ਮਧੂ ਤ੍ਰੇਹਨ

ਮਧੂ ਪੁਰੀ ਤ੍ਰੇਹਨ ਇੱਕ ਭਾਰਤੀ ਪੱਤਰਕਾਰ ਅਤੇ ਮੋਹਰੀ ਭਾਰਤੀ ਨਿਊਜ਼ ਮੈਗਜ਼ੀਨ ਇੰਡੀਆ ਟੂਡੇ  ਸੰਸਥਾਪਕ ਸੰਪਾਦਕ ਹੈ। ਇਸ ਵੇਲੇ ਉਸ ਦੇ ਸਹਿ-ਸੰਸਥਾਪਕ ਅਤੇ  ਇੱਕ ਡਿਜ਼ੀਟਲ ਮੀਡੀਆ ਪੋਰਟਲ ਨਿਊਜ਼ਲੌਂਡਰੀ ਦੀ  ਮੁੱਖ-ਸੰਪਾਦਕ ਹੈ।[1][2]

ਜੀਵਨੀ

ਤ੍ਰੇਹਨ ਨੇ ਪਹਿਲਾਂ ਲੰਡਨ ਦੇ ਹੈਰੋ ਟੈਕਨੀਕਲ ਕਾਲਜ ਐਂਡ ਸਕੂਲ ਆਫ ਆਰਟਸ ਵਿੱਚ ਵਿਦੇਸ਼ ਵਿੱਚ ਪੜ੍ਹਾਈ ਕੀਤੀ, ਪੱਤਰਕਾਰੀ ਫੋਟੋਗਰਾਫੀ ਸਿੱਖੀ ਅਤੇ ਬਾਅਦ ਵਿੱਚ ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹੀ, ਜਿੱਥੇ ਉਸਨੇ 1971 ਵਿੱਚ ਇੱਕ ਪੱਤਰਕਾਰੀ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[3] ਜਦੋਂ ਉਹ ਨਿਊਯਾਰਕ ਵਿੱਚ ਸੀ, ਉਸਨੇ ਸੰਯੁਕਤ ਰਾਸ਼ਟਰ ਦੇ ਪ੍ਰੈਸ ਵਿਭਾਗ ਵਿੱਚ ਕੰਮ ਕੀਤਾ, ਅਤੇ ਇੱਕ ਹਫ਼ਤਾਵਰੀ ਅਖ਼ਬਾਰ, ਇੰਡੀਆ ਅਬਰੌਡ ਲਈ ਇੱਕ ਸੰਪਾਦਕ ਦੇ ਤੌਰ ਤੇ ਕੰਮ ਕੀਤਾ।

ਤ੍ਰੇਹਨ ਨੇ 1975 ਵਿੱਚ ਭਾਰਤ ਵਾਪਸ ਆ ਕੇ[3] ਥੌਮਸਨ ਪ੍ਰੈੱਸ ਦੇ ਮਾਲਕ, ਆਪਣੇ ਪਿਤਾ ਵੀ.ਵੀ.ਪੁਰੀ ਦੇ ਨਾਲ, ਨਵੇਂ ਮੈਗਜ਼ੀਨ ਇੰਡੀਆ ਟੂਡੇ  ਦੀ ਸਥਾਪਨਾ ਅਤੇ ਸ਼ੁਰੂਆਤ ਕੀਤੀ। [4][5] ਤ੍ਰੇਹਨ ਨੇ 1977 ਵਿੱਚ ਆਪਣੀ ਗਰਭ-ਅਵਸਥਾ ਦੇ ਦੌਰਾਨ ਮੈਗਜ਼ੀਨ ਆਪਣੇ ਭਰਾ ਨੂੰ ਸੰਭਾਲ ਦਿੱਤਾ ਅਤੇ ਆਪਣੇ ਪਰਿਵਾਰ ਦੀ ਸ਼ੁਰੂਆਤ ਕਰਨ ਲਈ ਨਿਊ ਯਾਰਕ ਚਲੀ ਗਈ।[4][6] 1986 ਵਿੱਚ ਭਾਰਤ ਵਾਪਸ ਪਰਤ ਕੇ ਤ੍ਰੇਹਨ ਨੇ ਭਾਰਤ ਦੀ ਪਹਿਲੀ ਵੀਡੀਓ ਨਿਊਜ਼ ਮੈਗਜ਼ੀਨ ਨਿਊਸਟਰੈਕ, ਸ਼ੁਰੂ ਕੀਤੀ,[7] ਜਿਸ ਨੇ ਉਸ ਨੂੰ ਪਾਇਨੀਅਰ ਖੋਜ ਪੱਤਰਕਾਰ ਦੇ ਤੌਰ ਤੇ ਪ੍ਰਸਿੱਧੀ ਪ੍ਰਦਾਨ ਕੀਤੀ।[3]

1994 ਵਿਚ, ਮਧੂ ਤ੍ਰੇਹਨ ਨੇ ਯਾਕਬ ਮੈਮਨ ਦੀ ਇੱਕ ਦੁਰਲੱਭ ਅਤੇ ਇਕਲੌਤੀ ਇੰਟਰਵਿਊ ਲਈ ਜੋ 1993 ਦੇ ਬੰਬਈ ਬੰਬ ਧਮਾਕਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।[8][9] 2009 ਵਿੱਚ ਤ੍ਰੇਹਨ ਨੇ ਆਪਣੀ ਪਹਿਲੀ ਕਿਤਾਬ ਤਹਿਲਕਾ ਐਜ ਮੈਟਾਫਰ: ਪ੍ਰਿਜ਼ਮ ਮੀ ਏ ਲਾਈ, ਟੈਲ ਮੀ ਏ ਟਰੁਥ ਪ੍ਰਕਾਸ਼ਿਤ ਕੀਤੀ, ਜਿਸ ਵਿੱਚ 2001 ਓਪਰੇਸ਼ਨ ਵੈਸਟ ਏਂਡ ਐਕਸਪੋਜ਼ ਅਤੇ ਇਸ ਦੇ ਬਾਅਦ ਦੀ ਪ੍ਰਕਿਰਿਆ ਦੀ ਘੋਖ ਕੀਤੀ। [10][11]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ