ਕਾਰਬਨ

ਕਾਰਬਨ (ਅੰਗ੍ਰੇਜ਼ੀ: Carbon) ਇੱਕ ਰਸਾਇਣਕ ਤੱਤ ਹੈ। ਇਹਨੂੰ ਕਾਲਖ ਵੀ ਆਖਦੇ ਹਨ | ਇਸ ਦਾ ਪਰਮਾਣੂ-ਅੰਕ 6 ਹੈ ਅਤੇ ਇਸ ਦਾ ਸੰਕੇਤ C ਹੈ। ਇਸ ਦਾ ਪਰਮਾਣੂ-ਭਾਰ 12.0107 amu ਹੈ। ਇਨਸਾਨੀ ਜਿਸਮ ਵਿੱਚ ਆਕਸੀਜਨ ਦੇ ਬਾਦ ਦੂਸਰੇ ਨੰਬਰ ਤੇ ਕਾਰਬਨ ਮਿਲਦਾ ਹੈ ਜੋ ਕਿ ਪੂਰੇ ਜਿਸਮ ਦੇ ਆਇਤਨ 18.5% ਦਾ ਹੈ।[1] ਇੱਕ ਕਿਤਾਬ ਮੁਤਾਬਕ: “ਜ਼ਿੰਦਗੀ ਲਈ ਕਾਰਬਨ ਨਾਲੋਂ ਹੋਰ ਕੋਈ ਵੀ ਜ਼ਰੂਰੀ ਤੱਤ ਨਹੀਂ ਹੈ।” (Nature’s Building Blocks)[2] ਇਸ ਦਾ ਇਸਤੇਮਾਲ ਦਵਾਈਆਂ ਅਤੇ ਬੇਸ਼ੁਮਾਰ ਹੋਰ ਵਸਤਾਂ ਵਿੱਚ ਹੁੰਦਾ ਹੈ। ਇਸ ਦੇ ਕਿੰਨੇ ਸਾਰੇ ਆਈਸੋਟੋਪ ਵੀ ਮੌਜੂਦ ਹਨ ਲੇਕਿਨ ਸੀ-12 ਆਈਸੋਟੋਪ ਸਭ ਤੋਂ ਮਿਆਰੀ ਮੰਨਿਆ ਜਾਂਦਾ ਹੈ। ਇਸ ਲਈ ਜਦੋਂ ਕਿਸੇ ਦੂਸਰੇ ਜੌਹਰ ਜਾਂ ਐਟਮ ਦਾ ਵਜ਼ਨ ਪਤਾ ਕੀਤਾ ਜਾਂਦਾ ਹੈ, ਤਾਂ ਪਹਿਲਾਂ ਇਸ ਨੂੰ ਕਾਰਬਨ ਸੀ-12 ਦੇ ਸਮਾਨੁਪਾਤ ਕੀਤਾ ਜਾਂਦਾ ਹੈ, ਅਤੇ ਫਿਰ ਇੱਕ ਬਾਰ ਉਹ (1/12) ਕਾਰਬਨ ਦੇ ਹਿੱਸੇ ਨੂੰ ਇੱਕ ਏ ਐਮ ਯੂ ਕਿਹਾ ਜਾਂਦਾ ਹੈ।

ਹਵਾਲੇ

ਬਾਹਰੀ ਕੜੀ


🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ