ਆਟਮਨ ਸੈਂਡੀਨ

ਆਟਮਨ ਸੈਂਡੀਨ ਇੱਕ ਟਰਾਂਸਜੈਂਡਰ ਕਾਰਕੁੰਨ ਅਤੇ ਯੂ.ਐਸ. ਨੇਵੀ ਦੀ ਵੈਟਰਨ ਹੈ। 2013 ਵਿੱਚ ਉਹ ਰੱਖਿਆ ਮੰਤਰੀ ਨੂੰ ਜਨਤਕ ਤੌਰ 'ਤੇ ਆਪਣੇ ਪੂਰੇ ਫੌਜੀ ਰਿਕਾਰਡ ਅਧਾਰਿਤ ਆਪਣੀ ਲਿੰਗ ਪਛਾਣ ਤਬਦੀਲ ਲਈ ਪਟੀਸ਼ਨ ਕਰਨ ਵਿੱਚ ਸਫ਼ਲ ਹੋਣ ਵਾਲੀ ਪਹਿਲੀ ਯੂ.ਐਸ. ਸਰਵਿਸ ਮੈਂਬਰ ਬਣੀ।[1][2]

ਆਟਮਨ ਸੈਂਡੀਨ
ਜਨਮਨੋਰਥਰਿੱਜ, ਕੈਲੀਫੋਰਨੀਆ
ਵਫ਼ਾਦਾਰੀਸੰਯੁਕਤ ਰਾਸ਼ਟਰ
ਸੇਵਾ/ਬ੍ਰਾਂਚਸੰਯੁਕਤ ਰਾਸ਼ਟਰ ਨੇਵੀ
ਸੇਵਾ ਦੇ ਸਾਲ1980–2000
ਰੈਂਕਫਾਇਰ ਕੰਟਰੋਲਰ
ਹੋਰ ਕੰਮਟਰਾਂਸਜੈਂਡਰ ਕਾਰਕੁੰਨ ਅਤੇ ਬਲੋਗਰ

ਮੁੱਢਲਾ ਜੀਵਨ

ਸੈਂਡੀਨ ਦਾ ਜਨਮ ਕੈਲੀਫੋਰਨੀਆ ਦੇ ਨੌਰਥਰਿੱਜ ਵਿੱਚ ਸਟੀਫ਼ਨ ਮਾਰਕ ਸੈਂਡੀਨ ਵਜੋਂ ਹੋਇਆ।[3] ਉਸਦੇ ਪਿਤਾ ਜੈਕ ਸੈਂਡੀਨ- ਫ਼ਿਲਮ ਅਤੇ ਟੈਲੀਵਿਜ਼ਨ ਦੇ ਕਸਟਮਯੂਮ ਡਿਜ਼ਾਈਨਰ ਹਨ।[4] 14 ਸਾਲ ਦੀ ਉਮਰ ਵਿੱਚ ਸੈਂਡੀਨ ਨੂੰ ਆਪਣੇ ਲਿੰਗ ਡਾਇਸਫੋਰੀਆ ਬਾਰੇ ਪਤਾ ਲੱਗਿਆ, ਕਿਉਂਕਿ ਉਸਨੂੰ ਮਹਿਸੂਸ ਹੁੰਦਾ ਸੀ ਕਿ ਉਸਦਾ ਵਿਕਾਸਸ਼ੀਲ ਸਰੀਰ ਉਸਦੀ ਲਿੰਗ ਪਛਾਣ ਨਾਲ ਮੇਲ ਨਹੀਂ ਖਾਂਦਾ।[4]

ਨੇਵੀ ਸਰਵਿਸ

ਸੈਂਡੀਨ ਨੇ 1980 ਤੋਂ 2000 ਤੱਕ ਯੂ.ਐਸ. ਨੇਵੀ ਵਿੱਚ ਫਾਇਰ ਕੰਟਰੋਲਰ ਵਜੋਂ ਸੇਵਾ ਨਿਭਾਈ।[4] ਆਪਣੀ ਸੇਵਾ ਦੌਰਾਨ ਸੈਂਡੀਨ ਨੇ ਮੁੱਖ ਤੌਰ ਤੇ ਬੰਦੂਕਾਂ ਅਤੇ ਮਿਜ਼ਾਈਲਾਂ ਨੂੰ ਨਿਸ਼ਾਨਾ ਬਣਾਉਣ ਅਤੇ ਫਾਇਰ ਕਰਨ ਵਿੱਚ ਵਰਤੇ ਜਾਂਦੇ ਉਪਕਰਣਾਂ ਦੀ ਦੇਖਭਾਲ 'ਤੇ ਧਿਆਨ ਕੇਂਦਰਿਤ ਕੀਤਾ।[5] ਉਸਨੇ ਉੱਤਰੀ ਗੋਲਿਸਫਾਇਰ[4] ਦੇ ਠਿਕਾਣਿਆਂ ਵਿੱਚ ਕੰਮ ਕੀਤਾ ਅਤੇ ਚਾਰ ਸਮੁੰਦਰੀ ਜਹਾਜ਼ਾਂ 'ਤੇ ਵੀ ਸੇਵਾ ਨਿਭਾਈ।[6] ਉਸਨੂੰ ਇੱਕ 100% ਅਪੰਗਤਾ ਦਰਜਾਬੰਦੀ (ਸੇਵਾ-ਸੰਬੰਧੀ) ਨਾਲ ਡਿਸਚਾਰਜ ਕੀਤਾ ਗਿਆ ਸੀ।[4]

ਲਿੰਗ ਤਬਦੀਲੀ

1990 ਵਿਆਂ ਦੇ ਅਖੀਰ ਵਿੱਚ ਸੈਂਡੀਨ ਨੇ ਨੇਵੀ ਛੱਡਣ ਤੋਂ ਬਾਅਦ ਤਬਦੀਲੀ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਸ਼ੁਰੂ ਕੀਤਾ। ਉਸਨੇ ਫ਼ਰਵਰੀ 2003[4] ਵਿੱਚ ਇਸ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਅਤੇ ਜੁਲਾਈ 2003 ਵਿੱਚ ਅਧਿਕਾਰਤ ਤੌਰ ਤੇ ਆਟਮਨ ਨਾਮ ਅਪਣਾ ਲਿਆ।[3]

ਸੈਂਡੀਨ ਨੇ ਆਪਣੀ ਰਿਟਾਇਰਮੈਂਟ ਤਨਖਾਹ ਅਤੇ ਰਿਟਾਇਰਮੈਂਟ ਸਰਵਿਸ ਸਮੇਤ ਆਪਣੇ ਸਾਰੇ ਦਫ਼ਤਰੀ ਰਿਕਾਰਡ ਨੂੰ ਬਦਲਣ ਲਈ ਕੰਮ ਕੀਤਾ ਤਾਂ ਕਿ ਇਹ ਉਸਦੀ ਔਰਤ ਪਹਿਚਾਣ ਨਾਲ ਮੇਲ ਕਰ ਸਕੇ।[6] 2011 ਵਿੱਚ ਉਸਨੇ ਨੈਸ਼ਨਲ ਸੈਂਟਰ ਨਾਲ ਮਿਲ ਕੇ ਟਰਾਂਸਜੈਂਡਰ ਬਰਾਬਰਤਾ ਲਈ ਵੈਟਰਨਜ਼ ਪ੍ਰਸ਼ਾਸਨ ਡਾਟਾਬੇਸ ਵਿੱਚ ਟਰਾਂਸਸੈਕਸੁਅਲ ਵੈਟਰਨ ਦੀ ਲਿੰਗ ਤਬਦੀਲੀ ਲਈ ਮੈਥੋਲੋਜੀ ਬਣਾਉਣ 'ਚ ਸਹਿਯੋਗ ਕੀਤਾ।[7] 2012 ਵਿੱਚ ਉਸਨੂੰ ਨਵਾਂ ਜਨਮ ਸਰਟੀਫਿਕੇਟ, ਜਿਸ 'ਤੇ ਉਸਦੀ ਪਹਿਚਾਣ ਔਰਤ ਵਜੋਂ ਸੀ-ਜਾਰੀ ਕੀਤਾ ਗਿਆ।[7]

ਰੱਖਿਆ ਵਿਭਾਗ ਆਖ਼ਰੀ ਸਰਕਾਰੀ ਅਜਿਹਾ ਵਿਭਾਗ ਸੀ ਜਿਸ ਨੇ ਅਜੇ ਵੀ ਸੈਂਡੀਨ ਦੀ ਲਿੰਗ ਪਹਿਚਾਨ ਮਰਦ ਵਜੋਂ ਦਰਜ ਕੀਤੀ ਹੋਈ ਸੀ।[7] ਸੈਂਡੀਨ ਨੇ ਰੱਖਿਆ ਵਿਭਾਗ ਦੇ ਡੇਟਾਬੇਸ ਵਿੱਚ ਲਿੰਗ ਪਹਿਚਾਣ ਨੂੰ ਬਦਲਣ ਲਈ ਲੋੜੀਂਦੇ ਦਸਤਾਵੇਜ਼ ਹਾਸਿਲ ਕਰਨ ਲਈ ਆਉਟਸਰਵ-ਐਸ.ਐਲ.ਡੀ.ਐਨ ਨਾਲ ਕੰਮ ਕੀਤਾ। ਸੈਂਡੀਨ ਦੀ ਤਬਦੀਲੀ ਨੇ ਟਰਾਂਸਜੈਂਡਰ ਵੈਟਰਨਜ਼ ਲਈ ਇੱਕ ਵਿਧੀ ਸਥਾਪਤ ਕੀਤੀ ਜਿਸਦੇ ਰਾਹੀਂ ਉਨ੍ਹਾਂ ਨੇ ਪੈਂਟਾਗੋਨ ਦੇ ਰਿਕਾਰਡਾਂ 'ਤੇ ਆਪਣੀ ਲਿੰਗ ਪਛਾਣ ਨੂੰ ਬਦਲਣ ਲਈ ਮੁੜ ਸਪੁਰਦਗੀ ਸਰਜਰੀ ਪੂਰੀ ਕੀਤੀ।[8][9] ਉਸ ਦੇ ਰਿਕਾਰਡ ਨੂੰ ਅਸਰਦਾਰ 12 ਅਪ੍ਰੈਲ, 2013 ਨੂੰ ਅਧਿਕਾਰਕ ਤੌਰ ਰੱਖਿਆ ਵਿਭਾਗ ਵਿੱਚ ਔਰਤ ਵਜੋਂ ਪਛਾਣ ਦੀ ਪੁਸ਼ਟੀ ਲਈ ਇੱਕ ਚਿੱਠੀ ਰਾਹੀਂ ਕੀਤਾ।[1][6]

ਟਰਾਂਸਜੈਂਡਰ ਸਰਗਰਮਤਾ

ਸੈਂਡੀਨ ਨੇ 2006 ਤੋਂ 2008 ਤੱਕ ਟਰਾਂਸਜੈਂਡਰ ਐਡਵੋਕੇਸੀ ਐਂਡ ਸਰਵਿਸਿਜ਼ ਸੈਂਟਰ ਸੈਨ ਡਿਏਗੋ ਵਿੱਚ ਬੋਰਡ ਮੈਂਬਰ ਵਜੋਂ ਸੇਵਾ ਕੀਤੀ।[5]

ਉਸ ਨੂੰ 2010 ਵਿੱਚ ਦੋ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਹਾਈ ਤੋਂ ਬਾਅਦ ਸੈਂਡੀਨ ਨੇ ਜੇਲ੍ਹ ਵਿੱਚ ਹੁੰਦਿਆਂ ਟਰਾਂਸਫੋਬਿਕ ਦੁਰਵਿਵਹਾਰ ਬਾਰੇ ਗੱਲ ਕੀਤੀ।[10]

ਸੈਂਡੀਨ ਇਸ ਸਮੇਂ ਟਰਾਂਸਐਡਵੋਕਟ ਲਈ ਬਲੌਗ ਲਿਖਦੀ ਹੈ।[9] ਉਹ ਸੈਨ ਡਿਏਗੋ, ਕੈਲੀਫੋਰਨੀਆ ਵਿੱਚ ਰਹਿੰਦੀ ਹੈ।[4]

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ