ਪੁਸ਼ਪਲਤਾ ਦਾਸ

ਪੁਸ਼ਪਲਤਾ ਦਾਸ (1915-2003) ਇੱਕ ਭਾਰਤੀ ਆਜ਼ਾਦੀ ਕਾਰਕੁਨ, ਸੋਸ਼ਲ ਵਰਕਰ, ਗਾਂਧੀਵਾਦੀ ਅਤੇ ਭਾਰਤੀ ਰਾਜ ਅਸਾਮ ਦੇ ਉੱਤਰ ਪੂਰਬ ਰਾਜ ਦੀ ਵਿਧਾਇਕ ਸੀ।[1] ਉਹ 1951 ਤੋਂ 1961 ਤੱਕ  ਰਾਜ ਸਭਾ ਦੀ ਮੈਂਬਰ ਰਹੀ, ਆਸਾਮ ਵਿਧਾਨ ਸਭਾ ਦੀ ਇੱਕ ਮੈਂਬਰ ਬਣੀ ਅਤੇ ਭਾਰਤੀ ਰਾਸ਼ਟਰੀ ਕਾਗਰਸ ਦੀ ਵਰਕਿੰਗ ਕਮੇਟੀ ਦੀ ਇੱਕ ਮੈਂਬਰ ਸੀ। ਉਸਨੇ ਕਸਤੂਰਬਾ ਗਾਂਧੀ ਨੈਸ਼ਨਲ ਮੈਮੋਰੀਅਲ ਟਰੱਸਟ ਅਤੇ ਖਾਦੀ ਅਤੇ ਪਿੰਡ ਉਦਯੋਗ ਕਮਿਸ਼ਨ ਦੀ ਬਤੌਰ ਇੱਕ ਚੇਅਰਪਰਸਨ ਕੰਮ ਕੀਤਾ।<[2] ਭਾਰਤ ਸਰਕਾਰ ਨੇ ਉਸਨੂੰ ਤੀਜੇ ਸਭ ਤੋਂ ਵੱਡੇ ਨਾਗਰਿਕ ਦੇ ਸਨਮਾਨ, ਪਦਮ ਭੂਸ਼ਣ, ਨਾਲ 1999 ਵਿੱਚ, ਉਸਦੇ ਸਮਾਜ ਲਈ ਉਸਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।[3]

ਪੁਸ਼ਪਲਤਾ ਦਾਸ
ਜਨਮ(1915-03-27)27 ਮਾਰਚ 1915
ਉੱਤਰੀ ਲਖਿਮਪੁਰ, ਅਸਮ, ਭਾਰਤ
ਮੌਤ9 ਨਵੰਬਰ 2003(2003-11-09) (ਉਮਰ 88)
ਪੇਸ਼ਾਭਾਰਤੀ ਸੁਤੰਤਰਤਾ ਕਾਰਕੁਨ
ਸਮਾਜ ਸੇਵਿਕਾ
ਸਰਗਰਮੀ ਦੇ ਸਾਲ1940–2003
ਸੰਗਠਨਬਾਨਰ ਸੇਨਾ
ਕਸਤੂਰਬਾ ਗਾਂਧੀ ਨੈਸ਼ਨਲ ਮੈਮੋਰੀਅਲ ਟ੍ਰਸਟ
ਜੀਵਨ ਸਾਥੀOmeo Kumar Das
ਬੱਚੇ1 ਧੀ
ਮਾਤਾ-ਪਿਤਾਰਾਮੇਸ਼ਵਰ ਸਾਇਕਿਆ
ਸਵਰਨਲਤਾ
ਪੁਰਸਕਾਰਪਦਮ ਭੂਸ਼ਣ
ਤਾਮ੍ਰਾਪਾਤਰਾ ਆਜ਼ਾਦੀ ਲੜਾਕੂ ਅਵਾਰਡ

ਸ਼ੁਰੂਆਤੀ ਜੀਵਨ

ਕਾਨਾਕਲਾਤਾ ਉਦਯਨ ਵਿੱਖੇ 1942 ਵਿੱਚ ਪੁਲਿਸ ਦੁਆਰਾ ਕੀਤੀ ਜਾਣ ਵਾਲੀ ਗੋਲਾਬਾਰੀ ਦੀ ਇੱਕ ਮੂਰਤੀ 

ਉਸਦਾ ਜਨਮ 27 ਮਾਰਚ 1915[4] ਨੂੰ ਰਾਮੇਸ਼ਵਰ ਸਾਈਕਿਆ ਅਤੇ ਸਵਰਨਲਤਾ ਦੇ ਘਰ ਆਸਾਮ ਦੇ ਉੱਤਰੀ ਲਖੀਮਪੁਰ ਵਿੱਖੇ ਹੋਇਆ, ਦਾਸ ਨੇ ਆਪਣੀ ਪੰਬਾਜ਼ਰ ਗਰਲਜ਼ ਹਾਈ ਸਕੂਲ ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ।

ਸਿਆਸੀ ਜੀਵਨ

ਨੈਸ਼ਨਲ ਪਲੈਨਿੰਗ ਕਮੇਟੀ ਨਾਲ ਇਸ ਦੀ ਮਹਿਲਾ ਸਬ-ਕਮੇਟੀ ਦੇ ਮੈਂਬਰ ਦੇ ਤੌਰ 'ਤੇ ਜੁੜੇ ਹੋਣ ਕਾਰਨ, ਦਾਸ ਉਸ ਸਾਲ ਮੁੰਬਈ ਚਲੀ ਗਈ ਅਤੇ ਦੋ ਸਾਲ ਉੱਥੇ ਰਹੀ। ਉਸ ਦੀਆਂ ਗਤੀਵਿਧੀਆਂ ਨੇ ਉਸ ਨੂੰ ਮ੍ਰਿਦੁਲਾ ਸਾਰਾਭਾਈ ਅਤੇ ਵਿਜੇ ਲਕਸ਼ਮੀ ਪੰਡਿਤ ਦੇ ਨਾਲ-ਨਾਲ ਓਮੀਓ ਕੁਮਾਰ ਦਾਸ, ਉਸ ਸਮੇਂ ਅਸਾਮ ਵਿਧਾਨ ਸਭਾ ਦੇ ਮੌਜੂਦਾ ਮੈਂਬਰ, ਦੇ ਨਾਲ ਕੰਮ ਕਰਨ ਦੇ ਮੌਕੇ ਪ੍ਰਦਾਨ ਕੀਤੇ[5], ਜਿਸ ਨਾਲ ਉਸ ਨੇ 1942 ਵਿੱਚ ਵਿਆਹ ਕੀਤਾ। ਉਹ ਆਪਣੇ ਵਿਆਹ ਤੋਂ ਬਾਅਦ ਅਸਮ ਵਾਪਸ ਆ ਗਈ ਅਤੇ ਦੋ ਸੰਸਥਾਵਾਂ, ਸ਼ਾਂਤੀ ਬਾਹਿਨੀ ਅਤੇ ਮ੍ਰਿਤਿਊ ਬਾਹਿਨੀ, ਬਣਾਈਆਂ।[6] ਸਤੰਬਰ 1942 ਵਿੱਚ, ਦਾਸ ਅਤੇ ਮ੍ਰਿਤਿਊ ਬਹਿਨੀ ਦੇ ਉਸ ਦੇ ਸਾਥੀਆਂ ਨੇ ਭਾਰਤ ਦੇ ਰਾਸ਼ਟਰੀ ਝੰਡੇ ਨੂੰ ਫੜ ਕੇ ਸਥਾਨਕ ਪੁਲਿਸ ਸਟੇਸ਼ਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਅਤੇ ਇਸ ਜਲੂਸ ਵਿੱਚ, ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦੀ ਸਾਥੀ, ਕਨਕਲਤਾ ਬਰੂਆ ਦੀ ਮੌਤ ਹੋ ਗਈ।[7] ਉਸ ਸਮੇਂ ਤੱਕ, ਉਹ ਪਹਿਲਾਂ ਹੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰ ਅਤੇ ਅਸਾਮ ਕਾਂਗਰਸ ਕਮੇਟੀ ਦੇ ਮਹਿਲਾ ਵਿੰਗ ਦੀ ਕਨਵੀਨਰ ਬਣ ਚੁੱਕੀ ਸੀ ਅਤੇ ਕਥਿਤ ਤੌਰ 'ਤੇ ਪੂਰਬੀ ਪਾਕਿਸਤਾਨ ਦੇ ਨਾਲ ਅਸਾਮ ਨੂੰ ਸਮੂਹਿਕ ਰੂਪ ਤੋਂ ਬਾਹਰ ਕੱਢਣ ਲਈ ਕੰਮ ਕਰਦੀ ਸੀ।[1]

1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ, ਦਾਸ ਜੋੜੇ ਨੇ ਆਸਾਮ ਵਿੱਚ ਢੇਕਿਆਜੁਲੀ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਕੇਂਦਰਿਤ ਕੀਤਾ ਜਿਸ ਨੂੰ ਓਮੀਓ ਕੁਮਾਰ ਦਾਸ ਨੇ 1951 ਤੋਂ 1967 ਤੱਕ ਲਗਾਤਾਰ ਕਾਰਜਕਾਲ ਲਈ ਅਸਾਮ ਵਿਧਾਨ ਸਭਾ ਵਿੱਚ ਨੁਮਾਇੰਦਗੀ ਦਿੱਤੀ।[8] ਪੁਸ਼ਪਲਤਾ ਦਾਸ ਖੁਦ 1951 ਵਿੱਚ ਰਾਜ ਸਭਾ ਲਈ ਨਾਮਜ਼ਦ ਕੀਤੀ ਗਈ ਸੀ ਅਤੇ 1961 ਵਿੱਚ ਇਸ ਅਹੁਦੇ 'ਤੇ ਰਹੀ ਸੀ।[9] ਇਸ ਸਮੇਂ ਦੌਰਾਨ ਉਸਨੇ ਬਜਾਲੀ ਹਲਕੇ ਤੋਂ ਚੰਦਰਪ੍ਰਵਾ ਸੈਕਿਆਨੀ ਦੀ 1957 ਦੀ ਚੋਣ ਮੁਹਿੰਮ ਦੀ ਅਗਵਾਈ ਕੀਤੀ।[10] ਬਾਅਦ ਵਿੱਚ, ਉਹ 1958 ਵਿੱਚ ਕਾਂਗਰਸ ਵਰਕਿੰਗ ਕਮੇਟੀ ਲਈ ਚੁਣੀ ਗਈ ਅਤੇ ਅਗਲੇ ਸਾਲ, ਉਸ ਨੇ ਸੰਸਦੀ ਪ੍ਰਤੀਨਿਧੀ ਮੰਡਲ ਦੇ ਮੈਂਬਰ ਵਜੋਂ ਕਈ ਪੂਰਬੀ ਯੂਰਪੀਅਨ ਦੇਸ਼ਾਂ ਦਾ ਦੌਰਾ ਕੀਤਾ। 1967 ਵਿੱਚ, ਉਸ ਨੇ ਢੇਕਿਆਜੁਲੀ ਤੋਂ ਚੋਣ ਲੜੀ ਜਦੋਂ ਉਸ ਦੇ ਪਤੀ ਨੇ ਹਲਕਾ ਛੱਡ ਦਿੱਤਾ, ਭਾਰਤੀ ਰਾਸ਼ਟਰੀ ਕਾਂਗਰਸ[11] ਦੀ ਨੁਮਾਇੰਦਗੀ ਕਰਦੇ ਹੋਏ ਚੋਣ ਜਿੱਤੀ ਅਤੇ 1971 ਵਿੱਚ ਸਫਲਤਾ ਨੂੰ ਦੁਹਰਾਇਆ।[8] 23 ਜਨਵਰੀ 1975 ਨੂੰ ਆਪਣੇ ਪਤੀ ਦੀ ਮੌਤ ਤੋਂ ਬਾਅਦ,[5] ਦਾਸ ਨੇ ਹੋਰ ਸਮਾਜ ਸੇਵਾ ਲਈ ਧਿਆਨ ਕੇਂਦਰਿਤ ਕਰਦੇ ਹੋਏ ਸੰਸਦੀ ਰਾਜਨੀਤੀ ਤੋਂ ਹੱਟ ਗਈ।[12] ਉਸ ਨੇ ਆਲ ਇੰਡੀਆ ਖਾਦੀ ਬੋਰਡ ਦੇ ਅਸਾਮ ਚੈਪਟਰ ਦੀ ਚੇਅਰਪਰਸਨ ਵਜੋਂ ਸੇਵਾ ਕੀਤੀ ਅਤੇ ਭੂਦਾਨ ਤੇ ਗ੍ਰਾਮਦਾਨ ਪਹਿਲਕਦਮੀਆਂ ਦੇ ਰਾਜ ਬੋਰਡਾਂ ਦੀ ਪ੍ਰਧਾਨਗੀ ਕੀਤੀ।[9] ਉਹ ਕੇਂਦਰੀ ਸਮਾਜ ਭਲਾਈ ਬੋਰਡ ਨਾਲ ਵੀ ਜੁੜੀ ਹੋਈ ਸੀ ਅਤੇ ਉਸਨੇ ਕਾਂਗਰਸ ਯੋਜਨਾ ਕਮੇਟੀ ਦੇ ਮਹਿਲਾ ਸੈਕਸ਼ਨ ਅਤੇ ਸੈਂਸਰ ਬੋਰਡ ਆਫ਼ ਇੰਡੀਆ ਦੇ ਈਸਟ ਇੰਡੀਆ ਵਿੰਗ ਦੀ ਮੈਂਬਰ ਵਜੋਂ ਸੇਵਾ ਕੀਤੀ ਸੀ। ਉਸ ਨੇ ਅਸਾਮੀ ਮੈਗਜ਼ੀਨ, ਜੈਅੰਤੀ ਦਾ ਸੰਪਾਦਨ ਕੀਤਾ ਅਤੇ ਇੱਕ ਨਿਸ਼ਚਿਤ ਸਮੇਂ ਲਈ ਕਸਤੂਰਬਾ ਗਾਂਧੀ ਨੈਸ਼ਨਲ ਮੈਮੋਰੀਅਲ ਟਰੱਸਟ ਦੀ ਅਸਾਮ ਸ਼ਾਖਾ ਦੀ ਅਗਵਾਈ ਕੀਤੀ। ਉਸ ਨੇ 1976 ਵਿੱਚ ਜਾਰੀ ਕੀਤੀ ਇੱਕ ਕਿਤਾਬ, ਰਾਜਾਰਾਮ ਸੁਕਲ ਰਾਸ਼ਟਰੀਅਤਮਾ ਵਰਕਸਵ ਇਵਮ ਕ੍ਰਿਤਵਾ, ਸੈਨ 1898-1962 ਵੀ ਪ੍ਰਕਾਸ਼ਿਤ ਕੀਤੀ।[1] She also published one book, Rajarama Sukla rashtriyaatma varcasva evam krtitva, san 1898-1962, released in 1976.[13]

ਇਨਾਮ ਅਤੇ ਸਨਮਾਨ

ਭਾਰਤ ਸਰਕਾਰ ਨੇ ਉਸ ਨੂੰ ਤਾਮਰਪੱਤਰ ਸੁਤੰਤਰਤਾ ਸੈਨਾਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਪਰ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਸ ਨੇ ਵਾਪਸੀ ਦੀ ਉਮੀਦ ਕੀਤੇ ਬਿਨਾਂ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਹਿੱਸਾ ਲਿਆ ਸੀ।[6] 1999 ਵਿੱਚ, ਸਰਕਾਰ ਨੇ ਉਸ ਨੂੰ ਪਦਮ ਭੂਸ਼ਣ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ।[3] ਆਪਣੀ ਜ਼ਿੰਦਗੀ ਦੇ ਬਾਅਦ ਦੇ ਦਿਨਾਂ ਵਿੱਚ, ਉਹ ਉਮਰ-ਸੰਬੰਧਤ ਬਿਮਾਰੀਆਂ ਤੋਂ ਪੀੜਤ ਸੀ[14] ਅਤੇ ਉਸ ਨੂੰ ਕੋਲਕਾਤਾ ਦੇ ਇੱਕ ਵੁੱਡਲੈਂਡਜ਼ ਨਰਸਿੰਗ ਹੋਮ ਵਿੱਚ ਲਿਜਾਣਾ ਪਿਆ, ਜਿੱਥੇ ਉਸ ਦੀ 9 ਨਵੰਬਰ 2003 ਨੂੰ 88 ਸਾਲ ਦੀ ਉਮਰ ਵਿੱਚ ਮੌਤ ਹੋ ਗਈ, ਉਸ ਦੀ ਧੀ, ਨੰਦਿਨੀ ਅਤੇ ਉਸ ਦੇ ਪਤੀ, ਸ਼ਸ਼ੰਕਾ ਦੱਤਾ ਵਲੋਂ ਉਸ ਦੀ ਸੰਭਾਲ ਕੀਤੀ ਗਈ।[15]

ਇਹ ਵੀ ਦੇਖੋ

  • ਓਮਿਓ ਕੁਮਾਰ ਦਾਸ
  • ਉੱਤਰੀ ਲਖਿਮਪੁਰ
  • ਕਨਕਲਤਾ ਬਰੂਆ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ