ਦਲੀਪ ਕੌਰ ਟਿਵਾਣਾ | |
---|---|
ਜਨਮ | 4 ਮਈ 1935 ਪਿੰਡ ਰੱਬੋਂ ਉਚੀ (ਲੁਧਿਆਣਾ) |
ਮੌਤ | 31 ਜਨਵਰੀ 2020(2020-01-31) (ਉਮਰ 84) |
ਕਿੱਤਾ | ਨਾਵਲਕਾਰ, ਕਹਾਣੀਕਾਰ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਾਵਲ, ਕਹਾਣੀ |
ਵਿਸ਼ਾ | ਨਾਰੀ ਮਾਨਸਕਿਤਾ |
ਪ੍ਰਮੁੱਖ ਕੰਮ | ਏਹੁ ਹਮਾਰਾ ਜੀਵਣਾ,ਵਾਟ ਹਮਾਰੀ, ਲੌਘ ਗਏ ਦਰਿਆ, ਕਥਾ ਕਹੋ ਉਰਵਸ਼ੀ. |
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।[ਹਵਾਲਾ ਲੋੜੀਂਦਾ]
ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[1]
ਉਸ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਔਰਤ ਸੀ[ਹਵਾਲਾ ਲੋੜੀਂਦਾ]।
ਆਪਣੇ ਨਾਵਲ ‘ਏਹੁ ਹਮਾਰਾ ਜੀਵਣਾ’(ਅੰਗਰੇਜ਼ੀ:This our Life 1969) ਲਈ ਉਸ 1971 ਵਿੱਚ ਸਾਹਿਤ ਅਕਾਦਮੀ ਇਨਾਮ ਹਾਸਲ ਕੀਤਾ। ਟਿਵਾਣਾ ਨੇ ਪਹਿਲਾ ਨਾਵਲ 'ਅਗਨੀ ਪ੍ਰੀਖਿਆ'(ਅੰਗਰੇਜ਼ੀ:The Ordeal of Life) ਲਿਖਿਆ,ਜਿਸ ਤੋਂ ਬਾਦ ਉਸ ਨੇ ਨਾਵਲਾਂ ਦੀ ਇੱਕ ਲੜੀ ਹੀ; ‘ਵਾਟ ਹਮਾਰੀ’(ਅੰਗਰੇਜ਼ੀ:Our path 1970), ‘ਤੀਲੀ ਦਾ ਨਿਸ਼ਾਨ’(ਅੰਗਰੇਜ਼ੀ:Mark of Nose Pin,1971), ‘ਸੂਰਜ ਤੇ ਸਮੁੰਦਰ’(ਅੰਗਰੇਜ਼ੀ:Sun and Ocean,1972), ‘ਦੂਸਰੀ ਸੀਤਾ’(ਅੰਗਰੇਜ਼ੀ:Second Sita,1975), ‘ਸਰਕੰਡੇ ਦਾ ਦੇਸ਼’, ‘ਧੁੱਪ ਛਾਂ ਤੇ ਰੁੱਖ’, ‘ਲੰਮੀ ਉਡਾਰੀ’ ਤੇ ਤਤਕਾਲੀਨ ਨਾਵਲ ‘ਪੀਲੇ ਪੱਤਿਆਂ ਦੀ ਦਾਸਤਾਨ’ ਲਿਖ ਦਿਤੀ। ਨਾਵਲਾਂ ਤੋਂ ਇਲਾਵਾ, ਸ੍ਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਦੇ ਸਿਰਲੇਖ ਹੇਠ ਲਿਖੀ ਹੈ। ਟਿਵਾਣਾ ਨੇ ਛੇ ਕਹਾਣੀ ਸੰਗ੍ਰਿਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ।
ਉਸ ਦੇ ਕਹਾਣੀ ਸੰਗ੍ਰਿਹਾਂ ਦੇ ਅੰਗਰੇਜ਼ੀ, ਹਿੰਦੀ ਤੇ ਉਰਦੂ ਵਿੱਚ ਤਰਜਮੇ ਹੋ ਚੁਕੇ ਹਨ ਤੇ ਰਚਨਾਵਾਂ ਕਈ ਪਤ੍ਰਕਾਵਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਚੁਕੀਆਂ ਹਨ। ਟਿਵਾਣਾ ਦੇ ਨਾਵਲਾਂ ਤੇ ਕਹਾਣੀਆਂ ਦੇ ਪਾਤਰ ਮਜ਼ਲੂਮ ਤੇ ਦੱਬੇ ਹੋਏ ਪੇਂਡੂ ਲੋਕ ਹਨ ਜਿਹਨਾਂ ਦੀਆਂ ਹਸਰਤਾਂ ਕੁੱਚਲੀਆਂ ਜਾਂਦੀਆਂ ਰਹੀਆਂ ਹਨ। ਨਾਰੀ ਮਾਨਸਕਿਤਾ ਦੀ ਗੁੰਝਲਦਾਰ ਅੰਦਰੂਨੀ ਦੁਵਿਧਾ ਉਸ ਦਾ ਮੁੱਖ ਵਿਸ਼ਾ ਹੈ। ਗਲਪ ਸਾਹਿਤ ਵਿੱਚ ਮਹਾਨ ਪ੍ਰਾਪਤੀਆਂ ਤੋਂ ਇਲਾਵਾ ਉਸ ਨੇ ਦੋ ਪੁਸਤਕਾਂ ਸਾਹਿਤਕ ਅਲੋਚਨਾਂ ਤੇ ਵੀ ਲਿਖੀਆਂ ਹਨ।[ਹਵਾਲਾ ਲੋੜੀਂਦਾ]
ਡਾ. ਦਲੀਪ ਕੌਰ ਟਿਵਾਣਾ ਨੂੰ ਸਾਹਿਤ ਅਕਾਦਮੀ ਦਿੱਲੀ ਅਤੇ ਸਰਸਵਤੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡੀ ਲਿੱਟ ਦੀ ਡਿਗਰੀ, ਪੰਜਾਬ ਸਰਕਾਰ ਵਲੋਂ ਪੰਜਾਬੀ ਸਾਹਿਤ ਰਤਨ ਅਤੇ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀਆਂ ਉਪਾਧੀਆਂ ਉਹਨਾਂ ਨੂੰ ਮਿਲੀਆਂ ਹਨ।[2][3]
ਸਾਹਿਤ ਅਕਾਦਮੀ ਇਨਾਮ ਜੇਤੂ | |
---|---|
|
ਪੰਜਾਬੀ ਲੇਖਕ | |
---|---|
ਨਾਵਲਕਾਰ | |
ਕਵੀ | • ਅੱਲ੍ਹਾ ਯਾਰ ਖ਼ਾਂ ਜੋਗੀ • ਅਮਿਤੋਜ • ਸਵਿਤੋਜ • ਸ਼ਮੀਲ • ਅਵਤਾਰ ਸਿੰਘ ਪਾਸ਼ • ਸੰਤ ਰਾਮ ਉਦਾਸੀ • ਸ਼ਿਵ ਕੁਮਾਰ ਬਟਾਲਵੀ • ਸੁਰਜੀਤ ਪਾਤਰ • ਡਾ. ਸੁਖਪਾਲ ਸੰਘੇੜਾ • ਹਰਭਜਨ ਸਿੰਘ (ਕਵੀ) • ਹਰਭਜਨ ਹਲਵਾਰਵੀ •ਗ਼ੁਲਾਮ ਫ਼ਰੀਦ • ਗਿਆਨੀ ਗੁਰਮੁਖ ਸਿੰਘ ਮੁਸਾਫਿਰ • ਗੁਰਚਰਨ ਰਾਮਪੁਰੀ • ਚਮਨ ਲਾਲ ਚਮਨ • ਜਸਵੰਤ ਜ਼ਫ਼ਰ • ਜਸਵੰਤ ਦੀਦ • ਜੱਲ੍ਹਣ ਜੱਟ • ਜਗਤਾਰ • ਤਾਰਾ ਸਿੰਘ • ਨੰਦ ਲਾਲ ਨੂਰਪੁਰੀ • ਪਰਮਿੰਦਰ ਸੋਢੀ • ਪ੍ਰੋ. ਮੋਹਨ ਸਿੰਘ • ਬਾਵਾ ਬਲਵੰਤ • ਬਿਸਮਿਲ ਫ਼ਰੀਦਕੋਟੀ • ਭਾਈ ਵੀਰ ਸਿੰਘ • ਲਾਲ ਸਿੰਘ ਦਿਲ • ਪੂਰਨ ਸਿੰਘ •ਬਲਬੀਰ ਆਤਿਸ਼ • ਸੋਹਣ ਸਿੰਘ ਸੀਤਲ • ਸ਼ਮਸ਼ੇਰ ਸਿੰਘ ਸੰਧੂ • ਸੁਰਜੀਤ ਗੱਗ • ਕਸ਼ਮੀਰਾ ਸਿੰਘ ਚਮਨ • ਮੋਹਣ ਸਿੰਘ ਔਜਲਾ ;ਧਨੀਰਾਮ ਚਾਤ੍ਰਿਕ •ਚਰਨ ਸਿੰਘ ਸ਼ਹੀਦ • ਜਨਮੇਜਾ ਸਿੰਘ ਜੌਹਲ •ਗੁਰਦੇਵ ਨਿਰਧਨ•ਭਾਈ ਵੀਰ ਸਿੰਘ |
ਔਰਤ ਲੇਖਕ | |
ਸੂਫੀ ਲੇਖਕ | |
ਕਹਾਣੀਕਾਰ | |
ਗ਼ਜ਼ਲਗੋ | |
ਕਿੱਸਾਕਾਰ | |
ਵਾਰਾਂ ਅਤੇ ਜੰਗਨਾਮੇ | • ਸ਼ਾਹ ਮੁਹੰਮਦ • ਖ਼ਜਾਨ ਸਿੰਘ •ਪੀਰ ਮੁਹੰਮਦ• |
ਨਾਟਕਕਾਰ | |
ਡਾਕਟਰ ਲੇਖਕ | |
ਇਤਹਾਸਕਾਰ ਅਤੇ ਹੋਰ | |
ਹਾਸਰਸ ਲੇਖਕ | |
ਵਾਰਤਕ ਲੇਖਕ | |
ਅਨੁਵਾਦਿਕ | • ਅੱਛਰੂ ਸਿੰਘ• |
ਲੇਖਕ | |
ਆਲੋਚਕ | |
ਵਿਦੇਸ਼ੀ ਲੇਖਕ | |
ਨਿਬੰਧ ਲੇਖਕ | |
ਉਰਦੂ ਲੇਖਕ |