ਟੇਲਰ ਸਵਿਫ਼ਟ

ਟੇਲਰ ਐਲੀਸਨ ਸਵਿਫ਼ਟ (ਜਨਮ 13 ਦਸੰਬਰ 1989) ਇੱਕ ਅਮਰੀਕੀ ਗਾਇਕਾ-ਗੀਤਕਾਰਾ, ਅਦਾਕਾਰਾ ਅਤੇ ਸਮਾਜ ਸੇਵਿਕਾ ਹੈ। ਵਾਇਓਮਿਸਿੰਗ, ਪੈਨਸਲਵੇਨੀਆ ਵਿੱਚ ਪਲ਼ੀ 14 ਸਾਲਾ ਸਵਿਫ਼ਟ ਕੰਟਰੀ ਸੰਗੀਤ ਨੂੰ ਆਪਣਾ ਪੇਸ਼ਾ ਬਣਾਉਣ ਲਈ ਨੈਸ਼ਵਿਲ, ਟੈਨੇਸੀ ਆ ਗਈ। ਇਹਨਾਂ ਨੂੰ ਇੱਕ ਅਜ਼ਾਦ ਲੇਬਲ ਬਿੱਗ ਮਸ਼ੀਨ ਰਿਕਾਡਸ ਨੇ ਸਾਈਨ ਕੀਤਾ ਅਤੇ ਸੋਨੀ/ਏ.ਟੀਵੀ ਮਿਊਜ਼ਿਕ ਪਬਲਿਸ਼ਿੰਗ ਹਾਊਸ ਦੀ ਸਭ ਤੋਂ ਨੌਜਵਾਨ ਗੀਤਕਾਰਾ ਬਣੀ। 2006 ਵਿੱਚ ਸਵਿਫ਼ਟ ਦੀ ਐਲਬਮ ਟੇਲਰ ਸਵਿਫ਼ਟ ਨੇ ਇਹਨਾਂ ਨੂੰ ਬਤੌਰ ਕੰਟਰੀ ਸੰਗੀਤ ਸਟਾਰ ਸਥਾਪਤ ਕੀਤਾ। 2008 ਗ੍ਰੈਮੀ ਇਨਾਮਾਂ ਵਿੱਚ ਇਹਨਾਂ ਨੂੰ ਬਿਹਤਰੀਨ ਨਵਾਂ ਕਲਾਕਾਰ ਇਨਾਮ ਲਈ ਨਾਮਜ਼ਦਗੀ ਮਿਲੀ।

ਟੇਲਰ ਸਵਿਫ਼ਟ
2013 ਵਿੱਚ ਟੇਲਰ ਰੈੱਡ ਟੂਰ ਦੌਰਾਨ ਮਿਸੂਰੀ ਵਿਖੇ ਆਪਣੀ ਪੇਸ਼ਕਾਰੀ ਕਰਦੀ ਹੋਈ
2013 ਵਿੱਚ ਟੇਲਰ ਰੈੱਡ ਟੂਰ ਦੌਰਾਨ ਮਿਸੂਰੀ ਵਿਖੇ ਆਪਣੀ ਪੇਸ਼ਕਾਰੀ ਕਰਦੀ ਹੋਈ
ਜਾਣਕਾਰੀ
ਜਨਮ ਦਾ ਨਾਮਟੇਲਰ ਐਲੀਸਨ ਸਵਿਫ਼ਟ
ਜਨਮ (1989-12-13) ਦਸੰਬਰ 13, 1989 (ਉਮਰ 34)
ਰੀਡਿੰਗ, ਪੈਨਸਲਵੇਨੀਆ, ਅਮਰੀਕਾ
ਵੰਨਗੀ(ਆਂ)ਪੌਪ, ਪੌਪ ਰੌਕ[1], ਸਿੰਥਪੌਪ[2], ਕੰਟਰੀ
ਕਿੱਤਾਗਾਇਕਾ-ਗੀਤਾਕਰਾ, ਅਦਾਕਾਰਾ, ਸਮਾਜ ਸੇਵਿਕਾ
ਸਾਜ਼ਅਵਾਜ਼, ਗਿਟਾਰ, ਪਿਆਨੋ, ਬੈਂਜੋ, ਯੂਕਾਲੇਲੀ
ਸਾਲ ਸਰਗਰਮ2004–ਜਾਰੀ
ਲੇਬਲਬਿੱਗ ਮਸ਼ੀਨ
ਵੈਂਬਸਾਈਟtaylorswift.com

ਫ਼ੋਰਬਸ ਨੇ ਸਵਿਫਟ ਨੂੰ 69ਵੀਂ ਸਭ ਤੋਂ ਤਾਕਤਵਰ ਸ਼ਖ਼ਸੀਅਤ ਦੱਸਿਆ ਹੈ ਜਿਸਦੀ ਕਮਾਈ 18 ਕਰੋੜ ਅਮਰੀਕੀ ਡਾਲਰ ਹੈ।[3] 2006 ਵਿੱਚ ਉਸਨੇ ਪਹਿਲੀ ਸੋਲੋ ਐਲਬਮ ਟਿਮ ਮੈਕ ਗਰਾ ਜਾਰੀ ਕੀਤੀ। ਸਵਿਫ਼ਟ ਦੀ ਦੂਜੀ ਐਲਬਮ, ਫ਼ੀਅਰਲੈੱਸ, 2008 ਵਿੱਚ ਰਿਲੀਜ਼ ਹੋਈ। ਇਹਨਾਂ ਦੇ ਗੀਤਾਂ "ਲਵ ਸਟੋਰੀ" ਅਤੇ "ਯੂ ਬਿਲੌਂਗ ਵਿਦ ਮੀ" ਦੀ ਕਾਮਯਾਬੀ ਮੁਤਾਬਕ, ਫ਼ੀਅਰਲੈੱਸ ਅਮਰੀਕਾ ਵਿੱਚ 2009 ਦੀ ਸਭ ਤੋਂ ਵੱਧ ਵਿਕਣ ਵਾਲ਼ੀ ਐਲਬਮ ਸੀ। ਇਸ ਐਲਬਮ ਨੂੰ ਚਾਰ ਗ੍ਰੈਮੀ ਇਨਾਮ ਮਿਲੇ ਜਿਸ ਸਦਕਾ ਸਵਿਫ਼ਟ ਸਾਲ ਦੀ ਬਿਹਤਰੀਨ ਐਲਬਮ ਇਨਾਮ ਜਿੱਤਣ ਵਾਲ਼ੀ ਸਭ ਤੋਂ ਨੌਜਵਾਨ ਗਾਇਕਾ ਸੀ। ਬਿੱਲਬੋਰਡ ਰਸਾਲੇ ਵਿੱਚ ਸਾਲ 2009 ਦੀ ਕਲਾਕਾਰਾ ਦੇ ਰੂਪ ਵਿੱਚ ਇਸਨਾਂ ਨਾਮ ਸੀ।[4] 2010 ਵਿੱਚ ਸਵਿਫ਼ਟ ਦੀ ਤੀਜੀ ਐਲਬਮ, ਸਪੀਕ ਨਾਓ, ਦੀਆਂ ਅਮਰੀਕਾ ਵਿੱਚ ਰਿਲੀਜ਼ ਦੇ ਪਹਿਲੇ ਹਫ਼ਤੇ ਹੀ ਇੱਕ ਮਿਲੀਅਨ ਤੋਂ ਵੱਧ ਕਾਪੀਆਂ ਵਿਕੀਆਂ। ਇਸ ਐਲਬਮ ਦੇ ਤੀਜੇ ਗੀਤ, "ਮੀਨ", ਨੇ ਦੋ ਗ੍ਰੈਮੀ ਇਨਾਮ ਜਿੱਤੇ। 2012 ਵਿੱਚ ਸਵਿਫ਼ਟ ਨੇ ਆਪਣੀ ਚੌਥੀ ਐਲਬਮ, ਰੈੱਡ ਜਾਰੀ ਕੀਤੀ। ਇਸ ਦੀ 1.2 ਮਿਲੀਅਨ ਸ਼ੁਰੂਆਤੀ ਅਮਰੀਕੀ ਵਿਕਰੀ ਦਹਾਕੇ ਦੀ ਸਭ ਤੋਂ ਉੱਚੀ ਸੀ। ਇਸ ਦੇ ਗੀਤ "ਵੀ ਆਰ ਨੈਵਰ ਗੈਟਿੰਗ ਬੈਕ ਟੂਗੈਦਰ" ਅਤੇ "ਆਈ ਨਿਊ ਯੂ ਵਰ ਟ੍ਰਬਲ" ਦੁਨੀਆ ਭਰ ਵਿੱਚ ਹਿੱਟ ਹੋਏ। ਜਨਵਰੀ 2010 ਵਿੱਚ ਨੈਲਸਨ ਸਾਊਂਡ ਸਕੈਨ ਨੇ ਉਸ ਨੂੰ ਸੰਗੀਤ ਦੇ ਇਤਹਾਸ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਲਾਕਾਰ ਦੱਸਿਆ ਜਿਸਦੇ 24.3 ਮਿਲੀਅਨ ਰਿਕਾਰਡ ਵਿਕੇ।[5] ਇਹਨਾਂ ਦੀ ਪੰਜਵੀਂ ਐਲਬਮ, 1989, 2014 ਵਿੱਚ ਰਿਲੀਜ਼ ਹੋਈ ਅਤੇ ਅਮਰੀਕੀ ਰਿਲੀਜ਼ ਦੇ ਪਹਿਲੇ ਹਫ਼ਤੇ ਹੀ ਇਸ ਦੀਆਂ ਇੱਕ ਮਿਲੀਅਨ ਤੋਂ ਵੱਧ ਕਾਪੀਆਂ ਵਿਕੀਆਂ ਜਿਸਦੇ ਸਦਕਾ ਟੇਲਰ ਪਹਿਲੀ ਅਤੇ ਇੱਕੋ-ਇੱਕ ਅਜਿਹੀ ਕਲਾਕਾਰ ਸੀ ਜਿਸਦੀਆਂ ਤਿੰਨ ਐਲਬਮਾਂ ਦੀਆਂ ਹਫ਼ਤੇ ਵਿੱਚ ਇੱਕ ਮਿਲੀਅਨ ਤੋਂ ਵੱਧ ਕਾਪੀਆਂ ਵਿਕੀਆਂ। ਇਸ ਦਾ ਗੀਤ "ਸ਼ੇਕ ਇਟ ਆਫ਼" ਬਿੱਲਬੋਰਡ ਹਾਟ 100 ਵਿੱਚ ਪਹਿਲੇ ਨੰਬਰ ਤੇ ਪਹੁੰਚਿਆ।

ਆਪਣੇ ਸੰਗੀਤਕ ਕੰਮ ਦੇ ਨਾਲ਼-ਨਾਲ਼ ਸਵਿਫ਼ਟ ਕਾਮਡੀ ਫ਼ਿਲਮ ਵੈਲਿਨਟਾਈਨਜ਼ ਡੇ (2010) ਅਤੇ ਦ ਗਿਵਰ (2014) ਵਿੱਚ ਅਦਾਕਾਰੀ ਕਰ ਚੁੱਕੀ ਹੈ। ਇੱਕ ਸਮਾਜ ਸੇਵਕ ਦੇ ਤੌਰ 'ਤੇ ਸਵਿਫ਼ਟ ਬੱਚਿਆਂ ਦੀ ਪੜ੍ਹਾਈ, ਕੁਦਰਤੀ ਆਫ਼ਤਾਂ ਲਈ ਰਾਹਤ, ਬਿਮਾਰ ਬੱਚਿਆਂ ਲਈ ਦਾਨ ਕਰਦੀ ਹੈ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ