਇੱਕ ਵੇਸ਼ਵਾ ਦੀ ਉਦਾਹਰਣ

ਪੁਰਾਤਨ ਪੂਰਬੀ ਦੇਸ਼ਾਂ ਵਿੱਚ, ਪੁਰਾਤਨ ਯੂਨਾਨੀ ਹੀਰੋਡਾਟਸ ਦੀ ਦ ਹਿਸਟ੍ਰੀਜ਼[12] ਅਨੁਸਾਰ ਦਜਲਾ-ਫ਼ਰਾਤ ਨਦੀ ਪ੍ਰਣਾਲੀ ਵਿਚਕਾਰ ਦੇਵਤਿਆਂ ਦੇ ਬਹੁਤ ਸਾਰੇ ਮੱਠ ਅਤੇ ਮੰਦਰ ਜਾਂ "ਸਵਰਗ ਦੇ ਘਰ" ਸਨ ਜਿਥੇ ਪਵਿੱਤਰ ਵੇਸ਼ਵਾਗਮਨੀ ਦਾ ਅਭਿਆਸ ਆਮ ਸੀ।[13] ਇਸ ਵੇਸਵਾਗਮਨੀ ਦਾ ਅੰਤ ਉਸ ਸਮੇਂ ਹੋਇਆ ਜਦੋਂ 14ਵੀਂ ਏ.ਡੀ ਵਿੱਚ ਕੋਂਸਤਾਂਤੀਨ ਮਹਾਨ ਦਾ ਸਾਮਰਾਜ ਹੋਂਦ ਵਿੱਚ ਆਇਆ ਜਦੋਂ ਉਸਨੇ ਸਾਰੇ ਦੇਵਤਿਆਂ ਦੇ ਮੰਦਰਾਂ ਨੂੰ ਤਬਾਹ ਕਰ ਦਿੱਤਾ ਅਤੇ ਦੇਵਤਿਆਂ ਦੇ ਮੰਦਰਾਂ ਦੀ ਥਾਂ "ਕ੍ਰਿਸਚੈਨਿਟੀ" ਧਰਮ ਨੇ ਲੈ ਲਈ ਸੀ।[14]

18ਵੀਂ ਸਦੀ ਈਸਵੀ ਪੂਰਵ ਵਿੱਚ, ਪ੍ਰਾਚੀਨ ਬੇਬੀਲੋਨ ਨੇ ਔਰਤਾਂ ਦੀ ਜ਼ਰੂਰਤਾਂ ਅਤੇ ਨਿੱਜੀ ਹੱਕਾਂ ਨੂੰ ਪਛਾਣਿਆ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ