ਚਾਰਲਸ ਯੂਨੀਵਰਸਿਟੀ

ਚਾਰਲਸ ਯੂਨੀਵਰਸਿਟੀ  ਜਾਂ ਪਰਾਗ ਵਿੱਚ ਚਾਰਲਸ ਯੂਨੀਵਰਸਿਟੀ (ਚੈੱਕ: [Univerzita Karlova] Error: {{Lang}}: text has italic markup (help); ਲਾਤੀਨੀ: [Universitas Carolina] Error: {{Lang}}: text has italic markup (help); German: Karls-Universität) ਜਾਂ ਇਤਿਹਾਸਕ ਤੌਰ 'ਤੇ ਯੂਨੀਵਰਸਿਟੀ ਆਫ਼ ਪ੍ਰਾਗ (ਲਾਤੀਨੀ: [Universitas Pragensis] Error: {{Lang}}: text has italic markup (help)), ਚੈਕੀਆ ਵਿੱਚ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਯੂਨੀਵਰਸਿਟੀ ਹੈ, 1348 ਵਿੱਚ ਸਥਾਪਿਤ ਕੀਤੀ ਗਈ, ਇਹ ਕੇਂਦਰੀ ਯੂਰਪ ਦੀ ਪਹਿਲੀ ਯੂਨੀਵਰਸਿਟੀ ਸੀ।[3] ਇਹ ਲਗਾਤਾਰ ਓਪਰੇਸ਼ਨ ਵਿੱਚ ਰਹੀਆਂ ਯੂਰਪ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਹੈ ਅਤੇ ਵਿਸ਼ਵ ਦੀਆਂ ਸਭ ਤੋਂ ਵਧੀਆ ਯੂਨੀਵਰਸਿਟੀਆਂ ਵਿੱਚ ਉਪਰਲੇ 1.5 ਫੀਸਦੀ ਵਿੱਚ ਇਸਦਾ ਰੈਂਕ ਹੈ। [4][5]

Charles University
Univerzita Karlova
ਤਸਵੀਰ:Carolinum Logo.svg
ਲਾਤੀਨੀ: [Universitas Carolina] Error: {{Lang}}: text has italic markup (help)
ਪੁਰਾਣਾ ਨਾਮ
Charles University in Prague, Univerzita Karlova v Praze
ਕਿਸਮPublic, Ancient
ਸਥਾਪਨਾ1348
ਬਜ਼ਟ8.9 billion CZK[1]
ਰੈਕਟਰTomáš Zima
ਵਿੱਦਿਅਕ ਅਮਲਾ
4,057[1]
ਵਿਦਿਆਰਥੀ51,438[1]
ਅੰਡਰਗ੍ਰੈਜੂਏਟ]]32,520[1]
ਪੋਸਟ ਗ੍ਰੈਜੂਏਟ]]9,288[1]
ਡਾਕਟੋਰਲ ਵਿਦਿਆਰਥੀ
7,428[1]
ਟਿਕਾਣਾ
Prague
,
Czechia
ਕੈਂਪਸUrban
ਰੰਗRed and White   [2]
ਮਾਨਤਾਵਾਂCoimbra Group
EUA
Europaeum
ਵੈੱਬਸਾਈਟwww.cuni.cz/UKEN-1.html

ਇਸ ਦੀ ਮੁਹਰ ਰੋਮ ਦੇ ਬਾਦਸ਼ਾਹ ਅਤੇ ਬੋਹੀਮੀਆ ਦੇ ਰਾਜੇ ਦੇ ਰੂਪ ਵਿੱਚ ਕੋਟ ਆਫ਼ ਆਰਮਜ ਨਾਲ ਆਪਣੇ ਸਰਪਰਸਤ ਸਮਰਾਟ ਚਾਰਲਸ ਚੌਥੇ ਨੂੰ ਦਰਸਾਉਂਦੀ ਹੈ, ਜੋ ਬੋਹੀਮੀਆ ਦੇ ਸਰਪ੍ਰਸਤ ਸੇਂਟ ਵੈਂਸੀਸਲਾ ਦੇ ਸਾਹਮਣੇ ਗੋਡਿਆਂ ਭਾਰ ਝੁਕਿਆ ਹੋਇਆ ਹੈ। ਇਸਦੇ ਦੁਆਲੇ ਲਿਖਿਆਹੋਇਆ ਹੈ, Sigillum Universitatis Scolarium Studii Pragensis (ਪੰਜਾਬੀ: ਪ੍ਰਾਗ ਅਕਾਦਮੀ ਦੀ ਸੀਲ)[6]

ਇਤਿਹਾਸ

Monument to the protector of the university, Emperor Charles।V, in Prague (built in 1848)

ਮੱਧਕਾਲੀ ਯੂਨੀਵਰਸਿਟੀ (1349-1419)

ਪਰਾਗ ਵਿੱਚ ਮੱਧਕਾਲੀ ਯੂਨੀਵਰਸਿਟੀ ਦੀ ਸਥਾਪਨਾ ਪਵਿੱਤਰ ਰੋਮਨ ਸਮਰਾਟ ਚਾਰਲਸ ਚੌਥੇ ਦੀ ਪਰੇਰਨਾ ਨਾਲ ਹੋਂਦ ਵਿੱਚ ਆਈ ਸੀ।[7] ਉਸਨੇ ਆਪਣੇ ਮਿੱਤਰ ਅਤੇ ਸਹਿਯੋਗੀ ਪੋਪ ਕਲੇਮੈਂਟਸ ਚੌਥੇ ਨੂੰ ਅਜਿਹਾ ਕਰਨ ਲਈ ਕਿਹਾ। 26 ਜਨਵਰੀ 1347 ਨੂੰ ਪੋਪ ਨੇ ਪਰਾਗ ਵਿੱਚ ਪੈਰਿਸ ਯੂਨੀਵਰਸਿਟੀ ਦੇ ਮਾਡਲ ਤੇ ਇੱਕ ਯੂਨੀਵਰਸਿਟੀ ਦੀ ਸਥਾਪਨਾ ਕਰਨ ਵਾਲਾ ਹੁਕਮ ਜਾਰੀ ਕੀਤਾ, ਜਿਸ ਵਿੱਚ ਫੈਕਲਟੀਆਂ ਦੀ ਗਿਣਤੀ ਪੂਰੀ (4) ਹੋਵੇ, ਜਿਸ ਵਿੱਚ ਧਰਮ-ਸ਼ਾਸਤਰੀ ਵੀ ਸ਼ਾਮਲ ਸੀ। 7 ਅਪਰੈਲ 1348 ਨੂੰ ਬੋਹੀਮੀਆ ਦੇ ਰਾਜੇ ਚਾਰਲਸ ਨੇ ਇੱਕ ਸਥਾਪਿਤ ਯੂਨੀਵਰਸਿਟੀ ਨੂੰ ਸਨਮਾਨਿਤ ਕੀਤਾ ਅਤੇ ਗੋਲਡਨ ਬੁਲ ਵਿੱਚ ਧਰਮ ਨਿਰਪੱਖ ਤਾਕਤਾਂ ਤੋਂ ਛੋਟ ਦਿੱਤੀl[8]  ਅਤੇ 14 ਜਨਵਰੀ 1349 ਨੂੰ ਉਸ ਨੇ ਦੁਹਰਾਇਆ ਕਿ ਰੋਮਨਾਂ ਦੇ ਰਾਜੇ ਵਜੋਂ ਇਸ ਨੂੰ ਦੁਹਰਾਇਆ। 19 ਵੀਂ ਸਦੀ ਦੇ ਐਨਸਾਈਕਲੋਪੀਡੀਆਂ ਤੋਂ ਬਾਅਦ ਬਹੁਤੇ ਚੈਕ ਸਰੋਤ, ਆਮ ਇਤਿਹਾਸ, ਯੂਨੀਵਰਸਿਟੀ ਦੇ ਆਪਣੇ ਰਿਕਾਰਡ - 1347 ਜਾਂ 1349 ਦੀ ਬਜਾਏ ਯੂਨੀਵਰਸਿਟੀ ਦੀ ਸਥਾਪਨਾ ਦੇ ਸਾਲ ਵਜੋਂ 1348 ਨੂੰ ਦੇਣ ਨੂੰ ਤਰਜੀਹ ਦਿੰਦੇ ਹਨ। ਇਹ 19 ਵੀਂ ਸਦੀ ਵਿੱਚ ਇੱਕ ਧਰਮਸੱਤਾ ਦੇ ਵਿਰੁੱਧ ਤਬਦੀਲੀ ਕਾਰਨ ਹੋਇਆ ਸੀ, ਚੈੱਕ ਅਤੇ ਜਰਮਨ ਦੋਵੇਂ ਇਸ ਵਿੱਚ ਸ਼ਾਮਲ ਸਨ। 

Teacher and students shown in a medieval manuscript from Bohemia

ਯੂਨੀਵਰਸਿਟੀ ਨੂੰ 1349 ਵਿੱਚ ਖੋਲ੍ਹਿਆ ਗਿਆ ਸੀ। ਯੂਨੀਵਰਸਿਟੀ ਨੂੰ ਵੱਖੋ-ਵੱਖ ਭਾਗਾਂ ਵਿੱਚ ਵੰਡਿਆ ਗਿਆ ਸੀ ਜਿਹਨਾਂ ਨੂੰ ਕੌਮਾਂ ਕਿਹਾ ਗਿਆ: ਬੋਹੀਮੀਅਨ ਕੌਮਾਂ ਵਾਲੇ ਗਰੁੱਪ ਵਿੱਚ, ਮੋਰਾਵੀਆਈ, ਦੱਖਣੀ ਸਲਾਵ ਅਤੇ ਹੰਗਰੀ ਵਾਲੇ ਸ਼ਾਮਲ ਸਨ। ਬਾਵੇਰੀਆਈਆਂ ਵਿੱਚ ਆਸਟਰੀਆਈ, ਸਵਾਬੀਆਈ, ਫ਼ਰਾਂਕੋਨੀਆ ਦੇ ਅਤੇ ਰਾਈਨ ਪ੍ਰਾਂਤਾਂ ਦੇ ਲੋਕ ਸ਼ਾਮਲ ਸਨ; ਪੋਲਿਸ਼ ਵਿੱਚ ਸਿਲੇਸੀਅਨ, ਪੋਲਿਸ, ਰਥੇਨੀਅਨ ਲੋਕ ਸ਼ਾਮਲ ਸਨ; ਸੈਕਸਨ ਵਿੱਚ ਮਾਈਸੇਨ ਦੇ ਮਾਰਗਰਾਵੇਟ ਦੇ ਵਾਸੀ, ਥੂਰਿੰਗੀਆ, ਅੱਪਰ ਅਤੇ ਲੋਅਰ ਸੈਕਸੀਨੀ, ਡੈਨਮਾਰਕ ਅਤੇ ਸਵੀਡਨ ਦੇ ਲੋਕ ਸ਼ਾਮਲ ਸਨ।[9] ਨਸਲੀ ਤੌਰ 'ਤੇ ਵਿਦਿਆਰਥੀਆਂ ਵਿੱਚ 16-20% ਵਿਦਿਆਰਥੀ ਚੈੱਕ ਸਨ।[10] ਪਾਰਦੁਬੀਸੇ ਦੇ ਆਰਚਬਿਸ਼ਪ ਅਰਨੋਸਟ ਨੇ ਪਾਦਰੀਵਰਗ ਤੋਂ ਯੋਗਦਾਨ ਪਵਾਉਣ ਅਤੇ ਯੂਨੀਵਰਸਿਟੀ ਦੇ ਚਾਂਸਲਰ (ਅਰਥਾਤ ਡਾਇਰੈਕਟਰ ਜਾਂ ਪ੍ਰਬੰਧਕ) ਦੇ ਤੌਰ 'ਤੇ ਫਾਊਂਡੇਸ਼ਨ ਵਿੱਚ ਸਰਗਰਮ ਹਿੱਸਾ ਲਿਆ। 

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ