ਟੋਭਾ ਟੇਕ ਸਿੰਘ

ਟੋਭਾ ਟੇਕ ਸਿੰਘ (ਉਰਦੂ: ٹوبہ ٹیک سنگھ) ਲਹਿੰਦੇ ਪੰਜਾਬ (ਪਾਕਿਸਤਾਨ) ਦੇ ਇਸੇ ਨਾਮ ਦੇ ਜ਼ਿਲੇ ਦਾ ਇੱਕ ਸ਼ਹਿਰ ਅਤੇ ਤਹਿਸੀਲ ਹੈ। 1982 ਵਿੱਚ ਜ਼ਿਲਾ ਫੈਸਲਾਬਾਦ ਤੋਂ ਅਲਹਿਦਾ ਕਰਕੇ ਵੱਖ ਜ਼ਿਲਾ ਬਣਾ ਦਿੱਤਾ ਗਿਆ। ਇਸ ਸ਼ਹਿਰ ਦਾ ਨਾਮ ਇੱਕ ਸਿੱਖ ਧਰਮ ਦੇ ਪੈਰੋਕਾਰ ਟੇਕ ਸਿੰਘ ਦੇ ਨਾਮ ਤੇ ਹੈ। ਕਿਹਾ ਜਾਂਦਾ ਹੈ ਕਿ ਉਹ ਉਸ ਜਗ੍ਹਾ ਤੋਂ ਗੁਜਰਨ ਵਾਲੇ ਮੁਸਾਫ਼ਰਾਂ ਦੀ ਚਾਹੇ ਉਹ ਕਿਸੇ ਧਰਮ ਜਾਤ ਦੇ ਹੋਣ ਰੋਟੀ ਪਾਣੀ ਅਤੇ ਹੋਰ ਸੇਵਾ ਕਰਿਆ ਕਰਦੇ ਸਨ। ਇਸ ਕਰਕੇ ਇਸ ਸ਼ਹਿਰ ਦੇ ਨਾਮ ਦਾ ਉਨ੍ਹਾਂ ਨਾਲ ਵਾਬਸਤਾ ਹੈ। ਟੋਬਾ ਟੇਕ ਸਿੰਘ ਦਾ ਰਕਬਾ 3252 ਵਰਗ ਕਿਲੋਮੀਟਰ ਹੈ। 1998 ਦੀ ਮਰਦੁਮਸ਼ੁਮਾਰੀ ਦੇ ਮੁਤਾਬਕ ਇੱਥੇ ਦੀ ਆਬਾਦੀ 1,621,593 ਹੈ। ਇਸ ਦੀਆਂ ਤਿੰਨ ਤਹਸੀਲਾਂ ਕਮਾਲਿਆ, ਗੋਜਰਾ ਅਤੇ ਟੋਬਾ ਟੇਕ ਸਿੰਘ ਹਨ। ਇਸ ਦੇ ਕ਼ਰੀਬੀ ਅਹਿਮ ਕਸਬਿਆਂ ਵਿੱਚ ਪੀਰਮਹਲ ਅਤੇ ਰਜਾਨੇ ਸ਼ਾਮਿਲ ਹਨ। ਟੋਬਾ ਟੇਕ ਸਿੰਘ ਇੱਕ ਖੂਬਸੂਰਤ ਅਤੇ ਦਿਲਕਸ਼ ਸ਼ਹਿਰ ਹੈ।[2]

ਟੋਭਾ ਟੇਕ ਸਿੰਘ
ٹوبہ ٹیک سنگھ
A Haveli in Toba Tek Singh district
ਟੋਭਾ ਟੇਕ ਸਿੰਘ ਜਿਲੇ ਵਿੱਚ ਇੱਕ ਹਵੇਲੀ
ਦੇਸ਼ਪਾਕਿਸਤਾਨ
ਸੂਬਾਪੰਜਾਬ
ਖੇਤਰ
 • ਕੁੱਲ3,252 km2 (1,256 sq mi)
ਉੱਚਾਈ
149 m (489 ft)
ਆਬਾਦੀ
 (1998)[1]
 • ਕੁੱਲ16,21,593
 • ਘਣਤਾ498/km2 (1,290/sq mi)
ਸਮਾਂ ਖੇਤਰਯੂਟੀਸੀ+5 (ਪੀਐਸਟੀ)
ਟਾਊਨਜ ਦੀ ਗਿਣਤੀ6
Number of Union councils3
ਵੈੱਬਸਾਈਟwww.tobateksingh.gov.pk

ਬਰਤਾਨਵੀ ਰਾਜ ਦੇ ਰੇਲਵੇ ਵਿਭਾਗ ਨੇ 1896 ਵਿੱਚ ਰੇਲਵੇ ਲਾਈਨ ਵਿਛਾਉਣ ਦਾ ਪ੍ਰਬੰਧ ਕੀਤਾ ਟੇਕ ਸਿੰਘ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਟੇਸ਼ਨ ਦਾ ਨਾਮ ਟੋਬਾ ਟੇਕ ਸਿੰਘ ਰੱਖਿਆ। ਇਹ ਸਟੇਸ਼ਨ ਟੋਬਾ ਟੇਕ ਸਿੰਘ ਨੂੰ ਕਰਾਚੀ, ਲਾਹੌਰ, ਲਾਇਲਪੁਰ ਅਤੇ ਰਾਵਲਪਿੰਡੀ ਨਾਲ ਜੋੜਦਾ ਹੈ। ਇਸ ਸਟੇਸ਼ਨ ਤੇ ਇਕ ਕ੍ਰਾਸਿੰਗ ਪੁੱਲ ਹੈ ਜੋ ਬਿਨਾਂ ਕਿਸੇ ਸਹਾਰੇ ਤੋਂ ਲੰਮੇ ਸਮੇਂ ਦਾ ਖੜਿਆ ਹੋਇਆ ਹੈ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ