ਯੂਨਾਨੀ ਮਿਥਿਹਾਸ

ਯੂਨਾਨੀ ਮਿਥਿਹਾਸ, ਮਿਥਾਂ ਅਤੇ ਸਿਖਿਆਵਾਂ ਦਾ ਸਮੂਹ ਹੈ ਜੋ ਪ੍ਰਾਚੀਨ ਯੂਨਾਨੀਆਂ, ਉਨ੍ਹਾਂ ਦੇ ਦੇਵਤਿਆਂ ਅਤੇ ਨਾਇਕਾਂ, ਸੰਸਾਰ ਦੀ ਪ੍ਰਕਿਰਤੀ, ਅਤੇ ਉਨ੍ਹਾਂ ਦੇ ਆਪਣੇ ਕਲਟ ਅਤੇ ਰੀਤੀ ਰਿਵਾਜਾਂ ਦੇ ਮੂਲ ਅਤੇ ਮਹੱਤਤਾ ਸੰਬੰਧੀ ਦੱਸਦਾ ਹੈ। ਇਹ ਪ੍ਰਾਚੀਨ ਯੂਨਾਨ ਵਿੱਚ ਧਰਮ ਦਾ ਇੱਕ ਹਿੱਸਾ ਸੀ। ਆਧੁਨਿਕ ਵਿਦਵਾਨ ਪ੍ਰਾਚੀਨ ਯੂਨਾਨ ਦੇ ਧਾਰਮਿਕ ਅਤੇ ਰਾਜਨੀਤਕ ਸੰਸਥਾਨਾਂ ਅਤੇ ਇਸ ਦੀ ਸਭਿਅਤਾ ਦੇ ਉੱਤੇ ਰੌਸ਼ਨੀ ਪਾਉਣ ਲਈ ਅਤੇ ਇਸ ਮਿਥ ਸਿਰਜਣਾ ਦੀ ਪ੍ਰਕਿਰਤੀ ਨੂੰ ਸਮਝਣ ਲਈ ਮਿਥਿਹਾਸ ਦੇ ਹਵਾਲੇ ਵਰਤਦੇ ਹਨ ਅਤੇ ਇਸਦਾ ਅਧਿਅਨ ਕਰਦੇ ਹਨ। [1]

ਯੂਨਾਨੀ ਤ੍ਰਿਏਕ ਅਤੇ ਧਰਤੀ ਦੇ ਤਿੰਨ ਰਾਜਾਂ ਦੀ ਵੰਡ: ਜ਼ੀਅਸ ਗੌਡ (ਸਵਰਗ), ਪੋਸੀਡਨ (ਸਮੁੰਦਰ ਅਤੇ ਸਾਗਰ) ਅਤੇ ਹੇਡਸ (ਅੰਡਰਵਰਲਡ). ਥੀਓਸ (ਛੋਟੇ ਦੇਵਤੇ) ਇਸ ਤ੍ਰਿਏਕ ਦੇ ਬੱਚੇ ਹਨ.
 ਜ਼ਿਊਸ ਦਾ ਬਸਟ - ਓਟ੍ਰਿਕੋਲੀ, ਇਟਲੀ (ਹੁਣ ਸਾਲਾ ਰੋਟੋਂਡਾ, Museo Pio-Clementino, ਵੈਟੀਕਨ).

ਯੂਨਾਨੀ ਮਿਥਿਹਾਸ ਨੇ ਪੱਛਮੀ ਸਭਿਅਤਾ ਦੇ ਸਭਿਆਚਾਰ, ਕਲਾ ਅਤੇ ਸਾਹਿਤ ਤੇ ਬਹੁਤ ਪ੍ਰਭਾਵ ਪਾਇਆ ਹੈ ਅਤੇ ਪੱਛਮੀ ਵਿਰਾਸਤ ਅਤੇ ਭਾਸ਼ਾ ਦਾ ਹਿੱਸਾ ਰਿਹਾ ਹੈ। ਕਵੀ ਅਤੇ ਕਲਾਕਾਰਾਂ ਨੇ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤਕ ਯੂਨਾਨੀ ਮਿਥਿਹਾਸ ਤੋਂ ਪ੍ਰੇਰਨਾ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਦੇ ਥੀਮਾਂ ਵਿਚ ਸਮਕਾਲੀ ਮਹੱਤਤਾ ਅਤੇ ਪ੍ਰਸੰਗਿਕਤਾ ਦੀ ਖੋਜ ਕੀਤੀ ਹੈ।[2]

ਅਖ਼ੀਲੀਅਸ ਅਤੇ ਪੇਂਥੇਸਿਲੇਈਆ। ਕ੍ਰਿਤ: ਐਕਸਕਿਆਸ, ਅੰਦਾਜ਼ਨ. 540 ਈਪੂ।, ਬ੍ਰਿਟਿਸ਼ ਮਿਊਜ਼ੀਅਮ

ਸਰੋਤ

ਅੱਜ-ਕੱਲ੍ਹ ਯੂਨਾਨੀ ਮਿਥਿਹਾਸ ਨੂੰ ਮੁੱਖ ਤੌਰ ਤੇ ਯੂਨਾਨੀ ਸਾਹਿਤ ਅਤੇ ਜ਼ੀਓਮੈਟਰੀਕਲ ਸਮੇਂ ਤੋਂ 900-800 ਈਸਾ ਪੂਰਵ ਤੋਂ ਅੱਗੇ ਦ੍ਰਿਸ਼ ਮੀਡੀਆ ਤੇ ਪੇਸ਼ਕਾਰੀਆਂ ਤੋਂ ਜਾਣਿਆ ਜਾਂਦਾ ਹੈ।[3] ਵਾਸਤਵ ਵਿੱਚ, ਸਾਹਿਤਕ ਅਤੇ ਪੁਰਾਤੱਤਵ ਸਰੋਤ ਇੱਕ ਦੂਜੇ ਨਾਲ ਜਦੋਂ ਜੁੜਦੇ ਹਨ, ਕਈ ਵਾਰੀ ਆਪਸੀ ਸਹਿਯੋਗੀ ਹੁੰਦੇ ਹਨ ਅਤੇ ਕਦੇ-ਕਦੇ ਇੱਕ ਦੂਜੇ ਨੂੰ ਰੱਦ ਕਰਦੇ ਹਨ; ਹਾਲਾਂਕਿ, ਬਹੁਤ ਸਾਰੇ ਮਾਮਲਿਆਂ ਵਿੱਚ, ਸੂਚਨਾ ਸਮਗਰੀ ਦੇ ਇਸ ਸੰਗ੍ਰਹਿ ਦੀ ਮੌਜੂਦਗੀ ਇੱਕ ਮਜ਼ਬੂਤ ਸੰਕੇਤ ਹੈ ਕਿ ਯੂਨਾਨੀ ਮਿਥਿਹਾਸ ਦੇ ਬਹੁਤ ਸਾਰੇ ਤੱਤਾਂ ਦੀਆਂ ਮਜ਼ਬੂਤ ਤੱਥ-ਮੂਲਕ ਅਤੇ ਇਤਿਹਾਸਕ ਜੜ੍ਹਾਂ ਹਨ। [4]

ਸਾਹਿਤਕ ਸਰੋਤ

ਯੂਨਾਨੀ ਸਾਹਿਤ ਦੀ ਤਕਰੀਬਨ ਹਰ ਵਿਧਾ ਵਿਚ ਮਿਥਕ ਬਿਰਤਾਂਤ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਯੂਨਾਨੀ ਸਾਹਿਤ ਵਿਚ ਪੁਰਾਤਨਤਾ ਦੇ ਅੰਸ਼ ਅੱਜ ਵੀ ਅਸਿੱਧੇ ਰੂਪ ਵਿਚ ਨਿਵੇਕਲਿਆਂ ਸਾਹਿਤ ਵਿਧਾਵਾਂ ਵਿਚ ਵੇਖਣ ਨੂੰ ਮਿਲਦੇ ਹਨ। ਆਮ ਮਿਥਹਾਸ ਦਾ ਮੁਢਲਾ ਗਿਆਨ ਦੇਣ ਵਾਲੀ ਪੁਸਤਕ ਸੂਡੋ-ਅਪੌਲੋਡੋਰਸ ਦੀ ਲਾਇਬ੍ਰੇਰੀ ਸੀ। ਇਹ ਰਚਨਾ ਵਿੱਚ ਕਵੀਆਂ ਦੀਆਂ ਵਿਰੋਧੀ ਕਥਾਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਪ੍ਰੰਪਰਾਗਤ ਯੂਨਾਨੀ ਮਿਥਿਹਾਸ ਅਤੇ ਬਹਾਦਰੀ ਦੀਆਂ ਦੰਦ-ਕਥਾਵਾਂ ਦਾ ਸੰਖੇਪ ਸਾਰ ਦਿੱਤਾ ਗਿਆ ਹੈ। [5] ਐਥਿਨਜ਼ ਦਾ ਅਪੌਲੋਡੌਰਸ 180-125 ਈਪੂ ਦੇ ਵਿੱਚ ਜੀਵਿਆ ਅਤੇ ਉਸਨੇ ਇਨ੍ਹਾਂ ਬਹੁਤ ਸਾਰੇ ਵਿਸ਼ਿਆਂ 'ਤੇ ਲਿਖਿਆ ਹੈ। ਉਸ ਦੀਆਂ ਲਿਖਤਾਂ ਨੇ ਸੰਗ੍ਰਹਿ ਦਾ ਆਧਾਰ ਬਣਾਇਆ ਹੋ ਸਕਦਾ ਹੈ; ਹਾਲਾਂਕਿ "ਲਾਇਬ੍ਰੇਰੀ" ਉਸ ਘਟਨਾ ਦੀ ਚਰਚਾ ਕਰਦੀ ਹੈ ਜੋ ਉਸ ਦੀ ਮੌਤ ਤੋਂ ਬਹੁਤ ਲੰਮੇ ਸਮੇਂ ਬਾਅਦ ਹੋਈ, ਇਸ ਲਈ ਇਹ ਨਾਂ ਸੂਡੋ-ਅਪੌਲੋਡੋਰਸ ਪਿਆ। 

Prometheus (1868 by Gustave Moreau). The myth of Prometheus first was attested by Hesiod and then constituted the basis for a tragic trilogy of plays, possibly by Aeschylus, consisting of Prometheus Bound, Prometheus Unbound, and Prometheus Pyrphoros.

ਸ਼ੁਰੂਆਤੀ ਸਾਹਿਤਕ ਸੋਮਿਆਂ ਵਿਚ ਹੋਮਰ ਦੀਆਂ ਦੋ ਮਹਾਂਕਾਵਿ, ਇਲੀਅਡ ਅਤੇ ਓਡੀਸੀ ਹਨ। ਹੋਰ ਕਵੀਆਂ ਨੇ "ਮਹਾਂਕਾਵਿ ਚੱਕਰ" ਨੂੰ ਪੂਰਾ ਕੀਤਾ, ਪਰੰਤੂ ਇਹ ਬਾਅਦ ਵਾਲੀਆਂ ਅਤੇ ਛੋਟੀਆਂ ਕਵਿਤਾਵਾਂ ਲਗਭਗ ਪੂਰੀ ਤਰ੍ਹਾਂ ਗੁੰਮ ਹੋ ਗਈਆਂ ਹਨ। ਆਪਣੇ ਰਵਾਇਤੀ ਨਾਮ ਦੇ ਬਾਵਜੂਦ, "ਹੋਮਰਿਕ ਭਜਨਾਂ" ਦਾ ਹੋਮਰ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ। ਉਹ ਅਖੌਤੀ ਪ੍ਰਗੀਤ-ਕਾਲ ਦੇ ਪਹਿਲੇ ਭਾਗ ਵਿੱਚੋਂ ਸਮੂਹ-ਗਾਣ ਹਨ। [6] ਹੋਮਰ ਨਾਲ ਇਕ ਸੰਭਵ ਸਮਕਾਲੀ, ਹੇਸਿਓਡ ਆਪਣੀ ਰਚਨਾ ਥੀਓਗੋਨੀ (ਦੇਵਤਿਆਂ ਦਾ ਮੁਢ) ਵਿੱਚ ਸਭ ਤੋਂ ਪੁਰਾਣੀਆਂ ਯੂਨਾਨੀ ਮਿਥਾਂ ਦੇ ਪੂਰੇ ਵੇਰਵੇ ਪੇਸ਼ ਕਰਦਾ ਹੈ, ਜੋ ਸੰਸਾਰ ਦੀ ਸਿਰਜਣਾ; ਦੇਵਤਿਆਂ, ਟਾਇਟਨਾਂ ਅਤੇ ਦਿਓਤਿਆਂ ਦੀ ਉਤਪਤੀ ਨਾਲ ਸੰਬੰਧਿਤ ਹਨ; ਇਸ ਦੇ ਇਲਾਵਾ ਵਿਸਥਾਰ ਪੂਰਵ ਬੰਸਾਵਲੀਆਂ, ਲੋਕ-ਕਥਾਵਾਂ, ਅਤੇ ਕਾਰਨ ਸਮਝਾਊ ਮਿਥਾਂ ਹਨ। ਹੈਸੀਓਡ ਦੀ 'ਕੰਮ ਅਤੇ ਦਿਨ', ਜੋ ਖੇਤੀਬਾੜੀ ਦੇ ਜੀਵਨ ਬਾਰੇ ਇੱਕ ਉਪਦੇਸ਼ਾਤਮਕ ਕਵਿਤਾ ਹੈ, ਜਿਸ ਵਿੱਚ ਪ੍ਰੋਮੀਥੀਅਸ, ਪੰਡੋਰਾ ਅਤੇ ਪੰਜ ਯੁਗਾਂ ਦੀਆ ਮਿਥਾਂ ਵੀ ਸ਼ਾਮਲ ਹਨ।  ਹੈਸੀਓਡ ਦੀ 'ਕੰਮ ਅਤੇ ਦਿਨ', ਜੋ ਖੇਤੀਬਾੜੀ ਦੇ ਜੀਵਨ ਬਾਰੇ ਇੱਕ ਉਪਦੇਸ਼ਾਤਮਕ ਕਵਿਤਾ ਹੈ, ਜਿਸ ਵਿੱਚ ਪ੍ਰੋਮੀਥੀਅਸ, ਪੰਡੋਰਾ ਅਤੇ ਪੰਜ ਯੁਗਾਂ ਦੀਆ ਮਿਥਾਂ ਵੀ ਸ਼ਾਮਲ ਹਨ। ਕਵੀ ਇਕ ਖ਼ਤਰਨਾਕ ਦੁਨੀਆਂ ਵਿਚ ਜਿਸ ਨੂੰ ਦੇਵਤਿਆਂ ਨੇ ਹੋਰ ਵੀ ਖ਼ਤਰਨਾਕ ਬਣਾ ਰੱਖਿਆ ਹੈ, ਸਫ਼ਲ ਹੋਣ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਸਿਖਿਆ ਦਿੰਦਾ ਹੈ।

The Roman poet Virgil, here depicted in the fifth-century manuscript, the Vergilius Romanus, preserved details of Greek mythology in many of his writings.
Phaedra with an attendant, probably her nurse, a fresco from Pompeii, 60-20 BC
Amor Vincit Omnia (Love Conquers All), a depiction of the god of love, Eros. By Michelangelo Merisi da Caravaggio, circa 1601–1602.

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ