ਕਪੂਰ ਸਿੰਘ ਆਈ. ਸੀ. ਐਸ

ਭਾਰਤੀ ਰਾਜਨੀਤੀਵਾਨ

ਸਰਦਾਰ ਕਪੂਰ ਸਿੰਘ ਆਈ. ਸੀ. ਐਸ (2 ਮਾਰਚ 1909 - 13 ਅਗਸਤ 1986) ਜੋ ਕਿ ਪ੍ਰਸਿੱਧ ਸਿੱਖ ਵਿਦਵਾਨ, ਯੋਗ ਪ੍ਰਸ਼ਾਸਕ ਤੇ ਸਾਂਸਦ ਸਨ। ਕਪੂਰ ਸਿੰਘ ਦਾ ਜਨਮ ਜਗਰਾਉਂ ਜਿਲ੍ਹਾ ਲੁਧਿਆਣਾ ਦੇ ਇੱਕ ਨੇੜਲੇ ਪਿੰਡ ਸਰਦਾਰ ਦੀਦਾਰ ਸਿੰਘ ਧਾਲੀਵਾਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖ ਤੋਂ ਹੋਇਆ। ਥੋੜ੍ਹੇ ਸਮੇਂ ਤੋਂ ਪਿੱਛੋਂ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰ: 531 ਵਿੱਚ ਜਾ ਵਸਿਆ।

ਸਰਦਾਰ ਕਪੂਰ ਸਿੰਘ ਆਈ. ਸੀ. ਐਸ
ਨੈਸ਼ਨਲ ਪ੍ਰੋਫੈਸਰ ਆਫ ਸਿਖਿਜ਼ਮ 1973 ਤੋਂ
S. Kapoor Singh ICS in 1964
Khalsa College Amritsar 1964
ਡਿਪਟੀ ਕਮਿਸ਼ਨਰ
ਦਫ਼ਤਰ ਵਿੱਚ
1931–1962
ਲੋਕ ਸਭਾ ਦਾ ਮੈਂਬਰ
ਦਫ਼ਤਰ ਵਿੱਚ
1962–1967
ਵਿਧਾਨ ਸਭਾ ਦਾ ਮੈਂਬਰ
ਦਫ਼ਤਰ ਵਿੱਚ
1969–1972
ਨਿੱਜੀ ਜਾਣਕਾਰੀ
ਜਨਮ2 ਮਾਰਚ, 1909
ਜਗਰਾਉ, ਪੰਜਾਬ
ਮੌਤ13 ਅਗਸਤ 1986(1986-08-13) (ਉਮਰ 77)
ਜਗਰਾਉ, ਪੰਜਾਬ
ਕੌਮੀਅਤIndian
ਸਿਆਸੀ ਪਾਰਟੀਸ੍ਰੋਮਣੀ ਅਕਾਲੀ ਦਲ
ਮਾਪੇਦੀਦਾਰ ਸਿੰਘ ਪਿਤਾ,ਹਰਨਾਮ ਕੌਰ ਮਾਤਾ
ਰਿਹਾਇਸ਼ਜਗਰਾਉ
ਅਲਮਾ ਮਾਤਰਲਾਇਲਪੁਰ ਖਾਲਸਾ ਕਾਲਜ

ਮੁੱਢਲੀ ਸਿੱਖਿਆ

ਸਰਦਾਰ ਕਪੂਰ ਸਿੰਘ ਨੇ ਦਸਵੀਂ ਤੱਕ ਦੀ ਵਿੱਦਿਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਲਈ ਆਪ ਲਾਹੌਰ ਗਏ। ਆਪ ਨੇ ਆਈ. ਸੀ. ਐਸ ਦੀ ਪ੍ਰੀਖਿਆ ਪਾਸ ਕੀਤੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਹੋਏ।

ਕਰੀਅਰ

ਆਈ. ਸੀ. ਐਸ ਦੀ ਨਿਯੁਕਤੀ ਤੋਂ ਬਾਅਦ ਕਪੂਰ ਸਿੰਘ ਨੂੰ ਕਾਂਗੜਾ ਵਿੱਚ ਡਿਪਟੀ ਕਮਿਸ਼ਨਰ ਰਹਿਣ ਦੇ ਸਮੇਂ ਕੀਤੇ ਗਏ 13000/ਰੁਪਏ ਦੇ ਗਬਨ ਕਾਰਨ ਸਸਪੈਂਡ ਕੀਤਾ ਗਿਆ ਸੀ। ਕਪੂਰ ਸਿੰਘ ਨੇ ਆਪਣੇ ਇਸ ਕੇਸ ਦੀ ਪੈਰਵੀ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਕੀਤੀ ਸੀ। ਪਰ ਪ੍ਰਤੱਖ ਸਬੂਤ ਨਾ ਪੇਸ਼ ਕਰਨ ਕਰਕੇ ਬਰੀ ਨਹੀਂ ਹੋ ਸਕਿਆ। ਇਸ ਘਟਨਾ ਦੇ ਪੂਰੇ ਵੇਰਵੇ ਕਪੂਰ ਸਿੰਘ ਦੀ ਆਪਣੀ ਕਿਤਾਬ ਸਾਚੀ ਸਾਖੀ ਵਿਚ ਦਰਜ ਕੀਤੇ ਗਏ ਹੋਏ ਹਨ। ਸੱਚੀ ਸਾਖੀ ਦਾ ਮੁੱਖ ਬੰਧ ਡਾ. ਗੰਡਾ ਸਿੰਘ ਜਿਹੇ ਪ੍ਰਸਿੱਧ ਇਤਹਾਸਕਾਰ ਨੇ ਲਿਖਿਆ ਜਿਸ ਵਿੱਚ ਉਸ ਨੇ ਡਿਪਟੀ ਕਮਿਸ਼ਨਰ ਤੋਂ ਹਟਾਏ ਜਾਣ ਦੇ ਪੰਜਾਬ ਸਰਕਾਰ ਦੇ ਫ਼ਰਮਾਨ ਅਤੇ ਪੱਖਪਾਤੀ ਹੋਣ ਨੂੰ ਮਨਘੜੰਤ ਤੇ ਗ਼ੈਰ ਕਨੂੰਨੀ ਹੋਣਾ ਸਿੱਧ ਕੀਤਾ।

ਸਿੱਖਾਂ ਨੂੰ ਸਮਰਪਿਤ

ਕਪੂਰ ਸਿੰਘ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫੀ ਨੂੰ ਖਤਮ ਕਰਨ ਲਈ ਪੂਰਨ ਰੂਪ ਵਿੱਚ ਖੁਦ ਨੂੰ ਸਮਰਪਿਤ ਕਰ ਦਿੱਤਾ। 1973 ਈ: ਵਿੱਚ ਸਿਰਦਾਰ ਕਪੂਰ ਸਿੰਘ ਨੂੰ 'ਨੈਸ਼ਨਲ ਪ੍ਰੋਫੈਸਰ ਆਫ ਸਿੱਖਇਜ਼ਮ' ਦੀ ਉਪਾਧੀ ਨਾਲ ਪੂਰੇ ਸਿੱਖ ਸੰਸਾਰ ਵੱਲੋਂ ਸਨਮਾਨਿਆ ਗਿਆ। ।

ਰਾਜਨੀਤਿਕ ਜੀਵਨ

ਕਪੂਰ ਸਿੰਘ ਰਾਜਨੀਤਿਕ ਖੇਤਰ ਵਿੱਚ ਵੀ ਕਾਫੀ ਸਰਗਰਮ ਰਹੇ। ਉਨ੍ਹਾਂ ਇਸ ਗੱਲ ਨੂੰ ਭਲੀਭਾਂਤ ਅਨੁਭਵ ਕਰ ਲਿਆ ਕਿ ਰਾਜਨੀਤਕ ਵਿਤਕਰੇ ਕਰਕੇ ਸਿੱਖ ਹਰ ਖੇਤਰ ਵਿੱਚ ਮਾਰ ਖਾ ਰਹੇ ਹਨ। ਇਸੇ ਰਾਜਨੀਤਕ ਵਿਤਕਰੇ ਨੂੰ ਦੇਖਦਿਆਂ ਹੀ ਇਸ ਮਹਾਨ ਬੁੱਧੀਜੀਵੀ ਹਸਤੀ ਨੇ 1962 ਈ: ਵਿੱਚ ਲੁਧਿਆਣਾ ਤੋਂ ਅਕਾਲੀ ਦਲ ਦੀ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਜਿੱਤੀ। ਸੁਪਰੀਮ ਕੋਰਟ ਚੋਂ ਆਪਣੇ ਵਿਰੁੱਧ ਹੋਏ ਫ਼ੈਸਲੇ ਤੋਂ ਬਾਅਦ ਕਪੂਰ ਸਿੰਘ ਅਕਾਲੀ ਦਲ ਦਾ ਮੈਂਬਰ ਬਣ ਗਿਆ ਅਤੇ 1962 ਦੀਆਂ ਚੋਣਾਂ ਵਿੱਚ ਅਕਾਲੀ ਪਾਰਟੀ ਦੇ ਨੁਮਾਂਇਦੇ ਵਜੋਂ ਸਵਤੰਤਰ ਪਾਰਟੀ ਦੀ ਟਿਕਟ ਤੇ ਪਾਰਲੀਮੈਂਟ ਦਾ ਮੈਂਬਰ ਰਿਹਾ। [1] ਕਿਉਂਕਿ ਉਸ ਸਮੇਂ ਅਕਾਲੀ ਪਾਰਟੀ ਨੂੰ ਕੌਮੀ ਪਾਰਟੀ ਵਜੋਂ ਮਾਨਤਾ ਨਹੀਂ ਸੀ।[2] 1967 ਦੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਕਪੂਰ ਸਿੰਘ ਦੀ ਸਿੱਖ ਬਹੁਲਤਾ ਵਾਲੇ ਹਲਕੇ ਲੁਧਿਆਣਾ ਤੋਂ ਜ਼ਮਾਨਤ ਜ਼ਬਤ ਹੋ ਗਈ ਸੀ। 1969 ਵਿੱਚ ਉਹ ਫਿਰ ਪੰਜਾਬ ਵਿਧਾਨ ਸਭਾ ਦੇ ਸਮਰਾਲਾ ਹਲਕੇ ਤੋਂ ਮੈਂਬਰ ਚੁਣੇ ਗਏ।[3]

ਰਚਨਾਵਾਂ

ਸਿਰਦਾਰ ਕਪੂਰ ਸਿੰਘ ਨੇ ਇੱਕ ਲੇਖਕ ਵਜੋਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਤੇ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪਾਈਆਂ। ਇਨ੍ਹਾਂ ਨੇ ਨਿਬੰਧ, ਕਵਿਤਾ, ਸਿੱਖ ਇਤਿਹਾਸ, ਅਤੇ ਰਾਜਨੀਤਿਕ ਵਿਸ਼ਿਆਂ ਉੱਪਰ ਆਪਣੀ ਕਲਮ ਚਲਾਈ। ਬਹੁਤ ਸਾਰੇ ਧਾਮਿਕ ਅਤੇ ਰਾਜਨੀਤਿਕ ਲੇਖਾਂ ਦੀ ਰਚਨਾ ਕੀਤੀ। ਸਾਚੀ ਸਾਖੀ ਉਸ ਦੀ ਸਵੈ ਜੀਵਨੀਨੁਮਾ ਰਚਨਾ ਹੈ। ਅੰਗਰੇਜੀ ਵਿੱਚ ਲਿਖੀ ਉਨ੍ਹਾਂ ਦੀ ਪੁਸਤਕ ਵੈਸਾਖੀ ਆਫ ਗੁਰੂ ਗੋਬਿੰਦ ਸਿੰਘ ਸਿੱਖ ਫਿਲਾਸਫੀ ਦੀ ਇੱਕ ਸ਼ਾਹਕਾਰ ਰਚਨਾ ਹੈ। ਅੰਗਰੇਜ਼ੀ ਦੀਆਂ ਤਿੰਨ ਪੁਸਤਕਾਂ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਪਿੱਛੋਂ ਛਪੀਆਂ[4]

ਪੰਜਾਬੀ ਰਚਨਾਵਾਂ

  • 1952 ਈ: ਬਹੁ ਵਿਸਥਾਰ( ਇਤਹਾਸਕ ਲਤੇ ਧਾਰਮਕ ਲੇਖ)
  • ਪੁੰਦਰੀਕ(ਸਭਿਆਚਾਰਕ ਲੇਖ)[5]
  • 'ਸਪਤ ਸ੍ਰਿੰਗ' [6] ਪੁਸਤਕ ਵਿੱਚ ਉਨ੍ਹਾਂ ਵੱਲੋਂ ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਬਾਰੇ ਕਿਤਾਬ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਗਈਆਂ।
  • “ਸਾਚੀ ਸਾਖੀ ”[7] 1972 ਵਿੱਚ ਰਾਜ ਰੂਪ ਪ੍ਰਕਾਸ਼ਨ ਜਲੰਧਰ ਨੇ ਛਾਪੀ। ਇਸ ਵਿੱਚ ਉਸ ਦੀ ਸ੍ਵੈਜੀਵਨੀ ਹੀ ਹੈ।
  • “ਪੰਚਨਦ ” [8]
  • “ ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ”[9]
  • “ਬਿਖ ਮੈਂ ਅੰਮ੍ਰਿਤ”(ਰਾਜਨੀਤਕ ਲੇਖ ਸੰਗ੍ਰਿਹ) [10]
  • “ਹਸ਼ੀਸ਼ ” (ਪੰਜਾਬੀ ਕਵਿਤਾਵਾਂ ਦਾ ਸੰਗ੍ਰਿਹ )

ਅੰਗਰੇਜ਼ੀ ਰਚਨਾਵਾਂ

  • ਵੈਸਾਖੀ ਆਫ ਗੁਰੂ ਗੋਬਿੰਦ ਸਿੰਘ ਅੰਗਰੇਜ਼ੀ ਪੁਸਤਕ[11]
  • ਸੇਕਰਡ ਰਾਈਟਿਗਜ਼ ਆਫ ਸਿਖਜ਼ ਯੂਨੈਸਕੋ ਦੁਆਰਾ ਪ੍ਰਕਾਸ਼ਤ
  • “ਮੀ ਜੂਡਾਈਸ”[12] ਮਾਰਚ 2003 ਵਿੱਚ ਅੰਮ੍ਰਿਤਸਰ ਦੇ ਚਤਰ ਸਿੰਘ ਜੀਵਨ ਸਿੰਘ ਦੁਆਰਾ ਛਾਪੀ ਗਈ। [13]
  • ਸਿਖਿਜ਼ਮ ਫਾਰ ਮਾਡਰਨ ਮੈਨ
  • ਗੁਰੂ ਨਾਨਕ ਲਾਈਫ਼ ਐਂਡ ਥਾਅਟ
  • ਦੀ ਆਵਰ ਆਫ਼ ਸਵੋਰਡ
  • ਗੁਰੂ ਅਰਜਨ ਐਂਡ ਹਿਜ਼ ਸੁਖਮਨੀ
  • ਸਮ ਇਨਸਾਈਟਸ ਇੰਟੂ ਸਿਖਿਜ਼ਮ

ਇਨ੍ਹਾਂ ਪੁਸਤਕਾਂ ਤੋਂ ਇਲਾਵਾ 14 ਜੁਲਾਈ 1965 ਨੂੰ ਹਰੀ ਸਿੰਘ ਨਲਵਾ ਕਾਨਨਫ਼ਰੰਸ ਵਿੱਚ ਪ੍ਰਧਾਨਗੀ ਭਾਸ਼ਨ, “ਅਨੰਦਪੁਰ ਸਾਹਿਬ ਰੈਜ਼ੋਲਿਊਸ਼ਨ 1973”, “ ਦੇ ਮੈਸੈਕੜ ਸਿਖਜ਼” ਐਸ਼ ਜੀ ਪੀ ਸੀ ਦੁਆਰਾ ਪ੍ਰਕਾਸ਼ਤ ਵਾਈਟ ਪੇਪਰ ਜਿਹੀਆਂ ਰਚਨਾਵਾਂ ਵੀ ਉਸ ਦੀ ਲੇਖਣੀ ਤੋਂ ਹਨ।

ਮੌਤ

ਇਹ ਮਹਾਨ ਸ਼ਖ਼ਸੀਅਤ 13 ਅਗਸਤ, 1986 ਈ: ਨੂੰ ਜਗਰਾਉਂ (ਲੁਧਿਆਣਾ) ਦੇ ਆਪਣੇ ਪੇਂਡੂ ਘਰ ਵਿਖੇ ਸਦੀਵੀ ਵਿਛੋੜਾ ਦੇ ਗਏ।[14]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ