ਅੰਗੁੱਤਰ ਨਕਾਏ

ਅੰਗੁੱਤਰ ਨਕਾਏ (aṅguttaranikāya; ਜਿਸਦਾ ਸ਼ਾਬਦਿਕ ਅਰਥ "ਇੱਕ ਸਮੂਹ ਤੋਂ ਵਧਿਆ," ਹੈ ਅਤੇ ਜਿਸਨੂੰ "Gradual Collection" or "Numerical Discourses") ਵਿੱਚ ਅਨੁਵਾਦ ਵੀ ਕੀਤਾ ਗਿਆ ਹੈ, ਇੱਕ ਬੁੱਧ ਧਰਮ ਗ੍ਰੰਥ ਹੈ। ਇਹ ਸੁੱਤ ਪਿਟਕ ਵਿੱਚ ਸ਼ਾਮਿਲ ਪੰਜਾਂ ਨਿਕਾਇਆਂ ਜਾਂ ਸੰਗ੍ਰਹਾਂ ਦਾ ਚੌਥਾ ਹਿੱਸਾ ਹੈ। ਇਸ ਨਿਕਾਏ ਵਿੱਚ ਕਈ ਹਜ਼ਾਰ ਪ੍ਰਵਚਨ ਹਨ ਜਿਹਨਾਂ ਦਾ ਸਬੰਧ ਬੁੱਧ ਅਤੇ ਉਸਦੇ 11 ਮੁੱਖ ਸ਼ਾਗਿਰਦਾਂ ਨਾਲ ਹੈ ਅਤੇ ਇਸਨੂੰ 11 ਨਿਪਟ, ਜਾਂ ਕਿਤਾਬਾਂ ਵਿੱਚ ਸੰਯੋਜਿਤ ਕੀਤਾ ਗਿਆ ਹੈ ਜਿਵੇਂ ਕਿ ਧਮ ਵਿੱਚ ਦੱਸਿਆ ਗਿਆ ਹੈ।

ਅੰਗੁੰਤਰ ਨਕਾਏ ਏਕੁੱਤਰ ਅਗਮ (ਇੱਕ ਪ੍ਰਵਚਨ ਤੋਂ ਵਧਾਇਆ) ਨਾਲ ਸਬੰਧ ਰੱਖਦਾ ਹੈ ਜਿਹੜਾ ਕਿ ਵੱਖ-ਵੱਖ ਮੁੱਢਲੇ ਦੌਰ ਦੇ ਸੰਸਕ੍ਰਿਤਿਕ ਬੁੱਧ ਸਕੂਲਾਂ ਦੇ ਸੂਤਰ ਪਿਟਿਕਾਂ ਵਿੱਚ ਮਿਲਦੇ ਹਨ, ਅਤੇ ਜਿਸਦੇ ਕੁਝ ਹਿੱਸੇ ਸੰਸਕ੍ਰਿਤ ਭਾਸ਼ਾ ਵਿੱਚ ਜਿਉਂਦੇ ਰਹੇ ਹਨ। ਜ਼ੇਂਗੀ ਅਹੰਨਜਿੰਗ (增一阿含經) ਦੁਆਰਾ ਚੀਨੀ ਵਿੱਚ ਅਨੁਵਾਦ ਕੀਤੀ ਗਈ ਕਿਤਾਬ ਕਾਰਨ ਇੱਕ ਪੂਰਾ ਸੰਸਕਰਨ ਬਚਿਆ ਰਹਿ ਸਕਿਆ ਹੈ। ਇਹ ਮਹਾਂਸੰਘਿਕ ਜਾਂ ਸਰਵਸਤੀਵਾਦ ਦਾ ਇੱਕ ਸੋਧਿਆ ਹੋਇਆ ਰੂਪ ਹੈ। ਡੇਮੀਅਨ ਕਿਊਨ ਦੇ ਅਨੁਸਾਰ ਪਾਲੀ ਅਤੇ ਸਰਵਸਤੀਵਾਦ ਦੇ ਸੰਸਕਰਨਾਂ ਵਿੱਚ ਕਾਫ਼ੀ ਫ਼ਰਕ ਹੈ, ਜਿਸ ਵਿੱਚ ਇੱਕ ਕਿਤਾਬ ਵਿੱਚ ਦੋ-ਤਿਹਾਈ ਸੂਤਰ ਮਿਲ ਜਾਂਦੇ ਹਨ ਪਰ ਦੂਜੇ ਵਿੱਚ ਨਹੀਂ ਮਿਲਦੇ, ਜਿਸ ਤੋਂ ਪਤਾ ਲੱਗਦਾ ਹੈ ਕਿ ਸੂਤਰ ਪਿਟਿਕਾ ਦੇ ਇਸ ਹਿੱਸੇ ਨੂੰ ਬਾਅਦ ਵਿੱਚ ਰਚਿਆ ਗਿਆ ਸੀ।[1]

ਅੰਗੁੱਤਰ ਨਿਕਾਏ ਦੇ ਅਨੁਵਾਦਕ ਆਨੰਦ ਕੌਸ਼ਲਿਆਯਨ ਹਨ। ਇਸਦਾ ਵਰਤਮਾਨ ਸਮੇਂ ਵਿੱਚ ਪ੍ਰਕਾਸ਼ਨ ਮਹਾਂਬੋਧੀ ਸਭਾ, ਕਲਕੱਤਾ ਦੁਆਰਾ ਕੀਤੀ ਗਿਆ ਹੈ।[2]ਇਹਨਾਂ ਗ੍ਰੰਥਾਂ ਵਿੱਚ ਭਾਰਤੀ ਇਤਿਹਾਸ ਦੀ ਜਾਣਕਾਰੀ ਲਈ ਕਾਫ਼ੀ ਸਮੱਗਰੀ ਸ਼ਾਮਿਲ ਹੈ। ‘ਤ੍ਰਿਪਿਟਕ’ ਇਹਨਾਂ ਦਾ ਮਹਾਨ ਗ੍ਰੰਥ ਹੈ। ਸੁਤ, ਵਿਨੇ ਜਾਂ ਅਮਿਧੱਮ ਮਿਲਾ ਕੇ ਤ੍ਰਿਪਿਟਕ ਕਹਾਉਂਦੇ ਹਨ। ਬੁੱਧ ਸੰਘ, ਭਿਖਸ਼ੂਆਂ ਦੇ ਲਈ ਆਚਰਨ ਦੇ ਨਿਯਮ ਵਿਨੇ ਪਿਟਕ ਵਿੱਚ ਮਿਲਦੇ ਹਨ। ਸੁੱਤ ਪਿਟਕ ਵਿੱਚ ਬੁੱਧ ਦੇ ਧਰਮ ਉਪਦੇਸ਼ ਹਨ।

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ