ਐਂਗਲੋ-ਜਾਪਾਨੀ ਸਮਝੋਤੇ

ਐਂਗਲੋ-ਜਾਪਾਨੀ ਸਮਝੋਤੇ ਸੰਨ 1902 ਵਿੱਚ ਜਾਪਾਨ ਅਤੇ ਇੰਗਲੈਂਡ ਦੇ ਵਿਚਕਾਰ ਹੋਇਆ।[1]

ਸਮਝੋਤਾ ਦੀ ਕਾਪੀ

ਇਤਿਹਾਸ

ਇਸ ਸਮਝੋਤੇ ਨੇ ਪੂਰਬੀ ਏਸ਼ੀਆ ਦੇ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਨਾਲ ਯੂਰਪ ਅਤੇ ਏਸ਼ੀਆ ਦੀ ਕੂਟਨੀਤਿਕ ਸਥਿਤੀ ਵਿੱਚ ਪਰਿਵਰਤਨ ਆ ਗਿਆ। ਸੰਨ 1815 ਤੋਂ ਹੀ ਇੰਗਲੈਂਡ ਵੱਖਰਤਾ ਦੀ ਨੀਤੀ ਦੀ ਪਾਲਣਾ ਕਰ ਰਿਹਾ ਸੀ। ਵੀਹਵੀ ਸਦੀ ਦੇ ਅੰਤਿਮ ਸਾਲਾਂ ਵਿੱਚ ਇੰਗਲੈਂਡ ਦੇ ਰਾਜਨੀਤੀਵਾਨ ਇਹ ਮਹਿਸੂਸ ਕਰਨ ਲੱਗੇ ਕਿ ਵੱਖਰਤਾ ਦੀ ਨੀਤੀ ਬਹੁਤ ਹਾਨੀਕਾਰਕ ਹੈ। ਇਸ ਸਮੇਂ ਯੂਰਪੀ ਸ਼ਕਤੀਆਂ ਆਪਣੇ-ਆਪ ਨੂੰ ਅਲੱਗ-ਅਲੱਗ ਗੁੱਟਾਂ ਵਿੱਚ ਸੰਗਠਿਤ ਕਰ ਰਹੀਆ ਸਨ। ਸੰਨ 1882 ਵਿੱਚ ਜਰਮਨੀ, ਆਸਟ੍ਰੀਆ ਅਤੇ ਇਟਲੀ ਨੇ ਤ੍ਰਿਗੁਟ ਬਣਾ ਲਿਆ। ਫ੍ਰਾਂਸ ਅਤੇ ਰੂਸ ਨੇ ਦੋ ਗੁੱਟਾਂ ਦੀ ਸਥਾਪਨਾ ਕਰ ਲਈ। ਬਦਕਿਸਮਤੀ ਨਾਲ ਬਰਤਾਨੀਆ ਦੇ ਇਹਨਾਂ ਗੁੱਟਾਂ ਨਾਲ ਸਬੰਧ ਚੰਗੇ ਨਹੀਂ ਸਨ। ਸਮੁੰਦਰੀ ਸ਼ਕਤੀ ਵਿੱਚ ਇੰਗਲੈਂਡ ਦਾ ਮੁਕਾਬਲਾ ਜਰਮਨੀ ਕਰ ਰਿਹਾ ਸੀ। ਜਿਸ ਕਰਕੇ ਇੰਗਲੈਂਡ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਫਰੀਕਾ ਵਿੱਚ ਉਹ ਬੇਅਰ ਯੁੱਧ ਵਿੱਚ ਘਿਰ ਗਿਆ ਕਿਉਂਕੇ ਇਸ ਦੀ ਯੂਰਪੀ ਦੇਸ਼ਾਂ ਨੇ ਹਮਦਰਦੀ ਪ੍ਰਗਟ ਨਹੀਂ ਕੀਤੀ। ਫ੍ਰਾਂਸ ਦੇ ਨਾਲ ਉਸ ਦਾ ਸੁਡਾਨ ਵਿੱਚ ਫਸੋਦਾ ਸੰਕਟ ਪੈਦਾ ਹੋ ਗਿਆ।

ਕਾਰਨ

  • ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਯੂਰਪੀ ਦੇਸ ਨੇ ਏਸ਼ਿਆਈ ਦੇਸ਼ ਦੇ ਨਾਲ ਸਮਝੋਤਾ ਕੀਤਾ।
  • ਇਸ ਸਮਝੌਤੇ ਦਾ ਹੋਣਾ ਹੀ ਇੰਗਲੈਂਡ ਸੰਸਾਰ ਦੀ ਰਾਜਨੀਤੀ ਵਿੱਚ ਆਪਣੀ ਵੱਖਰਤਾ ਦੀ ਨੀਤੀ ਦਾ ਤਿਆਗ ਕਰ ਰਿਹਾ ਸੀ।

ਮੁੱਖ ਧਰਾਵਾਂ

  • ਦੋਹਾਂ ਦੇਸ਼ਾਂ ਨੇ ਚੀਨ ਅਤੇ ਕੋਰੀਆ ਦੀ ਸੁਤੰਤਰਤਾ ਅਤੇ ਆਖੰਡਤਾ ਨੂੰ ਕਾਇਮ ਰੱਖਣ ਅਤੇ ਖੁਲ੍ਹੇ ਦਰਵਾਜ਼ੇ ਦੀ ਨੀਤੀ ਨੂੰ ਲਾਗੂ ਰੱਖਣ ਦਾ ਨਿਸ਼ਚਾ ਕੀਤਾ।
  • ਜਾਪਾਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਚੀਨ ਵਿੱਚ ਇੰਗਲੈਂਡ ਦੇ ਵਿਸ਼ੇਸ਼ ਹਿੱਤ ਹਨ ਅਤੇ ਇਸ ਬਦਲੇ ਵਿੱਚ ਬਰਤਾਨੀਆ ਨੇ ਇਹ ਮਾਨਤਾ ਦਿੱਤੀ ਕਿ ਜਾਪਾਨ ਦੇ ਚੀਨ ਦੇ ਨਾਲ-ਨਾਲ ਕੋਰੀਆ ਵਿੱਚ ਵੀ ਵਿਸ਼ੇਸ਼ ਹਿੱਤ ਹਨ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ