ਬਿਰਤਾਂਤ

ਬਿਰਤਾਂਤ ਆਪਸ ਵਿੱਚ ਜੁੜੀਆਂ ਹੋਈਆਂ ਘਟਨਾਵਾਂ ਨੂੰ ਪਾਠਕ ਜਾਂ ਸਰੋਤੇ ਸਾਹਮਣੇ ਲਿਖਤੀ ਜਾਂ ਮੌਖਿਕ ਰੂਪ ਵਿੱਚ ਪੇਸ਼ ਕਰਨਾ ਹੈ। ਅਚੱਲ ਜਾਂ ਚੱਲਦੀਆਂ ਜਾਂ ਦੋਨਾਂ ਤਰ੍ਹਾਂ ਦੀਆਂ ਫੋਟੋਆਂ ਦੀ ਇੱਕ ਲੜੀ ਵੀ ਬਿਰਤਾਂਤ ਦਾ ਕਾਰਜ ਕਰ ਸਕਦੀ ਹੈ।[1][2]

ਬਿਰਤਾਂਤ ਨੂੰ ਅੱਗੋਂ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਗੈਰ-ਗਲਪੀ (ਜੀਵਨੀਆਂ ਅਤੇ ਸਫ਼ਰਨਾਮੇ), ਇਤਿਹਾਸਕ ਘਟਨਾਵਾਂ ਦੀ ਗਲਪੀ ਪੇਸ਼ਕਾਰੀ (ਮਿਥ ਅਤੇ ਜਨਮ ਸਾਖੀਆਂ) ਅਤੇ ਗਲਪ (ਗਦ ਵਿੱਚ ਸਾਹਿਤ ਅਤੇ ਕਈ ਵਾਰ ਕਾਵਿ ਅਤੇ ਡਰਾਮਾ ਵੀ)।ਬਿਰਤਾਂਤ ਮਾਨਵੀ ਕਲਾਤਮਿਕਤਾ ਦੇ ਹਰ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਜਿਵੇਂ ਕਿ ਬੋਲਣਾ, ਲਿਖਣਾ, ਖੇਡਣਾ, ਫਿਲਮਾਂ, ਟੀ.ਵੀ. ਅਤੇ ਚਿੱਤਰਕਾਰੀ।

ਨਿਰੁਕਤੀ

ਬਿਰਤਾਂਤ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਨਰੈਟਿਵ (narrative) ਦਾ ਪੰਜਾਬੀ ਅਨੁਵਾਦ ਹੈ। ਰਾਬਰਟ ਹੋਗ ਅਨੁਸਾਰ,"ਨਰੈਟਿਵ ਦੀ ਉਤਪਤੀ ਲੈਟਿਨ ਭਾਸ਼ਾ ਦੇ ਸ਼ਬਦ ਨਾਰਾਰੇ (Narrare) ਤੋਂ ਹੋਈ ਮੰਨੀ ਜਾਂਦੀ ਹੈ, ਜਿਸ ਦਾ ਅਰਥ ਹੈ ਕਥਾ ਦਾ ਬਿਆਨ।"[3] ਬਿਰਤਾਂਤ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਤੋਦਰੋਵ ਨੇ ਕੀਤੀ।

ਪਰਿਭਾਸ਼ਾ

ਰੋਲਾਂ ਬਾਰਥ ਅਨੁਸਾਰ, "ਬਿਰਤਾਂਤ ਦਾ ਇਤਿਹਾਸ ਮਾਨਵਤਾ ਦੇ ਇਤਿਹਾਸ ਨਾਲ ਹੀ ਸ਼ੁਰੂ ਹੁੰਦਾ ਹੈ। ਅੱਜ ਤੱਕ ਕੋਈ ਵੀ ਅਜਿਹਾ ਸਭਿਆਚਾਰ ਨਹੀਂ ਹੋਇਆ ਜਿਸ ਕੋਲ ਬਿਰਤਾਂਤ ਨਾ ਹੋਵੇ।"[4]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ