ਐਡਵਿਨ ਅਰਨੋਲਡ

ਸਰ ਐਡਵਿਨ ਆਰਨੋਲਡ ਕੇਸੀਆਈਈ ਸੀਐਸਆਈ (10 ਜੂਨ 1832 – 24 ਮਾਰਚ 1904) ਇੱਕ ਅੰਗਰੇਜ਼ ਕਵੀ ਅਤੇ ਪੱਤਰਕਾਰ ਸੀ, ਜੋ ਆਪਣੀ ਰਚਨਾ ਦ ਲਾਈਟ ਆਫ਼ ਏਸ਼ੀਆ ਲਈ ਸਭ ਤੋਂ ਜਾਣਿਆ ਜਾਂਦਾ ਹੈ। [1]

ਐਡਵਿਨ ਅਰਨੋਲਡ
ਜਨਮ(1832-06-10)10 ਜੂਨ 1832
ਗ੍ਰੇਵਸੈਂਡ, ਗ੍ਰੇਵਸ਼ਮ, ਕੈਂਟ, ਇੰਗਲੈਂਡ
ਮੌਤ24 ਮਾਰਚ 1904(1904-03-24) (ਉਮਰ 71)
ਲੰਡਨ, ਇੰਗਲੈਂਡ
ਕਿੱਤਾਪੱਤਰਕਾਰ, ਸੰਪਾਦਕ, ਅਤੇ ਕਵੀ
ਰਾਸ਼ਟਰੀਅਤਾਇੰਗਲਿਸ਼h
ਸਿੱਖਿਆUਯੂਨੀਵਰਸਿਟੀ ਕਾਲਜ, ਆਕਸਫੋਰਡ
ਪ੍ਰਮੁੱਖ ਕੰਮThe Light of Asia
ਦਸਤਖ਼ਤ

ਜੀਵਨੀ

ਅਰਨੋਲਡ ਦਾ ਜਨਮ ਗ੍ਰੇਵਸੇਂਡ, ਕੈਂਟ ਵਿਖੇ ਹੋਇਆ ਸੀ। ਉਹ ਇੱਕ ਸਸੇਕਸ ਮੈਜਿਸਟਰੇਟ ਰਾਬਰਟ ਕੋਲਸ ਅਰਨੋਲਡ ਦਾ ਦੂਜਾ ਪੁੱਤਰ ਸੀ। ਉਸਨੇ ਕਿੰਗਜ਼ ਸਕੂਲ, ਰੋਚੇਸਟਰ ਵਿੱਚ; ਕਿੰਗਜ਼ ਕਾਲਜ ਲੰਡਨ ; ਅਤੇ ਯੂਨੀਵਰਸਿਟੀ ਕਾਲਜ, ਆਕਸਫੋਰਡ, ਸਿੱਖਿਆ ਪ੍ਰਾਪਤ ਕੀਤੀ। ਯੂਨੀਵਰਸਿਟੀ ਕਾਲਜ ਵਿੱਚ ਪੜ੍ਉਹਦੇ ਸਮੇਂ ਉਸਨੇ 1852 ਵਿਚ "ਬੈੱਲਸ਼ਾਜ਼ਾਹ ਦੀ ਦਾਅਵਤ" ਵਿਸ਼ੇ 'ਤੇ ਕਵਿਤਾ ਲਈ ਨਿਊਡੀਗੇਟ ਇਨਾਮ ਜਿੱਤਿਆ। [2] ਉਹ ਬਰਮਿੰਘਮ ਦੇ ਕਿੰਗ ਐਡਵਰਡ ਸਕੂਲ ਵਿਖੇ ਸਕੂਲ ਮਾਸਟਰ ਲੱਗ ਗਿਆ ਅਤੇ 1856 ਵਿਚ ਪੂਨਾ ਵਿਖੇ ਸਰਕਾਰੀ ਸੰਸਕ੍ਰਿਤ ਕਾਲਜ ਦਾ ਪ੍ਰਿੰਸੀਪਲ ਬਣ ਕੇ ਭਾਰਤ ਚਲਾ ਗਿਆ, ਇਸ ਅਹੁਦੇ ਤੇ ਉਸਨੇ ਸੱਤ ਸਾਲਾਂ ਤਕ ਸੇਵਾ ਨਿਭਾਈ। ਇਸ ਅਰਸੇ ਵਿੱਚ 857 ਦੇ ਵਿਦਰੋਹ ਦਾ ਸਮਾਂ ਵੀ ਸ਼ਾਮਲ ਸੀ, ਜਦੋਂ ਉਹ ਅਜਿਹੀਆਂ ਸੇਵਾਵਾਂ ਪ੍ਰਦਾਨ ਕਰ ਸਕਿਆ, ਜਿਨ੍ਹਾਂ ਲਈ ਬੰਬੇ ਕੌਂਸਲ ਵਿੱਚ ਲਾਰਡ ਐਲਫਿਨਸਟਨ ਨੇ ਜਨਤਕ ਤੌਰ ਤੇ ਉਸਦਾ ਧੰਨਵਾਦ ਕੀਤਾ ਸੀ।[3]

1861 ਵਿਚ ਇੰਗਲੈਂਡ ਵਾਪਸ ਪਰਤ ਕੇ ਉਸਨੇ ਡੇਲੀ ਟੈਲੀਗ੍ਰਾਫ਼ ਦੇ ਸਟਾਫ ਵਿਚ ਪੱਤਰਕਾਰ ਵਜੋਂ ਕੰਮ ਕੀਤਾ। ਇਸ ਅਖ਼ਬਾਰ ਨਾਲ਼ ਉਹ ਚਾਲੀ ਸਾਲਾਂ ਤੋਂ ਵੀ ਵੱਧ ਸਮੇਂ ਲਈ ਸੰਪਾਦਕ ਵਜੋਂ ਜੁੜਿਆ ਰਿਹਾ ਅਤੇ ਬਾਅਦ ਵਿਚ ਉਹ ਇਸ ਦਾ ਮੁੱਖ ਸੰਪਾਦਕ ਬਣਿਆ। [4] ਇਹ ਉਹੀ ਸੀ ਜਿਸਨੇ ਡੇਲੀ ਟੈਲੀਗ੍ਰਾਫ ਦੇ ਮਾਲਕਾਂ ਤਰਫੋਂ ਨਿਊਯਾਰਕ ਹੈਰਲਡ ਨਾਲ ਮਿਲ ਕੇ, ਐਚ ਐਮ ਸਟੇਨਲੀ ਦੀ ਅਫਰੀਕਾ ਦੀ ਯਾਤਰਾ ਦਾ ਪ੍ਰਬੰਧ ਕੀਤਾ ਸੀ ਤਾਂ ਜੋ ਕਾਂਗੋ ਨਦੀ ਦੇ ਵਹਿਣ ਦੀ ਖੋਜ ਕੀਤੀ ਜਾ ਸਕੇ, ਅਤੇ ਸਟੈਨਲੇ ਨੇ ਉਸ ਦੇ ਨਾਮ `ਤੇ ਐਲਬਰਟ ਐਡਵਰਡ ਨਯੰਜਾ ਦੇ ਉੱਤਰ-ਪੂਰਬ ਵਿਚ ਇੱਕ ਪਹਾੜ ਦਾ ਨਾਮ ਰੱਖਿਆ। [3]

ਅਰਨੋਲਡ ਨੂੰ ਸਾਰੇ ਅਫ਼ਰੀਕੀ ਮਹਾਂਦੀਪ ਦੇ ਆਰਪਾਰ ਇਕ ਵੱਡੀ ਟਰੰਕ ਲਾਈਨ ਦਾ ਵਿਚਾਰ ਸਭ ਤੋਂ ਪਹਿਲਾਂ ਦੇਣ ਦਾ ਸਿਹਰਾ ਵੀ ਦੇਣਾ ਚਾਹੀਦਾ ਹੈ, ਕਿਉਂਕਿ 1874 ਵਿਚ ਉਸਨੇ ਸਭ ਤੋਂ ਪਹਿਲਾਂ " ਕੇਪ ਟੂ ਕਾਇਰੋ ਰੇਲਵੇ " ਸ਼ਬਦਾਂ ਦੀ ਵਰਤੋਂ ਕੀਤੀ ਜਿਨ੍ਹਾਂ ਨੂੰ ਬਾਅਦ ਵਿਚ ਸੇਸਲ ਰੋਡਜ਼ ਨੇ ਪ੍ਰਸਿੱਧ ਕੀਤਾ।

ਐਪਰ ਉਹ ਇੱਕ ਕਵੀ ਹੋਣ ਦੇ ਨਾਤੇ ਉਹ ਆਪਣੇ ਸਮਕਾਲੀ ਲੋਕਾਂ ਵਿੱਚ ਵਧੇਰੇ ਜਾਣਿਆ ਜਾਂਦਾ ਸੀ। ਪੂਰਬ ਦੇ ਜੀਵਨ ਅਤੇ ਦਰਸ਼ਨ ਦੀ ਅੰਗਰੇਜ਼ੀ ਕਵਿਤਾ ਦੇ ਰੂਪ ਵਿੱਚ ਵਿਆਖਿਆ ਦਾ ਸਾਹਿਤਕ ਟੀਚਾ ਸੀ ਜੋ ਉਸਨੇ ਹਮੇਸ਼ਾ ਆਪਣੇ ਅੱਗੇ ਰੱਖਿਆ। ਇਸ ਪੱਖੋਂ ਉਸ ਦਾ ਮੁੱਖ ਕੰਮ ਦ ਲਾਈਟ ਆਫ਼ ਏਸ਼ੀਆ ਜਾਂ ਦ ਗ੍ਰੇਟ ਰੀਨੰਨਸੀਏਸ਼ਨ ਹੈ। ਮੁਕਤ ਕਾਵਿ ਦੀ ਇਸ ਪੁਸਤਕ ਦੇ ਅੱਠ ਹਿੱਸੇ ਹਨ। ਇਸਦਾ ਬਹੁਤ ਸਾਰੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਹਿੰਦੀ ਵਿੱਚ ਆਚਾਰੀਆ ਰਾਮ ਚੰਦਰ ਸ਼ੁਕਲਾ ਨੇ ਅਤੇ ਪੰਜਾਬੀ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਇਸਦਾ ਅਨੁਵਾਦ ਕੀਤਾ।

ਇਸ ਵਿਚ, ਅਰਨੋਲਡ ਦੇ ਆਪਣੇ ਸ਼ਬਦਾਂ ਵਿਚ, ਉਸ ਨੇ 'ਇੱਕ ਕਾਲਪਨਿਕ ਬੋਧੀ ਭਗਤ ਦੇ ਮੂੰਹੋਂ; ਹਿੰਦੁਸਤਾਨ ਦੇ ਸ਼ਹਿਜ਼ਾਦੇ ਗੌਤਮ, ਬੁਧ ਮਤ ਦੇ ਬਾਨੀ, ਤੇ ਇੱਕ ਮਹਾਤਮਾ ਪਰ ਬੀਰ ਸੁਧਾਰਕ ਦੇ ਜੀਵਨ, ਆਚਰਨ ਤੇ ਫ਼ਲਸਫ਼ੇ ਨੂੰ ਪ੍ਰਗਟ ਕਰਨ ਦਾ ਜਤਨ ਕੀਤਾ ਹੈ।' [5] ਇਹ ਪੁਸਤਕ 1879 ਵਿਚ ਪ੍ਰਕਾਸ਼ਿਤ ਹੋਈ ਅਤੇ ਇਹ ਤੁਰੰਤ ਪ੍ਰਸਿੱਧ ਹੋ ਗਈ ਸੀ। ਇੰਗਲੈਂਡ ਅਤੇ ਅਮਰੀਕਾ ਵਿੱਚ ਕਈ ਐਡੀਸ਼ਨਾਂ ਵਿਚੋਂ ਲੰਘ ਗਈ ਸੀ, ਹਾਲਾਂਕਿ ਸਾਹਿਤ ਵਿਚ ਇਸ ਦਾ ਸਥਾਈ ਸਥਾਨ ਕਾਫ਼ੀ ਅਨਿਸ਼ਚਿਤ ਹੈ। ਇਹ ਇਕ ਭਾਰਤੀ ਮਹਾਂਕਾਵਿ ਹੈ , ਜੋ ਬੁੱਧ ਦੇ ਜੀਵਨ ਅਤੇ ਉਪਦੇਸ਼ ਨਾਲ ਸੰਬੰਧਿਤ ਹੈ। ਕਵਿਤਾ ਨੂੰ ਦੋ ਸਤਰਾਂ ਅਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ: ਪੂਰਬੀ ਵਿਦਵਾਨਾਂ ਨੇ ਬੋਧੀ ਸਿਧਾਂਤ ਦਾ ਗ਼ਲਤ ਪ੍ਰਭਾਵ ਦੇਣ ਦਾ ਇਲਜ਼ਾਮ ਲਾਇਆ ਸੀ; ਜਦ ਕਿ, ਦੂਜੇ ਪਾਸੇ, ਸਾਕਯਾਮੁਨੀ ਅਤੇ ਯਿਸੂ ਦੇ ਵਿਚਕਾਰ ਸੁਝਾਈ ਸਮਾਨਤਾ ਕੁਝ ਕੱਟੜ ਕ੍ਰਿਸ਼ਚੀਅਨਾਂ ਦੇ ਸੁਆਦ ਨੂੰ ਰਾਸ ਨਾ ਆਈ। [3]

ਬਾਅਦ ਦੀ ਆਲੋਚਨਾ ਨੇ ਸ਼ਾਇਦ ਅਰਨੋਲਡ ਨੂੰ ਦੂਜੇ ਬਿਰਤਾਂਤ-ਕਾਵਿ ਦੀ ਕੋਸ਼ਿਸ਼ ਕਰਨ ਦਾ ਸੁਝਾਅ ਦਿੱਤਾ ਜਿਸ ਦੀ ਕੇਂਦਰੀ ਹਸਤੀ ਈਸਾਈ ਧਰਮ ਦਾ ਬਾਨੀ ਯਿਸੂ ਹੋਣਾ ਚਾਵੇ, ਜਿਵੇਂ ਪਹਿਲੇ ਦੀ ਕੇਂਦਰੀ ਹਸਤੀ ਬੁੱਧ ਧਰਮ ਦਾ ਬਾਨੀ ਸੀ। ਪਰ ਹਾਲਾਂਕਿ ਦ ਲਾਈਟ ਆਫ਼ ਦ ਵਰਲਡ (1891), ਜਿਸ ਵਿਚ ਇਸ ਨੇ ਰੂਪ ਧਾਰਿਆ, ਵਿਚ ਕਾਫ਼ੀ ਕਾਵਿਕ ਗੁਣ ਸਨ, ਇਸ ਵਿੱਚ ਉਸ ਥੀਮ ਅਤੇ ਸੈਟਿੰਗ ਦੀ ਨਵੀਨਤਾ ਦੀ ਘਾਟ ਸੀ ਜਿਸ ਨੇ ਪਿਛਲੀ ਕਵਿਤਾ ਨੂੰ ਉਸ ਦੇ ਆਕਰਸ਼ਣ ਦਾ ਜ਼ਿਆਦਾ ਹਿੱਸਾ ਪ੍ਰਦਾਨ ਕੀਤਾ ਸੀ; ਅਤੇ ਇਹ ਲਾਈਟ ਆਫ਼ ਏਸ਼ੀਆ ਵਾਲ਼ੀ ਸਫਲਤਾ ਨੂੰ ਦੁਹਰਾਉਣ ਵਿੱਚ ਅਸਫਲ ਰਿਹਾ। ਅਰਨੋਲਡ ਦੀ ਕਵਿਤਾ ਦੀਆਂ ਹੋਰ ਪ੍ਰਮੁੱਖ ਕਿਤਾਬਾਂ ਸਨ ਇੰਡੀਅਨ ਸੌਂਗ ਆਫ਼ ਸੌਂਗਜ਼ (1875), ਪਰਲਜ਼ ਆਫ਼ ਦ ਫ਼ੇਥ (1883), ਦ ਸੋਂਗ ਸੇਲੇਸ਼ੀਅਲ (1885), ਵਿਦ ਸਾਦੀ ਇਨ ਗਾਰਡਨ (1888), ਪੋਟੀਫ਼ਰ `ਜ ਵਾਈਫ਼ (1892), ਐਡਜ਼ੁਮਾ, [3] ਜਾਂ ਜਪਾਨੀਜ ਵਾਈਫ਼ (1893), ਅਤੇ "ਇੰਡੀਅਨ ਪੋਇਟਰੀ" (1904)।

" ਦ ਸੋਂਗ ਸੈਲਸੀਅਲ" ਹਿੰਦੂ ਧਰਮ ਗ੍ਰੰਥ ਭਗਵਦ ਗੀਤਾ ਦਾ ਇਕ ਮਸ਼ਹੂਰ ਕਾਵਿ-ਰੂਪ ਹੈ। [6]

ਨੀਲੀ ਤਖ਼ਤੀ, 31 ਬੋਲਟਨ ਗਾਰਡਨਜ਼, ਕੇਨਸਿੰਗਟਨ, ਲੰਡਨ

ਨਿੱਜੀ ਜ਼ਿੰਦਗੀ

ਸਰ ਐਡਵਿਨ ਦਾ ਤਿੰਨ ਵਾਰ ਵਿਆਹ ਹੋਇਆ ਸੀ। [7] ਉਸ ਦੀ ਪਹਿਲੀ ਪਤਨੀ ਲੰਡਨ ਦੀ ਕੈਥਰੀਨ ਐਲਿਜ਼ਾਬੈਥ ਬਿਡੁਲਫ਼ ਸੀ, ਜਿਸਦੀ ਮੌਤ 1864 ਵਿਚ ਹੋ ਗਈ ਸੀ। ਅੱਗੇ ਉਸਨੇ ਬੋਸਟਨ ਦੀ ਜੈਨੀ ਚੈਨਿੰਗ ਨਾਲ ਵਿਆਹ ਕਰਵਾ ਲਿਆ, ਜਿਸਦੀ 1889 ਵਿਚ ਮੌਤ ਹੋ ਗਈ। ਉਸਦੇ ਬਾਅਦ ਦੇ ਸਾਲਾਂ ਵਿੱਚ ਅਰਨੋਲਡ ਕੁਝ ਸਮੇਂ ਲਈ ਜਪਾਨ ਵਿੱਚ ਰਿਹਾ, ਅਤੇ ਉਸਦੀ ਤੀਜੀ ਪਤਨੀ, ਤਮਾ ਕੁਰਕੋਵਾ, ਜਾਪਾਨੀ ਸੀ। ਸੀਜ਼ ਐਂਡ ਲੈਂਡਜ਼ (1891) ਅਤੇ ਜਪੋਨਿਕਾ (1891) ਵਿਚ ਉਹ ਜਾਪਾਨੀ ਜੀਵਨ ਦਾ ਇਕ ਦਿਲਚਸਪ ਅਧਿਐਨ ਪੇਸ਼ ਕਰਦਾ ਹੈ। 1877 ਵਿਚ ਮਹਾਰਾਣੀ ਵਿਕਟੋਰੀਆ ਨੂੰ ਭਾਰਤ ਦੀ ਮਹਾਰਾਣੀ ਵਜੋਂ ਘੋਸ਼ਣਾ ਦੇ ਮੌਕੇ ਤੇ ਉਸਨੂੰ ਸੀਐਸਆਈ ਨਿਯੁਕਤ ਕੀਤਾ ਗਿਆ ਸੀ, ਅਤੇ 1888 ਵਿਚ ( ਕੇਸੀਆਈਈ ਵਜੋਂ) ਨਾਈਟ ਨਾਈਟ ਦੀ ਪਦਵੀ ਦਿੱਤੀ ਗਈ ਸੀ। ਜਪਾਨ, ਪਰਸ਼ੀਆ, ਤੁਰਕੀ ਅਤੇ ਸਿਆਮ ਦੇ ਸ਼ਾਸਕਾਂ ਦੁਆਰਾ ਵੀ ਉਸਨੂੰ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਛੇ ਬੱਚਿਆਂ ਵਿਚੋਂ ਇਕ ਨਾਵਲਕਾਰ ਐਡਵਿਨ ਲੈਸਟਰ ਅਰਨੋਲਡ ਸੀ, ਜਿਸਦਾ ਜਨਮ 1857 ਵਿੱਚ ਹੋਇਆ ਸੀ।

ਉਹ ਅਨਗਰਿਕਾ ਧਰਮਪਾਲ ਸਹਿਤ ਮਹਾਬੋਧੀ ਸੁਸਾਇਟੀ ਆਫ਼ ਇੰਡੀਆ ਦਾ ਬਾਨੀ ਮੈਂਬਰ ਸੀ ਅਤੇ ਵੈਲੀਗਾਮਾ ਸ੍ਰੀ ਸੁਮੰਗਲਾ ਦਾ ਨੇੜਲਾ ਸਾਥੀ ਸੀ। [8] ਦੱਖਣੀ ਕੇਨਸਿੰਗਟਨ ਦੇ 31 ਬੋਲਟਨ ਗਾਰਡਨਜ਼ ਵਿੱਚ ਅਰਨੋਲਡ ਦੀ ਯਾਦ ਵਿੱਚ 1931 ਵਿੱਚ ਇੱਕ ਨੀਲੀ ਤਖ਼ਤੀ ਦਾ ਉਦਘਾਟਨ ਹੋਇਆ। [9]

ਅਰਨੋਲਡ ਸ਼ਾਕਾਹਾਰੀ ਸੀ। ਉਹ ਵੈੱਸਟ ਲੰਡਨ ਫੂਡ ਰਿਫਾਰਮ ਸੋਸਾਇਟੀ ਦਾ ਉਪ-ਪ੍ਰਧਾਨ ਸੀ। ਇਹ 1891 ਵਿੱਚ ਸਥਾਪਤ ਕੀਤਾ ਗਿਆ, ਬੇਸਵਾਟਰ ਵਿੱਚ ਸਥਿਤ ਇੱਕ ਸ਼ਾਕਾਹਾਰੀ ਸਮੂਹ ਸੀ, ਜਿਸ ਦਾ ਜੋਸ਼ੀਆ ਓਲਡਫੀਲਡ ਨੂੰ ਪ੍ਰਧਾਨ ਅਤੇ ਮਹਾਤਮਾ ਗਾਂਧੀ ਨੂੰ ਸੈਕਟਰੀ ਬਣਾਇਆ ਗਿਆ ਸੀ। ਸੁਸਾਇਟੀ ਥੋੜ੍ਹਾ ਸਮਾਂ ਚੱਲੀ ਅਤੇ ਗਾਂਧੀ ਵਲੋਂ ਬੇਸਵਾਟਰ ਛੱਡਦੇ ਸਾਰ ਹੀ ਇਹ ਭੰਗ ਹੋ ਗਈ।

ਹਵਾਲੇ

 

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ