ਪਾਈਥਾਗੋਰਸ

ਸਾਮੋਸ ਦਾ ਪਾਈਥਾਗੋਰਸ (ਪ੍ਰਾਚੀਨ ਯੂਨਾਨੀ: Πυθαγόρας ὁ Σάμιος, ਜਾਂ ਸਿਰਫ ਪਾਈਥਾਗੋਰਸ ਪ੍ਰਾਚੀਨ ਯੂਨਾਨੀ: Πυθαγόρας; ਜਨਮ: ਲਗਪਗ 570 – ਮੌਤ ਲਗਪਗ 495 ਈਪੂ)[1][2] ਇੱਕ ਪੁਰਾਤਨ ਯੂਨਾਨੀ ਦਾਰਸ਼ਨਿਕ, ਹਿਸਾਬਦਾਨ, ਅਤੇ ਪਾਈਥਾਗੋਰੀਅਨ ਧਾਰਮਿਕ ਲਹਿਰ ਦਾ ਮੋਢੀ ਸੀ। ਉਸ ਨੂੰ ਅਕਸਰ ਇੱਕ ਮਹਾਨ ਗਣਿਤਸ਼ਾਸਤਰੀ, ਰਹੱਸਵਾਦੀ ਅਤੇ ਵਿਗਿਆਨੀ ਦੇ ਰੂਪ ਵਿੱਚ ਸਨਮਾਨ ਦਿੱਤਾ ਜਾਂਦਾ ਹੈ; ਹਾਲਾਂਕਿ ਕੁੱਝ ਲੋਕ ਹਿਸਾਬ ਅਤੇ ਕੁਦਰਤੀ ਦਰਸ਼ਨ ਵਿੱਚ ਉਸਦੇ ਯੋਗਦਾਨ ਦੀਆਂ ਸੰਭਾਵਨਾਵਾਂ ਉੱਤੇ ਕਿੰਤੂ ਕਰਦੇ ਹਨ। ਹੀਰੋਡੋਟਸ ਉਸ ਨੂੰ ਯੂਨਾਨੀਆਂ ਵਿੱਚੋਂ ਸਭ ਤੋਂ ਜਿਆਦਾ ਸਮਰੱਥਾਵਾਨ ਦਾਰਸ਼ਨਿਕ ਮੰਨਦੇ ਹਨ।

ਪਾਈਥਾਗੋਰਸ (Πυθαγόρας)
ਪਾਈਥਾਗੋਰਸ ਦਾ ਬਸਟ, ਰੋਮ ਦੇ ਇੱਕ ਅਜਾਇਬਘਰ ਵਿੱਚ
ਜਨਮਅੰਦਾਜ਼ਨ 570 ਈਪੂ
ਸਾਮੋਸ
ਮੌਤਅੰਦਾਜ਼ਨ 495 ਈਪੂ (ਲਗਪਗ 75 ਸਾਲ)
ਮੈਟਾਪੋਂਟਮ
ਕਾਲAncient philosophy
ਖੇਤਰWestern philosophy
ਸਕੂਲਪਾਈਥਾਗੋਰੀਆਮ
ਮੁੱਖ ਰੁਚੀਆਂ
ਹਿਸਾਬ, ਸੰਗੀਤ, ਨੀਤੀ, ਰਾਜਨੀਤੀ
ਮੁੱਖ ਵਿਚਾਰ
ਸੰਗੀਤ ਯੂਨੀਵਰਸਿਲ, ਗੋਲਡਨ ਅਨੁਪਾਤ, ਪਾਇਥਾਗੋਰੀਅਨ ਟਿਉਨਿੰਗ, ਪਾਇਥਾਗੋਰਸ ਥਿਉਰਮ
ਪ੍ਰਭਾਵਿਤ ਕਰਨ ਵਾਲੇ
  • ਥੇਲਜ, ਅਨਕਸ਼ੀਮੰਡਰ, ਫੇਰੇਸੀਡਸ
ਪ੍ਰਭਾਵਿਤ ਹੋਣ ਵਾਲੇ
  • ਫਿਲੋਲਸ਼, ਅਲਚਮੀਉਣ, ਪਰਮੈਨੀਡਸ, ਪਲੈਟੋ, ਯੁਕਲਿਡ, ਅਮਪੇਡੋਸਲਸ, ਹਿਪਾਸਸ, ਕੈਪਲਰ

ਦਾਰਸ਼ਨਿਕ

ਪਾਇਥਾਗੋਰਸ ਇੱਕ ਯੂਨਾਨ ਦਾ ਮਹਾਨ ਦਾਰਸ਼ਨਿਕ ਸੀ। ਉਸ ਦੀ ਗਣਿਤ, ਨੀਤੀਸ਼ਾਸਤਰ, ਆਤਮਤੱਤ ਸ਼ਾਸਤਰ (ਮੈਟਾ ਫਿਜ਼ਿਕਸ), ਸੰਗੀਤ ਅਤੇ ਰਾਜਨੀਤੀ ਸ਼ਾਸਤਰ ਵਿੱਚ ਗਹਿਰੀ ਰੁਚੀ ਸੀ। ਤਾਰਾ ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿੱਚ ਵੀ ਉਸ ਦੀ ਵਡਮੁੱਲੀ ਦੇਣ ਹੈ। ਉਹ ਇੱਕ ਮਹਾਨ ਯਾਤਰੀ ਵੀ ਸੀ। ਉਹ ਗਿਆਨ ਦੀ ਤਲਾਸ਼ ਵਿੱਚ ਮਿਸਰ, ਅਰਬੀਆ, ਬੇਬੀਲੋਨ ਅਤੇ ਭਾਰਤ ਆਦਿ ਕਈ ਦੇਸ਼ਾਂ ਵਿੱਚ ਗਿਆ ਸੀ।

ਗਣਿਤ ਅਤੇ ਸੰਗੀਤ

ਪਾਇਥਾਗੋਰਸ ਦਾ ਪੂਰਾ ਵਿਸ਼ਵਾਸ ਸੀ ਕਿ ਦੁਨੀਆ ਦੀ ਹਰ ਚੀਜ਼ ਦਾ ਸਬੰਧ ਗਣਿਤ ਨਾਲ ਹੁੰਦਾ ਹੈ ਅਤੇ ਹਰ ਵਸਤੂ ਤੋਂ ਲੈਅ ਤਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਸ ਨੇ ਸੰਗੀਤ ਅਤੇ ਸਾਜ਼ਾਂ ਦਾ ਸਬੰਧ ਵੀ ਗਣਿਤ ਨਾਲ ਜੋੜਿਆ ਹੈ। ਇੱਕ ਦਿਨ ਪਾਇਥਾਗੋਰਸ ਲੋਹਾ ਕੁੱਟ ਰਹੇ ਲੁਹਾਰ ਦੀ ਦੁਕਾਨ ਕੋਲੋਂ ਲੰਘ ਰਿਹਾ ਸੀ| ਉਸ ਨੂੰ ਲੋਹੇ ਦੀ ਕੁਟਾਈ ਕਾਰਨ ਪੈਦਾ ਹੋਈ ਆਵਾਜ਼ ਵਿਚੋਂ ਸੰਗੀਤਮਈ ਆਵਾਜ਼ਾਂ ਮਹਿਸੂਸ ਹੋਈਆਂ, ਉਹ ਲੁਹਾਰ ਕੋਲ ਗਿਆ ਅਤੇ ਉਸ ਦੇ ਸੰਦਾਂ ਨੂੰ ਗਹੁ ਨਾਲ ਵੇਖਿਆ। ਉਸ ਨੇ ਸੋਚਿਆ ਕਿ ਇਸ ਲੈਅ ਤਾਲ ਜਾਂ ਸੰਗੀਤ ਵਿੱਚ ਕਿਤੇ ਨਾ ਕਿਤੇ ਗਣਿਤ ਜ਼ਰੂਰ ਕੰਮ ਕਰਦਾ ਹੈ। ਅੰਤ ਉਸ ਨੇ ਜਾਣ ਲਿਆ ਕਿ ਇਸ ਠਕ-ਠਕ ਵਿਚੋਂ ਪੈਦਾ ਹੁੰਦਾ ਸੰਗੀਤ ਅਹਿਰਣ ਦੀ ਕਰਾਮਾਤ ਹੈ, ਜਿਸ ਦੀ ਬਣਤਰ ਇੱਕ ਵਿਸ਼ੇਸ਼ ਰੇਸ਼ੋ ਵਿੱਚ ਸੀ। ਪੈਥਾਗੋਰਸ ਅਨੁਸਾਰ ਜੇ ਆਵਾਜ਼ ਕਰ ਰਹੀਆਂ ਵਸਤਾਂ ਦੀ ਰੇਸ਼ੋ ਸਹੀ ਨਾ ਹੋਵੇ ਤਾਂ ਸੰਗੀਤ ਦੀ ਥਾਂ ਸ਼ੋਰ ਪੈਦਾ ਹੁੰਦਾ ਹੈ। ਉਸ ਦਾ ਇਹ ਵੀ ਮਤ ਸੀ ਕਿ ਇਕੋ ਮੋਟਾਈ ਦੀਆਂ ਇੱਕ ਨਿਸ਼ਚਤ ਅਨੁਪਾਤ ਦੀਆਂ ਤਾਰਾਂ ਨੂੰ ਜੇ ਇਕੋ ਜਿਹਾ ਕੱਸਿਆ ਜਾਵੇ ਤਾਂ ਖੂਬਸੂਰਤ ਸੰਗੀਤ ਉਪਜਦਾ ਹੈ।

ਗਣਿਤ ਅਤੇ ਵਿਗਿਆਨ

ਪਾਇਥਾਗੋਰਸ ਦੇ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਗਣਿਤ ਬਿਨਾਂ ਵਿਗਿਆਨ ਵੀ ਅਧੂਰੀ ਹੈ। ਜਿਵੇਂ ਕਿ ਚਾਹੇ ਧਰਤੀ ਜਾਂ ਕਿਸੇ ਗ੍ਰਹਿ ਜਾਂ ਤਾਰੇ ਦਾ ਭਾਰ ਕੱਢਣਾ ਹੋਵੇ, ਭਾਵੇਂ ਦੂਰੀ ਮਾਪਣੀ ਹੋਵੇ, ਹਰ ਥਾਂ ਗਣਿਤ ਹੀ ਕੰਮ ਆਉਂਦਾ ਹੈ।

ਪਾਇਥਗੋਰਸ ਥਿਉਰਮ

ਪਾਇਥਾਗੋਰਸ ਦੀ ਇੱਕ ਹੋਰ ਵੱਡੀ ਦੇਣ ਇੱਕ ਥਿਊਰਮ ਹੈ, ਜਿਸ ਨੂੰ ਪਾਇਥਾਗੋਰਸ ਦੀ ਥਿਊਰਮ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਸ ਅਨੁਸਾਰ ਇੱਕ ਸਮਕੋਣ ਤਿਕੋਣ ਦੇ ਸਾਹਮਣੇ ਵਾਲੀ ਭੁਜਾ (ਕਰਣ) 'ਤੇ ਬਣਾਏ ਵਰਗ ਦਾ ਖੇਤਰਫਲ ਬਾਕੀ ਦੋਵਾਂ ਭੁਜਾਵਾਂ 'ਤੇ ਬਣਾਏ ਗਏ ਵਰਗਾਂ ਦੇ ਖੇਤਰਫਲ ਦੇ ਬਰਾਬਰ ਹੁੰਦਾ ਹੈ। ਇਸ ਮਹਾਨ ਦਾਰਸ਼ਨਿਕ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਅਨੇਕਾਂ ਕਸ਼ਟ ਵੀ ਝੱਲਣੇ ਪਏ ਪਰ ਜਿਨ੍ਹਾਂ ਨੇ ਕੁਝ ਕਰਨਾ ਹੁੰਦਾ ਹੈ ਉਹ ਕਦੇ ਵੀ ਮੁਸੀਬਤਾਂ ਤੋਂ ਨਹੀਂ ਘਬਰਾਉਂਦੇ।

ਹੋਰ ਦੇਖੋ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ