ਨੀਲ ਕਮਲ ਪੁਰੀ | |
---|---|
ਜਨਮ | (1956-02-14)14 ਫਰਵਰੀ 1956 |
ਸਿੱਖਿਆ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
ਪੇਸ਼ਾ | ਲੇਖਕ |
ਜੀਵਨ ਸਾਥੀ | ਅਸਿਤ ਜੋਲੀ |
ਨੀਲਕਮਲ ਪੁਰੀ (ਜਨਮ 1956) ਅੰਗਰੇਜ਼ੀ ਵਿੱਚ ਲਿਖਣ ਵਾਲੀ ਇੱਕ ਪੰਜਾਬੀ ਲੇਖਿਕਾ, ਕਾਲਮਨਵੀਸ ਅਤੇ ਕਾਲਜ ਲੈਕਚਰਾਰ ਹੈ।[1]
ਨੀਲਕਮਲ ਪੁਰੀ ਦਾ ਜਨਮ ਲੁਧਿਆਣਾ, ਪੰਜਾਬ ਵਿੱਚ ਹੋਇਆ ਅਤੇ ਇਸ ਦਾ ਬਚਪਨ ਪਟਿਆਲਾ ਵਿੱਚ ਗੁਜਰਿਆ। ਇਸਨੇ ਯਾਦਵਿੰਦਰ ਪਬਲਿਕ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ। 1979 ਤੋਂ, ਉਸਨੇ ਪਟਿਆਲੇ ਅਤੇ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਵਿੱਚ ਅੰਗਰੇਜ਼ੀ ਸਾਹਿਤ ਵਿੱਚ ਲੈਕਚਰਾਰ ਵਜੋਂ ਕੰਮ ਕੀਤਾ। ਉਹ ਇਸ ਵੇਲੇ ਸਰਕਾਰੀ ਕਾਲਜ ਫਾਰ ਗਰਲਜ਼, ਚੰਡੀਗੜ੍ਹ ਵਿਖੇ ਸਾਹਿਤ ਅਤੇ ਮੀਡੀਆ ਅਧਿਐਨ ਪੜ੍ਹਾ ਰਹੀ ਹੈ।
ਨੀਲਕਮਲ ਪੁਰੀ ਨੇ ਦੋ ਨਾਵਲ ਲਿਖੇ ਹਨ, ਪੇਂਗੁਇਨ ਇੰਡੀਆ ਦੁਆਰਾ 'ਦ ਪਟਿਆਲਾ ਕੁਆਰਟੈਟ'[2] ਅਤੇ ਰੂਪਾ ਪਬਲੀਕੇਸ਼ਨ ਦੁਆਰਾ 'ਰੀਮੈਂਬਰ ਟੂ ਫ਼ੋਰਗੈਟ'[3] ਨੂੰ ਪ੍ਰਕਾਸ਼ਿਤ ਕੀਤਾ।ਦ ਪਟਿਆਲਾ ਕੁਆਰਟੈਟ ਨੂੰ ਖੁਸ਼ਵੰਤ ਸਿੰਘ ਨੇ ਕਿਸੇ ਪੰਜਾਬੀ ਦੁਆਰਾ ਅੰਗਰੇਜ਼ੀ ਵਿੱਚ ਲਿਖੀਆਂ ਸਰਵਸ਼੍ਰੇਸ਼ਠ ਰਚਨਾਵਾਂ ਵਿੱਚੋਂ ਇੱਕ ਮੰਨਿਆ ਹੈ।[4] ਇਨ੍ਹਾਂ ਕਹਾਣੀਆਂ ਤੋਂ ਬਾਅਦ ਨੀਲ ਕਮਲ 'ਠੇਕਾ ਟੇਲਜ਼' ਉਪਰ ਕੰਮ ਕਰ ਰਹੀ ਹੈ।[5]