ਅਬਦੁੱਲ ਸੱਤਾਰ ਈਦੀ

ਅਬਦੁੱਲ ਸੱਤਾਰ ਈਦੀ, ਐਨ ਆਈ (ਮੈਮਨੀ, Urdu: عبدالستار ایدھی, ਗੁਜਰਾਤੀ: અબ્દુલ સત્તાર ઇદી), ਜਾਂ ਮੌਲਾਨਾ ਈਦੀ, ਪਾਕਿਸਤਾਨ ਦੇ ਪ੍ਰਸਿੱਧ ਮਾਨਵਤਾਵਾਦੀ ਅਤੇ ਈਦੀ ਫਾਊਂਡੇਸ਼ਨ ਦੇ ਪ੍ਰਧਾਨ ਸਨ। ਈਦੀ ਫਾਊਂਡੇਸ਼ਨ ਪਾਕਿਸਤਾਨ ਅਤੇ ਸੰਸਾਰ ਦੇ ਹੋਰ ਦੇਸ਼ਾਂ ਵਿੱਚ ਸਰਗਰਮ ਹੈ। ਉਹਨਾਂ ਦੀ ਪਤਨੀ ਬੇਗਮ ਬਿਲਕਿਸ ਈਦੀ, ਬਿਲਕਿਸ ਈਦੀ ਫਾਉਂਡੇਸ਼ਨ ਦੀ ਮੁਖੀ ਹੈ। ਪਤੀ-ਪਤਨੀ ਨੂੰ ਸਾਂਝੇ ਤੌਰ 'ਤੇ ਸੰਨ 1986 ਦਾ ਰਮਨ ਮੈਗਸੇਸੇ ਅਵਾਰਡ ਸਮਾਜ-ਸੇਵਾ ਲਈ ਪ੍ਰਦਾਨ ਕੀਤਾ ਗਿਆ ਸੀ। ਉਹਨਾਂ ਨੂੰ ਲੈਨਿਨ ਸ਼ਾਂਤੀ ਇਨਾਮ ਅਤੇ ਬਲਜ਼ਾਨ ਇਨਾਮ ਵੀ ਮਿਲੇ ਹਨ। ਗਿਨੀਜ ਸੰਸਾਰ ਰਿਕਾਰਡ ਦੇ ਅਨੁਸਾਰ ਈਦੀ ਫਾਊਂਡੇਸ਼ਨ ਦੇ ਕੋਲ ਸੰਸਾਰ ਦੀ ਸਭ ਤੋਂ ਵੱਡੀ ਨਿਜੀ ਐਂਬੂਲੈਂਸ ਸੇਵਾ ਹੈ। ਸਤੰਬਰ 2010 ਵਿੱਚ ਬੈਡਫੋਰਡਸਾਇਰ ਯੂਨੀਵਰਸਿਟੀ ਨੇ ਈਦੀ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ।[1] 1985 ਵਿੱਚ ਈਦੀ ਨੂੰ ਪਾਕਿਸਤਾਨ ਸਰਕਾਰ ਨੇ ਨਿਸ਼ਾਨ-ਏ-ਇਮਤਿਆਜ਼ ਨਾਲ ਨਿਵਾਜਿਆ।[2]

ਅਬਦੁੱਲ ਸੱਤਾਰ ਈਦੀ
ਅਬਦੁੱਲ ਸੱਤਾਰ ਈਦੀ
ਜਨਮ1 ਜਨਵਰੀ 1928
ਮੌਤ8 ਜੁਲਾਈ 2016(2016-07-08) (ਉਮਰ 88)
ਕਰਾਚੀ, ਪਾਕਿਸਤਾਨ
ਮੌਤ ਦਾ ਕਾਰਨਗੁਰਦਿਆਂ ਦੀ ਖਰਾਬੀ
ਕਬਰਈਦੀ ਪਿੰਡ
ਨਾਗਰਿਕਤਾਪਾਕਿਸਤਾਨੀ
ਪੇਸ਼ਾਮਾਨਵਸੇਵਾ
ਜੀਵਨ ਸਾਥੀਬਿਲਕਿਸ ਈਦੀ
ਵੈੱਬਸਾਈਟhttp://www.edhi.org

ਈਦੀ ਫਾਉਂਡੇਸ਼ਨ ਅਜ ਪਾਕਿਸਤਾਨ ਦਾ ਸਭ ਤੋਂ ਵੱਡਾ ਭਲਾਈ ਸੰਗਠਨ ਹੈ। ਜਨਮ ਤੋਂ ਹੁਣ ਤਕ, ਈਦੀ ਫਾਉਂਡੇਸ਼ਨ ਨੇ 20,000 ਤੋਂ ਜਿਆਦਾ ਛਡੇ ਹੋਏ ਬੱਚਿਆਂ ਨੂੰ ਬਚਾਇਆ ਹੈ, 50,000 ਅਨਾਥਾਂ ਨੂੰ ਮੁੜ-ਵਸੇਬਾ ਦਿੱਤਾ ਹੈ ਅਤੇ 40,000 ਨਰਸਾਂ ਨੂੰ ਸਿਖਲਾਈ ਦਿੱਤੀ ਹੈ। ਈਦੀ ਫਾਉਂਡੇਸ਼ਨ ਪੇਂਡੂ ਅਤੇ ਸ਼ਹਿਰੀ ਪਾਕਿਸਤਾਨ ਵਿੱਚ 330 ਭਲਾਈ ਕੇਂਦਰ ਚਲਾ ਰਿਹਾ ਹੈ, ਜਿਸ ਵਿੱਚ ਭੋਜਨ ਰਸੋਈਆਂ, ਮੁੜ-ਵਸੇਬਾ ਘਰ, ਛੱਡੇ ਹੋਏ ਬਚਿਆਂ ਅਤੇ ਔਰਤਾ ਲਈ ਸ਼ੇਲਟਰ ਅਤੇ ਮਾਨਸਿਕ ਤੌਰ 'ਤੇ ਅਪਾਹਿਜਾਂ ਲਈ ਕਲੀਨਿਕ ਹਨ।[3]

ਆਰੰਭ ਦਾ ਜੀਵਨ

ਈਦੀ ਦਾ ਜਨਮ 1928 ਨੂੰ ਬੰਟਵਾ ਗੁਜਰਾਤ, ਬਰਤਾਨਵੀ ਭਾਰਤ ਵਿੱਚ ਹੋਇਆ.[4] ਜਦੋਂ ਈਦੀ ਗਿਆਰਾ ਸਾਲ ਦਾ ਸੀ, ਉਸ ਦੇ ਮਾਤਾ ਨੂੰ ਲਕਵਾ ਮਾਰ ਗਿਆ ਅਤੇ ਬਾਦ ਵਿੱਚ ਦਿਮਾਗੀ ਬੀਮਾਰ ਹੋ ਗਏ ਅਤੇ ਜਦੋਂ ਈਦੀ 19 ਸਾਲ ਦਾ ਸੀ ਉਸ ਦੀ ਮਾਤਾ ਦਾ ਦਿਹਾਂਤ ਹੋ ਗਿਆ। ਇਸ ਨਿੱਜੀ ਅਨੁਭਵਾ ਬਾਦ ਉਸ ਨੇ ਬਜੁਰਗਾ, ਦਿਮਾਗੀ ਬੀਮਾਰ ਅਤੇ ਚੁਣੋਤੀ ਵਾਲੇ ਲੋਕਾ ਦੀ ਸੇਵਾ ਲਈ ਸਿਸਟਮ ਤਿਆਰ ਕੀਤਾ। ਈਦੀ ਅਤੇ ਉਸ ਦਾ ਪਰਿਵਾਰ 1947 ਵਿੱਚ ਪਾਕਿਸਤਾਨ ਪਰਵਾਸ ਕਰ ਗਏ.ਈਦੀ ਨੇ ਸ਼ੁਰੂਆਤ ਇੱਕ ਫੇਰੀ ਲਗਾਉਣ ਵਾਲੇ ਵੱਜੋ ਕੀਤੀ ਅਤੇ ਬਾਦ ਕਰਾਚੀ ਦੇ ਥੋਕ ਬਾਜ਼ਾਰ ਵਿੱਚ ਕਪੜੇ ਦੀ ਦਲਾਲੀ ਕੀਤੀ। ਕੁਝ ਸਾਲਾਂ ਬਾਦ ਈਦੀ ਨੇ ਆਪਣੀ ਬਰਾਦਰੀ ਦੀ ਮਦਦ ਨਾਲ ਇੱਕ ਮੁਫਤ ਡਿਸਪੈਂਸਰੀ ਸਥਾਪਤ ਕੀਤੀ। ਬਾਦ ਉਸ ਨੇ ਇੱਕ ਭਲਾਈ ਟ੍ਰਸਟ ਬਣਾਇਆ, "ਈਦੀ ਟ੍ਰਸਟ"।[5]

ਅਬਦੁੱਲ ਸੱਤਾਰ ਈਦੀ ਦਾ ਨਿਕਾਹ 1965 ਵਿੱਚ ਬਿਲਕਿਸ ਨਾਲ ਹੋਇਆ। ਬਿਲਕਿਸ ਈਦੀ ਡਿਸਪੈਂਸਰੀ ਵਿੱਚ ਬਤੋਰ ਨਰਸ ਕੰਮ ਕਰਦੀ ਸੀ।[6] ਅਬਦੁੱਲ ਸੱਤਾਰ ਅਤੇ ਬਿਲਕਿਸ ਦੇ ਚਾਰ ਬੱਚੇ ਹਨ, ਦੋ ਧੀਆਂ ਅਤੇ ਦੋ ਪੁਤਰ। ਬਿਲਕਿਸ ਕਰਾਚੀ ਸਥਾ ਪਤ ਮੁਖ ਦਫਤਰ ਵਿੱਚ ਮਟਰਨਿਟੀ ਹੋਮ ਚਲਾ ਰਹੀ ਹੈ ਜਿਸ ਵਿੱਚ ਉਹ ਛੱਡੇ ਹੋਏ ਅਤੇ ਨਾਜਾਇਜ ਬੱਚਿਆਂ ਨੂੰ ਗ੍ਰਹਿਣ ਕਰਨ ਦਾ ਆਯੋਜਨ ਕਰਦੀ ਹੈ।

ਸਨਮਾਨ ਅਤੇ ਪੁਰਸਕਾਰ

ਅੰਤਰਰਾਸ਼ਟਰੀ ਪੁਰਸਕਾਰ

  • 1997 ਵਿੱਚ ਈਦੀ ਫਾਊਂਡੇਸ਼ਨ, ਗਿਨੀਜ਼ ਬੁੱਕ ਵਿੱਚ ਦਰਜ
  • 1988 ਵਿੱਚ ਲੇਨਿਨ ਸ਼ਾਂਤੀ ਪੁਰਸਕਾਰ
  • 1986 ਵਿੱਚ ਰਮਨ ਮੈਗਸੇਸੇ ਪੁਰਸਕਾਰ
  • 1992 ਵਿੱਚ ਪੌਲ ਹੈਰਿਸ ਫੇਲੋ ਪੁਰਸਕਾਰ ਰੋਟਰੀ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ
  • 2000 ਵਿੱਚ ਅੰਤਰਰਾਸ਼ਟਰੀ ਬਾਲਜਨ ਪੁਰਸਕਾਰ
  • ਸ਼ਾਂਤੀ ਪੁਰਸਕਾਰ (2004), ਮੁੰਬਈ
  • 26 ਮਾਰਚ 2005 ਵਿੱਚ ਆਜੀਵਨ ਉਪਲਬਧੀ ਪੁਰਸਕਾਰ
  • ਸ਼ਾਂਤੀ ਪੁਰਸਕਾਰ (2005), ਹੈਦਰਾਬਾਦ
  • ਗਾਂਧੀ ਸ਼ਾਂਤੀ ਪੁਰਸਕਾਰ (2007), ਦਿੱਲੀ
  • ਸ਼ਾਂਤੀ ਪੁਰਸਕਾਰ (2008), ਸਿਓਲ

ਹਵਾਲੇ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ