ਅਨਹੁਈ

ਅਨਹੁਈ (安徽, Anhui) ਚੀਨ ਦੀ ਪੀਪਲਜ਼ ਰੀਪਬਲਿਕ ਦੀ ਇੱਕ ਸੂਬਾ ਹੈ। ਇਹ ਸੂਬਾ ਪੂਰਬੀ ਚੀਨ ਵਿੱਚ ਯਾਂਗਤਸੇ ਨਦੀ ਅਤੇ ਹੁਆਈ ਨਦੀ ਤੋਂ ਪਾਰ ਵਿੱਚ ਸਥਿਤ ਹੈ। ਇਸ ਦੀ ਰਾਜਧਾਨੀ ਹੇਫੇਈ ਸ਼ਹਿਰ ਹੈ।ਇਤਿਹਾਸ ਅਨੁਸਾਰ ਇੱਥੇ ਇੱਕ ਵਾਨ (皖, Wan) ਨਾਮਕ ਰਾਜ ਹੁੰਦਾ ਸੀ। ਇਸ ਸੂਬੇ ਦਾ ਮੱਧ - ਉੱਤਰੀ ਹਿੱਸਾ ਹੁਆਈ ਨਦੀ ਦੇ ਡਰੇਨੇਜ ਬੇਸਿਨ ਵਿੱਚ ਆਉਂਦਾ ਹੈ, ਜਦਕਿ ਸੂਬੇ ਦਾ ਉੱਤਰੀ ਹਿੱਸਾ, ਉੱਤਰੀ ਚੀਨ ਪਲੇਨ ਦਾ ਹਿੱਸਾ ਹੈ। ਦੱਖਣ ਵਿੱਚ ਦਾਬਿਆ ਪਹਾੜੀ ਦੀ ਮੌਜੂਦਗੀ ਕਾਰਨ ਇਹ ਖੇਤਰ ਬਹੁਤ ਹੀ ਜ਼ਿਆਦਾ ਪਹਾੜੀ ਹੈ,ਜੋ ਕਿ ਇਸ ਦੀ ਕੁਦਰਤੀ ਸੁੰਦਰਤਾ ਵਿੱਚ ਬਹੁਤ ਵੱਡਾ ਯੋਗਦਾਨ ਦਿੰਦਾ ਹੈ। ਇਸ ਸੂਬੇ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਦੇ ਮੌਸਮ ਬਹੁਤ ਹੀ ਜ਼ਿਆਦਾ ਫਰਕ ਹੈ। ਉੱਤਰ ਵਿੱਚ ਕਣਕ ਅਤੇ ਮਿੱਠੇ ਆਲੂਆਂ (ਸ਼ਕਰਕੰਦੀ) ਦਾ ਉਤਪਾਦ ਕੀਤਾ ਜਾਂਦਾ ਹੈ, ਜਦਕਿ ਦੱਖਣੀ ਹਿੱਸਿਆਂ ਦੇ ਵਿੱਚ ਚਾਵਲ ਦੀ ਖੇਤੀ ਕੀਤੀ ਜਾਂਦੀ ਹੈ। ਚੀਨ ਦੇ ਹੋਰ ਸੂਬਿਆਂ ਦੇ ਮੁਕਾਬਲੇ ਇਸ ਸੂਬੇ ਨੂੰ ਬਹੁਤ ਪਿੱਛੇ ਮੰਨਿਆ ਗਿਆ ਹੈ ਇਥੋ ਦੇ ਬਹੁਤੇ ਸਾਰੇ ਲੋਕ ਹਾਨ ਚੀਨੀ ਜਾਤੀ ਦੇ ਹਨ।[1] ਇਤਿਹਾਸ ਦੇ ਅਨੁਸਾਰ ਇਹ ਸੂਬਾ ਹਾਨ ਚੀਨੀਆਂ ਅਤੇ ਹੋਰ ਜਾਤੀਆਂ ਦੇ ਲੋਕਾਂ ਸਰਹੱਦੀ ਖੇਤਰ ਸੀ ਜਿਸ ਦੇ ਕਾਰਨ ਇੱਥੇ ਬਹੁਤ ਸਾਰੇ ਯੁੱਧ ਚਲਦੇ ਰਹੰਦੇ ਸਨ ਤੇ ਹਮੇਸ਼ਾਂ ਅਸਥਿਰਤਾ ਰਿਹੰਦੀ ਸੀ।[2]

ਅਨਹੁਈ ਦੇ ਕੁੱਝ ਦਰਿਸ਼

ਆਰਥਿਕਤਾ

ਅਨਹੁਈ ਦੇ ਕੁੱਝ ਮੁੱਖ ਸਿਹਰਾਂ ਵਿੱਚ ਕੁਦਰਤੀ ਸਰੋਤਾਂ ਦਾ ਬਹੁਤ ਵੱਡਾ ਭੰਡਾਰ ਹੈ।ਟੋੰਗਲਿੰਗ ਵਿੱਚ ਤਾਂਬਾ, ਹੁਆਈਨਾਨ ਵਿੱਚ ਕੋਲਾ,ਅਤੇ ਪਿੱਤਲ ਮਾ'ਅਨਸ਼ਨ ਵਿੱਚ ਲੋਹਾ, ਆਦਿ ਵਰਗੇ ਕੁਦਰਤੀ ਖਣਿਜ ਪਦਾਰਥਾਂ ਦੇ ਭੰਡਾਰ ਮਿਲਦੇ ਹਨ। ਇਸ ਦੇ ਨਾਲ-ਨਾਲ ਇੱਥੇ ਬਹੁਤ ਸਾਰੇ ਉਦਯੋਗ ਵੀ ਹਨ ਜੋ ਕਿ ਇਹ ਕੁਦਰਤੀ ਖਣਿਜ ਪਦਾਰਥਾਂ ਨਾਲ ਸਬੰਧਤ ਉਦਾਹਰਨ ਲਈ ਮਾ'ਅਨਸ਼ਨ ਵਿੱਚ ਸਟੀਲ ਉਦਯੋਗ।

ਮੁੱਖ ਸ਼ਹਿਰ

  • ਹੇਫੇਈ
  • ਵੁਹੁ
  • ਐਨਕੁਈੰਗ
  • ਹੁਆਂਗਸ਼ਾਨ
  • ਟੋੰਗਲਿੰਗ
  • ਮਾ'ਅਨਸ਼ਨ
  • ਹੁਆਈਨਾਨ
  • ਬੇੰਗਬੂ
  • ਬੋਜ਼ਹੋਊ

ਧਰਮ

ਅਨਹੁਈ ਵਿੱਚ ਜ਼ਿਆਦਾਤਾਰ ਲੋਕ ਚੀਨੀ ਲੋਕ ਧਰਮ, ਤਾਓਵਾਦ ਪਰੰਪਰਾ ਅਤੇ ਚੀਨੀ ਬੁੱਧ ਧਰਮ ਨਾਲ ਸੰਬੰਧ ਰਖਦੇ ਹਨ। 2007 ਅਤੇ 2009 ਵਿੱਚ ਹੋਏ ਸਰਵੇਖਣ ਅਨੁਸਾਰ, ਆਬਾਦੀ ਦਾ 4.64 % ਹਿੱਸਾ, ਪੁਰਖਿਆ ਦੇ ਸੰਪਰਦਾਇ ਵਿੱਚ ਵਿਸ਼ਵਾਸ ਕਰਦਾ ਹੈ ਤੇ ਆਬਾਦੀ ਦਾ 5.30 % ਹਿੱਸਾ ਮਸੀਹੀ ਧਰਮ ਨਾਲ ਸੰਬੰਧ ਰੱਖਦਾ ਹੈ।[3]

ਇਹ ਵੀ ਵੇਖੋ

ਹਵਾਲੇ

ਬਾਹਰੀ ਜੋੜ

🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਪੰਜਾਬੀ ਕੱਪੜੇਗੁਰੂ ਨਾਨਕਸੁਰਜੀਤ ਪਾਤਰਖ਼ਾਸ:ਖੋਜੋਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਗੁਰੂ ਹਰਿਗੋਬਿੰਦਗੁਰੂ ਅਰਜਨਹਰਿਮੰਦਰ ਸਾਹਿਬਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਹੇਮਕੁੰਟ ਸਾਹਿਬਵਹਿਮ ਭਰਮਗੁਰੂ ਗੋਬਿੰਦ ਸਿੰਘਗੁਰੂ ਤੇਗ ਬਹਾਦਰਪੰਜਾਬੀ ਲੋਕ ਬੋਲੀਆਂਜਪੁਜੀ ਸਾਹਿਬਗੁਰੂ ਅੰਗਦਗੁਰੂ ਗ੍ਰੰਥ ਸਾਹਿਬਸ਼ਿਵ ਕੁਮਾਰ ਬਟਾਲਵੀਪੰਜਾਬੀ ਮੁਹਾਵਰੇ ਅਤੇ ਅਖਾਣਭੰਗੜਾ (ਨਾਚ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰਣਜੀਤ ਸਿੰਘਦਿਵਾਲੀ