ਗਿਲਗਿਤ

ਗਿਲਗਿਤ ( /ˈɡɪlɡɪt/ ; ਸ਼ਿਨਾ : گلیت ; Urdu: گلگت IPA: [ˈɡɪlɡɪt] ) ਕਸ਼ਮੀਰ ਦੇ ਵਿਵਾਦਿਤ ਹਿਮਾਲੀਅਨ ਖੇਤਰ ਵਿੱਚ ਗਿਲਗਿਤ-ਬਾਲਤਿਸਤਾਨ ਦੇ ਪਾਕਿਸਤਾਨੀ-ਪ੍ਰਬੰਧਿਤ ਪ੍ਰਸ਼ਾਸਨਿਕ ਖੇਤਰ ਦੀ ਰਾਜਧਾਨੀ ਹੈ। [1] ਇਹ ਸ਼ਹਿਰ ਗਿਲਗਿਤ ਨਦੀ ਅਤੇ ਹੰਜ਼ਾ ਨਦੀ ਦੇ ਸੰਗਮ ਦੇ ਨੇੜੇ ਅਤੇ ਗਿਲਗਿਤ ਨਦੀ ਅਤੇ ਸਿੰਧ ਨਦੀ ਦੇ ਸੰਗਮ ਤੋਂ ਲਗਭਗ 20 ਮੀਲ ਅਰਥਾਤ 32 ਕਿਲੋਮੀਟਰ ਉੱਪਰ ਵੱਲ ਇੱਕ ਵਿਸ਼ਾਲ ਘਾਟੀ ਵਿੱਚ ਸਥਿਤ ਹੈ। ਇਹ ਪਾਕਿਸਤਾਨ ਵਿੱਚ ਇੱਕ ਪ੍ਰਮੁੱਖ ਸੈਰ-ਸਪਾਟਾ ਸਥਾਨ ਹੈ, ਜੋ ਕਾਰਾਕੋਰਮ ਪਰਬਤ ਲੜੀ ਵਿੱਚ ਟ੍ਰੈਕਿੰਗ ਅਤੇ ਪਰਬਤਾਰੋਹੀ ਮੁਹਿੰਮਾਂ ਲਈ ਇੱਕ ਕੇਂਦਰ ਦੀ ਭੂਮਿਕਾ ਨਿਭਾਉਂਦਾ ਹੈ।

ਗਿਲਗਿਤ ਕਿਸੇ ਸਮੇਂ ਬੁੱਧ ਧਰਮ ਦਾ ਪ੍ਰਮੁੱਖ ਕੇਂਦਰ ਸੀ; ਇਹ ਪ੍ਰਾਚੀਨ ਸਿਲਕ ਰੋਡ 'ਤੇ ਇੱਕ ਮਹੱਤਵਪੂਰਨ ਅੱਡਾ ਸੀ, ਅਤੇ ਅੱਜ ਇਹ ਚੀਨ ਦੇ ਨਾਲ-ਨਾਲ ਸਕਾਰਦੂ, ਚਿਤਰਾਲ, ਪੇਸ਼ਾਵਰ ਅਤੇ ਇਸਲਾਮਾਬਾਦ ਦੇ ਪਾਕਿਸਤਾਨੀ ਸ਼ਹਿਰਾਂ ਨਾਲ ਸੜਕੀ ਸੰਪਰਕਾਂ ਵਾਲੇ ਕਾਰਾਕੋਰਮ ਹਾਈਵੇ ਦੇ ਨਾਲ ਇੱਕ ਪ੍ਰਮੁੱਖ ਜੰਕਸ਼ਨ ਦਾ ਕੰਮ ਕਰਦਾ ਹੈ। ਵਰਤਮਾਨ ਵਿੱਚ, ਇਹ ਸਥਾਨਕ ਕਬਾਇਲੀ ਖੇਤਰਾਂ ਲਈ ਇੱਕ ਫਰੰਟੀਅਰ ਸਟੇਸ਼ਨ ਵਜੋਂ ਕੰਮ ਕਰਦਾ ਹੈ। ਸ਼ਹਿਰ ਦੀ ਆਰਥਿਕ ਗਤੀਵਿਧੀ ਮੁੱਖ ਤੌਰ 'ਤੇ ਖੇਤੀਬਾੜੀ 'ਤੇ ਕੇਂਦ੍ਰਿਤ ਹੈ, ਜਿਸ ਵਿੱਚ ਕਣਕ, ਮੱਕੀ ਅਤੇ ਜੌਂ ਮੁੱਖ ਤੌਰ 'ਤੇ ਪੈਦਾ ਹੋਣ ਵਾਲੀਆਂ ਫਸਲਾਂ ਹਨ। [2]

ਨਿਰੁਕਤੀ

ਸ਼ਹਿਰ ਦਾ ਪ੍ਰਾਚੀਨ ਨਾਮ ਸਰਗਿਨ ਸੀ, ਜੋ ਬਾਅਦ ਵਿੱਚ ਗਿਲਿਤ ਵਜੋਂ ਜਾਣਿਆ ਗਿਆ, ਅਤੇ ਇਸਨੂੰ ਅਜੇ ਵੀ ਸਥਾਨਕ ਲੋਕਾਂ ਦੁਆਰਾ ਗਿਲਿਤ ਜਾਂ ਸਰਗਿਨ-ਗਿਲਿਤ ਵਜੋਂ ਜਾਣਿਆ ਜਾਂਦਾ ਹੈ। ਮੂਲ ਖੋਵਾਰ ਅਤੇ ਵਾਖੀ ਬੋਲਣ ਵਾਲੇ ਲੋਕ ਇਸ ਸ਼ਹਿਰ ਨੂੰ ਗਿਲਟ ਕਹਿੰਦੇ ਹਨ, ਅਤੇ ਬੁਰੂਸ਼ਾਸਕੀ ਵਿੱਚ ਇਸਨੂੰ ਗੀਲਤ ਕਿਹਾ ਜਾਂਦਾ ਹੈ। [3]

ਇਤਿਹਾਸ

ਸ਼ੁਰੂਆਤੀ ਇਤਿਹਾਸ

ਬ੍ਰੋਗਪਾਸ ਗਿਲਗਿਤ ਤੋਂ ਲੱਦਾਖ ਦੇ ਉਪਜਾਊ ਪਿੰਡਾਂ ਵਿੱਚ ਆਪਣੇ ਵਸੇਬੇ ਨੂੰ ਭਜਨਾਂ, ਗੀਤਾਂ ਅਤੇ ਲੋਕ-ਕਥਾਵਾਂ ਦੇ ਇੱਕ ਅਮੀਰ ਭੰਡਾਰ ਰਾਹੀਂ ਲੱਭਦੇ ਹਨ ਜੋ ਪੀੜ੍ਹੀ ਦਰ ਪੀੜ੍ਹੀ ਤੁਰਿਆ ਆ ਰਿਹਾ ਹੈ। [4]  ਦਰਦ ਅਤੇ ਸ਼ਿਨਾ ਲੋਕ ਇਸ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਕਈ ਪੁਰਾਣੀਆਂ ਪੌਰਾਣਕ ਸੂਚੀਆਂ ਵਿੱਚ ਮਿਲ਼ਦੇ ਹਨ, ਦਰਦ ਲੋਕਾਂ ਦਾ ਜ਼ਿਕਰ ਟੋਲੇਮੀ ਦੇ ਖੇਤਰ ਦੇ ਬਿਰਤਾਂਤਾਂ ਵਿੱਚ ਵੀ ਕੀਤਾ ਮਿਲ਼ਦਾ ਹੈ। [4] 

ਬੋਧੀ ਯੁੱਗ

ਗਿਲਗਿਤ ਸਿਲਕ ਰੋਡ 'ਤੇ ਇਕ ਮਹੱਤਵਪੂਰਨ ਸ਼ਹਿਰ ਸੀ, ਜਿਸ ਦੇ ਨਾਲ਼ ਨਾਲ਼ ਨਾਲ਼ ਬੁੱਧ ਧਰਮ ਦੱਖਣੀ ਏਸ਼ੀਆ ਤੋਂ ਬਾਕੀ ਏਸ਼ੀਆ ਤੱਕ ਫੈਲਿਆ ਸੀ। ਇਸਨੂੰ ਬੁੱਧ ਧਰਮ ਦਾ ਗਲਿਆਰਾ ਮੰਨਿਆ ਜਾਂਦਾ ਹੈ, ਜਿਸ ਰਾਹੀਂ ਬਹੁਤ ਸਾਰੇ ਚੀਨੀ ਭਿਕਸ਼ੂ ਕਸ਼ਮੀਰ ਵਿੱਚ ਬੁੱਧ ਧਰਮ ਸਿੱਖਣ ਅਤੇ ਪ੍ਰਚਾਰ ਕਰਨ ਲਈ ਆਏ ਸਨ। [5] ਦੋ ਮਸ਼ਹੂਰ ਚੀਨੀ ਬੋਧੀ ਸ਼ਰਧਾਲੂ, ਫੈਕਸੀਅਨ ਅਤੇ ਜ਼ੁਆਨਜ਼ਾਂਗ, ਨੇ ਉਨ੍ਹਾਂ ਦੇ ਆਪਣੇ ਦੱਸਣ ਅਨੁਸਾਰ, ਗਿਲਗਿਤ ਨੂੰ ਪਾਰ ਕੀਤਾ।

ਪਟੋਲਾ ਸ਼ਾਹੀਆਂ ਦਾ ਗੱਦੀ 'ਤੇ ਬਿਰਾਜਮਾਨ ਬੁੱਧ, ਗਿਲਗਿਤ ਰਾਜ, ਲਗਭਗ 600 ਈ. [6]
ਗਿਲਗਿਤ ਦੇ ਬਾਹਰ ਕਾਰਗਾਹ ਬੁੱਧ ਲਗਭਗ 700 ਈਸਵੀ ਤੋਂ ਹੈ
ਹੰਜਲ ਸਤੂਪ ਬੋਧੀ ਯੁੱਗ ਦਾ ਹੈ।

ਭੂਗੋਲ

ਗਿਲਗਿਤ ਦੁਨੀਆ ਦੇ ਸਭ ਤੋਂ ਚਮਤਕਾਰੀ ਪਹਾੜੀ ਦ੍ਰਿਸ਼ਾਂ ਵਿੱਚੋਂ ਕੁਝ ਵਿੱਚ ਸਥਿਤ ਹੈ
ਸੀਏਏ ਪਾਰਕ ਗਿਲਗਿਤ
ਰਾਜਾ ਬਾਜ਼ਾਰ ਰੋਡ ਗਿਲਗਿਤ ਵਿੱਚ ਸਥਿਤ ਜਾਮਾ ਮਸਜਿਦ

ਗਿਲਗਿਤ ਸਿੰਧ ਨਦੀ, ਹੁੰਜ਼ਾ ਨਦੀ ਅਤੇ ਗਿਲਗਿਤ ਨਦੀ ਦੇ ਸੰਗਮ ਦੁਆਰਾ ਬਣੀ ਘਾਟੀ ਵਿੱਚ ਸਥਿਤ ਹੈ।

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ