ਪੰਕਜ ਅਡਵਾਨੀ

ਪੰਕਜ ਅਡਵਾਨੀ ਦਾ ਜਨਮ 24 ਜੁਲਾਈ, 1985 ਨੂੰ ਪੁਣੇ ਵਿਖੇ ਹੋਇਆ। ਭਾਰਤ ਦੇ ਖਿਡਾਰੀ ਨੇ ਆਪਣੀ ਕਲਾ ਰਾਹੀਂ ਵਿਸ਼ਵ ਪੱਧਰੀ ਮਾਅਰਕਾ ਮਾਰਿਆ ਹੈ। ਇਸ ਨੇ ਇੰਗਲੈਂਡ ਦੇ ਸ਼ਹਿਰ ਲੀਡਜ਼ ਵਿੱਚ ਘਰੇਲੂ ਦੇਸ਼ ਦੇ ਸਾਬਕਾ ਚੈਂਪੀਅਨ ਅਤੇ ਇਸ ਵਾਰ ਮਜ਼ਬੂਤ ਦਾਅਵੇਦਾਰ ਮਾਇਕ ਰਸੇਲ ਨੂੰ 1895-1216 ਅੰਕਾ ਨਾਲ ਹਰਾ ਕੇ ਸੱਤਵੀਂ ਵਿਸ਼ਵ ਬਿਲਿਅਰਡਜ਼ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ ਹੈ। ਭਾਰਤੀ ਖਿਡਾਰੀ ਨੇ 11 ਵਾਰ ਦੇ ਚੈਂਪੀਅਨ ਨੂੰ ਹਰਾ ਕੇ ਇਸ ਖੇਡ ਵਿੱਚ ਆਪਣਾ ਚੌਥਾ ਵਿਸ਼ਵ ਖ਼ਿਤਾਬ ਹਾਸਲ ਕੀਤਾ। ਇਸ ਖੇਡ ਦੇ ਦੋ ਹਿੱਸੇ ਹੁੰਦੇ ਹਨ ਪਹਿਲਾ ਬਿਲੀਅਰਡਜ਼ ਅਤੇ ਦੂਜਾ ਸਨੂਕਰ। ਇਹ ਅਡਵਾਨੀ ਦਾ ਕੁੱਲ ਅੱਠਵਾਂ ਵਿਸ਼ਵ ਖ਼ਿਤਾਬ ਹੈ ਅਤੇ ਬਿਲਿਅਰਡਜ਼ ਵਿੱਚ ਇਹ ਉਸ ਦਾ ਸੱਤਵਾਂ ਖ਼ਿਤਾਬ ਹੈ। ਉਸ ਨੇ 2005 ਵਿੱਚ ਪਹਿਲਾਂ ਵਿਸ਼ਵ ਬਿਲਿਅਰਡਜ਼ ਖ਼ਿਤਾਬ ਆਪਣੇ ਨਾਂ ਕੀਤਾ ਸੀ। ਇਸੇ ਸਾਲ ਉਸ ਨੇ ਆਈ.ਬੀ.ਐਸ.ਐਫ. ਵਿਸ਼ਵ ਬਿਲਿਅਰਡਜ਼ ਚੈਂਪੀਅਨਸ਼ਿਪ ਵਿੱਚ ਸਮੇਂ ਅਤੇ ਅੰਕ ਦੇ ਵਰਗਾਂ ਦੇ ਦੋਵੇਂ ਖ਼ਿਤਾਬ ਜਿੱਤੇ ਸਨ ਅਤੇ ਇਹ ਉਪਲਬਧੀ ਹਾਸਲ ਕਰਨ ਵਾਲਾ ਉਹ ਪਹਿਲਾ ਖਿਡਾਰੀ ਬਣ ਗਿਆ ਸੀ। ਉਹਨਾਂ ਇਹ ਵਿਲੱਖਣ ਕਾਰਨਾਮਾ ਸਾਲ 2008 ਵਿੱਚ ਵੀ ਦੁਹਰਾਇਆ ਸੀ। ਅਡਵਾਨੀ ਨੇ ਸੰਨ 2007 ਵਿੱਚ ਆਈ.ਬੀ.ਐਸ.ਐਫ. ਵਿਸ਼ਵ ਬਿਲਿਅਰਡਜ਼ ਚੈਂਪੀਅਨਸ਼ਿਪ ਤੇ 2009 ਵਿੱਚ ਵਿਸ਼ਵ ਪੇਸ਼ੇਵਰ ਬਿਲਿਅਰਡਜ਼ ਖ਼ਿਤਾਬ ਵੀ ਜਿੱਤਿਆ ਸੀ। ਇਸ ਤੋਂ ਪਹਿਲਾਂ, ਪੰਕਜ ਅਡਵਾਨੀ ਨੇ 16ਵੀਆਂ ਏਸ਼ੀਆਈ ਖੇਡਾਂ ਵਿੱਚ ਵੀ ਮਿਆਂਮਾਰ ਦੇ ਵੂਨ ਥਾਵੇ ਵੂ ਨੂੰ 3-2 ਨਾਲ ਹਰਾ ਕੇ ਦੇਸ਼ ਦੀ ਝੋਲੀ ਵਿੱਚ ਇਨ੍ਹਾਂ ਖੇਡਾਂ ਦਾ ਪਹਿਲਾ ਸੋਨ ਤਮਗਾ ਪਾਇਆ ਸੀ।

ਪੰਕਜ ਅਰਜਨ ਅਡਵਾਨੀ
ਪੰਕਜ ਅਡਵਾਨੀ 2012/2013
ਜਨਮ (1985-07-24) 24 ਜੁਲਾਈ 1985 (ਉਮਰ 38)
ਪੁਣੇ,ਭਾਰਤ
ਖੇਡ ਦੇਸ਼ ਭਾਰਤ
ਛੋਟਾ ਨਾਮਭਾਰਤੀ ਰਾਜਕੁਮਾਰ /ਸੁਨਿਹਰੀ ਲੜਕਾ
ਉਚਤਮ break145 (ਸਨੂਕਰ), 147 ਪ੍ਰੈਕਟਸ ਸਮੇਂ
876 (ਬਿਲਿਆਰਡ)
ਸਰਬੋਤਮ ਰੈਂਕIBSF ਵਿਸ਼ਵ 6-ਰੈਡ ਸਨੂਕਰ ਚੈਂਪੀਅਨਸਿਪ ਅਤੇ ਵਿਸ਼ਵ ਟੀਮ ਬਿਲੀਅਰਡ ਚੈਂਪੀਅਨਜ
Tournament wins
ਵਿਸ਼ਵ ਚੈਂਪੀਅਨ10 ਵਾਰੀ[1]
ਪੰਕਜ ਅਡਵਾਨੀ
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
ਪੁਰਸ ਇੰਗਲਿਸ ਬਿਲਿਅਰਡ
ਏਸ਼ੀਆਈ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ ਏਸ਼ੀਆਈ ਖੇਡਾਂ 2006ਸਿੰਗਲ
ਸੋਨੇ ਦਾ ਤਮਗਾ – ਪਹਿਲਾ ਸਥਾਨ ਏਸ਼ੀਆਈ ਖੇਡਾਂ 2010ਸਿੰਗਲ

ਸਨਮਾਨ

  • ਪਦਮ ਸ਼੍ਰੀ, ਭਾਰਤ ਦਾ ਚੋਥਾਂ ਵੱਡਾ ਸਨਮਾਨ, 2009[2]
  • ਰਾਜੀਵ ਗਾਂਧੀ ਖੇਲ ਰਤਨ ਅਵਾਰਡ, ਭਾਰਤ ਦਾ ਖੇਡਾਂ ਦਾ ਵੱਡਾ ਸਨਮਾਨ 2005-06[3]
  • ਰਾਜਯੋਤਸਵਾ ਸਨਮਾਨ, ਕਰਨਾਟਿਕਾ ਸਰਕਾਰ ਦਾ ਵੱਡਾ ਸਨਮਾਨ, 2007.[4]
  • ਕਰਨਾਟਿਕ ਸਰਕਾਰ ਦਾ ਕੇਮਪੇਗੋਵਦਾ ਸਨਮਾਨ, 2007.
  • ਇਕਲੱਬਿਆ ਸਨਮਾਨ, 2007
  • ਵਿਜਨ ਆਫ ਇੰਡੀਆ ਦਾ ਅੰਤਰਰਾਸ਼ਟਰੀ ਭਾਰਤੀ ਸਨਮਾਨ, 2005.
  • ਸਾਲ ਦਾ ਸੀਨੀਅਰ ਖਿਡਾਰੀ ਸਨਮਾਨ, 2005
  • ਐਸ਼ੋਸੀਏਸ਼ਨ ਆਫ ਬੰਗਲੋਰ ਦਾ ਦਿ ਸਪੋਰਟਸ ਰਾਈਟਰਜ਼
  • ਬੰਗਲੋਰ ਯੂਨੀਵਰਸਿਟੀ ਦਾ ਸਪੋਰਟਸ ਪਰਸਨ ਸਨਮਾਨ, 2005
  • ਹੀਰੋ ਇੰਡੀਆ ਸਪੋਰਟਸ ਸਨਮਾਨ, 2004
  • ਰਜੀਵ ਗਾਂਧੀ ਸਨਾਮਨ, 2004
  • ਅਰਜੁਨ ਇਨਾਮ 2004
  • ਇੰਡੋ-ਅਮਰੀਕਨ ਨੋਜਵਾਨ ਪ੍ਰਾਪਤੀ ਸਨਮਾਨ- 2003
  • ਸਾਲ ਦਾ ਸਪੋਰਟਸ ਸਟਾਰ, 2003.

ਖੇਡ ਪ੍ਰਾਪਤੀਆ।

  • 2014
    • ਵਿਸ਼ਵ -ਰੈਡ ਸਨੂਕਰ ਚੈਂਪੀਅਨਸ਼ਿਪ -ਗੋਲਡ
    • ਵਿਸ਼ਵ ਟੀਮ ਬਿਲਿਅਰਡਜ਼ ਚੈਂਪੀਅਨਸ਼ਿਪ - ਗੋਲਡ
  • 2012
    • ਵਿਸ਼ਵ ਬਿਲਿਅਰਡਜ਼ ਚੈਂਪੀਅਨਸ਼ਿਪ (27 ਸਾਲ ਦੀ ਉਮਰ ਤੱਕ 8 ਵਾਰ ਜੇਤੂ)
    • ਏਸ਼ੀਆ ਬਿਲਿਅਰਡਜ਼ ਚੈਂਪੀਅਨਸ਼ਿਪ (5 ਵਾਰੀ ਰਿਕਾਰਡ)
  • 2010
    • ਏਸ਼ੀਆਈ ਖੇਡਾਂ ਗੋਲਡ — ਇੰਗਲਿਸ ਬਿਲਿਆਰਡ ਸਿੰਗਲ (ਭਾਰਤ ਲਈ ਪਹਿਲਾ ਸੋਨ ਤਗਮਾ)
    • ਏਸ਼ੀਆਈ ਬਿਲਿਅਰਡਜ਼ ਚੈਂਪੀਅਨਸ਼ਿਪ
  • 2009
    • 2009 ਵਿਸ਼ਵ ਪ੍ਰੋਫੈਸ਼ਨਲ ਬਿਲਿਅਰਡਜ਼ ਚੈਂਪੀਅਨਸ਼ਿਪ[5]
    • ਏਸ਼ੀਆਈ ਬਿਲਿਅਰਡਜ਼ ਚੈਂਪੀਅਨਸ਼ਿਪ
  • 2008
    • IBSF ਵਿਸ਼ਵ ਬਿਲਿਅਰਡਜ਼ ਚੈਂਪੀਅਨਸ਼ਿਪ (ਸਮਾਂ ਅਤੇ ਅੰਕਾ ਦੋਨੋ) (ਪਹਿਲਾ 2005 ਵਿੱਚ ਜਿੱਤਿਆ 2 ਵਾਰੀ)
    • ਏਸ਼ੀਆਈ ਬਿਲਿਅਰਡਜ਼ ਚੈਂਪੀਅਨਸ਼ਿਪ
  • 2006
  • 2005
    • IBSF ਵਿਸ਼ਵ ਬਿਲਿਅਰਡਜ਼ ਚੈਂਪੀਅਨਸ਼ਿਪ (ਦੋਨੋ ਸਮਾਂ ਅਤੇ ਅੰਕ) (ਪਹਿਲਾ ਮਰਦ ਜਿਸ ਨੇ ਦੋਨੋਂ ਜਿਤੇ)
    • ਏਸ਼ੀਆਈ ਬਿਲਿਅਰਡਜ਼ ਚੈਂਪੀਅਨਸ਼ਿਪ
    • ਭਾਰਤੀ ਬਿਲਿਅਰਡਜ਼ ਚੈਂਪੀਅਨਸ਼ਿਪ
    • ਭਾਰਤੀ ਜੂਨੀਅਰ ਸਨੂਕਰ ਚੈਂਪੀਅਨਸ਼ਿਪ
    • ਭਾਰਤੀ ਜੂਨੀਅਰ ਬਿਲਿਅਰਡਜ਼ ਚੈਂਪੀਅਨਸ਼ਿਪ
    • WSA ਚੈਲੇਜ਼ ਟੂਰ
  • 2004
    • WSA ਚੈਲੇਜ਼ ਟੂਰ
  • 2003
    • IBSF ਵਿਸ਼ਵ ਸਨੂਕਰ ਚੈਂਪੀਅਨਸ਼ਿਪ
    • ਭਾਰਤੀ ਜੂਨੀਅਰ ਬਿਲਿਅਰਡਜ਼ ਚੈਂਪੀਅਨਸ਼ਿਪ
    • ਭਾਰਤੀ ਜੂਨੀਅਰ ਸਨੂਕਰ ਚੈਂਪੀਅਨਸ਼ਿਪ
  • 2001
    • ਭਾਰਤੀ ਜੂਨੀਅਰ ਬਿਲਿਅਰਡਜ਼ ਚੈਂਪੀਅਨਸ਼ਿਪ
  • 2000
    • ਭਾਰਤੀ ਜੂਨੀਅਰ ਬਿਲਿਅਰਡਜ਼ ਚੈਂਪੀਅਨਸ਼ਿਪ
  • 1999
    • ਪੋਟ ਸੂਟ ਆਲ ਇੰਡੀਆ ਤਿਕੋਣੀ ਚੈਂਪੀਅਨਸ਼ਿਪ
    • ਪਟ ਸੂਟ ਨਨ-ਮੈਡੀਲਿਸਟ ਚੈਂਪੀਅਨਸ਼ਿਪ
  • 1998
    • ਕਰਨਾਟਿਕਾ ਸਟੇਟ ਜੂਨੀਅਰ ਸਨੂਕਰ ਚੈਂਪੀਅਨਸ਼ਿਪ
  • 1997
    • 27ਵੀ ਬੀਐਸ ਸੰਪਥ ਮੈਮੋਰੀਅਲ ਹੈਡੀਕੈਪਡ ਸਨੂਕਰ ਚੈਂਪੀਅਨਸ਼ਿਪ
    • ਟੀ ਏ. ਸੇਲਵਾਰਾਜ ਮੈਮੋਰੀਅਲ ਬਿਲਿਅਰਡਜ਼ ਚੈਂਪੀਅਨਸ਼ਿਪ
    • ਕਰਨਾਟਿਕਾ ਸਟੇਜ਼ ਜੂਨੀਅਰ ਸਨੂਕਰ ਚੈਂਪੀਅਨਸ਼ਿਪ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ