ਪਰਸਿੰਮਨ

ਪਰਸਿੰਮਨ/pərˈsɪmən/ ਇੱਕ ਖਾਦਯ (ਖਾਣ ਯੋਗ) ਫਲ ਹੈ ਜੋ ਕਿ ਡਾਇਓਸਪਾਇਰਸ  ਸ਼੍ਰੇਣੀ ਦੀਆਂ ਕਈ ਉਪਸ਼੍ਰੇਣੀਆਂ ਦੇ ਰੁਖਾਂ ਨੂੰ ਲੱਗਦਾ ਹੈ। ਇਸ ਫਲ ਦੀ ਸਭ ਤੋਂ ਵੱਧ ਉਗਾਈ ਜਾਣ ਵਾਲੀ ਕਿਸਮ ਪੂਰਬੀ ਜਾਂ ਜਪਾਨੀ ਪਰਸਿੰਮਨ, ਡਾਇਓਸਪਾਇਰਸ [1], ਹੈ।  ਡਾਇਓਸਪਾਇਰਸ ਸ਼੍ਰੇਣੀ ਦਾ ਸੰਬੰਧ Ebenaceae ਪਰਿਵਾਰ ਨਾਲ ਹੈ।  ਇਸ ਸ਼੍ਰੇਣੀ ਦੀਆਂ ਪਰਸਿੰਮਨ ਤੋਂ ਇਲਾਵਾ ਕੁਝ ਉਪਸ਼੍ਰੇਣੀਆਂ ebony (ਕਾਲੀ) ਲੱਕੜ ਦੇ ਲਈ ਉਗਾਈਆਂ ਜਾਂਦੀਆਂ ਹਨ।

ਦੋ ਫੁਯੁ ਪਰਸਿੰਮਨ ਦੇ ਫਲ
ਪਰਸਿੰਮਨ ਦੇ ਫੁੱਲ

ਨਾਮ ਅਤੇ ਨਿਰੁਕਤੀ

ਪਰਸਿੰਮਨ ਅੱਖਰ ਪਾਓਹਟਨ ਲੋਕਾਂ ਦੀ ਭਾਸ਼ਾ, ਪੂਰਬੀ ਅਮਰੀਕਾ ਦੀ ਅਲਗੋਂਕੂਇਨ ਭਾਸ਼ਾ ਸਮੂਹ ਨਾਲ ਸੰਬੰਧਿਤ ਭਾਸ਼ਾ, ਦੇ putchamin, pasiminan, ਜਾਂ pessamin, ਅੱਖਰ ਤੋ ਬਣਿਆ ਹੈ ਜਿਸਦਾ ਅਰਥ "ਇੱਕ ਸੁੱਕਾ ਫਲ" ਹੈ। [2]

Description

ਪਰਸਿੰਮਨ ਦੇ ਪੱਤੇ
ਪਤਝੜ ਵਿੱਚ ਪਰਸਿਮੰਨ ਦੇ ਪੱਤੇ

ਡਾਇਓਸਪਾਇਰਸ ਪਰਸਿੰਮਨ ਦੀ ਬਹੁਤ ਉਗਾਈ ਜਾਣ ਵਾਲੀ ਉਪਸ੍ਰੇਣੀ ਹੈ।  ਆਮ ਤੌਰ 'ਤੇ ਇਸ ਉਪਸ਼੍ਰੇਣੀ ਦੇ ਰੁੱਖ 4.5 (ਸਾਢੇ ਚਾਰ) ਤੋਂ 18 (ਅਠਾਰਾਂ) ਮੀਟਰ (15 ਤੋਂ 59 ਫੁੱਟ) ਤੱਕ ਉਚੇ ਹੋ ਜਾਂਦੇ ਹਨ ਅਤੇ ਉਪਰੋਂ ਗੋਲਾਕਾਰ ਹੁੰਦੇ ਹਨ। ਇਹ ਦਰਖਤ ਸਿਧਾ ਉਗਦਾ ਹੈ, ਪਰ ਕਈ ਵਾਰ ਇਹ ਟੇਢੇ-ਮੇਢੇ ਜਾਂ ਲਿਫਵੇਂ ਵੀ ਉਗ ਪੈਂਦੇ ਹਨ।

ਫਲ

ਇਹ ਇੱਕ ਪੂਰੀ ਤਰਾਂ ਪੱਕਿਆ ਹੋਇਆ ਪਰਸਿੰਮਨ ਹੈ ਜੋ ਇਤਨਾ ਨਰਮ ਹੈ ਕੇ ਖਾਣ ਲਈ ਅਸਾਨੀ ਨਾਲ ਦੋਫਾੜ ਕੀਤਾ ਜਾ ਸਕੇ ਅਤੇ ਇਸਦੇ ਰੇਸ਼ੇ ਸਫਾਈ ਨਾਲ ਚੱਕੇ ਜਾ ਸਕਣ। 
ਖੱਬੇ - ਸਾਬਤਾ Jiro ਪਰਸਿੰਮਨ, ਸੱਜੇ - ਅੱਧ ਵਿਚਕਾਰੋਂ ਕੱਟਿਆ ਹੋਇਆ Jiro ਪਰਸਿੰਮਨfruit and a cross-section of one.

ਪੈਦਾਵਾਰ

ਪਰਸਿੰਮਨਾਂ ਦੀ ਪੈਦਾਵਾਰ – ਈਸਵੀ ਸੰਨ 2013
ਦੇਸ਼
ਪੈਦਾਵਾਰ (ਲੱਖਾਂ ਟੱਨਾਂ ਵਿੱਚ))
ਚੀਨ
20.0
ਦੱਖਣੀ ਕੋਰਆ
3.0
ਜਪਾਨ
2.6
ਬਰਾਜ਼ੀਲ
1.2
ਅਜ਼ਰਬਾਈਜਾਨ
0.8
ਸੰਸਾਰ
46.0
ਸ੍ਰੋਤ: ਸੰਯੁਕਤ ਰਾਸ਼ਟਰ ਦਾ FAOSTAT[3]

2013 ਵਿੱਚ ਪਰਸਿੰਮਨਾਂ ਦੀ ਪੈਦਾਵਾਰ ਸੰਸਾਰ ਪੱਧਰ ਤੇ 46 ਲੱਖ ਟੱਨ ਹੋਈ ਸੀ ਜਿਸ ਵਿੱਚੋਂ ਚੀਨ ਦਾ ਹਿੱਸਾ 43% ਸੀ (ਸਾਰਣੀ ਦੇਖੋ)।  ਹੋਰ ਵੱਡੇ ਪੈਦਾਵਾਰ ਕਰਨ ਵਾਲੇ ਮੁਲਕ ਹਨ ਦੱਖਣੀ ਕੋਰੀਆ, ਜਪਾਨ, ਬਰਾਜ਼ੀਲ, ਅਤੇ ਅਜ਼ਰਬਾਈਜਾਨ (ਸਾਰਣੀ ਦੇਖੋ)।

ਰਸੋਈ ਵਿੱਚ ਵਰਤੋਂ

ਪਰਸਿੰਮਨ ਤਾਜ਼ਾ (ਬਿਨਾ ਪਕਾਉਣ ਤੋਂ), ਪਕਾ ਕੇ, ਜਾਂ ਸੁੱਕਾ ਕੇ ਖਾਧੇ ਜਾਂਦੇ ਹਨ।  ਤਾਜ਼ਾ ਖਾਣ ਲਈ ਜਾਂ ਤਾਂ ਸੇਬ ਦੀ ਤਰਾਂ ਕਤਲੀਆਂ ਕਰਕੇ ਜਾਂ ਛਿੱਲ ਕੇ ਖਾਧੇ ਜਾਂਦੇ ਹਨ। ਪੱਕੇ ਹੋਏ ਪਰ ਪਿਲਪਿਲੇ ਪਰਸਿੰਮਨਾਂ ਨੂੰ ਖਾਣ ਦਾ ਇੱਕ ਤਰੀਕਾ ਇਹ ਵੀ ਹੈ ਕਿ ਛੁਰੀ ਨਾਲ ਉਪਰਲਾ ਪੱਤਾ ਲਾਹ ਕੇ ਚਮਚੇ ਨਾਲ ਭਰ ਭਰ ਕੇ ਅੰਦਰੋਂ ਫਲ ਨੂੰ ਛਿਲਕੇ ਦੇ ਵਿੱਚੋਂ ਖਾਣਾ। ਜਾਂ ਜਿਆਦਾ ਪੱਕੇ ਹੋਏ ਪਰਸਿੰਮਨਾਂ ਦੇ ਉਪਰਲਾ ਪੱਤਾ ਲਾਹ ਕੇ ਅਤੇ ਅੱਧ ਵਿਚਾਲਿਓਂ ਕੱਟ ਕੇ ਵੀ ਚਮਚੇ ਨਾਲ ਅੰਦਰੋ ਖਾਧਾ ਜਾ ਸਕਦਾ ਹੈ।  ਫਲ ਦਾ ਗੁੱਦਾ ਨਰਮ ਤੋਂ ਲੈ ਕੇ ਸਖਤ ਹੋ ਸਕਦਾ ਹੈ ਅਤੇ ਗੁੱਦੇ ਦੀ ਬਣਤਰ ਆਪਣੇ ਆਪ ਵਿੱਚ ਨਿਰਾਲੀ ਹੈ।  ਗੁੱਦਾ ਖਾਣ ਨੂੰ ਮਿੱਠਾ ਹੁੰਦਾ ਹੈ ਅਤੇ, ਜੇਕਰ ਕੱਚਾ ਹੋਣ ਕਰਕੇ ਸਖਤ ਹੋਵੇ, ਤਾਂ ਸੇਬ ਵਾਂਗੂੰ ਕਿਰਚ-ਕਿਰਚ ਕਰਦਾ ਹੈ। ਅਮਰੀਕੀ ਪਰਸਿਮੰਨ (ਡਾਇਓਸਪਾਇਰਸ virginiana) ਅਤੇ ਡਾਇਓਸਪਾਇਰਸ digyna ਉਪਸ਼੍ਰੇਣੀਆਂ ਪੱਕਣ ਤੱਕ ਅਖਾਦਯ (ਨਾ ਖਾਣ ਯੋਗ) ਹੁੰਦੀਆਂ ਹਨ। [ਹਵਾਲਾ ਲੋੜੀਂਦਾ]

ਪਰਸਿੰਮਨ ਸਾਧਾਰਨ ਤਾਪਮਾਨ (20 ਦਰਜਾ ਸੈਲਸੀਅਸ ਜਾਂ 68 ਦਰਜਾ ਫਾਰਨਹੀਟ) ਤੇ ਰੱਖੇ ਜਾ ਸਕਦੇ ਹਨ ਅਤੇ ਇਸ ਤਾਪਮਾਨ ਤੇ ਇਹ ਪੱਕਦੇ ਰਹਿਣਗੇ।  ਉਤਰੀ ਚੀਨ ਵਿੱਚ ਕੱਚੇ ਪਰਸਿੰਮਨਾਂ ਨੂੰ ਸਿਆਲਾਂ ਵਿੱਚ ਬਾਹਰ ਰੱਖ ਕੇ ਜੰਮਾ ਲਿਆ ਜਾਂਦਾ ਹੈ ਤਾਂ ਕਿ ਉਹ ਜਲਦੀ ਪੱਕ ਜਾਣ। 

References

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ