ਗੂਗਲ ਕ੍ਰੋਮ

ਗੂਗਲ ਦੁਆਰਾ ਵਿਕਸਤ ਵੈੱਬ ਬ੍ਰਾਉਜ਼ਰ

ਗੂਗਲ ਕ੍ਰੋਮ ਗੂਗਲ ਦਾ ਬਣਾਇਆ ਇੱਕ ਮੁਫ਼ਤ ਵੈੱਬ ਬ੍ਰਾਊਜ਼ਰ ਹੈ।[7] ਵਰਜਨ 27 ਤੱਕ ਇਹ ਵੈੱਬਕਿੱਟ ਲੇਆਊਟ ਇੰਜਨ ਵਰਤਦਾ ਸੀ ਅਤੇ ਵਰਜਨ 28 ਅਤੇ ਇਸ ਤੋਂ ਬਾਅਦ ਇਹ ਵੈੱਬਕਿੱਟ ਫ਼ੋਰਕ ਬਲਿੰਕ ਵਰਤ ਰਿਹਾ ਹੈ।[9][10][11] ਸਭ ਤੋਂ ਪਹਿਲਾਂ 2 ਸਿਤੰਬਰ 2008 ਨੂੰ ਇਹ ਵਿੰਡੋਜ਼ ਲਈ ਬਤੌਰ ਬੀਟਾ ਵਰਜਨ ਜਾਰੀ ਕੀਤਾ ਗਿਆ ਅਤੇ ਫਿਰ 11 ਦਿਸੰਬਰ 2008 ਨੂੰ ਇਸ ਦਾ ਪਬਲਿਕ ਟਿਕਾਊ ਵਰਜਨ ਜਾਰੀ ਹੋਇਆ।

ਗੂਗਲ ਕ੍ਰੋਮ
ਵਿਕਾਸਕਾਰਗੂਗਲ ਇਨਕਾਰਪੋਰੇਟਡ
ਪਹਿਲਾ ਜਾਰੀਕਰਨਸਤੰਬਰ 2, 2008 (2008-09-02)
ਟਿਕਾਊ ਜਾਰੀਕਰਨ
ਵਿੰਡੋਜ਼, OS X, ਲਿਨਕਸ

40.0.2214.115 (ਫਰਵਰੀ 19, 2015; 9 ਸਾਲ ਪਹਿਲਾਂ (2015-02-19)[1]) [±]

ਐਂਡ੍ਰਾਇਡ (ARM, x86)

40.0.2214.109 (ਫਰਵਰੀ 4, 2015; 9 ਸਾਲ ਪਹਿਲਾਂ (2015-02-04)[2][3]) [±]

iOS
40.0.2214.61 (ਜਨਵਰੀ 20, 2015; 9 ਸਾਲ ਪਹਿਲਾਂ (2015-01-20)[4]) [±]
ਹਾਲਤਸਰਗਰਮ
ਲਿਖਿਆਸੀ++[5]
ਔਪਰੇਟਿੰਗ ਸਿਸਟਮਐਂਡ੍ਰਾਇਡ (4.0 ਅਤੇ ਬਾਅਦ ਵਾਲ਼ੇ)
iOS (7.0 ਜਾਂ ਬਾਅਦ ਵਾਲ਼ੇ)[6]
ਲਿਨਕਸ (+GCC v4.6 & +GTK v2.24)
OS X (10.6 ਅਤੇ ਬਾਅਦ ਵਾਲੇ)
ਵਿੰਡੋਜ਼ (XP SP2 ਅਤੇ ਬਾਅਦ ਵਾਲ਼ੇ)
ਇੰਜਣਬਲਿੰਕ (iOS ’ਤੇ ਵੈੱਬਕਿੱਟ), ਵੀ8
ਮੰਚ (ਪਲੈਟਫਾਰਮ)x86, x64, 32-bit ARM (ARMv7)
ਉਪਲਬਧ ਭਾਸ਼ਾਵਾਂ53 ਭਾਸ਼ਾਵਾਂ
ਕਿਸਮਵੈੱਬ ਬ੍ਰਾਊਜ਼ਰ, ਮੋਬਾਇਲ ਵੈੱਬ ਬ੍ਰਾਊਜ਼ਰ
ਲਸੰਸਗੂਗਲ ਕ੍ਰੋਮ ਸੇਵਾਵਾਂ ਦੀ ਸ਼ਰਤਾਂ ਤਹਿਤ ਮੁਫ਼ਤ[7][8]
ਜਾਲਸਥਾਨ (ਵੈੱਬਸਾਈਟ)www.google.com/chrome

ਜਨਵਰੀ 2015 ਵਿੱਚ ਦੁਨੀਆ ਭਰ ਵਿੱਚ ਵੈੱਬ ਬ੍ਰਾਊਜ਼ਰਾਂ ਵਿਚਕਾਰ ਇਸ ਦੀ ਵਰਤੋਂ 51% ਸੀ ਜਿਸ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਧ ਵਰਤੀਂਦਾ ਵੈੱਬ ਬ੍ਰਾਊਜ਼ਰ ਹੈ।[12]

ਗੂਗਲ ਇਸ ਦਾ ਜ਼ਿਆਦਾਤਰ ਸਰੋਤ ਕੋਡ ਇੱਕ ਖੁੱਲ੍ਹੇ-ਸਰੋਤ ਪ੍ਰਾਜੈਕਟ ਕ੍ਰੋਮੀਅਮ ਵਜੋਂ ਜਾਰੀ ਕਰਦਾ ਹੈ।[13][14] ਇਸ ਦਾ ਇੱਕ ਜ਼ਿਕਰਯੋਗ ਹਿੱਸਾ ਜੋ ਕਿ ਖੁੱਲ੍ਹਾ-ਸਰੋਤ ਸਾਫ਼ਟਵੇਅਰ ਨਹੀਂ ਹੈ ਉਹ ਹੈ ਅਡੋਬੀ ਫ਼ਲੈਸ਼ ਪਲੇਅਰ।

ਇਤਿਹਾਸ

ਗੂਗਲ ਦਾ ਉਸ ਵੇਲ਼ੇ ਦਾ CEO, ਐਰਿਕ ਸ਼ਮਿਡਟ, ਛੇ ਸਾਲ ਇੱਕ ਆਜ਼ਾਦ ਵੈੱਬ ਬ੍ਰਾਊਜ਼ਰ ਬਣਾਉਣ ਦੇ ਖ਼ਿਲਾਫ਼ ਰਿਹਾ। ਉਸਨੇ ਕਿਹਾ ਸੀ "ਗੂਗਲ ਉਸ ਸਮੇਂ ਇੱਕ ਛੋਟੀ ਕੰਪਨੀ ਸੀ," ਅਤੇ ਉਹ ਬ੍ਰਾਊਜ਼ਰ ਜੰਗਾਂ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਬਾਅਦ ਵਿੱਚ ਜਦੋਂ ਸਹਾਇਕ-ਥਾਪਕਾਂ ਸਰਜੀ ਬ੍ਰਿਨ ਅਤੇ ਲੈਰੀ ਪੇਜ ਨੇ ਅਨੇਕਾਂ ਮੋਜ਼ੀਲਾ ਫ਼ਾਇਰਫ਼ੌਕਸ ਉੱਨਤਕਾਰ ਕੰਮ ਤੇ ਰੱਖ ਕੇ ਕ੍ਰੋਮ ਦੀ ਇੱਕ ਪੇਸ਼ਕਾਰੀ ਤਿਆਰ ਕੀਤੀ ਤਾਂ ਸ਼ਮਿਡਟ ਨੇ ਮੰਨਿਆ, "ਇਹ ਇੰਨੀ ਵਧੀਆ ਸੀ ਕਿ ਇਸਨੇ ਮੈਨੂੰ ਆਪਣਾ ਮਨ ਬਦਲਣ ਤੇ ਮਜਬੂਰ ਕਰ ਦਿੱਤਾ।"

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ