ਕੋਲੰਬੀਆ ਪੁਲਾੜਯਾਨ ਦੁਰਘਟਨਾ

1 ਫਰਵਰੀ 2003 ਨੂੰ ਟੈਕਸਸ, ਲੂਈਜ਼ੀਆਨਾ ਵਿੱਚ ਕੋਲੰਬੀਆ ਪੁਲਾੜਯਾਨ ਦੁਰਘਟਨਾ ਦਾ ਸ਼ਿਕਾਰ ਹੋਇਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਲੰਬੀਆ ਪੁਲਾੜਯਾਨ ਧਰਤੀ ਦੇ ਵਾਤਾਵਰਨ ਵਿੱਚ ਦਾਖ਼ਲ ਹੋ ਰਿਹਾ ਸੀ, ਦੁਰਘਟਨਾ ਵਿੱਚ ਸਾਰੇ ਖਗੋਲਯਾਤਰੀ ਮਾਰੇ ਗਏ। ਇਹਨਾਂ ਵਿੱਚ ਰਿਕ ਡੀ. ਹਸਬੈਂਡ, ਵਿਲੀਅਮ ਸੀ. ਮਕਕੂਲ, ਮਾਇਕਲ ਪੀ. ਐਂਡਰਸਨ, ਕਲਪਨਾ ਚਾਵਲਾ, ਡੇਵਿਡ ਐਮ. ਬ੍ਰਾਉਨ, ਲੌਰੇਲ ਕਲਾਰਕ ਅਤੇ ਇਲਾਨ ਰੇਮਨ ਸ਼ਾਮਿਲ ਸਨ।[1][2]

ਕੋਲੰਬੀਆ ਪੁਲਾੜਯਾਨ ਦੁਰਘਟਨਾ
ਤਸਵੀਰ:STS-107 Flight।nsignia.svg
ਐਸਟੀਐਸ-107 ਉਡਾਨ ਦਾ ਚਿੰਨ੍ਹ
ਮਿਤੀਫਰਵਰੀ 1, 2003; 21 ਸਾਲ ਪਹਿਲਾਂ (2003-02-01)
ਸਮਾਂ08:59 ਈਐਸਟੀ (13:59 ਯੂਟੀਸੀ)
ਟਿਕਾਣਾਟੈਕਸਸ ਅਤੇ ਲੂਈਜ਼ੀਆਨਾ ਉੱਪਰ
ਕਾਰਨਕੂੜੇ ਦੇ ਕਾਰਨ ਖੰਭ ਦਾ ਨੁਕਸਾਨ
ਨਤੀਜਾਪੁਲਾੜਯਾਨ ਦੇ ਮੈਂਬਰਾਂ ਨੂੰ ਉਡਾਣ ਭਰਨ ਤੋਂ ਦੋ ਸਾਲਾਂ ਲਈ ਰੋਕ ਦਿੱਤਾ ਗਿਆ ਅਤੇ ਇਸ ਦੌਰਾਨ ਪੁਲਾੜਯਾਨਾਂ ਦੀ ਸੁਰੱਖਿਆ ਵਿੱਚ ਹੋਰ ਵਾਧਾ ਕੀਤੇ ਗਏ ਸਨ
ਜਖ਼ਮੀ
  • ਰਿਕ ਡੀ. ਹਸਬੈਂਡ
  • ਵਿਲੀਅਮ ਸੀ. ਮਕਕੂਲ
  • ਮਾਇਕਲ ਪੀ. ਐਂਡਰਸਨ
  • ਕਲਪਨਾ ਚਾਵਲਾ
  • ਡੇਵਿਡ ਐਮ. ਬ੍ਰਾਉਨ
  • ਲੌਰੇਲ ਕਲਾਰਕ
  • ਇਲਾਨ ਰੇਮਨ
ਪੁੱਛਗਿੱਛਕੋਲੰਬੀਆ ਦੁਰਘਟਨਾ ਖੋਜਬੀਨ ਬੋਰਡ

ਐਸਟੀਐਸ-107 ਨੂੰ ਲਾਂਚ ਕਰਨ ਦੇ ਸਮੇਂ, ਜਿਹੜਾ ਕਿ ਕੋਲੰਬੀਆ ਦਾ 28ਵਾਂ ਮਿਸ਼ਨ ਸੀ, ਸਪੇਸ-ਸ਼ਟਲ ਦੇ ਬਾਹਰੀ ਟੈਂਕ ਵਿੱਚੋਂ ਇੰਸੂਲੇਸ਼ਨ ਦੀ ਫ਼ੋਮ ਦਾ ਇੱਕ ਹਿੱਸਾ ਟੁੱਟ ਗਿਆ ਅਤੇ ਸਪੇਸ-ਸ਼ਟਲ ਦੇ ਖੱਬੇ ਖੰਭ ਵਿੱਚ ਫਸ ਗਿਆ। ਪਿੱਛਲੀਆਂ ਕੁਝ ਉਡਾਨਾਂ ਵਿੱਚ ਵੀ ਇਹ ਸਮੱਸਿਆ ਪਾਈ ਗਈ ਸੀ ਜਿਸ ਕਰਕੇ ਫ਼ੋਮ ਸ਼ੈਡਿੰਗ ਨੂੰ ਬਹੁਤ ਥੋੜ੍ਹੇ ਨੁਕਸਾਨ ਤੋਂ ਲੈ ਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ।[3][4] ਪਰ ਕੁਝ ਇੰਜੀਨੀਅਰਾਂ ਨੂੰ ਸ਼ੱਕ ਸੀ ਕਿ ਕੋਲੰਬੀਆ ਵਿੱਚ ਇਸ ਤੋਂ ਬਹੁਤ ਵਧੇਰੇ ਨੁਕਸਾਨ ਹੋਇਆ ਸੀ। ਨਾਸਾ ਦੇ ਮੈਨੇਜਰਾਂ ਨੇ ਜ਼ਿਆਦਾ ਖੋਜਬੀਨ ਨਹੀਂ ਕੀਤੀ ਜਿਸਦਾ ਕਾਰਨ ਉਹਨਾਂ ਨੇ ਇਹ ਦੱਸਿਆ ਸੀ ਕਿ ਜੇਕਰ ਯਾਤਰੀਆਂ ਨੂੰ ਇਸ ਗੱਲ ਦਾ ਪਤਾ ਲੱਗਣ ਤੇ ਉਹ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕੇ।[5] ਜਦੋਂ ਕੋਲੰਬੀਆ ਮੁੜ ਧਰਤੀ ਦੇ ਵਾਤਾਵਰਨ ਵਿੱਚ ਦਾਖ਼ਲ ਹੋਇਆ ਤਾਂ ਇਸਦੇ ਤਾਪ ਦੇ ਕਾਰਨ ਵਾਤਾਵਰਨੀ ਗੈਸਾਂ ਗਰਮੀ ਤੋਂ ਬਚਾਉਣ ਵਾਲੀ ਤਹਿ ਨਸ਼ਟ ਹੋ ਗਈ ਜਿਸ ਨਾਲ ਖੰਭ ਦੀ ਅੰਦਰੂਨੀ ਬਣਤਰ ਬਿਖਰ ਗਈ ਅਤੇ ਜਿਸਦੇ ਨਤੀਜੇ ਵੱਜੋਂ ਖਗੋਲਯਾਨ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਬੁਰੀ ਤਰ੍ਹਾਂ ਨਸ਼ਟ ਹੋ ਗਿਆ ਸੀ।[6]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ