ਮ੍ਰਿਣਾਲਿਨੀ ਸਾਰਾਭਾਈ

ਮ੍ਰਿਣਾਲਿਨੀ ਸਾਰਾਭਾਈ (11 ਮਈ 1918 -  21 ਜਨਵਰੀ 2016)[1] ਇੱਕ ਮਸ਼ਹੂਰ ਭਾਰਤੀ ਕਲਾਸੀਕਲ ਨਰਤਕੀ, ਕੋਰੀਓਗ੍ਰਾਫਰ ਅਤੇ ਇੰਸਟ੍ਰਕਟਰ ਸੀ। ਉਹ ਅਹਿਮਦਾਬਾਦ ਸ਼ਹਿਰ ਵਿੱਚ ਨਾਚ, ਡਰਾਮਾ, ਸੰਗੀਤ ਦੀ ਸਿਖਲਾਈ ਦੇਣ ਲਈ ਇਕ ਪਰਫ਼ਾਰਮਿੰਗ ਆਰਟਸ ਦੀ ਇੰਸਟੀਚਿਊਟ, ਦਰਪਣ ਅਕੈਡਮੀ ਦੀ ਸੰਸਥਾਪਕ ਡਾਇਰੈਕਟਰ ਸੀ।[2]  ਕਲਾ ਵਿੱਚ ਉਸਦੇ ਯੋਗਦਾਨ ਦੀ ਪਛਾਣ ਲਈ ਉਸ ਨੇ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸੰਸਾ ਪੱਤਰ ਪ੍ਰਾਪਤ ਕੀਤੇ। ਉਸ ਨੇ 18,000 ਤੋਂ ਵੱਧ ਵਿਦਿਆਰਥੀਆਂ ਨੂੰ ਭਰਤਨਾਟਿਅਮ ਅਤੇ ਕਥੱਕਕਲੀ ਵਿੱਚ ਸਿਖਲਾਈ ਦਿੱਤੀ।

ਮ੍ਰਿਣਾਲਿਨੀ ਸਾਰਾਭਾਈ

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

ਮ੍ਰਿਣਾਲਿਨੀ ਦਾ ਜਨਮ ਅਜੋਕੇ ਕੇਰਲਾ ਵਿੱਚ 11 ਮਈ 1918[3], ਨੂੰ ਸ.ਸਵਾਮੀਨਾਥਨ, ਜੋ ਮਦਰਾਸ ਹਾਈ ਕੋਰਟ ਵਿੱਚ ਅਪਰਾਧਿਕ ਕਾਨੂੰਨਾਂ ਦਾ ਅਭਿਆਸ ਕਰਦੇ ਸਨ, ਅਤੇ ਏ.ਵੀ. ਅੰਮੁਕੁੱਟੀ, ਇੱਕ ਸਮਾਜ ਸੇਵਕ ਅਤੇ ਸੁਤੰਤਰਤਾ ਕਾਰਕੁਨ, ਅੰਮੂ ਸਵਾਮੀਨਾਥਨ ਦੇ ਤੌਰ ‘ਤੇ ਜਾਣੀ ਜਾਂਦੀ ਹੈ, ਦੇ ਘਰ ਹੋਇਆ ਸੀ। ਉਸ ਨੇ ਆਪਣਾ ਬਚਪਨ ਸਵਿਟਜ਼ਰਲੈਂਡ ਵਿੱਚ ਬਿਤਾਇਆ, ਜਿੱਥੇ ਉਸ ਨੇ ਡਲਕ੍ਰੋਜ਼ ਸਕੂਲ ‘ਚੋਂ ਪੱਛਮੀ ਤਕਨੀਕ ਵਾਲੀਆਂ ਨਿ੍ਰਤ ਮੁਦ੍ਰਾਵਾਂ ਆਪਣੀ ਮੁੱਢਲੀ ਸਿੱਖਿਆ ਤੋਂ ਪ੍ਰਾਪਤ ਕੀਤੀ।[4] ਉਸ ਨੂੰ ਸ਼ਾਂਤੀਨੀਕੇਤਨ ਵਿਖੇ ਰਵੀਂਦਰਨਾਥ ਟੈਗੋਰ ਦੀ ਰਹਿਨੁਮਾਈ ਹੇਠ ਸਿੱਖਿਅਤ ਕੀਤਾ ਗਿਆ ਜਿੱਥੇ ਉਸ ਨੂੰ ਉਸ ਦੀ ਜ਼ਿੰਦਗੀ ਦਾ ਮਕਸਦ ਮਿਲੀਆ। ਫਿਰ ਉਹ ਥੋੜ੍ਹੇ ਸਮੇਂ ਲਈ ਸੰਯੁਕਤ ਰਾਜ ਅਮਰੀਕਾ ਗਈ ਜਿੱਥੇ ਉਸ ਨੇ ਅਮਰੀਕਨ ਅਕੈਡਮੀ ਆਫ ਡਰਾਮੇਟਿਕ ਆਰਟਸ ਵਿਚ ਦਾਖਲਾ ਲਿਆ। ਭਾਰਤ ਪਰਤਣ 'ਤੇ, ਉਸਨੇ ਮੀਨਾਕਸ਼ੀ ਸੁੰਦਰਮ ਪਿਲਾਈ ਅਧੀਨ ਦੱਖਣੀ ਭਾਰਤੀ ਕਲਾਸੀਕਲ ਡਾਂਸ ਰੂਪ ਭਰਤਨਾਟਿਅਮ ਅਤੇ ਕਥਕਕਲੀ ਦੇ ਕਲਾਸੀਕਲ ਡਾਂਸ-ਨਾਟਕ, ਮਹਾਨ ਗੁਰੂ ਥਕਾਜੀ ਕੁੰਚੂ ਕੁਰਪ ਦੇ ਅਧੀਨ ਸਿਖਲਾਈ ਅਰੰਭ ਕੀਤੀ।

ਵਿਆਹ ਅਤੇ ਅਗਲੇ ਸਾਲ

ਵਿਕਰਮ ਅਤੇ ਮ੍ਰਿਣਾਲਿਨੀ ਸਾਰਾਭਾਈ ਸੀ. 1948 ਮ੍ਰਿਣਾਲਿਨੀ ਨੇ 1942 ਵਿੱਚ ਭਾਰਤੀ ਭੌਤਿਕ ਵਿਗਿਆਨੀ ਵਿਕਰਮ ਸਾਰਾਭਾਈ ਨਾਲ ਵਿਆਹ ਕੀਤਾ ਜੋ ਕਿ ਪੁਲਾੜੀ ਮੰਤਰਾਲੇ ਦਾ ਪਿਤਾ ਮੰਨਿਆ ਜਾਂਦਾ ਹੈ। ਉਸ ਦਾ ਇੱਕ ਪੁੱਤਰ, ਕਾਰਤੀਕਿਆ ਅਤੇ ਇਕ ਧੀ ਮੱਲਿਕਾ ਹੈ ਜੋ ਵੀ ਨਾਚ ਅਤੇ ਥੀਏਟਰ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਗਈ ਸੀ। ਸ੍ਰੀਨਾਲਿਨੀ ਨੇ 1948 ਵਿਚ ਅਹਿਮਦਾਬਾਦ ਵਿਚ ਦਰਪਨਾ ਦੀ ਸਥਾਪਨਾ ਕੀਤੀ। ਇਕ ਸਾਲ ਬਾਅਦ, ਉਸ ਨੇ ਪੈਰਿਸ ਵਿੱਚ ਥਿਏਟਰ ਨੈਸ਼ਨਲ ਡੀ ਚੈਲੋਟ ਵਿਖੇ ਪ੍ਰਦਰਸ਼ਨ ਕੀਤਾ ਜਿੱਥੇ ਉਸ ਦੀ ਬਹੁਤ ਪ੍ਰਸੰਸਾ ਕੀਤੀ ਮਿਲੀ।ਮ੍ਰਿਣਾਲਿਨੀ ਅਤੇ ਵਿਕਰਮ ਦਾ ਵਿਆਹ ਬਹੁਤ ਮੁਸ਼ਕਿਲ ਨਾਲ ਹੋਇਆ ਸੀ। ਜੀਵਨੀ ਲੇਖਕ ਅਮ੍ਰਿਤਾ ਸ਼ਾਹ ਦੇ ਅਨੁਸਾਰ, ਵਿਕਰਮ ਸਾਰਾਭਾਈ ਦੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਇੱਕ ਖਲਾਅ ਸੀ ਉਹ ਸਮਾਜਿਕ ਭਲਾਈ ਲਈ ਵਿਗਿਆਨ ਨੂੰ ਲਾਗੂ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਕੇ ਉਸ ਖਲਾਅ ਨੂੰ ਭਰਨ ਦੀ ਕੋਸ਼ਿਸ਼ ਕਰਦਾ ਸੀ।

ਮੌਤ

ਉਸ ਨੂੰ 20 ਜਨਵਰੀ, 2016 ਨੂੰ ਹਸਪਤਾਲ ‘ਚ ਦਾਖ਼ਿਲ ਕੀਤਾ ਗਿਆ ਅਤੇ 97 ਦੀ ਉਮਰ ‘ਚ ਅਗਲੇ ਦਿਨ ਹੀ ਉਸ ਦੀ ਮੌਤ ਹੋ ਗਈ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ