ਅਨਾਹਿਤਾ ਓਬੇਰੋਏ
ਅਨਾਹਿਤਾ ਓਬੇਰੋਏ (ਜਨਮ 1967) ਥੀਏਟਰ ਸਮਾਰਟ ਵਿੱਚ ਕਿਰਿਆਸ਼ੀਲ ਇੱਕ ਭਾਰਤੀ ਅਦਾਕਾਰਾ ਹੈ। ਓਬੇਰੋਏ ਨੇ ਕੁਝ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ।
ਅਨਾਹਿਤਾ ਓਬੇਰੋਏ | |
---|---|
ਤਸਵੀਰ:Anahita03.jpg | |
ਜਨਮ | 1967 (ਉਮਰ 56–57)[1] |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਅਨਾਹਿਤਾ ਓਬੇਰੋਏ |
ਪੇਸ਼ਾ | ਅਦਾਕਾਰਾ |
ਮੁੱਢਲਾ ਜੀਵਨ
ਓਬੇਰੋਏ ਥੀਸੀਆ ਦੇ ਇੱਕ ਪਰਿਵਾਰ ਵਿਜੈ ਮਹਿਤਾ ਅਤੇ ਫਰੂਖ ਮਹਿਤਾ ਦੇ ਘਰੋਂ ਹੈ। ਓਬੇਰੋਏ ਨੇ 12 ਸਾਲ ਦੀ ਉਮਰ ਵਿੱਚ ਆਪਣੀ ਮਾਂ ਦੇ ਟਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਓਬੇਰੋਏ ਨੇ ਆਪਣੀ ਪੜ੍ਹਾਈ ਦ ਕੈਥਡ੍ਰਲ ਐਂਡ ਜੋਨ ਕਨੋਨ ਸਕੂਲ, ਮੁੰਬਈ ਤੋਂ ਕੀਤੀ ਅਤੇ ਬਾਅਦ ਵਿੱਚ ਸਟ.ਜੇਵੀਅਰਜ਼ ਕਾਲਜ, ਮੁੰਬਈ ਤੋਂ ਮਨੋਵਿਗਿਆਨ ਅਤੇ ਸਮਾਜ ਵਿਗਿਆਨ ਦਾ ਅਧਿਐਨ ਕੀਤਾ। ਬਾਅਦ ਵਿੱਚ ਉਸਨੇ ਹਰਬਰਟ ਬੇਰਗੋਫ ਸਟੂਡਿਓ, ਨਿਊ ਯਾਰਕ ਤੋਂ ਸਿਖਲਾਈ ਲਈ ਅਤੇ ਭਾਰਤ ਵਾਪਸ ਆਉਣ ਤੋਂ ਪਹਿਲਾਂ, ਬ੍ਰੌਡਵੇ 'ਤੇ ਕੰਮ ਕੀਤਾ।[1][2]
ਕੈਰੀਅਰ
ਅਨਾਹਿਤਾ ਓਬੇਰੋਏ ਨੇ ਕਈ ਅੰਗ੍ਰੇਜ਼ੀ ਭਾਸ਼ਾਈ ਖੇਡਾਂ ਜਿਵੇਂ ਕਿ Rupert's Birthday, Going Solo, ਗਲਾਸ ਮੇਜੈਰੀ, ਸੀਜ਼ਰਸਪੇਸ ਵਿਦ ਸ਼ਾਰਕਜ਼ ਐਂਡ ਡਾਂਸਰਜ਼ ਅਤੇ ਇਫ ਵਿਸ਼ਜ਼ ਵਰ ਹੋਰਸਜ਼ ਨਾਲ ਕੰਮ ਕੀਤਾ।[3] ਓਬੇਰੋਏ ਨੇ ਗਲੋਰੀਆ ਮੁਜ਼ਿਓ ਅਤੇ ਜੋਅ ਡੋਲਿੰਗ ਦੇ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਵੀ ਕੰਮ ਕੀਤਾ ਅਤੇ ਅਨੇਕ ਅਮਰੀਕਨ ਅਦਾਕਾਰਾਂ ਅਤੇ ਅਭਿਨੇਤਰੀਆਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਜੇਸਨ ਰੌਬਰਡਜ਼,ਏਲੀ ਵਾਲਾਚ, ਰਾਬਰਟ ਸੀਨ, ਲਿਯੋਨਾਰਡ, ਜੁਡ ਹਿਰਸ਼ ਅਤੇ ਮੈਰੀ ਸਟੀਨੇਬਰਗਨ ਸ਼ਾਮਲ ਹਨ।[4] ਉਹ 2003 ਵਿੱਚ ਫ਼ਿਲਮ 'ਜਿਸਮ' ਵਿੱਚ ਵੀ ਪ੍ਰਿਯੰਕਾ ਕਪੂਰ ਵਜੋਂ ਪੇਸ਼ ਹੋਈ ਸੀ।