ਫ਼ਸਲ

ਫ਼ਸਲ (ਅੰਗ੍ਰੇਜ਼ੀ ਵਿੱਚ: Crop) ਕਿਸੇ ਸਮਾਂ-ਚੱਕਰ ਦੇ ਅਨੁਸਾਰ ਮਨੁੱਖਾਂ ਅਤੇ ਪਾਲਤੂ ਪਸੂਆਂ ਦੇ ਉਪਭੋਗ ਲਈ ਉਗਾ ਕੇ ਕੱਟੀ ਜਾਂ ਤੋੜੀ ਵਾਲੀ ਬਨਸਪਤੀ, ਪੌਦੇ ਜਾਂ ਰੁੱਖਾਂ ਨੂੰ ਫ਼ਸਲ ਕਹਿੰਦੇ ਹਨ।[1] ਉਦਾਹਰਣ ਵਜੋਂ: ਕਣਕ ਦੀ ਫਸਲ, ਇਹ ਤਦ ਤਿਆਰ ਹੁੰਦੀ ਹੈ ਜਦੋਂ ਉਸ ਦੇ ਦਾਣੇ ਪੱਕ ਕੇ ਸੁਨਹਿਰੀ ਹੋ ਜਾਣ ਅਤੇ ਉਸ ਸਮੇਂ ਕਿਸੇ ਖੇਤ ਵਿੱਚ ਉਗ ਰਹੇ ਕਣਕ ਦੇ ਸਾਰੇ ਪੌਦਿਆਂ ਨੂੰ ਕੱਟ ਲਿਆ ਜਾਂਦਾ ਹੈ ਅਤੇ ਉਹਨਾਂ ਦੇ ਦਾਣਿਆਂ ਨੂੰ ਵੱਖ ਕਰ ਲਿਆ ਜਾਂਦਾ ਹੈ। ਇਵੇਂ ਹੀ ਅੰਬ ਦੀ ਫਸਲ ਵਿੱਚ ਕਿਸੇ ਬਾਗ ਦੇ ਦਰਖਤਾਂ ਉੱਤੇ ਅੰਬ ਪੱਕਣ ਲਗਦੇ ਹਨ ਅਤੇ, ਬਿਨਾਂ ਦਰਖਤਾਂ ਨੂੰ ਨੁਕਸਾਨ ਪਹੁੰਚਾਏ, ਫਲਾਂ ਨੂੰ ਤੋੜ ਕੇ ਇਕੱਤਰ ਕੀਤਾ ਜਾਂਦਾ ਹੈ।

ਭਾਰਤ ਦੇ ਪੰਜਾਬ ਰਾਜ ਦੇ ਇੱਕ ਪੇਂਡੂ ਘਰ ਵਿੱਚ ਸੁੱਕਦੀ ਫਸਲ

ਜਦੋਂ ਤੋਂ ਖੇਤੀਬਾੜੀ ਦਾ ਆਰੰਭ ਹੋਇਆ ਹੈ, ਬਹੁਤ ਸਾਰੇ ਮਨੁੱਖਾਂ ਦੇ ਜੀਵਨਕਰਮ ਵਿੱਚ ਫਸਲਾਂ ਦਾ ਬਹੁਤ ਮਹੱਤਵ ਰਿਹਾ ਹੈ। ਉਦਾਹਰਨ ਲਈ ਉੱਤਰੀ ਭਾਰਤ, ਪਾਕਿਸਤਾਨ ਅਤੇ ਨੇਪਾਲ ਵਿੱਚ ਰਬੀ ਦੀਆਂ ਫਸਲਾਂ ਅਤੇ ਖਰੀਫ ਦੀਆਂ ਫਸਲਾਂ ਮੁੱਖ ਫਸਲਾਂ ਹਨ ਜੋ ਵੱਡੀ ਹੱਦ ਤੱਕ ਇਸ ਖੇਤਰਾਂ ਦੇ ਪੇਂਡੂ ਜੀਵਨ ਨੂੰ ਨਿਰਧਾਰਤ ਕਰਦੀਆਂ ਹਨ। ਇਸੇ ਤਰ੍ਹਾਂ ਹੋਰ ਥਾਵਾਂ ਦੇ ਮਕਾਮੀ ਮੌਸਮ, ਧਰਤੀ, ਬਨਸਪਤੀ ਅਤੇ ਜਲ ਉੱਤੇ ਆਧਾਰਿਤ ਫਸਲਾਂ ਉੱਥੋਂ ਦੇ ਜੀਵਨ-ਕਰਮਾਂ ਉੱਤੇ ਗਹਿਰਾ ਪ੍ਰਭਾਵ ਰੱਖਦੀਆਂ ਹਨ।[2]

ਇਹ ਵੀ ਵੇਖੋ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ