ਨਾਗੋਰਨੋ-ਕਾਰਾਬਾਖ
ਨਾਗੋਰਨੋ-ਕਾਰਾਬਾਖ ਦੱਖਣੀ ਕੌਕਸ ਦੇ ਦੱਖਣ-ਪੱਛਮੀ ਭਾਗ ਵਿੱਚ ਇੱਕ ਇਲਾਕਾ ਹੈ, ਜੋ ਨਿਚਲੇ ਕਾਰਾਬਾਖ ਅਤੇ ਜ਼ੰਗੇਜ਼ੁਰ ਵਿਚਾਲੇ ਹੈ। ਇਸ ਇਲਾਕੇ ਵਿੱਚ ਜ਼ਿਆਦਾਤਰ ਪਹਾੜ ਅਤੇ ਜੰਗਲ ਹਨ।
ਨਾਗੋਰਨੋ-ਕਾਰਾਬਾਖ (ਉੱਚਾ ਕਾਰਾਬਾਖ), Artsakh (Արցախ)
| |
---|---|
![]() ਸਾਬਕਾ ਨਾਗੋਰਨੋ-ਕਾਰਾਬਾਖ ਖ਼ੁਦਮੁਖ਼ਤਿਆਰ ਸੂਬੇ ਦਾ ਟਿਕਾਣਾ (ਹਲਕੇ ਰੰਗ ਵਿੱਚ) | |
ਧਰਮ | ਇਸਾਈ ਧਰਮ |
ਖੇਤਰ | |
• ਕੁੱਲ | 4,400 km2 (1,700 sq mi) |
• ਜਲ (%) | ਨਾਂਹ ਦੇ ਬਰਾਬਰ |
ਆਬਾਦੀ | |
• 2013 ਅਨੁਮਾਨ | 146,573[1] |
• 2010 ਜਨਗਣਨਾ | 141,400[2] |
• ਘਣਤਾ | 29/km2 (75.1/sq mi) |
ਸਮਾਂ ਖੇਤਰ | UTC+4 |
• ਗਰਮੀਆਂ (DST) | +5 |
ਡਰਾਈਵਿੰਗ ਸਾਈਡ | ਸੱਜੇ ਪਾਸੇ |
ਨਾਗੋਰਨੋ-ਕਾਰਾਬਾਖ ਇੱਕ ਵਿਵਾਦਿਤ ਇਲਾਕਾ ਹੈ, ਅੰਤਰਰਾਸ਼ਟਰੀ ਪੱਧਰ ਉੱਤੇ ਇਸਨੂੰ ਅਜ਼ਰਬਾਈਜਾਨ ਦਾ ਹੀ ਭਾਗ ਮੰਨਿਆ ਜਾਂਦਾ ਹੈ,[3] ਪਰ ਇਸ ਇਲਾਕੇ ਦਾ ਵੱਡਾ ਭਾਗ ਨਾਗੋਰਨੋ-ਕਾਰਾਬਾਖ ਗਣਤੰਤਰ ਅਧੀਨ ਹੈ ਜੋ ਕਿ ਆਰਮੀਨੀਆਈ ਮੂਲ ਦੇ ਲੋਕਾਂ ਵੱਲੋਂ ਸਥਾਪਿਤ ਕੀਤਾ ਗਿਆ। 1988 ਦੀ ਕਾਰਾਬਾਖ ਤਹਿਰੀਕ ਦੇ ਬਾਅਦ ਤੋਂ ਹੀ ਅਜ਼ਰਬਾਈਜਾਨ ਦਾ ਇਸ ਇਲਾਕੇ ਉੱਤੇ ਕਾਬੂ ਛੁਟ ਗਿਆ ਸੀ।1994 ਵਿੱਚ ਨਾਗੋਰਨੋ-ਕਾਰਾਬਾਖ ਜੰਗ ਦੇ ਖ਼ਤਮ ਹੋਣ ਤੋਂ ਲੈ ਕੇ ਹੁਣ ਤੱਕ ਆਰਮੀਨੀਆ ਅਤੇ ਅਜ਼ਰਬਾਈਜਾਨ ਇਸ ਇਲਾਕੇ ਦੀ ਵਿਵਾਦਤ ਹੈਸੀਅਤ ਨੂੰ ਲੈ ਕੇ ਸ਼ਾਂਤੀ ਵਾਰਤਾ ਕਰਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ।
ਨਾਂਅ
![](http://upload.wikimedia.org/wikipedia/commons/thumb/1/19/Kaukasus.jpg/250px-Kaukasus.jpg)
ਨਾਗੋਰਨੋ ਸ਼ਬਦ ਰੂਸੀ ਭਾਸ਼ਾ ਦੇ ਸ਼ਬਦ ਨਾਗੋਰਨੀ (нагорный) ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ ਉੱਚਾ ਜਾਂ ਪਹਾੜੀ ਇਲਾਕਾ। ਕਾਰਾਬਾਖ ਤੁਰਕੀ ਭਾਸ਼ਾ ਤੋਂ ਲਿਆ ਗਿਆ ਹੈ ਅਤੇ ਮੰਨਣਾ ਹੈ ਕਿ ਕਾਰਾ ਬਾਖ ਦਾ ਮਤਲਬ ਪੰਜਾਬੀ ਨਾਲ ਮਿਲਦਾ ਜੁਲਦਾ ਕਾਲਾ ਬਾਗ ਹੈ।[4][5]