ਦ ਵੀਕੇਂਡ

ਅਬੇਲ ਮੈਕੋਨਨ ਟੈਸਫਾਏ (ਅੰਗਰੇਜ਼ੀ: Abęl Makkonen Tesfaye; ਜਨਮ 16 ਫਰਵਰੀ 1990), ਜੋ ਪੇਸ਼ੇਵਰ ਦ ਵੀਕੇਂਡ (The Weeknd) ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਇੱਕ ਕੈਨੇਡੀਅਨ ਗਾਇਕ, ਗੀਤਕਾਰ, ਰੈਪਰ ਅਤੇ ਰਿਕਾਰਡ ਉਤਪਾਦਕ ਹੈ।[2]

ਦ ਵੀਕੇਂਡ
ਦਸੰਬਰ 2018 ਵਿੱਚ ਦ ਵੀਕੇਂਡ
ਜਨਮ
ਅਬੇਲ ਮੈਕੋਨਨ ਟੈਸਫਾਏ

(1990-02-16) ਫਰਵਰੀ 16, 1990 (ਉਮਰ 34)
ਰਾਸ਼ਟਰੀਅਤਾਕੈਨੇਡੀਅਨ
ਪੇਸ਼ਾ
  • ਗਾਇਕ
  • ਗੀਤਕਾਰ
  • ਅਦਾਕਾਰ
  • record producer
ਸਰਗਰਮੀ ਦੇ ਸਾਲ2010–ਹੁਣ ਤੱਕ
ਸਾਥੀ
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਵੋਕਲ
ਲੇਬਲ
  • ਰਿਪਬਲੀਕਨ
ਵੈੱਬਸਾਈਟtheweeknd.com
ਦਸਤਖ਼ਤ

ਉਸਨੇ ਤਿੰਨ ਗ੍ਰੈਮੀ ਪੁਰਸਕਾਰ, ਅੱਠ ਬਿਲਬੋਰਡ ਸੰਗੀਤ ਅਵਾਰਡ, ਦੋ ਅਮਰੀਕੀ ਸੰਗੀਤ ਅਵਾਰਡ, ਨੌ ਜੂਨੋ ਅਵਾਰਡ ਜਿੱਤੇ ਹਨ ਅਤੇ ਉਸਨੂੰ ਇੱਕ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।[3][4] ਦੁਨੀਆ ਭਰ ਵਿੱਚ ਉਸਦੇ 70 ਮਿਲੀਅਨ ਤੋਂ ਵੱਧ ਰਿਕਾਰਡ ਵੇਚੇ ਜਾ ਚੁੱਕੇ ਹਨ।[5]

2010 ਵਿਚ, ਉਸਨੇ ਗੁਮਨਾਮ ਤੌਰ 'ਤੇ ਯੂਟਿਊਬ ਤੇ "ਦਿ ਵੀਕੈਂਡ" ਦੇ ਨਾਮ ਹੇਠ ਕਈ ਗਾਣੇ ਅਪਲੋਡ ਕੀਤੇ ਅਤੇ ਆਲੋਚਨਾਤਮਕ ਤੌਰ 'ਤੇ ਮਸ਼ਹੂਰ ਮਿਕਸਟੈਪਸ ਹਾਊਸ ਆਫ ਬੈਲੂਨਸ, ਟਿਊਜ਼ਡੇ ਅਤੇ 2011 ਵਿੱਚ ਈਕੋਜ਼ ਆਫ ਸਾਇਲੈਂਸ ਰਿਲੀਜ਼ ਕੀਤਾ।[6] ਉਸ ਦੇ ਮਿਕਸਟੈਪਸ ਨੂੰ ਬਾਅਦ ਵਿੱਚ ਦੁਬਾਰਾ ਬਣਾਇਆ ਗਿਆ ਅਤੇ ਸੰਕਲਨ ਐਲਬਮ ਟ੍ਰਾਈਲੋਜੀ (2012) ਤੇ ਦੁਬਾਰਾ ਪ੍ਰਕਾਸ਼ਤ ਕੀਤਾ ਗਿਆ।

ਯੂਐਸ ਦੇ ਬਿਲਬੋਰਡ 200 'ਤੇ ਉਸ ਦੇ ਤਿੰਨ ਗੀਤ (2015 ਵਿੱਚ ਬਿਊਟੀ ਬਿਹਾਂਇਡ ਦਿ ਮੈਡਨੇਸ, 2016 ਵਿੱਚ ਸਟਾਰਬੋਏ, ਅਤੇ 2018 ਵਿੱਚ ਮਈ ਡੀਅਰ ਮੇਲੰਕਲੀ) ਨੰਬਰ 1 ਅਤੇ (2013 ਵਿੱਚ ਕਿਸ ਲੈਂਡ) ਨੰਬਰ 2 'ਤੇ ਰਿਹਾ। ਉਸਨੇ ਬਿਲਬੋਰਡ ਹਾਟ 100 ਵਿੱਚ ਅੱਠ ਚੋਟੀ ਦੀਆਂ ਦਸ ਐਂਟਰੀਆਂ ਏਰੀਆਨਾ ਗ੍ਰਾਂਡੇ ਨਾਲ "ਲਵ ਮੀ ਹਾਰਡਰ"; ਕੇਂਡਰਿਕ ਲਾਮਾਰ ਨਾਲ "ਅਰਨਡ ਇੱਟ"; "ਆਈ ਫੀਲ ਇਟ ਕਮਿੰਗ"; "ਪ੍ਰੇ ਫੇਰ ਮੀ"; ਅਤੇ ਪਹਿਲੇ ਨੰਬਰ ਦੇ ਸਿੰਗਲਜ਼ "ਦਿ ਹਿਲਜ਼", "ਕਾਂਟ ਫੀਲ ਮਾਈ ਫੇਸ", ਅਤੇ "ਸਟਾਰਬੋਏ" ਪ੍ਰਾਪਤ ਕੀਤੀਆਂ ਹਨ। 2015 ਵਿਚ, ਉਹ ਇਕੋ ਸਮੇਂ ਬੱਲਬੋਰਡ ਹਾਟ ਆਰ ਐਂਡ ਬੀ ਗਾਣੇ ਚਾਰਟ ਉੱਤੇ "ਕਾਂਟ ਫੀਲ ਮਾਈ ਫੇਸ", "ਅਰਨਡ ਇਟ", ਅਤੇ "ਦਿ ਹਿਲਜ਼" ਦੇ ਨਾਲ ਚੋਟੀ ਦੇ ਤਿੰਨ ਸਥਾਨਾਂ 'ਤੇ ਕਾਬਜ਼ ਹੋਣ ਵਾਲਾ ਪਹਿਲਾ ਕਲਾਕਾਰ ਬਣ ਗਿਆ।

ਉਸ ਦੇ ਕੰਮ ਨੂੰ ਵਿਕਲਪਿਕ ਆਰ ਐਂਡ ਬੀ ਦੀ ਸ਼੍ਰੇਣੀਬੱਧ ਕੀਤਾ ਗਿਆ ਹੈ।[7][8]

ਮੁੱਢਲਾ ਜੀਵਨ

ਦਿ ਵੀਕੈਂਡ (ਅਬੇਲ ਮੈਕੋਨਨ ਟੈਸਫਾਏ) ਦਾ ਜਨਮ 16 ਫਰਵਰੀ, 1990 ਨੂੰ ਟੋਰਾਂਟੋ, ਓਨਟਾਰੀਓ ਵਿੱਚ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਸ਼ਹਿਰ ਦੇ ਪੂਰਬੀ ਸਿਰੇ ਦੇ ਸਕਾਰਬਰੋ ਜ਼ਿਲ੍ਹੇ ਵਿੱਚ ਹੋਇਆ ਸੀ।[9][10] ਉਹ ਮੱਕੋਨੇਨ ਅਤੇ ਸਮਰਾ ਟੇਸਫਾਏ ਦਾ ਇਕਲੌਤਾ ਪੁੱਤਰ ਹੈ, ਜੋ 1980 ਵਿਆਂ ਦੇ ਅਖੀਰ ਵਿੱਚ ਇਥੋਪੀਆਈ ਪ੍ਰਵਾਸੀ ਸਨ।[9][11][12][13]

ਹਵਾਲੇ

ਬਾਹਰੀ ਕੜੀਆਂ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ