ਦਹਿਨ

ਦਹਿਨ: ਹਰੇਕ ਬਾਲਣ ਜਲਣ ਤੇ ਊਰਜਾ ਦਿੰਦਾ ਹੈ। ਇਹ ਊਰਜਾ ਤਾਪ ਅਤੇ ਪ੍ਰਕਾਸ਼ ਦੇ ਰੂਪ ਵਿੱਚ ਹੁੰਦੀ ਹੈ। ਬਾਲਣ ਦੇ ਜਲਣ ਦੀ ਕਿਰਿਆ ਨੂੰ ਦਹਿਨ ਕਹਿੰਦੇ ਹਨ। ਜਦੋਂ ਕੋਈ ਬਾਲਣਸ਼ੀਲ ਪਦਾਰਥ ਹਵਾ ਦੀ ਆਕਸੀਜਨ ਨਾਲ ਮਿਲ ਕੇ ਤਾਪ ਅਤੇ ਪ੍ਰਕਾਸ਼ ਊਰਜਾ ਛੱਡਦਾ ਹੈ ਉਦੋਂ ਦਹਿਨ ਹੁੰਦਾ ਹੈ। ਪਰ ਮੈਗਨੀਸ਼ੀਅਮ ਕਲੋਰੀਨ ਦੀ ਮੌਜੂਦਗੀ ਵਿੱਚ ਦਹਿਨ ਹੋ ਜਾਂਦਾ ਹੈ। ਅਸਲ ਵਿੱਚ ਦਹਿਨ ਇੱਕ ਆਕਸੀਕਾਰਕ ਵਿਧੀ ਹੈ ਜਿਸ ਵਿੱਚ ਤਾਪ ਅਤੇ ਊਰਜਾ ਪੈਦਾ ਹੁੰਦੇ ਹਨ। ਕੁਝ ਪਦਾਰਥ ਦਹਿਨਕਾਰੀ ਹਨ ਜਿਵੇ: ਕਾਗਜ਼, ਮੀਥੇਨ, ਈਥੇਨ, ਬਿਊਟੇਨ, ਪ੍ਰੋਪੇਨ, ਘਰੇਲੂ ਰਸੋਈ ਗੈਸ, ਲੱਕੜ, ਮਿੱਟੀ ਦਾ ਤੇਲ ਆਦਿ ਅਤੇ ਕੁਝ ਗੈਰਦਹਿਨਕਾਰੀ ਜਿਵੇਂ ਪੱਥਰ, ਕੱਚ ਅਤੇ ਸੀਮੇਂਟ।[1]

ਮੀਥੇਨ ਦਾ ਦਹਿਨ
ਦਹਿਨ ਕਿਰਿਆ

ਰਸਾਇਣਿਕ ਕਿਰਿਆ

ਹਾਈਡ੍ਰੋਕਾਰਬਨ ਦਾ ਦਹਿਨ ਹੇਠ ਲਿਖੇ ਅਨੁਸਾਰ ਹੈ:

where z = x + ¼y.

ਹਾਇਡ੍ਰੋਕਾਰਬਨ ਪ੍ਰੋਪੇਨ ਦਾ ਦਹਿਨ
ਹਾਈਡ੍ਰੋਕਾਰਬਨ ਦਾ ਆਕਸੀਜਨ ਨਾਲ ਦਹਿਨ ਦੀ ਕਿਰਿਆ
ਹਾਈਡ੍ਰੋਕਾਰਬਨ ਦੀ ਹਵਾ ਵਿੱਚ ਦਹਿਨ
ਇਸ ਵਿੱਚ ਨਾਈਟ੍ਰੋਜਨ ਕਿਰਿਆ ਵਿੱਚ ਭਾਗ ਨਹੀਂ ਲੈਦੀ:
ਜਿਥੇ z = x + ¼y.
ਪ੍ਰੋਪੇਨ ਦੀ ਕਿਰਿਆ
ਹਾਈਡ੍ਰੋਕਾਰਬਨ ਦੀ ਹਵਾ ਵਿੱਚ ਦਹਿਨ ਕਿਰਿਆ

ਦਹਿਨਸ਼ੀਲ ਪਦਾਰਥ ਤਦ ਹੀ ਜਲਦਾ ਹੈ ਜਦੋਂ ਉਸ ਨੂੰ ਨਿਊਨਤਮ ਤਾਪਮਾਨ ਤੱਕ ਗਰਮ ਕੀਤਾ ਜਾਂਦਾ ਹੈ। ਹਵਾ ਦੀ ਮੌਜੂਦਗੀ ਵਿੱਚ ਜਿਸ ਤਾਪਮਾਨ ਤੇ ਕੋਈ ਪਦਾਰਥ ਜਲਦਾ ਹੈ ਉਸ ਨੂੰ ਪਦਾਰਥ ਦਾ ਪ੍ਰਜਲਣ ਤਾਪਮਾਨ ਕਿਹਾ ਜਾਂਦਾ ਹੈ। ਜਿਵੇਂ ਜੇ ਅਸੀਂ ਲੱਕੜ ਦਾ ਟੁਕੜਾ ਲੈ ਕੇ ਇਸ ਨੂੰ ਜਲਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਜਲਣ ਲਈ ਕੁਝ ਸਮਾਂ ਲੈਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਇਹ ਅਜੇ ਆਪਣੇ ਪ੍ਰਜਲਣ ਤਾਪਮਾਨ ਤੇ ਨਹੀਂ ਪਹੁੰਚਿਆ। ਪੈਟਰੋਲ ਨੂੰ ਮਿੱਟੀ ਦਾ ਤੇਲ ਨਾਲੋਂ ਅੱਗ ਜਲਦੀ ਲੱਗਦੀ ਹੈ ਕਿਉਂਕੇ ਪੈਟਰੋਲ ਦਾ ਪ੍ਰਜਲਣ ਤਾਪਮਾਨ ਮਿੱਟੀ ਦੇ ਤੇਲ ਨਾਲੋਂ ਘੱਟ ਹੈ। ਕੁਝ ਬਾਲਣਾ ਨੂੰ ਜਲਾਉਂਣ ਨਾਲ ਜ਼ਿਆਦਾ ਊਰਜਾ ਪੈਦਾ ਹੁੰਦੀ ਹੈ ਮਤਲਵ ਭਿੰਨ-ਭਿੰਨ ਬਾਲਣਾਂ ਦਾ ਤਾਪਮੁੱਲ ਜਾਂ ਕੈਲੋਰੀ ਮੁੱਲ ਵੱਖਰਾ ਹੁੰਦਾ ਹੈ।

ਸ਼ਰਤਾਂ

ਦਹਿਨ ਲਈ ਤਿੰਨ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ।

  1. ਇੱਕ ਦਹਿਨਸ਼ੀਲ ਪਦਾਰਥ ਦਾ ਹੋਣਾ।
  2. ਆਕਸੀਜਨ ਵਰਗੇ ਦਹਿਨ ਦੀ ਸਹਾਇਤਾ ਕਰਨ ਵਾਲੇ ਪਦਾਰਤ ਦੀ ਲੋੜ।
  3. ਦਹਿਨਸ਼ੀਲ ਪਦਾਰਥ ਨੂੰ ਪ੍ਰਜਲਣ ਤਾਪਮਾਨ ਤੱਕ ਗਰਮ ਕੀਤਾ ਜਾਣਾ ਚਾਹੀਦਾ ਹੈ।

ਹਵਾਲੇ