ਇਕਬਾਲ ਮਸੀਹ

ਇਕਬਾਲ ਮਸੀਹ (ਉਰਦੂ:اقبال مسیح) ਇੱਕ ਪਾਕਿਸਤਾਨੀ ਮਸੀਹੀ ਲੜਕਾ ਸੀ ਜੋ ਵਿਕਾਸਸ਼ੀਲ ਸੰਸਾਰ ਵਿਚ ਬਦਸਲੂਕੀ ਦਾ ਸ਼ਿਕਾਰ ਬਾਲ ਮਜ਼ਦੂਰਾਂ ਦਾ ਪ੍ਰਤੀਕ ਬਣ ਗਿਆ।[1][2][3][4]

ਇਕਬਾਲ ਮਸੀਹ
ਬੀ ਐੱਮ ਐੱਮ ਐਕਟਿਵਿਸਟ ਅਹਿਸਾਨ ਉੱਲ੍ਹਾ ਖ਼ਾਨ ਨੂੰ ਸ਼ੇਖੂਪੁਰਾ ਵਿੱਚ (1992) ਵਿੱਚ ਮਿਲਦੇ ਹੋਏ ਇਕਬਾਲ ਮਸੀਹ
ਜਨਮ1983
ਮੌਤ16 ਅਪਰੈਲ 1995
ਰਾਸ਼ਟਰੀਅਤਾਪਾਕਿਸਤਾਨੀ
ਸੰਗਠਨਬੰਧੂਆ ਮੁਕਤੀ ਮੋਰਚਾ
ਲਈ ਪ੍ਰਸਿੱਧAbolitionism

ਬਚਪਨ

ਇਕਬਾਲ ਮਸੀਹ, 1983 ਵਿਚ ਲਾਹੌਰਪੰਜਾਬ, ਪਾਕਿਸਤਾਨ, ਦੇ ਬਾਹਰ ਇੱਕ ਵਪਾਰਕ ਸ਼ਹਿਰ ਮੁਰੀਦਕੇ ਵਿਖੇ ਇੱਕ ਗਰੀਬ ਮਸੀਹੀ ਪਰਿਵਾਰ ਵਿੱਚ ਪੈਦਾ ਹੋਇਆ ਸੀ। ਚਾਰ ਸਾਲ ਦੀ ਉਮਰ ਵਿਚ, ਉਸ ਨੂੰ ਉਸ ਦੇ ਪਰਿਵਾਰ ਨੇ ਆਪਣੇ ਕਰਜ਼ ਚੁਕਾਉਣ ਲਈ ਕੰਮ ਤੇ ਲਗਾ ਦਿੱਤਾ ਸੀ।[5] ਇਕਬਾਲ ਦੇ ਬਾਪ ਨੇ 600 ਰੁਪਏ ($6.00 ਤੋਂ ਘੱਟ) ਦਾ ਕਰਜ ਅਰਸ਼ਦ ਨਾਮੀ ਇੱਕ ਮੁਕਾਮੀ ਤਾਜਿਰ ਕੋਲੋਂ ਲੈ ਰੱਖਿਆ ਸੀ ਮਗਰ ਉਧਾਰ ਅਦਾ ਨਾ ਕਰ ਸਕਣ ਦੀ ਵਜ੍ਹਾ ਨਾਲ ਚਾਰ ਸਾਲਾ ਇਕਬਾਲ ਨੂੰ ਉਸ ਕੋਲ ਮਜ਼ਦੂਰੀ ਕਰਨ ਤੇ ਮਜਬੂਰ ਕਰ ਦਿੱਤਾ ਗਿਆ। ਹਰ ਦਿਨ, ਉਹ ਸਵੇਰ ਹੋਣ ਤੋਂ ਪਹਿਲਾਂ ਉੱਠਦਾ  ਅਤੇ ਕਾਰਖਾਨੇ ਨੂੰ ਹਨੇਰੀਆਂ ਦਿਹਾਤੀ ਸੜਕਾਂ ਤੇ ਚੱਲਦਾ ਫੈਕਟਰੀ ਪਹੁੰਚ ਜਾਂਦਾ, ਜਿੱਥੇ ਉਸਨੂੰ ਅਤੇ ਹੋਰ ਬਹੁਤ ਸਾਰੇ ਬੱਚਿਆਂ ਨੂੰ ਕੁਰਸੀਆਂ ਨਾਲ ਸੰਗਲ ਪਾ ਕੇ ਜਕੜ ਦਿੱਤਾ ਜਾਂਦਾ। ਉਹ ਰੋਜ ਬਾਰਾਂ ਘੰਟੇ, ਹਫ਼ਤੇ ਵਿੱਚ ਸੱਤ ਦਿਨ ਕੰਮ ਕਰਦਾ ਸੀ, ਸਿਰਫ਼  30 ਮਿੰਟ ਦੀ ਬ੍ਰੇਕ ਹੁੰਦੀ ਸੀ। ਉਹ ਸਾਲਾਂ ਬਧੀ ਕੰਮ ਕਰਦਾ ਰਿਹਾ ਪਰ ਕਰਜਾ ਨਹੀਂ ਉਤਰਿਆ। 

ਬਚ ਕੇ ਨਿਕਲਣਾ ਅਤੇ ਸਰਗਰਮੀ

10 ਸਾਲ ਦੀ ਉਮਰ ਵਿਚ, ਇਕਬਾਲ ਨੇ ਜਦੋਂ ਇਹ ਜਾਣਿਆ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬੰਧੂਆ ਮਜ਼ਦੂਰੀ ਨੂੰ ਗ਼ੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਸੀ, ਇਸ ਗ਼ੁਲਾਮੀ ਤੋਂ ਨਜਾਤ ਹਾਸਲ ਕਰਨ ਲਈ ਉਹ ਭੱਜ ਖੜਾ ਹੋਇਆ।[6] ਮਗਰ ਪੁਲਿਸ ਦੇ ਸਿਪਾਹੀਆਂ ਨੇ ਉਸ ਨੂੰ ਫੜ ਕੇ ਦੁਬਾਰਾ ਉਸੇ ਤਾਜਿਰ ਦੇ ਹਵਾਲੇ ਕਰ ਦਿੱਤਾ। ਹੁਣ ਦੀ ਵਾਰ ਕੰਮ ਦਾ ਬੋਝ ਹੋਰ ਵਧਾ ਦਿੱਤਾ ਗਿਆ ਮਗਰ ਇੱਕ ਹੀ ਸਾਲ ਬਾਅਦ ਇਕਬਾਲ ਫਿਰ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇਸ ਦਫਾ ਖੁਸ਼ਕਿਸਮਤੀ ਨਾਲ ਉਹ ਚਾਇਲਡ ਲੇਬਰ ਦੇ ਖਿਲਾਫ ਸੰਗਠਨ ਬੰਧੂਆ ਮੁਕਤੀ ਮੋਰਚਾ (ਬੀਐਲਐਲਐਫ) ਦੇ ਕੋਲ ਚਲਿਆ ਗਿਆ ਜਿਨ੍ਹਾਂ ਨੇ ਉਸਨੂੰ ਨਵੇਂ ਪਾਕਿਸਤਾਨੀ ਕਨੂੰਨ ਦੀ ਰੋਸ਼ਨੀ ਵਿੱਚ ਗੁਲਾਮੀ ਦੇ ਤੌਕ ਤੋਂ ਨਜਾਤ ਦਵਾਈ। ਉਸ ਨੇ ਸਾਬਕਾ ਬਾਲ ਗੁਲਾਮਾਂ ਲਈ ਬੀਐਲਐਲਐਫ ਦੇ ਸਕੂਲ ਵਿੱਚ ਦਾਖਲਾ ਲਿਆ ਅਤੇ ਸਿਰਫ ਦੋ ਸਾਲਾਂ ਵਿੱਚ ਚਾਰ ਸਾਲਾਂ ਦੀ ਪੜ੍ਹਾਈ ਪੂਰੀ ਕਰ ਲਈ।[7] ਇਕਬਾਲ ਨੇ 3,000 ਤੋਂ ਵੱਧ ਬੰਧੂਆ ਮਜ਼ਦੂਰ ਪਾਕਿਸਤਾਨੀ ਬੱਚਿਆਂ ਦੀ ਆਜ਼ਾਦੀ ਲੈਣ ਵਿੱਚ ਮਦਦ ਕੀਤੀ ਅਤੇ ਸੰਸਾਰ ਭਰ ਬਾਲ ਮਜ਼ਦੂਰੀ ਬਾਰੇ ਭਾਸ਼ਣ ਕੀਤੇ। 

ਉਸ ਨੇ ਬੰਧੂਆ ਮਜ਼ਦੂਰਾਂ ਨੂੰ ਆਜ਼ਾਦ ਕਰਵਾਉਣ ਵਿੱਚ ਮਦਦ ਕਰਨ ਲਈ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਤਿਆਰ ਕਰਨ ਵਾਸਤੇ ਵਕੀਲ ਬਣਨ ਦੀ ਇੱਛਾ ਜ਼ਾਹਰ ਕੀਤੀ ਅਤੇ ਉਹ ਆਪਣੀ ਕਹਾਣੀ ਨੂੰ ਸਾਂਝਾ ਕਰਨ ਲਈ ਸਵੀਡਨ ਅਤੇ ਅਮਰੀਕਾ ਸਮੇਤ ਦੂਜੇ ਦੇਸ਼ਾਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੋਰਨਾਂ ਨੂੰ ਬੱਚਿਆਂ ਦੀ ਗ਼ੁਲਾਮੀ ਨੂੰ ਖਤਮ ਕਰਨ ਲਈ ਲੜਾਈ ਵਿੱਚ ਸ਼ਾਮਲ ਹੋਣ ਲਈ ਉਤਸਾਹਿਤ ਕੀਤਾ। .[8]

1994 ਵਿੱਚ ਉਸ ਨੂੰ ਬੋਸਟਨ ਵਿੱਚ ਰੀਬੋਕ ਹਿਊਮਨ ਰਾਈਟਸ ਅਵਾਰਡ ਦਿੱਤਾ ਗਿਆ ਅਤੇ ਉਸਨੇ ਆਪਣੇ ਮਨਜ਼ੂਰੀ ਭਾਸ਼ਣ ਵਿੱਚ ਕਿਹਾ ਸੀ: "ਮੈਂ ਉਨ੍ਹਾਂ ਲੱਖਾਂ ਬੱਚਿਆਂ ਵਿਚੋਂ ਇੱਕ ਹਾਂ ਜੋ ਪਾਕਿਸਤਾਨ ਵਿੱਚ ਬੰਧੂਆ ਮਜ਼ਦੂਰੀ ਅਤੇ ਬਾਲ ਮਜ਼ਦੂਰੀ ਤੋਂ ਪੀੜਤ ਹਨ, ਪਰ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਬੰਧੂਆ ਮਜ਼ਦੂਰ ਲਿਬਰੇਸ਼ਨ ਫਰੰਟ (ਬੀ ਐੱਲ ਐੱਲ ਐੱਫ) ਦੇ ਯਤਨਾਂ ਸਦਕਾ, ਮੈਂ ਆਜ਼ਾਦੀ ਵਿੱਚ ਬਾਹਰ ਆ ਸਕਿਆ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਖੜ੍ਹਾ ਹਾਂ। ਆਪਣੀ ਆਜ਼ਾਦੀ ਤੋਂ ਬਾਅਦ, ਮੈਂ ਬੀ.ਐਲ.ਐਲ.ਐਫ. ਸਕੂਲ ਵਿੱਚ ਦਾਖ਼ਲ ਹੋਇਆ ਅਤੇ ਹੁਣ ਮੈਂ ਇਸ ਸਕੂਲ ਵਿੱਚ ਪੜ੍ਹ ਰਿਹਾ ਹਾਂ। ਸਾਡੇ ਲਈ ਗ਼ੁਲਾਮ ਬੱਚਿਆਂ ਲਈ ਅਹਸਾਨ ਉੱਲ੍ਹਾ ਖ਼ਾਨ ਅਤੇ ਬੀ ਐੱਲ ਐੱਲ ਐੱਫ. ਨੇ ਉਹੀ ਕੰਮ ਕੀਤਾ ਜੋ ਅਬਰਾਹਮ ਲਿੰਕਨ ਨੇ ਅਮਰੀਕਾ ਦੇ ਗ਼ੁਲਾਮਾਂ ਲਈ ਕੀਤਾ ਸੀ, ਜੋ ਅੱਜ ਤੁਸੀਂ ਆਜ਼ਾਦ ਹੋ ਅਤੇ ਮੈਂ ਵੀ ਆਜ਼ਾਦ ਹਾਂ।"[9]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ