ਰੋਮਨ ਪੋਲਾਂਸਕੀ

ਰੈਜਮੰਡ ਰੋਮਨ ਥੀਅਰੀ ਪੋਲਾਂਸਕੀ (ਜਨਮ 18 ਅਗਸਤ 1933) ਇੱਕ ਫ਼ਰਾਂਸੀਸੀ ਪੋਲਿਸ਼[2] ਫ਼ਿਲਮ ਨਿਰਦੇਸ਼ਕ, ਨਿਰਮਾਤਾ, ਲੇਖਕ ਅਤੇ ਅਦਾਕਾਰ ਹੈ। 1978 ਤੋਂ ਉਹ ਅਮਰੀਕੀ ਅਪਰਾਧੀ ਨਿਆਂ ਸਿਸਟਮ ਤੋਂ ਭਗੌੜਾ ਹੈ ਜਿਸ ਵਿੱਚ ਉਸਨੂੰ ਇੱਕ ਜਬਰ-ਜਿਨਾਹ ਦੇ ਕੇਸ ਵਿੱਚ ਸਜ਼ਾ ਹੋਈ ਸੀ।[3]

ਰੋਮਨ ਪੋਲਾਂਸਕੀ
ਰੋਮਨ ਪੋਲਾਂਸਕੀ 2013 ਦੇ ਕਾਨ੍ਹਸ ਫ਼ਿਲਮ ਫੈਸਟੀਵਲ ਵਿਖੇ।
ਜਨਮ
ਰੈਜਮੰਡ ਰੋਮਨ ਥੀਅਰੀ ਪੋਲਾਂਸਕੀ

(1933-08-18) 18 ਅਗਸਤ 1933 (ਉਮਰ 90)
ਪੈਰਿਸ, ਫ਼ਰਾਂਸ
ਨਾਗਰਿਕਤਾਪੋਲੈਂਡ, ਫ਼ਰਾਂਸ[1]
ਪੇਸ਼ਾਫ਼ਿਲਮ ਨਿਰਦੇਸ਼ਕ, ਨਿਰਮਾਤਾ, ਲੇਖਕ, ਅਦਾਕਾਰ
ਸਰਗਰਮੀ ਦੇ ਸਾਲ1953–ਹੁਣ ਤੱਕ
ਜੀਵਨ ਸਾਥੀ
ਬਾਰਬਰਾ ਕਵੇਤਕੋਵਸਕਾ-ਲਾਸ
(ਵਿ. 1959; ਤ. 1962)

ਸ਼ੇਰੌਨ ਟੇਟ
(ਵਿ. 1968; ਮੌਤ 1969)

ਏਮਾਨੁਅਲ ਸੀਗਨਰ
(ਤੋਂ ਬਾਅਦ 1989)
ਬੱਚੇ2; ਮੌਰਗੇਨ ਪੋਲਾਂਸਕੀ ਸਮੇਤ

ਪੋਲਾਂਸਕੀ ਦਾ ਜਨਮ ਪੈਰਿਸ ਵਿੱਚ ਹੋਇਆ ਸੀ ਅਤੇ ਉਸਦੇ ਪੋਲਿਸ਼-ਯਹੂਦੀ ਮਾਂ-ਪਿਓ 1937 ਵਿੱਚ ਪੋਲੈਂਡ ਵਾਪਸ ਆ ਕੇ ਵਸ ਗਏ ਸਨ, ਜਦੋਂ ਉਹ ਚਾਰ ਸਾਲਾਂ ਦਾ ਸੀ। ਦੋ ਸਾਲਾਂ ਪਿੱਛੋਂ ਦੂਜੀ ਸੰਸਾਰ ਜੰਗ ਦੇ ਦੌਰਾਨ ਨਾਜ਼ੀ ਸਰਕਾਰ ਦੀ ਚੜ੍ਹਾਈ ਤੇ ਉਸਨੇ ਆਪਣੇ ਬਚਪਨ ਦੇ ਅਗਲੇ ਛੇ ਸਾਲ ਨਾਜ਼ੀ ਕਤਲੋਗਾਰਦ ਤੋਂ ਬਚਦੇ-ਬਚਾਉਂਦੇ ਲੰਘਾਏ।

ਉਸਦੀ ਪਹਿਲੀ ਪੂਰੀ ਲੰਬਾਈ ਦੀ ਫ਼ਿਲਮ ਨਾਈਫ਼ ਇਨ ਦ ਵਾਟਰ (1962) ਪੋਲੈਂਡ ਵਿੱਚ ਬਣੀ ਸੀ ਅਤੇ ਉਸਨੂੰ ਅਕਾਦਮੀ ਇਨਾਮਾਂ ਵਿੱਚ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਦੀ ਫ਼ਿਲਮ ਦੀ ਸ਼੍ਰੇਣੀ ਵਿੱਚ ਨਾਮਜ਼ਦ ਵੀ ਕੀਤਾ ਗਿਆ ਸੀ। ਇਸ ਪਿੱਛੋੇਂ ਉਸਨੂੰ ਪੰਜ ਵਾਰ ਅਕਾਦਮੀ ਅਵਾਰਡਾਂ ਵਿੱਚ ਨਾਮਜ਼ਦਗੀ ਮਿਲੀ ਹੈ। ਇਸ ਤੋਂ ਇਲਾਵਾ ਉਸਨੂੰ ਦੋ ਬਾਫ਼ਟਾ ਅਵਾਰਡ, ਚਾਰ ਸੀਜ਼ਰ ਅਵਾਰਡ, ਇੱਕ ਗੋਲਡਨ ਗਲੋਬ ਅਵਾਰਡ ਅਤੇ ਫ਼ਰਾਂਸ ਦੇ ਕਾਨ੍ਹਸ ਫ਼ਿਲਮ ਫ਼ੈਸਟੀਵਲ ਵਿੱਚ ਪਾਲਮੇ ਦਿਓਰ ਅਵਾਰਡ ਵੀ ਮਿਲੇ ਹਨ। ਇੰਗਲੈਂਡ ਵਿੱਚ ਉਸਨੇ ਤਿੰਨ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਸੀ ਜਿਸਦੀ ਸ਼ੁਰੂਆਤ ਉਸਨੇ ਰਿਪਲਸ਼ਨ (1965) ਤੋਂ ਕੀਤੀ ਸੀ। 1968 ਵਿੱਚ ਉਹ ਅਮਰੀਕਾ ਚਲਾ ਗਿਆ ਅਤੇ ਉਸਨੇ ਡਰਾਉਣੀ ਫ਼ਿਲਮ ਰੋਜ਼ਮਰੀਜ਼ ਬੇਬੀ (1968) ਬਣਾ ਕੇ ਸਥਾਪਿਤ ਨਿਰਦੇਸ਼ਕਾਂ ਵਿੱਚ ਆਪਣੀ ਥਾਂ ਪੱਕੀ ਕਰ ਲਈ ਸੀ।

ਉਸਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੋੜ 1969 ਵਿੱਚ ਜਦੋਂ ਉਸਦੀ ਗਰਭਵਤੀ ਪਤਨੀ ਸ਼ੇਰੌਨ ਟੇਟ ਅਤੇ ਉਸਦੇ ਚਾਰ ਦੋਸਤਾਂ ਨੂੰ ਮੈਨਸਨ ਪਰਿਵਾਰ ਦੇ ਮੈਂਬਰਾਂ ਨੇ ਖ਼ਤਰਨਾਕ ਤਰੀਕੇ ਨਾਲ ਕਤਲ ਕਰ ਦਿੱਤਾ ਸੀ।[4] ਉਸਦੀ ਮੌਤ ਤੋਂ ਪਿੱਛੋਂ ਪੋਲਾਂਸਕੀ ਯੂਰਪ ਵਾਪਿਸ ਆ ਗਿਆ ਅਤੇ ਕੁਝ ਦੇਰ ਮਗਰੋਂ ਫਿਰ ਨਿਰਦੇਸ਼ਨ ਕਰਨ ਲੱਗਾ। ਉਸਨੇ ਇੰਗਲੈਂਡ ਵਿੱਚ ਰਹਿ ਕੇ ਮੈਕਬੈਥ (1971) ਫ਼ਿਲਮ ਬਣਾਈ ਅਤੇ ਮਗਰੋਂ ਹਾਲੀਵੁੱਡ ਵਿੱਚ 1974 ਵਿੱਚ ਚਾਈਨਾਟਾਊਨ ਫ਼ਿਲਮ ਦਾ ਨਿਰਦੇਸ਼ਨ ਕੀਤਾ ਜਿਸਨੂੰ 11 ਅਕਾਦਮੀ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਸੀ।[5]

ਮੁੱਢਲਾ ਜੀਵਨ

ਪੋਲਾਂਸਕੀ ਦਾ ਜਨਮ ਪੈਰਿਸ ਵਿੱਚ ਹੋਇਆ ਸੀ। ਉਹ ਬੁਲਾ ਕਾਟਜ਼-ਪਰਜ਼ੈਦਬੋਰਸਕਾ ਦਾ ਪੁੱਤਰ ਸੀ ਜੋ ਕਿ ਇੱਕ ਚਿੱਤਰਕਾਰ ਅਤੇ ਬੁੱਤਘਾੜਾ ਸੀ, ਅਤੇ ਜਿਸਨੇ ਆਪਣਾ ਪਿਛਲਾ ਨਾਮ ਲੀਬਲਿੰਗ ਤੋਂ ਬਦਲ ਕੇ ਰੀਜ਼ਾਰਦ ਪੋਲਾਂਸਕੀ ਰੱਖ ਲਿਆ ਸੀ।[6][7]

ਹਵਾਲੇ

ਗ੍ਰੰਥਸੂਚੀ

ਬਾਹਰਲੇ ਲਿੰਕ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ