ਚੇਤਨਾ

ਚੇਤਨਾ (Consciousness), ਜੀਵਾਂ ਵਿੱਚ ਕਿਸੇ ਬਾਹਰੀ ਵਸਤ ਦਾ ਜਾਂ ਆਪਣੇ ਅੰਦਰਲੇ ਕੁਝ ਦਾ ਅਹਿਸਾਸ ਜਾਂ ਬੋਧ ਹੋਣ ਦੇ ਗੁਣ ਜਾਂ ਅਵਸਥਾ ਨੂੰ ਕਹਿੰਦੇ ਹਨ।[1][2] ਯਾਨੀ, ਚੇਤਨਾ ਆਲੇ ਦੁਆਲੇ ਨੂੰ ਅਤੇ ਆਪਣੇ ਆਪ ਨੂੰ ਸਮਝਣ ਅਤੇ ਉਸ ਦਾ ਮੁਲੰਕਣ ਕਰਨ ਦੀ ਸ਼ਕਤੀ ਦਾ ਨਾਮ ਹੈ। ਚਕਿਤਸਾ ਵਿਗਿਆਨ ਦੇ ਅਨੁਸਾਰ ਚੇਤਨਾ ਉਹ ਅਨੁਭਵ ਹੈ ਜੋ ਦਿਮਾਗ ਨੂੰ ਮਿਲਣ ਵਾਲੇ ਆਵੇਗਾਂ (stimulus) ਤੋਂ ਪੈਦਾ ਹੁੰਦੀ ਹੈ।

ਚੇਤਨਾ ਦੀਆਂ ਕਿਸਮਾਂ

ਕਈ ਫ਼ਿਲਾਸਫ਼ਰਾਂ ਦਾ ਕਹਿਣਾ ਹੈ ਕਿ ਚੇਤਨਾ ਇੱਕ ਏਕਾਤਮਿਕ ਸੰਕਲਪ ਹੈ, ਜਿਸ ਨੂੰ ਪਰਿਭਾਸ਼ਾ ਵਿੱਚ ਬੰਨ੍ਹਣਾ ਮੁਸ਼ਕਲ ਹੋਣ ਦੇ ਬਾਵਜੂਦ ਜ਼ਿਆਦਾਤਰ ਲੋਕ ਸਹਿਜ ਬਿਰਤੀ ਨਾਲ ਸਮਝਦੇ ਹਨ।[3] ਦੂਜੇ ਲੋਕਾਂ ਦਾ ਕਹਿਣਾ ਹੈ ਕਿ ਇਸ ਸ਼ਬਦ ਦੇ ਅਰਥ ਬਾਰੇ ਅਸਹਿਮਤੀ ਦੇ ਪੱਧਰ ਤੋਂ ਪਤਾ ਲੱਗਦਾ ਹੈ ਕਿ ਇਹ ਜਾਂ ਤਾਂ ਵੱਖ-ਵੱਖ ਲੋਕਾਂ ਲਈ ਵੱਖ ਵੱਖ ਹੈ (ਮਿਸਾਲ ਲਈ, ਬਾਹਰਮੁਖੀ ਬਨਾਮ ਅੰਤਰਮੁਖੀ ਚੇਤਨਾ ਦੇ ਪਹਿਲੂ), ਜਾਂ ਫਿਰ ਇਹ ਇੱਕ ਛੱਤਰੀ ਪਦ ਹੈ ਜਿਸ ਵਿੱਚ ਅਨੇਕ ਅੱਡ ਅੱਡ ਅਰਥ ਆਉਂਦੇ ਹਨ ਅਤੇ ਜਿਨ੍ਹਾਂ ਵਿੱਚ ਕੋਈ ਸਰਲ ਤੱਤ ਸਾਂਝ ਨਹੀਂ ਰੱਖਦਾ।[4]

ਨੇਡ ਬਲਾਕ ਨੇ ਚੇਤਨਾ ਦੀਆਂ ਦੋ ਕਿਸਮਾਂ ਵਿਚਕਾਰ ਫ਼ਰਕ ਕਰਨ ਦਾ ਪ੍ਰਸਤਾਵ ਦਿੱਤਾ ਹੈ, ਜਿਨ੍ਹਾਂ ਨੂੰ ਉਸ ਨੇ ਦ੍ਰਿਸ਼ਟਮਾਨ ਚੇਤਨਾ ਅਤੇ ਪਹੁੰਚ ਚੇਤਨਾ ਕਿਹਾ ਹੈ।[5] ਉਸ ਅਨੁਸਾਰ ਦ੍ਰਿਸ਼ਟਮਾਨ ਚੇਤਨਾ ਤਾਂ ਅੱਲੜ੍ਹ ਅਨੁਭਵ ਹੈ: ਇਹ ਚੱਲਦੇ, ਰੰਗਦਾਰ ਰੂਪ, ਆਵਾਜ਼ਾਂ, ਅਹਿਸਾਸ, ਜਜ਼ਬਾਤ ਅਤੇ ਭਾਵਨਾਵਾਂ ਹਨ ਜਿਨ੍ਹਾਂ ਦਾ ਕੇਂਦਰ ਸਾਡੇ ਸ਼ਰੀਰ ਅਤੇ ਪ੍ਰਤੀਕਰਮ ਹਨ। ਇਹ ਅੱਲੜ੍ਹ ਅਨੁਭਵ, ਵਿਵਹਾਰ ਤੇ ਕਿਸੇ ਅਸਰ ਤੋਂ ਸੁਤੰਤਰ ਤੌਰ ਤੇ qualia ਕਹਿਲਾਉਂਦੇ ਹਨ। ਦੂਜੇ ਪਾਸੇ ਪਹੁੰਚ ਚੇਤਨਾ' ਉਹ ਵਰਤਾਰਾ ਹੈ ਜਦੋਂ ਸਾਡੇ ਮਨਾਂ ਵਿੱਚ ਮੌਜੂਦ ਚੇਤਨਾ ਦੱਸਣ, ਤਰਕ ਕਰਨ, ਅਤੇ ਵਿਵਹਾਰ ਦੇ ਕਾਬੂ ਕਰਨ ਲਈ ਉਪਲਬਧ ਹੁੰਦੀ ਹੈ। ਇਸ ਲਈ, ਜਦ ਅਸੀਂ ਉਸ ਸੂਚਨਾ ਦਾ ਪ੍ਰਤੱਖਣ ਕਰਦੇ ਹਾਂ ਕਿ ਅਸੀਂ ਕੀ ਪ੍ਰਤੱਖਣ ਕਰ ਰਹੇ ਹਾਂ ਤਾਂ ਇਹ ਪਹੁੰਚ ਚੇਤਨਾ ਹੈ; ਜਦ ਅਸੀਂ ਆਪਣੇ ਵਿਚਾਰਾਂ ਬਾਰੇ ਸੂਚਨਾ ਦਾ ਪੁਨਰ-ਪ੍ਰਤੱਖਣ ਕਰਦੇ ਹਾਂ ਤਾਂ ਇਹ ਪਹੁੰਚ ਚੇਤਨਾ ਹੈ; ਜਦ ਅਸੀਂ ਅਤੀਤ ਬਾਰੇ ਜਾਣਕਾਰੀ ਨੂੰ ਚੇਤੇ ਕਰਦੇ ਹਾਂ, ਵਗ਼ੈਰਾ ਵਗ਼ੈਰਾ। ਭਾਵੇਂ ਦਾਨੀਏਲ ਦੇਨੇਤ ਵਰਗੇ ਕੁਝ ਫ਼ਿਲਾਸਫ਼ਰਾਂ ਨੇ ਇਸ ਫ਼ਰਕ ਦੀ ਵੈਧਤਾ ਨੂੰ ਰੱਦ ਕੀਤਾ ਹੈ,[6] ਹੋਰਨਾਂ ਨੇ ਇਸ ਨੂੰ ਮੋਟੇ ਤੌਰ ਤੇ ਸਵੀਕਾਰ ਕਰ ਲਿਆ ਹੈ। ਡੇਵਿਡ ਚਾਮਰਜ ਦੀ ਦਲੀਲ ਹੈ ਕਿ ਪਹੁੰਚ-ਚੇਤਨਾ ਨੂੰ ਸਿਧਾਂਤਕ ਰੂਪ ਵਿੱਚ ਮਕਾਨਕੀ ਅਰਥਾਂ ਵਿੱਚ ਸਮਝਿਆ ਜਾ ਸਕਦਾ ਹੈ, ਪਰ ਦ੍ਰਿਸ਼ਟਮਾਨ ਚੇਤਨਾ ਨੂੰ ਸਮਝਣਾ ਕਿਤੇ ਵਧੇਰੇ ਚੁਣੌਤੀਪੂਰਨ ਹੈ: ਉਹ ਇਸ ਨੂੰ ਚੇਤਨਾ ਦੀ ਔਖੀ ਸਮੱਸਿਆ ਕਹਿੰਦਾ ਹੈ।[7]

ਕੁਝ ਫ਼ਿਲਾਸਫ਼ਰਾਂ ਦਾ ਵਿਸ਼ਵਾਸ ਹੈ ਕਿ ਬਲਾਕ ਦੁਆਰਾ ਚੇਤਨਾ ਦੀਆਂ ਦੋ ਕਿਸਮਾਂ ਦਾ ਫ਼ਰਕ਼ ਕਰਨਾ ਇਸ ਕਹਾਣੀ ਦਾ ਅੰਤ ਨਹੀਂ ਹੈ। ਉਦਾਹਰਨ ਲਈ, ਵਿਲੀਅਮ ਲਾਈਕਨ ਨੇ ਆਪਣੀ ਕਿਤਾਬ ਚੇਤਨਾ ਅਤੇ ਅਨੁਭਵ ਵਿੱਚ ਗੱਲ ਕੀਤੀ ਹੈ ਕਿ ਘੱਟੋ-ਘੱਟ ਅੱਠ ਕਿਸਮ ਦੀ ਚੇਤਨਾ ਦੀ ਸਾਫ਼ ਤੌਰ ਤੇ ਪਛਾਣ ਕੀਤੀ ਜਾ ਸਕਦੀ ਹੈ (ਜੀਵ ਚੇਤਨਾ;ਕੰਟਰੋਲ ਚੇਤਨਾ; ਦੀ ਚੇਤਨਾ; ਸਥਿਤੀ/ਘਟਨਾ ਚੇਤਨਾ; ਰਿਪੋਰਟਯੋਗਤਾ; ਅੰਤਰਝਾਤੀ ਚੇਤਨਾ; ਅੰਤਰਮੁਖੀ ਚੇਤਨਾ; ਸਵੈ- ਚੇਤਨਾ)— ਅਤੇ ਇਸ ਸੂਚੀ ਵਿੱਚ ਕਈ ਹੋਰ ਅਸਪਸ਼ਟ ਕਿਸਮਾਂ ਸ਼ਾਮਿਲ ਨਹੀਂ ਹਨ।[8]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ