ਬਸੰਤਾ ਕੁਮਾਰੀ ਪਟਨਾਇਕ

ਬਸੰਤਾ ਕੁਮਾਰੀ ਪਟਨਾਇਕ (15 ਦਸੰਬਰ 1923 - 29 ਮਾਰਚ 2013) ਇੱਕ ਉੜੀਆ ਭਾਸ਼ਾ ਦੇ ਨਾਵਲਕਾਰ, ਲਘੂ ਕਹਾਣੀਕਾਰ, ਨਾਟਕਕਾਰ, ਕਵੀ ਅਤੇ ਲੇਖਕ ਸੀ|ਉਹਨਾਂ ਨੂੰ ਓਡੀਆ ਸਾਹਿਤ ਵਿਚ ਇਕ ਮੋਹਰੀ ਮੰਨਿਆ ਜਾਂਦਾ ਹੈ| ਉਹ ਆਪਣੇ ਤਿੰਨ ਨਾਵਲਾਂ ਲਈ ਪ੍ਰਸਿੱਧ ਹੋਈ ਜ੍ਹਿਨਾਂ ਦੇ ਨਾਮ ਅਮਦਾ ਬਾਟਾ ( ਅਨਟ੍ਰੋਡਡਨ ਪਾਥ), ਚੋਰਬਾਲੀ ਅਤੇ ਅਲੀਭਾ ਚੀਤਾ ਹਨ | ਜਿਨ੍ਹਾਂ ਵਿਚੋਂ ਅਮਦਾ ਬਾਟਾ ਨੂੰ ਇਸੇ ਨਾਮ ਨਾਲ ਇਕ ਓਡੀਆ ਫਿਲਮ ਵਿਚ ਬਦਲਿਆ ਗਿਆ ਹੈ|

ਬਸੰਤਾ ਕੁਮਾਰੀ ਪਟਨਾਇਕ

ਜੀਵਨੀ

ਬਸੰਤਾ ਕੁਮਾਰੀ ਦਾ ਜਨਮ 15 ਦਸੰਬਰ 1923 ਨੂੰ ਉੜੀਸਾ ਰਾਜ ਦੇ ਗੰਜਾਮ ਜ਼ਿਲ੍ਹੇ ਦੇ ਇੱਕ ਕਸਬੇ ਭੰਜਨਗਰ ਵਿੱਚ ਹੋਇਆ ਸੀ। ਉਸ ਨੇ ਆਪਣੀ ਜ਼ਿੰਦਗੀ ਦਾ ਵੱਧ ਸਮਾਂ ਕਟਕ ਸ਼ਹਿਰ ਵਿੱਚ ਗੁਜਾਰਿਆ | ਉਸ ਨੇ ਆਪਣੀ ਐਮ.ਏ. ਅਰਥਸ਼ਾਸਤਰ ਦੀ ਪੜਾਈ ਰਾਵੇਂਸ਼ਾ ਕਾਲਜ, ਕਟਕ ਵਿੱਚ ਕੀਤੀ |. [1]

ਆਪਣੇ ਭਰਾ ਰਾਜਕੀਸ਼ੋਰ ਪਟਨਾਇਕ ਦੇ ਨਾਲ, [2] ਉਸਨੇ ਇੱਕ ਪ੍ਰਕਾਸ਼ਨ ਕੰਪਨੀ ਦੀ ਸਥਾਪਨਾ ਕੀਤੀ ਜਿਸ ਨੂੰ ਸ਼ਾਂਤੀ ਨਿਵਾਸ ਬਾਣੀ ਮੰਦਿਰ ਕਿਹਾ ਜਾਂਦਾ ਹੈ, ਜੋ 1959 ਤੋਂ 1962 ਤੱਕ ਸਰਗਰਮ ਸੀ। [1]

29 ਮਾਰਚ 2013 ਨੂੰ ਉਸਦੀ ਮੌਤ ਹੋ ਗਈ।

ਕੰਮ

ਬਸੰਤਾ ਕੁਮਾਰੀ ਓਡੀਆ ਸਾਹਿਤ ਦੀ ਇਕ ਮੋਹਰੀ ਮੰਨੀ ਜਾਂਦੀ ਹੈ। [3]

1950 ਵਿੱਚ ਬਸੰਤਾ ਕੁਮਾਰੀ ਨੇ ਆਪਣਾ ਪਹਿਲਾ ਨਾਵਲ ਅਮਦਾ ਬਾਟਾ (ਅਨਟ੍ਰੋਡਡਨ ਪਾਥ)ਸਥਾਪਿਤ ਕੀਤਾ , ਜੋ ਕਿ ਪਾਠਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ| ਇਸ ਤੋਂ ਬਾਅਦ ਚੋਰਾਬਾਲੀ (1973), ਅਲੀਭਾ ਚੀਤਾ ਅਤੇ ਹੋਰ ਚਾਰ ਨਾਵਲ ਸਥਾਪਿਤ ਕੀਤੇ । ਸਭਿਆਤਾਰ ਸਾਜਾ (1950; ਸਭਿਅਤਾ ਦਾ ਵਿਕਰੇਤਾ) ਅਤੇ ਪਤਾਲਾ ਦੇਹੂ (1952) ਅਤੇ ਜੀਵੰਚੀਨ੍ਹਾ (1959) ਉਸਦੇ ਛੋਟੇ ਕਹਾਣੀ ਸੰਗ੍ਰਹਿ ਹਨ| ਉਸਨੇ ਦੋ ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤੇ: ਚਿੰਤਨਾਲਾ (1956) ਅਤੇ ਤਰੰਗਾ ; ਅਤੇ ਦੋ ਨਾਟਕ: ਜੌੜਾ ਭੱਟ (1952) ਅਤੇ ਮੁਰਗਾ ਤ੍ਰਿਸ਼ਨਾ (1956)ਪ੍ਰਕਾਸ਼ਤ ਕੀਤੇ | ਉਸਦਾ ਨਾਵਲ ਅਮਦਾ ਬਾਟਾ, ਜਿਸ ਨੂੰ ਉਸਦਾ ਵੱਡਾ ਕੰਮ ਮੰਨਿਆ ਜਾਂਦਾ ਹੈ, ਉਸ ਨੂੰ ਇੱਕ ਓਡੀਆ ਫਿਲਮ ਵਿੱਚ ਬਦਲਿਆ ਗਿਆ ਸੀ| [4] [5] [2] ਇਹ ਨਾਵਲ ਕਟਕ ਦੇ ਮੱਧ ਵਰਗੀ ਪਰਿਵਾਰ ਅਤੇ ਉਨ੍ਹਾਂ ਦੀ ਧੀ ਦਾ ਵਿਆਹ ਕਰਵਾਉਣ ਦੀਆਂ ਕੋਸ਼ਿਸ਼ਾਂ ਦੀ ਕਹਾਣੀ ਦੱਸਦਾ ਹੈ| [6] ਅਮਾਦਾ ਬਾਟਾ ਨਾਵਲ ਇਸਤਰੀ ਦੇ ਪਾਤਰਾਂ ਦੀ ਯਥਾਰਥਵਾਦੀ ਚਿਤਰਣ ਲਈ ਪ੍ਰਸਿੱਧ ਹੈ|

ਉਸ ਦੀਆਂ ਲਿਖਤਾਂ 20 ਵੀਂ ਸਦੀ ਦੀ ਉੜੀਸਾ ਦੇ ਘਰੇਲੂ ਅਤੇ ਸਮਾਜਿਕ ਜੀਵਨ ਨੂੰ ਦਰਸਾਉਂਦੀ ਹਨ | [1] ਉਸ ਦਾ ਸਹਿ-ਅਨੁਵਾਦ, ਉਸਦੀ ਭੈਣ ਹੇਮੰਤ ਕੁਮਾਰੀ ਨੰਦਾ ਨਾਲ, ਜਿੰਦੁ ਕ੍ਰਿਸ਼ਨਮੂਰਤੀ ਦੀ ਦਾਰਸ਼ਨਿਕ ਰਚਨਾ ਹੈ।

ਮਾਨਤਾ

ਓਡੀਆ ਸਾਹਿਤ ਅਕਾਦਮੀ ਨੇ ਉਸ ਨੂੰ ਅਤਿਬਾਦੀ ਜਗਨਨਾਥ ਦਾਸ ਐਵਾਰਡ ਦਿੱਤਾ । ਉਹ ਓਡੀਆ ਦੀ ਪਹਿਲੀ ਅਤੇ ਇਕਲੌਤੀ ਮਹਿਲਾ ਲੇਖਿਕਾ ਹੈ ਜਿਸ ਨੂੰ ਅਤਿਬਾਦੀ ਜਗਨਨਾਥ ਦਾਸ ਪੁਰਸਕਾਰ ਮਿਲਿਆ ਹੈ। [1]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ