ਨੇਹਾ ਸ਼ਰਮਾ

ਨੇਹਾ ਸ਼ਰਮਾ (ਹਿੰਦੋਸਤਾਨੀ ਉਚਾਰਨ: [nɛːɦaː ʃrmaː]; ਜਨਮ 21 ਨਵੰਬਰ 1987) ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਭਾਰਤੀ ਦੇ ਬਿਹਾਰ ਸੂਬੇ ਤੋਂ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਮਾਉਂਟ ਕਾਰਮੇਲ ਸਕੂਲ, ਭਾਗਲਪੁਰ ਤੋਂ ਕੀਤੀ ਹੈ[1] ਅਤੇ ਫ਼ੈਸ਼ਨ ਤਕਨਾਲੋਜੀ ਰਾਸ਼ਟਰੀ ਸੰਸਥਾ, ਨਵੀਂ ਦਿੱਲੀ ਤੋਂ ਉਸਨੇ ਫ਼ੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ।[2]

ਨੇਹਾ ਸ਼ਰਮਾ
ਜੁਲਾਈ 2012 ਵਿੱਚ 'ਜਯੰਤੀ ਭਾਈ ਕੀ ਲਵ ਸਟੋਰੀ' ਫ਼ਿਲਮ ਦੇ ਪ੍ਰੋਮੋ ਦੌਰਾਨ ਨੇਹਾ ਸ਼ਰਮਾ
ਜਨਮ
ਨੇਹਾ ਸ਼ਰਮਾ

(1987-11-21) 21 ਨਵੰਬਰ 1987 (ਉਮਰ 36)
ਭਾਗਲਪੁਰ, ਬਿਹਾਰ, ਭਾਰਤ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2007-ਵਰਤਮਾਨ

ਸ਼ੁਰੂਆਤੀ ਜ਼ਿੰਦਗੀ

ਨੇਹਾ ਦਾ ਜਨਮ 21 ਨਵੰਬਰ 1987 ਨੂੰ ਭਾਗਲਪੁਰ, ਬਿਹਾਰ ਵਿੱਚ ਹੋਇਆ ਸੀ। ਉਸਦੇ ਪਿਤਾ ਅਜੀਤ ਸ਼ਰਮਾ ਇੱਕ ਵਪਾਰੀ ਹਨ ਅਤੇ ਉਹ ਹੁਣ ਇੱਕ ਰਾਜਨੀਤੀਵਾਨ ਵੀ ਹਨ। ਅਜੀਤ ਸ਼ਰਮਾ ਕਾਂਗਰਸ ਪਾਰਟੀ ਵੱਲੋਂ ਭਾਗਲਪੁਰ ਹਲਕੇ ਦੇ ਐੱਮ.ਐੱਲ.ਏ. ਹਨ। ਨੇਹਾ ਨੇ ਵੀ ਆਪਣੇ ਪਿਤਾ ਨਾਲ ਚੋਣਾਂ ਵਿੱਚ ਪ੍ਰਚਾਰ ਕੀਤਾ ਹੈ।[3][4] ਇਹ ਤਿੰਨ ਭੈਣ-ਭਰਾ ਹਨ।[5]

ਨਿੱਜੀ ਜ਼ਿੰਦਗੀ

ਨੇਹਾ ਸ਼ਰਮਾ ਖਾਣਾ ਬਣਾਉਣਾ, ਸੰਗੀਤ ਸੁਣਨਾ, ਪੜ੍ਹਨਾ ਅਤੇ ਨੱਚਣਾ ਪਸੰਦ ਕਰਦੀ ਹੈ।[6] ਉਸਨੇ ਭਾਰਤੀ ਕਲਾਸੀਕਲ ਨਾਚ ਕਥਕ ਦੀ ਵੀ ਸਿਖਲਾਈ ਲਈ ਹੋਈ ਹੈ। ਇਸ ਤੋਂ ਇਲਾਵਾ ਉਸਨੇ ਪਾਇਨਐਪਲ ਡਾਂਸ ਸਟੂਡੀਓ, ਲੰਡਨ ਤੋਂ ਸਟਰੀਟ ਹਿਪ ਹੌਪ, ਲਾਤੀਨੀ ਨਾਚ-ਸਾਲਸਾ, ਮੇਰੇਂਗ, ਜਾਈਵ ਅਤੇ ਜੈਜ਼ ਦੀ ਵੀ ਸਿਖਲਾਈ ਲਈ ਹੋਈ ਹੈ। ਉਹ ਕੇਟ ਮੋਸ ਨੂੰ ਆਪਣੀ ਆਦਰਸ਼ ਮੰਨਦੀ ਹੈ। ਇਸ ਤੋਂ ਇਲਾਵਾ ਉਹ ਉਸਦਾ ਆਪਣਾ ਕੱਪੜਾ ਲੇਬਲ ਬਣਾਉਣ ਦੀ ਵੀ ਚਾਹਤ ਰੱਖਦੀ ਹੈ।[7]

ਫ਼ਿਲਮਾਂ

ਸਾਲਫ਼ਿਲਮਭੂਮਿਕਾਭਾਸ਼ਾਟਿੱਪਣੀ
2007ਚਿਰੁਥਾਸੰਜਨਾਤੇਲਗੂਤੇਲਗੂ ਫ਼ਿਲਮ ਨਾਲ ਫ਼ਿਲਮੀ ਜੀਵਨ ਦੀ ਸ਼ੁਰੂਆਤ
2009ਕੁਰੁੜੁਹੇਮਾਤੇਲਗੂ
2010ਕ੍ਰੁਕਸੁਹਾਨੀਹਿੰਦੀਪਹਿਲੀ ਹਿੰਦੀ ਫ਼ਿਲਮ
2012ਤੇਰੀ ਮੇਰੀ ਕਹਾਣੀ[8]ਮੀਰਾਹਿੰਦੀਖ਼ਾਸ ਸ਼ਮੂਲੀਅਤ
2012ਕਯਾ ਸੁਪਰ ਕੂਲ ਹੈਂ ਹਮ[9]ਸਿਮਰਨਹਿੰਦੀ
2013ਜਯੰਤਾ ਭਾਈ ਕੀ ਲਵ ਸਟੋਰੀ[10]ਸਿਮਰਨਹਿੰਦੀ
2013ਯਮਲਾ ਪਗਲਾ ਦੀਵਾਨਾ 2[11]ਸੁਮਨਹਿੰਦੀ
2014ਯੰਗਿਸਤਾਨਅਨਿਤਾ ਚੌਹਾਨਹਿੰਦੀ
2016ਹੇਰਾ ਫ਼ੇਰੀ 3ਹਿੰਦੀ
2016ਕ੍ਰਿਤੀਹਿੰਦੀਛੋਟੀ ਫ਼ਿਲਮ
2017ਤੁਮ ਬਿਨ 2ਹਿੰਦੀ

ਹਵਾਲੇ

ਬਾਹਰੀ ਲਿੰਕ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ