ਕਮਰਾਨ ਅਕਮਲ

ਕਮਰਾਨ ਅਕਮਲ (Urdu: کامران اکمل; (ਜਨਮ 13 ਜਨਵਰੀ 1982) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਦੇ ਭਰਾ ਵੀ ਕ੍ਰਿਕਟ ਖੇਡਦੇ ਹਨ ਅਤੇ ਓਨਾਂ ਦਾ ਨਾਮ ਅਦਨਾਨ ਅਕਮਲ ਅਤੇ ਉਮਰ ਅਕਮਲ ਹੈ। ਕਮਰਾਨ ਆਪਣੇ ਭਰਾਵਾਂ ਵਾਂਗ ਹੀ ਪੱਕੇ ਤੌਰ 'ਤੇ ਕ੍ਰਿਕਟ ਖੇਡਦਾ ਆ ਰਿਹਾ ਅਤੇ ਉਹ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਬਤੌਰ ਵਿਕਟ-ਰੱਖਿਅਕ ਬੱਲੇਬਾਜ਼ ਵਜੋਂ ਖੇਡਦਾ ਹੈ। 2006 ਵਿੱਚ ਕਮਰਾਨ ਦਾ ਵਿਆਹ ਹੋ ਗਿਆ ਸੀ ਅਤੇ ਉਹ ਆਪਣੀ ਪਤਨੀ ਅਇਜ਼ਾ ਅਤੇ ਬੇਟੀ ਲਇਬਾ ਨਾਲ ਰਹਿ ਰਿਹਾ ਹੈ।[1] ਕਮਰਾਨ ਨੇ ਲਾਹੌਰ ਦੇ ਬੈਕਨਹਾਊਸ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ।[2] ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦਾ ਹੈ।[3] ਉਸਨੇ ਆਪਣੇ ਅੰਤਰਰਾਸ਼ਟਰੀ ਖੇਡ-ਜੀਵਨ ਦੀ ਸ਼ੁਰੂਆਤ ਨਵੰਬਰ 2002 ਵਿੱਚ ਹਰਾਰੇ ਸਪੋਰਟਸ ਕਲੱਬ ਵਿਖੇ ਟੈਸਟ ਮੈਚ ਖੇਡਦੇ ਹੋਏ ਕੀਤੀ ਸੀ ਅਤੇ ਇਸ ਮੈਚ ਵਿੱਚ ਪਾਕਿਸਤਾਨ ਜੇਤੂ ਰਿਹਾ ਸੀ।[4] ਉਸਨੇ 53 ਟੈਸਟ ਮੈਚ ਖੇਡਦੇ ਹੋਏ 2,648 ਦੌੜਾਂ ਬਣਾਈਆਂ ਹਨ ਅਤੇ ਇਸ ਵਿੱਚ ਉਸਦੇ 6 ਸੈਂਕਡ਼ੇ ਵੀ ਸ਼ਾਮਿਲ ਹਨ। ਜਦਕਿ 137 ਓਡੀਆਈ ਖੇਡਦੇ ਹੋਏ ਉਸਨੇ ਪੰਜ ਸੈਂਕਡ਼ਿਆਂ ਦੀ ਮਦਦ ਨਾਲ 2,924 ਦੌੜਾਂ ਬਣਾਈਆਂ ਹਨ। ਟਵੰਟੀ20 ਕ੍ਰਿਕਟ ਵਿੱਚ ਉਸਦੀਆਂ 704 ਦੌੜਾਂ ਹਨ।[3] ਵਿਕਟ-ਰੱਖਿਅਕ ਵਜੋਂ ਉਸਨੇ 206 ਬੱਲੇਬਾਜ਼ਾਂ ਨੂੰ ਟੈਸਟ ਕ੍ਰਿਕਟ ਵਿੱਚ, 169 ਨੂੰ ਓਡੀਆਈ ਵਿੱਚ ਅਤੇ 52 ਬੱਲੇਬਾਜ਼ਾਂ ਨੂੰ ਟਵੰਟੀ20 ਕ੍ਰਿਕਟ ਵਿੱਚ ਆਊਟ ਕੀਤਾ ਹੈ।

ਕਮਰਾਨ ਅਕਮਲ
کامران اکمل
ਨਿੱਜੀ ਜਾਣਕਾਰੀ
ਪੂਰਾ ਨਾਮ
ਕਮਰਾਨ ਅਕਮਲ
ਜਨਮ (1982-01-13) 13 ਜਨਵਰੀ 1982 (ਉਮਰ 42)
ਲਾਹੌਰ, ਪੰਜਾਬ, ਪਾਕਿਸਤਾਨ
ਕੱਦ5 ft 6 in (1.68 m)
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਮੱਧਮ ਗਤੀ ਨਾਲ)
ਭੂਮਿਕਾਵਿਕਟ-ਰੱਖਿਅਕ ਬੱਲੇਬਾਜ਼
ਪਰਿਵਾਰਅਦਨਾਨ ਅਕਮਲ (ਭਰਾ)
ਉਮਰ ਅਕਮਲ (ਭਰਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 172)9 ਨਵੰਬਰ 2002 ਬਨਾਮ ਜ਼ਿੰਬਾਬਵੇ
ਆਖ਼ਰੀ ਟੈਸਟ26 ਅਗਸਤ 2010 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 143)23 ਨਵੰਬਰ 2002 ਬਨਾਮ ਜ਼ਿੰਬਾਬਵੇ
ਆਖ਼ਰੀ ਓਡੀਆਈ6 ਜਨਵਰੀ 2013 ਬਨਾਮ ਭਾਰਤ
ਓਡੀਆਈ ਕਮੀਜ਼ ਨੰ.23
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2005-2012ਲਾਹੌਰ ਲਾਇਨਜ਼
2012-2014ਲਾਹੌਰ ਈਗਲਜ਼
2008ਰਾਜਸਥਾਨ ਰੌਇਲਜ਼
2015ਮੁਲਤਾਨ ਟਾਈਗਰਜ਼
2015ਤ੍ਰਿੰਬਾਗੋ ਨਾਈਟ ਰਾਈਡਰਜ਼
2015ਚਿਤਾਗੌਂਗ ਵਿਨਕਿੰਗਜ਼
2016-ਵਰਤਮਾਨਪੇਸ਼ਾਵਰ ਜ਼ਾਲਮੀ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾਟੈਸਟਓਡੀਆਈਟਵੰਟੀ20ਪਹਿਲਾ ਦਰਜਾ ਕ੍ਰਿਕਟ
ਮੈਚ5315454183
ਦੌੜਾਂ2,6483,1688978,591
ਬੱਲੇਬਾਜ਼ੀ ਔਸਤ30.7926.1820.8633.42
100/506/125/100/517/42
ਸ੍ਰੇਸ਼ਠ ਸਕੋਰ158*12473268
ਕੈਚਾਂ/ਸਟੰਪ184/22156/3128/32622/52
ਸਰੋਤ: ESPNricinfo, 26 ਮਈ 2013

ਆਈਪੀਐੱਲ ਖੇਡ-ਜੀਵਨ

ਕਮਰਾਨ ਅਕਮਲ ਨੇ ਰਾਜਸਥਾਨ ਰੋਇਅਲਜ਼ ਨਾਲ ਇੰਡੀਅਨ ਪ੍ਰੀਮੀਅਰ ਲੀਗ ਖੇਡਣ ਲਈ ਸਮਝੌਤਾ ਕੀਤਾ ਸੀ। ਸੋ ਆਈਪੀਐੱਲ ਸੀਜ਼ਨ ਖੇਡਦੇ ਹੋਏ ਉਸਨੂੰ ਰਾਜਸਥਾਨ ਦੀ ਟੀਮ ਵਿੱਚ ਬਤੌਰ ਵਿਕਟ-ਰੱਖਿਅਕ ਅਤੇ ਟਾਪ-ਆਰਡਰ ਬੱਲੇਬਾਜ਼ ਵਜੋਂ ਪੰਜ ਮੈਚ ਖੇਡਣ ਦਾ ਮੌਕਾ ਮਿਲਿਆ ਅਤੇ ਇਸ ਵਿੱਚ ਆਈਪੀਐੱਲ ਦਾ ਫ਼ਾਈਨਲ ਮੁਕਾਬਲਾ ਵੀ ਸ਼ਾਮਿਲ ਸੀ, ਜੋ ਕਿ ਚੇਨੱਈ ਸੁਪਰ ਕਿੰਗਜ਼ ਖਿਲਾਫ਼ ਹੋਇਆ ਸੀ। ਉਸਨੇ ਇਸ ਫ਼ਾਈਨਲ ਮੁਕਾਬਲੇ ਵਿੱਚ ਖੇਡਦੇ ਹੋਏ ਦੋ ਕੈਚ ਲਏ ਅਤੇ ਜਦੋਂ ਦੌੜਾਂ ਬਣਾਉਣ ਦੀ ਵਾਰੀ ਆਈ ਤਾਂ ਉਹ ਛੇ ਦੌੜਾਂ ਬਣਾ ਕੇ ਰਨ-ਆਊਟ ਹੋ ਗਿਆ ਸੀ। ਫਿਰ ਵੀ ਰਾਜਸਥਾਨ ਰੋਇਅਲਜ਼ ਦੀ ਟੀਮ ਨੇ ਅੰਤਿਮ ਸਮੇਂ ਵਧੀਆ ਖੇਡਦੇ ਹੋਏ ਇਹ ਮੈਚ ਜਿੱਤ ਲਿਆ ਸੀ। ਫਿਰ 2009 ਵਿੱਚ ਅਤੇ ਇਸ ਤੋਂ ਬਾਅਦ ਕਮਰਾਨ ਅਕਮਲ ਇਹ ਟੂਰਨਾਮੈਂਟ ਨਾ ਖੇਡ ਸਕਿਆ ਕਿਉਂਕਿ 2008 ਮੁੰਬਈ ਹਮਲੇ ਕਾਰਨ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦਾ ਇੰਡੀਅਨ ਪ੍ਰੀਮੀਅਰ ਲੀਗ ਖੇਡਣਾ ਬੰਦ ਕਰ ਦਿੱਤਾ ਗਿਆ ਸੀ।

ਅੰਤਰਰਾਸ਼ਟਰੀ ਸੈਂਕਡ਼ੇ

ਕਮਰਾਨ ਅਕਮਲ ਦੇ ਟੈਸਟ ਕ੍ਰਿਕਟ ਸੈਂਕਡ਼ੇ
#ਦੌੜਾਂਮੁਕਾਬਲਾਵਿਰੋਧੀਸ਼ਹਿਰ/ਦੇਸ਼ਸਥਾਨਸਾਲਨਤੀਜਾ
110911  ਭਾਰਤ ਮੋਹਾਲੀ, ਭਾਰਤਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਕ੍ਰਿਕਟ ਸਟੇਡੀਅਮ2005ਡਰਾਅ
215418  ਇੰਗਲੈਂਡ ਲਾਹੌਰ, ਪਾਕਿਸਤਾਨਗਦਾਫ਼ੀ ਸਟੇਡੀਅਮ2005ਜਿੱਤ
3102*19  ਭਾਰਤ ਲਾਹੌਰ, ਪਾਕਿਸਤਾਨਗਦਾਫ਼ੀ ਸਟੇਡੀਅਮ2006ਡਰਾਅ
411321  ਭਾਰਤ ਕਰਾਚੀ, ਪਾਕਿਸਤਾਨਰਾਸ਼ਟਰੀ ਕ੍ਰਿਕਟ ਸਟੇਡੀਅਮ2006ਜਿੱਤ
511937  ਭਾਰਤ ਕੋਲਕਾਤਾ, ਭਾਰਤਈਡਨ ਗਾਰਡਨਜ਼2007ਡਰਾਅ
6158*39  ਸ੍ਰੀਲੰਕਾ ਕਰਾਚੀ, ਪਾਕਿਸਤਾਨਰਾਸ਼ਟਰੀ ਕ੍ਰਿਕਟ ਸਟੇਡੀਅਮ2009ਡਰਾਅ
ਕਮਰਾਨ ਅਕਮਲ ਦੇ ਓਡੀਆਈ ਸੈਂਕਡ਼ੇ
#ਦੌੜਾਂਮੁਕਾਬਲਾਵਿਰੋਧੀਸ਼ਹਿਰ/ਦੇਸ਼ਸਥਾਨਸਾਲਨਤੀਜਾ
112415  ਵੈਸਟ ਇੰਡੀਜ਼ ਬ੍ਰਿਸਬੇਨ, ਆਸਟਰੇਲੀਆਦ ਗਾਬਾ2005ਜਿੱਤ
210231  ਇੰਗਲੈਂਡ ਲਾਹੌਰ, ਪਾਕਿਸਤਾਨਗਦਾਫ਼ੀ ਸਟੇਡੀਅਮ2005ਜੇਤੂ
310932  ਇੰਗਲੈਂਡ ਕਰਾਚੀ, ਪਾਕਿਸਤਾਨਰਾਸ਼ਟਰੀ ਸਟੇਡੀਅਮ2005ਜੇਤੂ
410083  ਬੰਗਲਾਦੇਸ਼ ਲਾਹੌਰ, ਪਾਕਿਸਤਾਨਗਦਾਫ਼ੀ ਸਟੇਡੀਅਮ2008ਜਿੱਤ
5116*99  ਆਸਟਰੇਲੀਆ ਅਬੂ ਧਾਬੀ, ਸੰਯੁਕਤ ਅਰਬ ਅਮੀਰਾਤਸ਼ੇਖ ਜਾਏਦ ਸਟੇਡੀਅਮ2009ਜੇਤੂ

ਹਵਾਲੇ

ਬਾਹਰੀ ਕਡ਼ੀਆਂ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ