ਕੈਂਸਰ

ਇੱਕ ਰੋਗ

ਕਰਕਟਰੋਗ ਜਾਂ ਕੈਨਸਰ /ˈkænsər/ ( ਸੁਣੋ), ਜਿਸ ਨੂੰ ਚਿਕਿਤਸਕੀ ਤੌਰ ਉੱਤੇ ਮੈਲਿਗਨੈਂਟ ਨਿਓਪਲਾਜ਼ਮ (malignant neoplasm ਭਾਵ ਹਾਨੀਕਾਰਕ ਜਾਂ ਘਾਤਕ ਰਸੌਲੀ) ਕਿਹਾ ਜਾਂਦਾ ਹੈ, ਬਹੁਤ ਸਾਰੇ ਰੋਗਾਂ ਦਾ ਇੱਕ ਮੋਕਲਾ ਸਮੂਹ ਹੈ ਜਿਸ ਵਿੱਚ ਕੋਸ਼ਾਣੂਆਂ ਦਾ ਗੈਰ-ਨਿਯਮਤ ਵਿਕਾਸ ਹੁੰਦਾ ਹੈ। ਕਰਕਟਰੋਗ ਵਿੱਚ ਕੋਸ਼ਾਣੂਆਂ ਦੀ ਵੰਡ ਅਤੇ ਵਿਕਾਸ ਬੇਕਾਬੂ ਹੋ ਜਾਂਦੇ ਹਨ ਜਿਸ ਨਾਲ ਘਾਤਕ ਰਸੌਲੀਆਂ ਬਣ ਜਾਂਦੀਆਂ ਹਨ ਅਤੇ ਸਰੀਰ ਦੇ ਨੇੜਲੇ ਹਿੱਸਿਆਂ ਨਾਲ ਦਖਲ ਦੇਣ ਲੱਗ ਪੈਂਦੀਆਂ ਹਨ। ਫੇਰ ਇਹ ਕੈਨਸਰ ਲਹੂ-ਧਾਰਾ ਜਾਂ ਲਿੰਫ-ਪ੍ਰਣਾਲੀ ਰਾਹੀਂ ਸਰੀਰ ਦੇ ਹੋਰ ਦੁਰੇਡੇ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ। ਸਾਰੀਆਂ ਰਸੌਲੀਆਂ ਰਾਜਫੋੜੇ ਦਾ ਰੂਪ ਨਹੀਂ ਇਖਤਿਆਰਦੀਆਂ। ਘੱਟ ਹਾਨੀਕਾਰਕ (benign ਬਿਨਾਈਨ) ਰਸੌਲੀਆਂ ਬੇਕਾਬੂ ਤਰੀਕੇ ਨਾਲ ਨਹੀਂ ਵਧਦੀਆਂ ਅਤੇ ਨਾਂ ਹੀ ਨੇੜਲੇ ਟਿਸ਼ੂਆਂ ਨੂੰ ਹਾਨੀ ਪੁਚਾਉਂਦੀਆ ਹਨ। ਘੱਟੋ-ਘੱਟ 200 ਪ੍ਰਕਾਰ ਦੇ ਕਰਕਟਰੋਗ ਹਨ ਜਿਹਨਾਂ ਤੋਂ ਮਨੁੱਖ ਪੀੜਤ ਹੁੰਦੇ ਹਨ।[1]

ਘਾਤਕ ਕਰਕਟਰੋਗ ਵਿਖਾਉਂਦੀ ਇੱਕ ਸੀ.ਟੀ. ਸਕੈਨ
→ ਰਸੌਲੀ ←, ✱ ਕੇਂਦਰੀ ਪਲੂਰਸੀ-ਸੰਬੰਧੀ ਛਿੜਕਾਅ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ